Monday, June 1, 2009

ਸਾਕਾ ਨੀਲਾ ਤਾਰਾ ਦੀ ਯਾਦ ਸਾਰਾ ਮਹੀਨਾ ਮਨਾਈ ਜਾਵੇਗੀ

ਟੈਕਸਾਸ 31 ਮਈ ਟੈਕਸਾਸ ਦੇ ਸਿੱਖ ਸੈਂਟਰ ਹਾਉਸਟਨ ਵਿਖੇ ਪ੍ਰੋ. ਸੰਪੂਰਨ ਸਿੰਘ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਸਾਕਾ ਨੀਲਾ ਤਾਰਾ ਦੀ 25ਵੀਂ ਬਰਸੀ ਮਨਾਉਣ ਦੇ ਬਾਰੇ ਵਿੱਚ ਵਿਚਾਰਾਂ ਕੀਤੀਆਂ ਗਈਆਂ। ਇਹ ਫੈਸਲਾ ਲਿਆ ਗਿਆ ਕਿ ਪੂਰਾ ਮਹੀਨਾ ਇਸ ਸਾਕੇ ਦੌਰਾਨ ਮਾਰੇ ਗਏ ਸ਼ਹੀਦਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਏ ਜਾਵਗੇ। ਹਰੇਕ ਹਫਤੇ ਦੇ ਅਖੀਰ ਵਿੱਚ ਆਖੰਡ ਪਾਠ ਰੱਖਿਆ ਜਾਵੇਗਾ ਅਤੇ ਉਸ ਦੇ ਭੋਗ ਦੇ ਮੌਕੇ ਤੇ ਕੀਰਤਨੀ ਜਥੇ, ਕਥਾਵਾਚਕ ਅਤੇ ਬੁਲਾਰੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਗੇ। ਇਸ ਮੀਟਿੰਗ ਦੌਰਾਨ ਡਾਕਟਰ ਹਰਦਮ ਸਿੰਘ ਆਜ਼ਾਦ ਪ੍ਰਧਾਨ ਸਿਖ ਨੈਸ਼ਨਲ ਸੈਂਟਰ, ਹੀਰਾ ਸਿੰਘ ਚੰਦੇਲ ਸਾਬਕਾ ਪ੍ਰਧਾਨ ਬਰੀਨ ਗੁਰਦੁਆਰਾ, ਸਤਬੀਰ ਸਿੰਘ ਰਾਣਾ ਮੀਤ ਪ੍ਰਧਾਨ ਸਿੱਖ ਸੈਂਟਰ ਹਾਉਸਟਨ, ਭਾਈ ਅਮਰ ਸਿੰਘ ਸਕੱਤਰ ਸਿੱਖ ਸੈਂਟਰ ਹਾਉਸਟਨ, ਗੁਰਮਿੰਦਰ ਸਿੰਘ ਖਜ਼ਾਨਚੀ ਸਿੱਖ ਸੈਂਟਰ ਹਾਉਸਟਨ, ਅਮਨਦੀਪ ਸਿੰਘ ਮੀਤ ਪ੍ਰਧਾਨ ਬਰੀਨ ਗੁਰਦਆਰਾ, ਮੋਹਨ ਸਿੰਘ ਬਰੀਨ ਗੁਰਦੁਆਰਾ, ਪ੍ਰੋ. ਸੁਖਚੈਨ ਸਿੰਘ ਸਾਬਕਾ ਡਾਇਰੈਕਟਰ ਸਿੱਖ ਨੈਸ਼ਨਲ ਸੈਂਟਰ, ਹਰਚਰਨ ਸਿੰਘ ਸਿੱਖ ਸੈਂਟਰ ਹਾਉਸਟਨ ਨੇ ਭਾਗ ਲਿਆ।




http://www.DhawanNews.com

No comments:

 
eXTReMe Tracker