Monday, June 1, 2009

ਸੰਤ ਰਾਮਾ ਨੰਦ ਦੇ ਸਸਕਾਰ ਮੌਕੇ ਪੰਜਾਬ ਬੰਦ ਦੀਆਂ ਅਫਵਾਹਾਂ ਦਾ ਬਜਾਰ ਗਰਮ

ਅੰਮ੍ਰਿਤਸਰ, 31 ਮਈ - ਵਿਆਨਾ ਵਿੱਚ ਹੋਈ ਮੰਦਭਾਗੀ ਘਟਨਾ ਦੌਰਾਨ ਅਕਾਲ ਚਲਾਣਾ ਕਰ ਗਏ ਡੇਰਾ ਸਚਖੰਡ ਬੱਲਾਂ ਦੇ ਸੰਤ ਰਾਮਾ ਨੰਦ ਦੀ ਮ੍ਰਿਤਕ ਦੇਹ ਦੇ 3 ਜੂਨ ਨੂੰ ਭਾਰਤ ਪੁੱਜ ਜਾਣ ਉਪਰੰਤ 4 ਜੂਨ ਨੂੰ ਕੀਤੇ ਜਾਣ ਵਾਲੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਣ ਵਾਲੇ ਸ਼ਰਧਾਲੂਆਂ ਨੂੰ ਮ੍ਰਿਤਕ ਦੇਹ ਦੇ ਨਾਲ ਹੀ ਪੰਜਾਬ ਪੁਜ ਰਹੇ ਹਨ ਡੇਰਾ ਬੱਲਾਂ ਦੇ ਮੁਖੀ ਸੰਤ ਨਿਰਂਜਨ ਦਾਸ ਅਤੇ ਸੰਤ ਸੁਰਿੰਦਰ ਸਿੰਘ ਨੇ ਅਮਨ ਅਤੇ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ ਅਤੇ ਪੰਜਾਬ ਸਰਕਾਰ ਵਲੋਂ ਵੀ ਲਾਅ ਅਤੇ ਆਰਡਰ ਕਾਇਮ ਰੱਖਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਪ੍ਰੰਤੂ ਜਲੰਧਰ ਸਮੇਤ ਪੂਰੇ ਪੰਜਾਬ ਵਿੱਚ ਵਾਪਰੀਆਂ ਹਿੰਸਕ ਅਤੇ ਭੰਨਤੋੜ ਦੀਆਂ ਘਟਨਾਵਾਂ ਤੋਂ ਭੈਅ ਭੀਤ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਸਹਿਮ ਦੀ ਭਾਵਨਾ ਬਣੀ ਹੋਈ ਹੈ ।ਅੰਮ੍ਰਿਤਸਰ ਵਿੱਚ ਵੀ ਸ਼ਹਿਰੀਆਂ ਵਲੋਂ ਕਈ ਤਰਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸੰਤ ਦੇ ਸਸਕਾਰ ਮੌਕੇ ਪੰਜਾਬ ਬੰਦ ਰਹੇਗਾ । ਉਧਰ 25 ਅਤੇ 26 ਮਈ ਨੂੰ ਵਾਪਰੀਆਂ ਘਟਨਾਵਾਂ ਤੋਂ ਡਰਦਿਆਂ ਹੋਇਆਂ ਜਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਵਿਭਾਗ ਵਲੋਂ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਨਹੀਂ ਆਉਣ ਦਿੱਤੀ ਗਈ । ਅੰਮ੍ਰਿਤਸਰ ਸ਼ਹਿਰ ਦੇ ਜਿੰਨਾਂ ਇਲਾਕਿਆ ਵਿੱਚ ਮੁਜਾਹਰਾਕਾਰੀਆਂ ਨੇ ਜਿਆਦਾ ਨੁਕਸਾਨ ਕੀਤਾ ਸੀ, ਉਨਾਂ ਇਲਾਕਿਆਂ ਵਿੱਚ ਪੁਲਿਸ ਵਲੋਂ ਵਿਸ਼ੇਸ਼ ਚੋਕਸੀ ਵਰਤੀ ਜਾ ਰਹੀ ਹੈ ਅਤੇ ਮੁਜਾਹਰਾਕਾਰੀਆਂ ਦੀ ਜਿਆਦਾ ਵਸੋਂ ਵਾਲੇ ਸਥਾਨਾਂ ਦੇ ਬਾਹਰ ਪੁਲਿਸ ਵਲੋਂ ਲਗਾਏ ਗਏ ਨਾਕਿਆਂ ਤੇ ਪੁਲਿਸ ਵਲੋ ਦਿਨ ਰਾਤ ਡਿਊਟੀ ਦਿੱਤੀ ਜਾ ਰਹੀ ਹੈ । ਕੁਝ ਵੀ ਹੋਵੇ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਸ਼ਕਤੀਆਂ ਨੂੰ ਦੁਬਾਰਾ ਅਜਿਹਾ ਕਰਨ ਤੋਂ ਰੋਕਣ ਲਈ ਸਾਂਝੇ ੳਪੁਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਸਬੰਧੀ ਪੰਜਾਬ ਦੇ ਧਾਰਮਿਕ, ਸਮਾਜਿਕ ਅਤੇ ਹੋਰ ਅਮਨ ਪਸੰਦ ਸ਼ਖਸ਼ੀਅਤਾਂ ਵਲੋਂ ਅਮਨ, ਸ਼ਾਤੀ ਅਤੇ ਅਪਾਸੀ ਭਾਈਚਾਰੇ ਦੀ ਮਜਬੂਤੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕਰਦਿਆਂ ਸਮੂਹ ਧਰਮ ਗੁਰੂਆਂ ਨੂੰ ਆਪਣੁੇ- ਆਪਣੇ ਧਰਮ ਦਾ ਪ੍ਰਚਾਰ ਆਪਣੇ ਧਰਮ ਦੇ ਅਕੀਦੇ ਅਨੁਸਾਰ ਕਰਨ ਦੇ ਨਾਲ-ਨਾਲ ਦੂਸਰੇ ਧਰਮ ਵਿਰੁੱਧ ਬੋਲਣ ਅਤੇ ਦੂਸਰੇ ਧਰਮ ਨੂੰ ਨੀਵਾਂ ਵਿਖਾਉਣ ਦੀਆਂ ਕਾਰਵਾਈਆਂ ਤੋਂ ਗੁਰੇਜ ਕਰਨ ਲਈ ਕਿਹਾ ਹੈ ।ਪੰਜਾਬ ਸਰਕਾਰ ਦੇ ਅਨੁਮਾਨ ਅਨੁਸਾਰ ਸੰਤ ਰਾਮਾ ਨੰਦ ਦੇ ਸਸਕਾਰ ਮੌਕੇ ਡੇੜ ਲੱਖ ਦੇ ਕਰੀਬ ਸ਼ਰਧਾਲੂਆਂ ਦੇ ਪੁਜਣ ਦੀ ਸੰਭਾਵਨਾ ਹੈ ।




http://www.DhawanNews.com

No comments:

 
eXTReMe Tracker