Wednesday, January 14, 2009

ਪਾਕਿ ਜਾਂਚ ਕਰੇਗਾ:ਗਿਲਾਨੀ :- ISP Network

ਕਰਾਚੀ (ਭਾਸ਼ਾ), ਮੰਗਲਵਾਰ, 13 ਜਨਵਰੀ 2009 ( 12:00 IST )

ਮੁੰਬਈ \'ਤੇ ਹੋਏ ਅੱਤਵਾਦੀ ਹਮਲੇ ਦੇ ਸ਼ੱਕੀਆਂ ਨੂੰ ਭਾਰਤ ਨੂੰ ਨਾ ਸੌਂਪਣ ਦੀ ਗੱਲ ਕਰਦੇ ਹੋਏ ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਉਹ ਭਾਰਤ ਦੁਆਰਾ ਸੌਂਪੇ ਗਏ ਦਸਤਾਵੇਜ਼ਾਂ \'ਤੇ ਆਪਣੇ ਵੱਲੋਂ ਜਾਂਚ ਕਰੇਗਾ ਅਤੇ ਇਸ ਵਿੱਚ ਜੇਕਰ ਕੋਈ ਵੀ ਵਿਅਕਤੀ ਸ਼ਾਮਲ ਪਾਇਆ ਗਿਆ ਤਾਂ ਉਹ ਉਸਨੂੰ ਆਪਣੇ ਕਾਨੂੰਨਾਂ ਤਹਿਤ ਦੰਡਿਤ ਕਰੇਗਾ।

ਪਹਿਲਾਂ ਦੇ ਦਾਅਵਿਆਂ ਦੇ ਵਿਰੋਧੀ ਪਾਕਿਸਤਾਨ ਨੇ ਭਾਰਤ ਦੁਆਰਾ ਸੌਂਪੇ ਗਏ ਸਬੂਤਾਂ \'ਤੇ ਆਪਣੀ ਪ੍ਰਤਿਕ੍ਰਿਆ ਦਿੱਤੀ ਹੈ।ਮੀਡੀਆ ਰਿਪੋਰਟ \'ਚ ਇੱਥੇ ਦੱਸਿਆ ਗਿਆ ਹੈ ਕਿ ਪਾਕਿਸਤਾਨ ਹੁਣ ਵੀ ਦਸਤਾਵੇਜ਼ਾਂ ਦਾ ਪ੍ਰੇਖਣ ਕਰ ਰਿਹਾ ਹੈ।ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਸ਼ਹਿਰ ਦੇ ਸ਼ਿਪਯਾਰਡ \'ਚ ਇੱਕ ਅਧਿਕਾਰਕ ਸਮਾਰੋਹ \'ਚ ਪੱਤਰਕਾਰਾਂ ਨਾਲ ਗੱਲਬਾਤ \'ਚ ਕਿਹਾ ਹੈ ਕਿ ਅਸੀਂ ਇੱਕ ਜ਼ਿੰਮੇਦਾਰ ਦੇਸ਼ ਦੇ ਤੌਰ \'ਤੇ ਪ੍ਰਤਿਕ੍ਰਿਆ ਵਿਅਕਤ ਕਰਾਂਗੇ।

ਜਿਵੇਂ ਮੈਂ ਕੱਲ੍ਹ ਕਿਹਾ ਸੀ ਜੇਕਰ ਉਨ੍ਹਾ ਕੋਲ ਸਬੂਤ ਹੈ ਜਾਂ ਉਹ ਪਹਿਚਾਣ ਕਰਦੇ ਹਨ ਕਿ ਕਿਸੇ ਅੱਤਵਾਦੀ ਨੇ ਪਾਕਿਸਤਾਨੀ ਧਰਤੀ ਦਾ ਇਸਤੇਮਾਲ ਕੀਤਾ ਤਾਂ ਅਸੀਂ ਇਸ ਦੀ ਜਾਂਚ ਕਰਾਂਗੇ।ਉਨ੍ਹਾ ਨੇ ਕਿਹਾ ਹੈ ਕਿ ਜੇਕਰ ਆਰੋਪ ਸਾਬਤ ਹੁੰਦੇ ਹਨ ਤਾਂ ਅਸੀਂ ਸਬੰਧਤ ਵਿਅਕਤੀ ਨੂੰ ਆਪਣੇ ਕਾਨੂੰਨ ਅਨੁਸਾਰ ਦੰਡਤ ਕਰਾਂਗੇ।ਅਸੀਂ ਪਾਕਿਸਤਾਨੀ ਧਰਤੀ ਦਾ ਇਸਤੇਮਾਲ ਅੱਤਵਾਦ ਦੇ ਲਈ ਕਰਨ ਦੀ ਆਗਿਆ ਨਹੀਂ ਦੇ ਸਕਦੇ।ਇਸ ਨੂੰ ਲੈ ਕੇ ਅਸੀਂ ਬਿਲਕੁਲ ਸਪੱਸ਼ਟ ਹਾਂ।ਗਿਲਾਨੀ ਨੇ ਕੱਲ੍ਹ ਕਿਹਾ ਸੀ ਕਿ ਉਹ ਮੁੰਬਈ \'ਚ ਹਮਲੇ \'ਚ ਸ਼ਾਮਲ ਕਿਸੇ ਵੀ ਅੱਤਵਾਦੀ ਨੂੰ ਭਾਰਤ ਜਾਂ ਕਿਸੇ ਹੋਰ ਦੇਸ਼ ਨੂੰ ਨਹੀਂ ਸੌਂਪੇਗਾ।ਉਨ੍ਹਾ ਨੇ ਕਿਹਾ ਹੈ ਕਿ ਪਾਕਿਸਤਾਨ ਕਿਸੇ ਦੇ ਦਬਾਅ \'ਚ ਕੰਮ ਨਹੀਂ ਕਰ ਰਿਹਾ ਹੈ।


Sikh Press
http://www.sikhpress.com

No comments:

 
eXTReMe Tracker