Monday, June 1, 2009

ਅਹਿਮਦੀ ਮੁਸਲਮਾਨ ਦਾ ਕਤਲ

ਜਮਾਤੇ ਅਹਿਮਦੀਆ ਨੇ ਅੱਜ ਲੰਦਨ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿੱਚ ਮਜ਼੍ਹਬੀ ਦਹਿਸ਼ਤਗਰਦੀ ਦੇ ਚਲਦਿਆਂ ਅੱਜ ਇੱਕ ਹੋਰ ਅਹਿਮਦੀ ਮੁਸਲਮਾਨ ਨੂੰ ਗੋਲੀਆਂ ਨਾਲ ਮਾਰ ਦਿੱਤਾ ਹੈ। ਅੰਤਰਰਾਸ਼ਟਰੀ ਅਹਿਮਦੀਆ ਜਮਾਤ ਦੇ ਬੁਲਾਰੇ ਆਬਿਦ ਖਾਂ ਨੇ ਅੱਜ ਲੰਦਨ ਤੋਂ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿੱਚ ਪੀਪਲਜ਼ ਕਾਲੋਨੀ ਦੇ ਵਸਨੀਕ 54 ਸਾਲਾ ਵਪਾਰੀ ਮੀਆਂ ਲਈਕ ਅਹਿਮਦ , ਜਿਨ੍ਹਾਂ ਨੂੰ ਮਜ਼੍ਹਬੀ ਦਹਿਸ਼ਤਗਰਦਾਂ ਨੇ ਕੱਲ੍ਹ ਸ਼ਾਮ ਗੋਲੀਆਂ ਮਾਰੀਆਂ ਸਨ, ਉਹ ਅੱਜ ਸਵੇਰੇ ਪਾਕਿਸਤਾਨ ਦੇ ਸਮੇਂ ਅਨੁਸਾਰ ਸਾਡੇ ਗਿਆਰਾਂ ਵਜੇ ਦਮ ਤੋੜ ਗਏ ਹਨ।

ਉਨ੍ਹਾਂ ਦੱਸਿਆ ਕਿ ਉਹ ਇਸ ਨਾਲ ਕੱਟੜਵਾਦੀਆਂ ਵੱਲੋਂ ਮਰਨ ਵਾਲੇ ਪੰਜਵੇਂ ਸ਼ਹੀਦ ਹੋ ਗਏ ਹਨ। ਜਦਕਿ ਜ਼ਿਆ-ਉਲ-ਹੱਕ ਦੇ ਵੱਲੋਂ ਐਂਟੀ ਅਹਿਮਦੀਆ ਕਾਨੂੰਨ ਲਾਗੂ ਕੀਤੇ ਜਾਣ ਮਗਰੋਂ ਇਹ 101ਵੀਂ ਸ਼ਹਾਦਤ ਹੈ। ਸ੍ਰੀ ਆਬਿਦ ਖਾਂ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮੀਆਂ ਲਈਕ ਅਹਿਮਦ ਆਪਣੇ ਘਰ ਸ਼ਾਮ ਨੂੰ ਆਪਣੀ ਕਾਰ �ਤੇ ਘਰ ਆ ਰਹੇ ਸਨ। ਉਨ੍ਹਾਂ ਦੀ ਗਲੀ ਵਿੱਚ ਇੱਕ ਟਯੋਟਾ ਕਾਰ ਰਸਤਾ ਰੋਕੇ ਖਲੋਤੀ ਸੀ, ਜਿਸ ਤਰ੍ਹਾਂ ਹੀ ਉਹ ਆਪਣੇ ਘਰ ਦੇ ਕੋਲ ਹੌਲੀ ਹੋਏ ਤਾਂ ਉਸ ਟਯੋਟਾ ਕਾਰ ਵਿੱਚ ਅਣਪਛਾਤੇ ਹਥਿਆਰਬੰਦ ਵਿਅਕਤੀ ਛਾਲਾਂ ਮਾਰਦੇ ਹੋਏ ਉਨ੍ਹਾਂ ਦੀ ਕਾਰ ਵੱਲ ਦੌੜੇ।

ਮੀਆਂ ਲਈਕ ਨੇ ਉਨ੍ਹਾਂ ਨੂੰ ਹਥਿਆਰਾਂ ਨਾਲ ਲੈਸ ਵੇਖਦਿਆਂ ਹੀ ਆਪਣੀ ਕਾਰ ਪਿਛੇ ਕਰਨ ਦੀ ਕੋਸ਼ਿਸ਼ ਕੀਤੀ ਪਰ ਕੱਟੜਪੰਥੀਆਂ ਨੇ ਉਨ੍ਹਾਂ ਦੇ ਸਿਰ �ਤੇ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦੇ ਨੇੜੇ ਆ ਕੇ ਉਨ੍ਹਾਂ ਦੇ ਪੇਟ ਅਤੇ ਹੱਥਾਂ �ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ �ਤੇ ਉਨ੍ਹਾਂ ਨੂੰ ਤਤਕਾਲ ਹਸਪਤਾਲ ਪਹੁੰਚਾਇਆ ਗਿਆ ਅਤੇ ਬਾਅਦ ਵਿੱਚ ਪਾਕਿਸਤਾਨ ਦੇ ਮਸ਼ਹੂਰ ਅਲਾਈਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਅੱਜ ਸਵੇਰੇ ਸਾਡੇ ਗਿਆਰਾਂ ਵਜੇ ਦਮ ਤੋੜ ਗਏ। ਮ੍ਰਿਤਕ ਆਪਣੇ ਪਿਛੇ ਪਤਨੀ ਤੋਂ ਇਲਾਵਾ ਤਿੰਨ ਬੇਟੀਆਂ ਅਤੇ ਦੋ ਬੇਟੇ ਛੱਡ ਗਏ ਹਨ। ਸ੍ਰੀ ਆਬਿਦ ਖਾਂ ਨੇ ਦੱਸਿਆ ਕਿ ਇਸ ਸਮੇਂ ਪੂਰੇ ਪਾਕਿਸਤਾਨੀ ਪੰਜਾਬ ਵਿੱਚ ਅਹਿਮਦੀਆ ਜਮਾਤ ਦੇ ਵਿਰੁੱਧ ਜਲਸੇ ਜਲੂਸ ਬਕਾਇਦਗੀ ਨਾਲ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਜਨਤਾ ਨੂੰ ਭੜਕਾਇਆ ਜਾ ਰਿਹਾ ਹੈ।

ਪਾਕਿਸਤਾਨ ਵਿੱਚ ਅਹਿਮਦੀਆ ਮੁਸਲਮਾਨਾਂ �ਤੇ ਜਾਨਲੇਵਾ ਹਮਲੇ ਵਧ ਗਏ ਹਨ। ਜਮਾਤੇ ਅਹਿਮਦੀਆ ਦੇ ਪੰਜਵੇਂ ਖਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਪਾਕਿਸਤਾਨ ਵਿੱਚ ਧਾਰਮਿਕ ਪਾਬੰਦੀਆਂ ਦੇ ਚਲਦੇ ਹੁਣ ਲੰਦਨ ਤੋਂ ਜਮਾਤੇ ਅਹਿਮਦੀਆ ਦਾ ਸੰਚਾਲਣ ਕਰ ਰਹੇ ਹਨ। ਇਹ ਵੀ ਬੜੀ ਦਿਲਚਸਪ ਗਲ ਹੈ ਕਿ ਪਾਕਿਸਤਾਨ ਦੀ ਜਨਤਾ ਪਾਕਿਸਤਾਨ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਕਹਿੰਦੀ ਹੈ ਕਿ ਜੇ ਅਹਿਮਦੀਆ ਜਮਾਤ ਆਪਣੇ ਹੱਥ ਵਿੱਚ ਪਾਕਿਸਤਾਨ ਦੀ ਵਾਗਡੋਰ ਸੰਭਾਲ ਲਏ ਤਾਂ ਉਹ ਪਾਕਿਸਤਾਨ ਨੂੰ ਤਰੱਕੀ ਦੀ ਰਾਹ �ਤੇ ਲਿਜਾ ਸਕਦੀ ਹੈ ਅਤੇ ਦਹਿਸ਼ਤਵਾਦ ਨੂੰ ਜੜ੍ਹੋਂ ਸਮਾਪਤ ਕਰ ਸਕਦੀ ਹੈ।
http://www.DhawanNews.com

No comments:

 
eXTReMe Tracker