Monday, June 1, 2009

ਮੈਲਬੌਰਨ ‘ਚ ਭਾਰਤੀ ਵਿਦਿਆਰਥੀਆਂ ਵੱਲੋਂ ਸ਼ਾਂਤੀ ਮਾਰਚ

ਨਸਲੀ ਹਿੰਸਾ ਖਿਲਾਫ਼ ਭਾਰਤੀ ਵਿਦਿਆਰਥੀਆਂ ਨੇ ਅੱਜ ਮੈਲਬੌਰਨ ਵਿਖੇ ਸ਼ਾਂਤੀ ਮਾਰਚ ਕੱਢਿਆ। ਇਹ ਸ਼ਾਂਤੀ ਮਾਰਚ ਫੈਡਰੇਸ਼ਨ ਆਫ਼ ਇੰਡੀਅਨ ਸਟੂਡੈਂਟਸ ਇਨ ਆਸਟਰੇਲੀਆ (ਐਫਆਈਐਸਏ) ਅਤੇ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਵੱਲੋਂ ਕੱ�ਢਿਆ ਗਿਆ। ਇਹ ਮਾਰਚ ਰਾਇਲ ਮੈਲਬੌਰਨ ਹਸਪਤਾਲ ਤੋਂ ਸਪਰਿੰਗ ਸਟਰੀਟ ਸਥਿਤ ਵਿਕੋਟਰੀਆ ਸੰਸਦ ਤੱਕ ਕੱਢਿਆ ਗਿਆ, ਜਿੱਥੇ ਇਨ੍ਹਾਂ ਵਿਦਿਆਰਥੀਆਂ ਨੇ ਨਾਅਰੇ ਵੀ ਲਗਾਏ। ਵਿਦਿਆਰਥੀ ਮੰਗ ਕਰ ਰਹੇ ਸਨ ਕਿ ਨਸਲੀ ਹਿੰਸਾ ਦੇ ਸ਼ਿਕਾਰ ਵਿਦਿਆਰਥੀਆਂ ਨੂੰ ਨਿਆਂ ਦਿੱਤਾ ਜਾਵੇ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬਚਾਓ ਅਤੇ ਨਸਲੀ ਹਿੰਸਾ ਰੋਕੋ ਲਿਖਿਆ ਹੋਇਆ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਮੌਜੂਦ ਸੀ।

ਇਨ੍ਹਾਂ ਵਿਦਿਆਰਥੀਆਂ ਨੇ ਸਪਰਿੰਗ ਸਟਰੀਟ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਮੈਲਬੌਰਨ ਵਿਖੇ ਭਾਰਤੀ ਦੂਤ ਅਨਿਤਾ ਨਾਇਰ ਨੇ ਵਿਦਿਆਰਥੀਆਂ ਦੇ ਇਸ ਮਾਰਚ ਨੂੰ ਵਿਚਾਰਾਂ ਅਤੇ ਮੰਗਾਂ ਦੀ ਆਜ਼ਾਦੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਸਟਰੇਲੀਆ ਇੱਕ ਲੋਕਤੰਤਰਿਕ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਮਾਰਚ ਸ਼ਾਂਤੀ ਪੂਰਨ ਰਿਹਾ। ਜ਼ਿਕਰਯੋਗ ਹੈ ਕਿ ਇੱਕ ਹਸਪਤਾਲ ਵਿੱਚ ਜ਼ਿੰਦਗੀ ਮੌਤ ਨਾਲ ਜੂਝ ਰਹੇ ਭਾਰਤੀ ਵਿਦਿਆਰਥੀ ਸ਼ਰਵਨ ਦੇ ਟੈਲੀਵਿਜ਼ਨ ਫੁਟੇਜ ਨਾਲ ਆਸਟਰੇਲੀਆ ਵਿਖੇ ਰਹਿ ਰਹੇ 95 ਹਜ਼ਾਰ ਵਿਦਿਆਰਥੀਆਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦੂਜੇ ਦੇਸ਼ਾਂ ਦੇ ਕਰੀਬ 4 ਲੱਖ ਵਿਦਿਆਰਥੀ ਵੀ ਆਸਟਰੇਲੀਆ ਵਿੱਚ ਉਚ ਵਿੱਦਿਆ ਹਾਸਲ ਕਰ ਰਹੇ ਹਨ।

ਨਵੀਂ ਦਿੱਲੀ ਵਿਖੇ ਆਸਟਰੇਲੀਆ ਦੇ ਹਾਈ ਕਮਿਸ਼ਨਰ ਜੌਨ ਮੈਕਾਰਥੀ ਨੇ ਕਿਹਾ ਕਿ ਸਾਨੂੰ ਇਹ ਨਿਸ਼ਚਤ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਕਿ ਅੱਤਿਆਚਾਰ ਦੀਆਂ ਘਟਨਾਵਾਂ ਨਾ ਵਾਪਰਨ। ਮੈਕਾਰਥੀ ਨੇ ਕਿਹਾ ਕਿ ਅਸੀਂ ਨਸਲੀ ਵਿਤਕਰੇ ਤੋਂ ਨਫਰਤ ਕਰਦੇ ਹਾਂ ਅਤੇ ਇਸ ਨੀਤੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਮੈਲਬੌਰਨ ਅਤੇ ਹੋਰਨਾਂ ਸ਼ਹਿਰਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਸੁਰੱਖਿਅਤ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੀ ਸਰਕਾਰ ਵਚਨਬੱਧ ਹੈ ਕਿ ਉਥੇ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕਿਸੇ ਹੱਦ ਤੱਕ ਨਸਲੀ ਵਿਤਕਰਾ ਹੁੰਦਾ ਹੈ ਅਤੇ ਸਾਡਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਆਸਟਰੇਲੀਆ ਦਾ ਰਿਕਾਰਡ ਕਾਫ਼ੀ ਠੀਕ ਹੈ।

ਇਸੇ ਦੌਰਾਨ ਵਿਦਿਆਰਥੀਆਂ �ਤੇ ਨਸਲੀ ਹਮਲਿਆਂ ਨੂੰ ਲੈ ਕੇ ਆਲੋਚਨਾ ਦਾ ਸ਼ਿਕਾਰ ਹੋ ਰਹੇ ਆਸਟਰੇਲੀਆ ਨੇ ਅੱਜ ਕਿਹਾ ਕਿ ਭਾਰਤੀ ਵਿਦਿਆਰਥੀਆਂ �ਤੇ ਭਵਿੱਖ ਵਿੱਚ ਹੋਰ ਹਮਲੇ ਨਾ ਹੋਣ, ਇਸ ਲਈ ਆਸਟਰੇਲੀਆ ਹਰ ਸੰਭਵ ਕਦਮ ਚੁੱਕ ਰਿਹਾ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਸਟੀਫਨ ਸਮਿੱਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਆਸਟਰੇਲੀਆ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਨਾਲ ਮਿਲ ਕੇ ਜੋ ਕੁਝ ਵੀ ਕੀਤਾ ਜਾ ਸਕਦਾ ਹੈ, ਕਰ ਰਹੇ ਹਾਂ। ਸਮਿੱਥ ਨੇ ਕਿਹਾ ਕਿ ਇਥੇ ਭਾਰਤੀ ਵਿਦਿਆਰਥੀਆਂ ਨਾਲ ਇਸ ਸਮੇਂ ਸਾਨੂੰ ਇੱਕ ਵਿਸ਼ੇਸ਼ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਨਾਲ ਹੀ ਭਾਰਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਆਸਟਰੇਲੀਆ ਪ੍ਰਸ਼ਾਸਨ ਹਮਲਾਵਰਾਂ ਨੂੰ ਸਜ਼ਾ ਦੇਣ ਅਤੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਮਾਹੌਲ ਨਿਸ਼ਚਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿੱਚ ਆਮ ਤੌਰ �ਤੇ ਅਪਰਾਧ ਅਤੇ ਹਿੰਸਾ ਦੀ ਦਰ ਘੱਟ ਹੈ। ਇਸੇ ਦੌਰਾਨ ਆਸਟਰੇਲੀਆ ਵਿਖੇ ਭਾਰਤੀ ਵਿਦਿਆਰਥੀਆਂ �ਤੇ ਹੋ ਰਹੇ ਲਗਾਤਾਰ ਹਮਲਿਆਂ ਸਬੰਧੀ ਦੇਸ਼ ਦੇ ਪਹਿਲੇ ਏਸ਼ੀਆਈ ਮੂਲ ਦੇ ਇੱਕ ਕੈਬਨਿਟ ਮੰਤਰੀ ਨੇ ਅੱਜ ਕਿਹਾ ਕਿ ਇਸ ਦੇਸ਼ ਵਿੱਚ ਨਸਲਵਾਦ ਦੇ ਵਿਚਾਰ ਹਾਲੇ ਕੁਝ ਹੀ ਲੋਕਾਂ ਤੱਕ ਸੀਮਤ ਹਨ।


http://www.DhawanNews.com

No comments:

 
eXTReMe Tracker