Sunday, January 18, 2009

ਓਬਾਮਾ ਦੀ ਡਿਨਰ ਪਾਰਟੀ \'ਚ ਨੂਈ !

ਵਾਸ਼ਿੰਗਟਨ (ਭਾਸ਼ਾ), ਸ਼ਨਿਵਾਰ, 17 ਜਨਵਰੀ 2009 ( 11:22 IST )

ਪੈਪਸੀਕੋ ਦੀ ਪ੍ਰਮੁੱਖ ਅਤੇ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਇੰਦਰਾ ਨੂਈ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਡਿਨਰ ਵਿੱਚ ਸ਼ਾਮਲ ਹੋਈ, ਜਿਸਦਾ ਆਯੋਜਨ ਵਿਦੇਸ਼ ਨੀਤੀ ਦੇ ਚੁਣਵੇਂ ਮਾਹਰਾਂ ਦੇ ਲਈ ਕੀਤਾ ਗਿਆ ਸੀ.

ਫਿਲਹਾਲ ਵੈਬਸਾਈਟ ਨੇ ਇੰਦਰਾ ਨੂਈ ਦੇ ਸ਼ਾਮਲ ਹੋਣ ਦੀ ਗੱਲ ਨਹੀਂ ਆਖੀ, ਜਦਕਿ ਪਾਲੀਟਿਕੋ ਨੇ ਕੱਲ੍ਹ ਆਪਣੀ ਵੈਬਸਾਈਟ ਉੱਤੇ ਦੱਸਿਆ ਕਿ ਇਸ ਡਿਨਰ \'ਚ ਭਾਰਤੀ ਮੂਲ ਦੀ ਅਤੇ ਪੇਪਸੀਕੋ ਦੀ ਸੀਈਓ ਵੀ ਮਹਿਮਾਨ ਸੀ.

ਫਾਰੇਨ ਪਾਲੀਸੀ ਨੇ ਆਪਣੀ ਵੈਬਸਾਈਟ ਉੱਤੇ ਕੱਲ੍ਹ ਜਾਣਕਾਰੀ ਦਿੱਤੀ ਕਿ ਪਿਛਲੇ ਹਫ਼ਤੇ ਰੋਨਾਲਡ ਰੀਗਨ ਬਿਲਡਿੰਗ ਵਿੱਚ ਇਕੱਠਾ ਹੋਏ ਵਿਦੇਸ਼ ਨੀਤੀ ਮਾਹਰਾਂ ਵਿੱਚ ਮੱਧ ਪੂਰਬ ਅਤੇ ਦੱਖਣੀ ਏਸ਼ੀਆ ਦੇ ਜਾਣਕਾਰ ਸ਼ਾਮਲ ਹੋਏ ਸਨ.

ਕਈ ਘੰਟਿਆਂ ਤੱਕ ਚੱਲੇ ਡਿਨਰ ਵਿੱਚ ਈਰਾਨ ਦੇ ਵਿਦਵਾਨ ਹਾਲੇ ਇਸਫਾਨਦੀਰੀ ਲਾਹੌਰ ਤੋਂ ਆਏ ਪਾਕਿਸਤਾਨੀ ਪੱਤਰਕਾਰ ਅਹਿਮਦ ਰਾਸ਼ੀਦ ਓਬਾਮਾ ਦੇ ਮਿੱਤਰ ਅਤੇ ਹਾਵਰਡ ਯੂਨੀਵਰਸਿਟੀ ਨਾਲ ਜੁੜ੍ਹੇ ਸਾਮੰਥਾ ਪਾਵਰ ਸ਼ਾਮਲ ਹੋਏ.

ਸਾਮੰਥਾ ਓਬਾਮਾ ਦੇ ਵਿਦੇਸ਼ ਨੀਤੀ ਸਲਾਹਕਾਰ ਵੀ ਹਨ. ਓਬਾਮਾ ਦੀ ਟੀਮ \'ਚ ਸ਼ਾਮਲ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਆਰ ਇਮੈਨਿਊਅਲ ਵੀ ਡਿਨਰ \'ਚ ਸ਼ਾਮਲ ਹੋਏ.

Sikh Press
http://www.sikhpress.com

No comments:

 
eXTReMe Tracker