Monday, September 28, 2009

ਗਿਆਨੀ ਗੁਰਬਚਨ ਸਿੰਘ ਨੂੰ ਉਨ੍ਹਾਂ ਨੂੰ ਦੁਰਗਾ ਉਤਸਵ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦੈ -ਖਾਲਸਾ ਨਾਰੀ ਮੰਚ, ਫਰੀਦਾਬਾਦ

ਜੇ ਗਿਆਨੀ ਗੁਰਬਚਨ ਸਿੰਘ ਦਸਮ ਗ੍ਰੰਥ ਨੂੰ ਸਤਿਕਾਰਤ ਮੰਨਦੇ ਹਨ ਤਾਂ ਉਨ੍ਹਾਂ ਨੂੰ ਦੁਰਗਾ ਉਤਸਵ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦੈ -ਖਾਲਸਾ ਨਾਰੀ ਮੰਚ, ਫਰੀਦਾਬਾਦ



ਕੋਲਕਾਤਾ ਵਿਖੇ ਦੁਰਗਾ ਪੂਜਾ ਉਤਸਵ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਡੀ ਤੋਂ

ਆਸ਼ੀਰਵਾਦ ਲੈਂਦੇ ਵਿਖਾਇਆ।

ਜੇ ਗਿਆਨੀ ਗੁਰਬਚਨ ਸਿੰਘ ਦਸਮ ਗ੍ਰੰਥ ਨੂੰ ਸਤਿਕਾਰਤ ਮੰਨਦੇ ਹਨ ਤਾਂ ਉਨ੍ਹਾਂ ਨੂੰ ਇਸ

ਬੱਚਿਤਰ ਨਾਟਕ /ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਰਚਨਾਵਾਂ ਦੀ ਸਿੱਖਿਆ `ਤੇ ਪਹਿਰਾ

ਦਿੰਦੇ ਹੋਏ ਕੋਲਕਾਤਾ ਵਿਖੇ ਚਲ ਰਹੇ ਦੁਰਗਾ ਉਤਸਵ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦੈ -

ਖਾਲਸਾ ਨਾਰੀ ਮੰਚ, ਫਰੀਦਾਬਾਦ

(23 ਸਤੰਬਰ 2009 ਬਸੰਤ ਕੌਰ, ਫ਼ਰੀਦਾਬਾਦ)





ਅਖੌਤੀ ਦਸਮ ਗ੍ਰੰਥ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਕਟਦਾ ਹੈ, ਉਥੇ

ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਦੱਸ ਕੇ ਉਨ੍ਹਾਂ ਦੀ ਸ਼ਖਸੀਅਤ ਨੂੰ ਵੀ ਗੰਧਲਾ

ਕਰਦਾ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਕੋਲਕਾਤਾ ਵਿਖੇ ਦੁਰਗਾ ਪੂਜਾ ਉਤਸਵ ਮੌਕੇ ਵੇਖਣ

ਨੂੰ ਮਿਲਿਆ। ਇੱਥੇ ਦੁਰਗਾ ਪੂਜਾ ਉਤਸਵ ਮੌਕੇ ਲਗਾਈ ਗਈ ਪ੍ਰਦਰਸ਼ਨੀ ਵਿੱਚ ਗੁਰੂ ਗੁਰੂ

ਗੋਬਿੰਦ ਸਿੰਘ ਜੀ ਨੂੰ ਦੁਰਗਾ ਤੋਂ ਆਸ਼ੀਰਵਾਦ ਲੈਂਦੇ ਵਿਖਾਇਆ ਗਿਆ ਹੈ। ਦੇਵੀ ਦੁਰਗਾ

ਦੇ ਸਬੰਧ ਵਿੱਚ ਲਾਈ ਪ੍ਰਦਰਸ਼ਨੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਇੱਕ ਪੁਸਤਕ

ਫੜਾ ਕੇ, ਉਸ ਉਪਰ ਬੰਗਲਾ ਵਿੱਚ �ਸ਼੍ਰੀ ਸ਼੍ਰੀ ਚੰਡੀ� ਲਿਖਿਆ ਦਰਸਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਲਕਾਤਾ ਸਮੇਤ ਪੂਰੇ ਭਾਰਤ ਵਿੱਚ ਇਸ ਉਤਸਵ ਦੀ ਬੜੀ ਮਹੱਤਤਾ ਹੈ, ਇਹ

ਉਤਸਵ ਦਸ ਦਿਨ ਤਕ ਚਲਦਾ ਹੈ। ਜਦ ਇਸ ਪ੍ਰਦਰਸ਼ਨੀ ਵਿੱਚ ਲੱਗੀ ਤਸਵੀਰ ਬਾਰੇ ਕੋਲਕਾਤਾ ਦੇ

ਕੁੱਝ ਗੁਰਮੁਖ ਪ੍ਰੇਮੀਆਂ ਨੇ ਵਿਰੋਧ ਕਰਨ ਦਾ ਮਨ ਬਣਾਇਆ ਤਾਂ ਇਹ ਸੋਚ ਕੇ ਮਨ ਮਸੋਸਦੇ

ਰਹੇ ਕਿ ਗੁਰੂ ਗੋਬਿਦ ਸਿੰਘ ਜੀ ਦੀ ਸ਼ਖਸੀਅਤ ਨੂੰ ਗੰਧਲਾ ਕਰਨ ਵਾਲੀ ਪੁਸਤਕ ਅਖੌਤੀ ਦਸਮ

ਗ੍ਰੰਥ ਦਾ ਪ੍ਰਕਾਸ਼ ਤਾਂ ਪੰਜਾਬ ਦੇ ਬਾਹਰਲੇ ਤਖਤਾਂ `ਤੇ ਨਿਤ ਹੋ ਰਿਹਾ ਹੈ ਅਤੇ ਹੁਣ

ਤਾਂ ਜੱਥੇਦਾਰ ਵੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਅਤਿ ਸਤਿਕਾਰਤ ਦਰਜ਼ਾ ਦੇਣ

ਲਗੇ ਹਨ। ਇਸ ਲਈ ਦੂਜਿਆਂ ਦਾ ਵਿਰੋਧ ਤਾਂ ਅਸੀਂ ਤਾਂ ਕਰੀਏ ਜਦ ਪਹਿਲਾਂ ਅਸੀਂ ਆਪਣੇ ਘਰ

ਨੂੰ ਸੰਵਾਰ ਲਈਏ। ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਪੂਜਕ ਸਾਬਤ ਕਰਣ ਵਾਲੀ ਤਸਵੀਰ

ਬਾਬਤ ਜਦ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਨਾਲ ਗੱਲਬਾਤ ਹੋਈ ਤਾਂ

ਉਨ੍ਹਾਂ ਇਸ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਕਦੇ

ਵੀ ਕਿਸੇ ਦੇਵੀ ਦੀ ਉਸਤਤਿ ਨਹੀਂ ਕੀਤੀ ਗਈ। ਇਹ ਸਾਰਾ ਗੰਦ ਬਚਿੱਤਰ ਨਾਟਕ/ਅਖੌਤੀ ਦਸਮ

ਗ੍ਰੰਥ ਦਾ ਸਹਾਰਾ ਲੈ ਕੇ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਗੁਰਬਾਣੀ ਦਾ ਹਵਾਲਾ

ਦਿੰਦਿਆਂ ਕਿਹਾ ਕਿ ਬਾਣੀ ਅਨੁਸਾਰ ਦੇਵੀ ਉਸਤਤਿ ਵਰਜਿਤ ਹੈ, ਗੁਰਸਿੱਖ ਨੇ ਕੇਵਲ ਇੱਕ

ਅਕਾਲਪੁਰਖ ਦਾ ਓਟ ਆਸਰਾ ਲੈਣਾ ਹੈ। ਅਕਾਲਪੁਰਖ ਹੀ ਅਜਿਹੀ ਸਮਰਥ ਹਸਤੀ ਹੈ ਜਿਨ੍ਹਾਂ

ਸਾਹਮਣੇ ਦੁਰਗਾ ਵਰਗੇ ਕਰੋੜਾਂ ਮਰਦਨ ਕਰਦੀਆਂ ਹਨ। (ਭਾਵ ਉਨ੍ਹਾਂ ਦੀ ਕੋਈ ਪਾਇਆ ਨਹੀਂ)

ਯਥਾ �ਦੁਰਗਾ ਕੋਟਿ ਜਾ ਕੈ ਮਰਦਨਿ ਕਰੈ� �ਦੇਵੀਆਂ ਨਹੀ ਜਾਨੈ ਮਰਮੁ ਸਭ ਉਪਰਿ ਅਲਖ

ਪਾਰਬ੍ਰਹਮ� (ਗੁਰੂ ਗ੍ਰੰਥ ਸਾਹਿਬ)। ਜਦ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ

ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੇ ਬਿਆਨ �ਦਸਮ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ

ਅਤਿ ਸਤਿਕਾਰਤ� ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਅਫਸੋਸ ਜਤਾਉਂਦੇ ਕਿਹਾ ਕਿ ਇਹ ਸਿੱਖ

ਕੌਮ ਲਈ ਸ਼ਰਮਨਾਕ ਗੱਲ ਹੈ ਕਿ ਉਸ ਦੇ ਆਗੂ ਹੀ ਇਸ ਨੂੰ ਉਜਾੜਨ ਦਾ ਟੀਚਾ ਮਿੱਥੀ ਬੈਠੇ

ਹਨ। ਉਨ੍ਹਾਂ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ

ਕਿਹਾ ਕਿ ਜੇ ਗਿਆਨੀ ਗੁਰਬਚਨ ਸਿੰਘ ਦਸਮ ਗ੍ਰੰਥ ਨੂੰ ਸਤਿਕਾਰਤ ਮੰਨਦੇ ਹਨ ਤਾਂ ਉਨ੍ਹਾਂ

ਨੂੰ ਇਸ ਬੱਚਿਤਰ ਨਾਟਕ /ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਰਚਨਾਵਾਂ ਦੀ ਸਿੱਖਿਆ `ਤੇ

ਪਹਿਰਾ ਦਿੰਦੇ ਹੋਏ ਕੋਲਕਾਤਾ ਵਿਖੇ ਚਲ ਰਹੇ ਦੁਰਗਾ ਉਤਸਵ ਵਿੱਚ ਜ਼ਰੂਰ ਸ਼ਾਮਲ ਹੋਣਾ

ਚਾਹੀਦੈ।


http://www.SikhPress.com

No comments:

 
eXTReMe Tracker