Friday, March 29, 2013

ਪ੍ਰਤਾਪ ਬਾਜਵਾ ਅਜ ਪਹੁੰਚਣਗੇ ਕਾਦੀਆਂ, ਸ਼ਹਿਰ ਵਾਸਿਆਂ ਦਾ ਜੋਸ਼ ਠੰਡਾ

ਕਾਦੀਆਂ 29 ਮਾਰਚ (ਤਾਰੀ)ਪੰਜਾਬ ਪ੍ਰਦੇਸ਼ ਕਾਂਗਰੇਸ ਆਈ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਲ ਦੁਪਹਿਰ ਨੂੰ ਆਪਣੇ ਜਦੀ ਸ਼ਹਿਰ ਕਾਦੀਆਂ ਵਿਚ ਪਹੁੰਚ ਰਹੇ ਹਨ। ਜਦਕਿ ਪੂਰੇ ਸ਼ਹਿਰ ਵਿਚ ਇਕ ਵੀ ਸਵਾਗਤੀ ਗੇਟ ਨਹੀਂ ਬਣਾਇਆ ਗਿਆ ਸਿਵਾਏ ਇਕਾ ਦੁਕਾ ਹੋਰਡਿੰਗਜ਼ ਜਿਨਾਂ ਵਿਚ ਪੂਰੀ ਕਾਂਗਰੇਸ ਦੀ ਲੀਡਰਸ਼ਿਪ ਦੀ ਤਸਵੀਰਾਂ ਹੀ ਗ਼ਾਇਬ ਹਨ ਵੇਖਣ ਨੂੰ ਮਿਲੇ ਹਨ। ਪੂਰੇ ਸ਼ਹਿਰ ਵਿਚ ਉਨਾਂ ਦੇ ਆਉਣ ਦੀ ਖ਼ੁਸ਼ੀ ਦੀ ਕੋਈ ਲਹਿਰ ਵੇਖਣ ਨੂੰ ਨਹੀਂ ਮਿਲ ਰਹੀ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਮਾਮਾ ਰਿਟਾਇਰਡ ਕਰਨਲ ਅਵਤਾਰ ਸਿੰਘ ਖਹਿਰਾ ਦਾ ਆਪਣੇ ਸੈਂਕੜੇ ਸਮਰਥਕਾਂ ਨਾਲ ਅਕਾਲੀ ਦਲ (ਬਾਦਲ) ਵਿਚ ਸ਼ਾਮਿਲ ਹੋਣ ਕਾਰਨ ਸ਼ਹਿਰ ਵਿਚ ਕਾਂਗਰੇਸ ਦੀ ਰੀੜ ਦੀ ਹਡੀ ਟੁਟਣ ਕਾਰਨ ਸਮਰਥਕਾਂ ਵਿਚ ਮਾਯੂਸੀ ਹੈ। ਅਕਾਲੀ ਦਲ ਬਾਦਲ ਦੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਜੋ ਆਪਣੇ ਘਰ ਨੂੰ ਨਹੀਂ ਸਾਂਭ ਸਕਦਾ ਉਹ ਪ੍ਰਦੇਸ਼ ਨੂੰ ਕੀ ਸੰਭਾਲੇਗਾ। ਹਾਲਾਂਕਿ ਕਾਦੀਆਂ ਹਲਕੇ ਦੀ ਐਮ ਐਲ ਏ ਉਨਾਂ ਦੀ ਧਰਮਪਤਨੀ ਚਰਨਜੀਤ ਕੋਰ ਬਾਜਵਾ ਹਨ ਪਰ ਉਹ ਆਮ ਲੋਕਾਂ ਦੇ ਕੰਮ ਕਰਵਾਉਣ ਵਿਚ ਅਸਫ਼ਲ ਹਨ। ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਉਨਾਂ ਦੀ ਪਤਨੀ ਚਰਨਜੀਤ ਕੋਰ ਬਾਜਵਾ ਇਹ ਆਮ ਲੋਕਾਂ ਵਿਚ ਵਿਚਰਦੇ ਨਹੀਂ ਹਨ। ਲੋਕਾਂ ਦੀਆਂ ਸਮਸਿਆਂ ਸੁਣਨਾ ਤਾਂ ਦੂਰ ਉਹ ਆਮ ਜਨਤਾ ਦੇ ਫ਼ੋਨ ਤਕ ਨਹੀਂ ਅਟੈਂਡ ਕਰਦੇ। ਨਾ ਹੀ ਆਮ ਲੋਕਾਂ ਨਾਲ ਉਹ ਮੀਟਿੰਗਾ ਕਰਦੇ ਹਨ। ਜਦੋਂ ਆਮ ਜਨਤਾ ਨੇ ਆਪਣੀ ਇਨਾਂ ਮੁਸ਼ਕਿਲਾਂ ਦਾ ਪ੍ਰਗਟਾਵਾ ਮੀਡੀਆ ਨਾਲ ਕੀਤਾ ਤਾਂ ਮੀਡੀਆ ਨੇ ਇਨਾਂ ਤਥਾਂ ਦੀ ਸਚਾਈ ਜਾਣਨ ਲਈ ਕਈ ਵਾਰ ਪ੍ਰਤਾਪ ਬਾਜਵਾ ਅਤੇ ਉਨਾਂ ਦੀ ਪਤਨੀ ਚਰਨਜੀਤ ਕੋਰ ਬਾਜਵਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਜੋ ਅਸਫ਼ਲ ਰਹੀ। ਦੂਜੇ ਪਾਸੇ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਆਪਣਾ ਅਧਾਰ ਕਾਦੀਆਂ ਵਿਚ ਬਣਾਉਣ ਵਿਚ ਸਫ਼ਲ ਹੁੰਦੇ ਜਾ ਰਹੇ ਹਨ।

ਹਾਰਨ ਦੇ ਬਾਵਜੂਦ ਉਹ ਲੋਕਾਂ ਦੀ ਸਮਸਿਆਂਵਾ ਦਾ ਨਿਪਟਾਰਾ ਕਰਵਾ ਰਹੇ ਹਨ। ਆਮ ਲੋਕਾਂ ਦੀ ਭੀੜ ਉਨਾਂ ਦੇ ਨਿਵਾਸ ਸਥਾਨ ਤੇ ਡੇਰਾ ਪਾਈ ਵੇਖੀ ਜਾ ਸਕਦੀ ਹੈ। ਉਹ ਲੋਕਾਂ ਦੀ ਸਮਸਿਆਂਵਾ ਰੋਜ਼ਾਨਾ ਸੁਣਦੇ ਹਨ। ਜਿਸਦੇ ਕਾਰਨ ਉਹ ਸ਼ਹਿਰ ਵਿਚ ਲੋਕਪ੍ਰਿਅਤਾ ਹਾਸਿਲ ਕਰਦੇ ਜਾ ਰਹੇ ਹਨ। ਇਹੋ ਕਾਰਨ ਹੈ ਕਿ ਸ਼ਹਿਰ ਵਿਚ ਕਾਂਗਰੇਸੀ ਸਮਰਥਕਾ ਕਾਫ਼ੀ ਮਾਯੂਸ ਹਨ। ਕਾਦੀਆਂ ਵਿਚ ਕਾਂਗਰੇਸ ਦੇ ਇਕ ਹੋਰ ਕਦਾਵਰ ਨੇਤਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੋਕਿ ਅਜਕਲ ਫ਼ਤੇਹਗੜ ਚੂੜੀਆਂ ਤੋਂ ਕਾਂਗਰੇਸੀ ਵਿਧਾਇਕ ਹਨ ਦੇ ਵੀ ਕਿਸੇ ਪ੍ਰਕਾਰ ਦੇ ਹੋਰਡਿੰਗ ਬੋਰਡ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿਚ ਵੇਖਣ ਨੂੰ ਨਹੀਂ ਮਿਲੇ। ਰਾਜਨੀਤਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਕਾਦੀਆਂ ਸ਼ਹਿਰ ਵਿਚ 80 ਫ਼ੀਸਦੀ ਲੋਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਆਪਣਾ ਲੀਡਰ ਮਣਦੇ ਹਨ ਅਤੇ ਉਨਾਂ ਦਾ ਇਥੇ ਕਾਫ਼ੀ ਪ੍ਰਭਾਵ ਹੈ। ਤ੍ਰਿਪਤ ਬਾਜਵਾ ਦਾ ਖ਼ਾਮੋਸ਼ ਰਹਿਣਾ ਵੀ ਪ੍ਰਤਾਪ ਬਾਜਵਾ ਦੇ ਸਵਾਗਤ ਵਿਚ ਮਾਯੂਸੀ ਲਿਆਵੇਗਾ। ਕੁਲ ਮਿਲਾਕੇ ਪ੍ਰਤਾਪ ਸਿੰਘ ਬਾਜਵਾ ਦਾ ਆਪਣੇ ਸ਼ਹਿਰ ਕਾਦੀਆਂ ਵਿਚ ਅਧਾਰ ਨਾ ਦੇ ਬਰਾਬਰ ਹੋਕੇ ਰਹਿ ਗਿਆ ਹੈ। ਜਿਸਦੇ ਕਾਰਨ ਸਮਰਥਕਾਂ ਵਿਚ ਕਾਫ਼ੀ ਮਾਯੂਸੀ ਹੈ ਅਤੇ ਉਨਾਂ ਦਾ ਜੋਸ਼ ਠੰਡਾ ਪਿਆ ਹੋਇਆ ਹੈ।
News From: http://www.7StarNews.com

No comments:

 
eXTReMe Tracker