Monday, June 1, 2009

ਆਸਟਰੇਲੀਆ ’ਚ ਭਾਰਤੀ ਮੂਲ ਦੇ ਵਿਦਿਆਰਥੀਆਂ ਉੱਤੇ ਹੋਏ ਹਮਲੇ ਚਿੰਤਾ ਦਾ ਵਿਸ਼ਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 31 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਸਟਰੇਲੀਆ ਦੇ ਮੈਲਬੋਰਨ ਸ਼ਹਿਰ �ਚ ਭਾਰਤੀ ਮੂਲ ਦੇ ਵਿਦਿਆਰਥੀ �ਤੇ ਸਥਾਨਕ ਨਾਗਰਿਕਾਂ ਵਲੋਂ ਕੀਤੇ ਹਮਲੇ �ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਦੁਖਦ ਕਾਰਵਾਈਆਂ ਨਾਲ ਭਾਰਤ ਵਿਚ ਸਮੁੱਚੇ ਦੇਸ਼ ਵਾਸੀਆਂ �ਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਇਥੋਂ ਜਾਰੀ ਇਕ ਪ੍ਰੈਸ ਰਲੀਜ਼ �ਚ ਉਨ੍ਹਾਂ ਕਿਹਾ ਕਿ 21ਵੀਂ ਸਦੀ �ਚ ਆਸਟਰੇਲੀਆ ਵਰਗੇ ਸੱਭਿਅਕ ਦੇਸ਼ ਦੇ ਨਾਗਰਿਕਾਂ ਨੂੰ ਅਜਿਹੀਆਂ ਕਾਰਵਾਈਆਂ ਸ਼ੋਭਦੀਆਂ ਨਹੀਂ। ਉਨ੍ਹਾਂ ਕਿਹਾ ਕਿ ਅਜੋਕੇ ਗਲੋਬਲਾਈਜੇਸ਼ਨ ਦੇ ਯੁੱਗ �ਚ ਅਜਿਹੀਆਂ ਕਾਰਵਾਈਆਂ ਜਿਥੇ ਮਨੁੱਖੀ ਮਾਨਤਾਵਾਂ ਤੇ ਸੱਭਿਅਤਾ ਨੂੰ ਠੇਸ ਪਹੁੰਚਾਉਂਦੀਆਂ ਹਨ ਉਥੇ ਦੁਨੀਆਂ ਭਰ ਦੇ ਵਿਕਸਿਤ ਅਤੇ ਸੱਭਿਅਕ ਦੇਸ਼ਾਂ ਦੇ ਸਾਹਮਣੇ ਅਜਿਹੇ ਲੋਕਾਂ ਨੂੰ ਸਿਰ ਨੀਵਾਂ ਕਰਨ ਲਈ ਮਜ਼ਬੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਭਾਵੇਂ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਵਲੋਂ ਹੀ ਕੀਤੀਆਂ ਗਈਆਂ ਹੋਣ ਪਰ ਇਸ ਦਾ ਖਮਿਆਜ਼ਾ ਸਮੁੱਚੇ ਰਾਸ਼ਟਰ ਨੂੰ ਸ਼ਰਮਸਾਰ ਹੋ ਕੇ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ �ਚ ਭਾਰਤੀ ਮੂਲ ਦੇ ਵਿਦਿਆਰਥੀਆਂ ਪੁਰ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਭਾਰਤ �ਚ ਜਿਥੇ ਸਮੁੱਚੇ ਦੇਸ਼ ਵਾਸੀ ਚਿੰਤਾ ਗ੍ਰਸਤ ਹਨ ਉਥੇ ਉਨ੍ਹਾਂ ਵਿਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆਈ ਮੂਲ ਦੇ ਹਮਲੇ ਕਰਨ ਵਾਲੇ ਲੋਕਾਂ ਨੂੰ ਆਸਟਰੇਲੀਆ �ਚ ਵੱਸੇ ਅਤੇ ਵਿੱਦਿਆ ਪ੍ਰਾਪਤ ਕਰ ਰਹੇ ਭਾਰਤੀ ਮੂਲ ਦੇ ਲੋਕਾਂ ਵਲੋਂ ਆਸਟਰੇਲੀਆ ਦੀ ਤਰੱਕੀ ਲਈ ਕੀਤੀ ਜਾ ਰਹੀ ਸਫ਼ਤ ਮਿਹਨਤ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਦੇਸ਼ ਦੀ ਤਰੱਕੀ ਲਈ ਖੁਦ ਵੀ ਕੰਮ ਕਰਨਾ ਚਾਹੀਦਾ ਹੈ ਅਤੇ ਮਨੁੱਖੀ ਭਾਈਚਾਰੇ ਵਿਚ ਆਪਸੀ ਪ੍ਰੇਮ ਪਿਆਰ ਵਧਾ ਕੇ ਉੱਚੀਆਂ ਸੁਚੀਆਂ ਸਮਾਜਿਕ ਕਦਰਾਂ ਕੀਮਤਾਂ �ਤੇ ਪਹਿਰਾ ਦੇਣਾ ਚਾਹੀਦਾ ਹੈ। ਜਥੇਦਾਰ ਅਵਤਾਰ ਸਿੰਘ ਨੇ ਆਸਟਰੇਲੀਆ �ਚ ਰਹਿੰਦੇ ਸਮੁੱਚੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਨਾਜ਼ੁਕ ਮੌਕੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਦ੍ਰਿੜਤਾ ਨਾਲ ਆਪਣੀ ਮਿਹਨਤ ਵਿਚ ਵਿਸਵਾਸ਼ ਰੱਖਣ ਅਤੇ ਆਪਣੀ ਮੰਜ਼ਲ ਵੱਲ ਵਧਦੇ ਰਹਿਣ, ਸਮੁੱਚੇ ਭਾਰਤ ਵਾਸੀਆਂ ਦੀਆਂ ਸ਼ੁਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਆਸਟਰੇਲੀਆ �ਚ ਪੜ੍ਹਦੇ ਭਾਰਤੀ ਮੂਲ ਦੇ ਵਿਦਿਆਰਥੀਆਂ ਪੁਰ ਹੋਏ ਹਮਲਿਆਂ ਦੀ ਤਹਿ ਤੀਕ ਜਾਣ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਉਥੋਂ ਦੀ ਸਰਕਾਰ �ਤੇ ਜ਼ੋਰ ਪਾਉਣ।




http://www.DhawanNews.com

No comments:

 
eXTReMe Tracker