Wednesday, January 28, 2009

ਪੀਐਮ ਨੇ ਪਰਿਵਾਰ ਨਾਲ ਕੀਤਾ ਨਾਸ਼ਤਾ

ਨਵੀਂ ਦਿੱਲੀ (ਭਾਸ਼ਾ), 27 ਜਨਵਰੀ 2009 ( 15:01 IST )

ਕੋਰੋਨੇਰੀ ਬਾਈਪਾਸ ਸਰਜਰੀ ਕਰਵਾਉਣ ਬਾਅਦ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਹਾਲਤ \'ਚ ਲਗਾਤਾਰ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।ਉਨ੍ਹਾ ਨੇ ਅੱਜ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ \'ਚ ਹੀ ਸਵੇਰੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਨਾਸ਼ਤਾ ਕੀਤਾ।

ਪ੍ਰਧਾਨਮੰਤਰੀ ਦੀ ਮੀਡੀਆ ਸਲਾਹਕਾਰ ਦੀਪਕ ਸੰਧੂ ਨੇ ਅੱਜ ਦੱਸਿਆ ਹੈ ਕਿ ਪਿੱਛਲੀ 24 ਜਨਵਰੀ ਨੂੰ ਕੋਰੋਨਰੀ ਬਾਈਪਾਸ ਸਰਜਰੀ ਕਰਵਾਉਣ ਬਾਅਦ 76 ਸਾਲਾ ਪ੍ਰਧਾਨਮੰਤਰੀ ਦੀ ਹਾਲਤ \'ਚ ਲਗਾਤਾਰ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਅੱਜ ਸਵੇਰੇ ਉਨ੍ਹਾ ਨੇ ਆਪਣੀ ਪਤਨੀ ਅਤੇ ਪੁੱਤਰੀਆਂ ਨਾਲ ਨਾਸ਼ਤਾ ਕੀਤਾ।

ਪ੍ਰਧਾਨਮੰਤਰੀ ਦੇ ਡਾਕਟਰ ਸ਼੍ਰੀਨਾਥ ਰੈਡੀ ਨੇ ਦੱਸਿਆ ਹੈ ਕਿ ਪ੍ਰਧਾਨਮੰਤਰੀ ਦੀ ਹਾਲਤ \'ਚ ਤੇਜ਼ੀ ਨਾਲ ਸੁਧਾਰ ਨੂੰ ਧਿਆਨ \'ਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਜ ਦੁਪਹਿਰ ਬਾਅਦ ਸਘਨ ਮੈਡੀਕਲ ਰੂਮ ਦੀ ਤਰ੍ਹਾਂ ਬਣਾ ਦਿੱਤੇ ਗਏ ਉਨ੍ਹਾ ਦੇ ਕਮਰੇ ਦਾ ਉਹ ਦਰਜਾ ਹਟਾ ਦਿੱਤਾ ਜਾਵੇਗਾ।

ਉਨ੍ਹਾ ਨੇ ਦੱਸਿਆ ਹੈ ਕਿ ਜਿਸ ਕਮਰੇ \'ਚ ਪ੍ਰਧਾਨਮੰਤਰੀ ਨੂੰ ਰੱਖਿਆ ਗਿਆ ਹੈ,ਉਸ ਨੂੰ ਉੱਨਤ ਕਰਕੇ ਸਘਨ ਮੈਡੀਕਲ ਰੂਮ ਦੇ ਬਰਾਬਰ ਬਣਾ ਦਿੱਤਾ ਗਿਆ ਹੈ।

ਡਾ.ਰੇਡੀ ਨੇ ਕਿਹਾ ਹੈ ਕਿ ਪ੍ਰਧਾਨਮੰਤਰੀ ਨੂੰ ਹੁਣ ਆਮ ਭੋਜਣ ਦਿੱਤਾ ਜਾ ਰਿਹਾ ਹੈ ਅਤੇ ਕੇਵਲ ਉਨ੍ਹਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਉਨ੍ਹਾ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਹੈ।ਪ੍ਰਧਾਨਮੰਤਰੀ ਹੁਣ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹਨ।

http://www.sikhpress.com

No comments:

 
eXTReMe Tracker