Thursday, September 24, 2009

ਇੰਨ੍ਹਾਂ ਨੂੰ ਕੌਣ ਖਾ ਰਿਹਾ ਹੈ?

ਉਪ੍ਰੋਕਤ ਸਵਾਲ ਵੱਲ ਧਿਆਂਨ ਦੇਣ ਦੀ ਲੋੜ ਹੈ। ਇਹ ਸਵਾਲ ਸਦੀਆਂ ਪੁਰਾਣਾ ਹੁੰਦੇ ਹੋਏ

ਵੀ ਸਦਾ ਬਹਾਰ ਬਣ ਗਿਆ ਜਾਪਦਾ ਹੈ। ਇਹ ਕੌਣ ਲੋਕ ਹਨ? ਜਰਾ ਠੰਡੇ ਦਿਮਾਗ ਨਾਲ ਸੋਚੋ!

ਅਜਿਹਾ ਸੋਚਣ ਤੇ ਬੜਾ ਕੁਛ ਭਾਲਿਆ ਜਾ ਸਕਦਾ ਹੈ। ਖੋਜ ਵਿਚਾਰ ਹੀ ਸਾਨੂੰ ਅਜਿਹੇ

ਪ੍ਰਸ਼ਨਾਂ ਦੇ ਉੱਤਰ ਦੇ ਸਕਦੀ ਹੈ ਕਿਉਂਕਿ ਖੋਜੀ ਹਮੇਸ਼ਾਂ ਉਪਜਦਾ ਅਤੇ ਬਾਦੀ ਬਿਨਸਦਾ ਹੈ-

ਖੋਜੀ ਉਪਜੈ ਬਾਦੀ ਬਿਨਸੈ॥ (1255) ਅੱਜ ਸਾਡੀ ਕੌਮ ਦੇ ਆਗੂ ਅਤੇ ਚਿੰਤਕ ਕਿਉਂ ਲੜ ਰਹੇ

ਹਨ? ਜਦ ਸਾਡਾ ਰੱਬ ਇੱਕ, ਧਰਮ ਇੱਕ, ਕੌਮ ਇੱਕ, ਨਿਸ਼ਾਨ ਇੱਕ, ਵਿਧਾਨ ਇੱਕ, ਸਭਿਅਚਾਰ

ਇੱਕ, ਸਭ ਦੀ ਮਾਨਸ ਜਾਤ ਇੱਕ ਅਤੇ ਸਾਡਾ ਸਭ ਦਾ ਕੌਮੀ ਅਤੇ ਸਦੀਵੀ ਸ਼ਬਦ ਗੁਰੂ ਇੱਕ ਫਿਰ

ਵਖਰੇਵੇਂ ਕਾਹਦੇ? ਸਾਰਿਆਂ ਦੀ ਬੀਮਾਰੀ ਦੀ ਜੜ੍ਹ ਵੀ ਇੱਕ ਹੀ ਹੈ ਅਤੇ ਇਹ ਬੀਮਾਰੀ

ਸਾਰੀ ਦੁਨੀਆਂ ਵਿੱਚ ਫੈਲੀ ਹੋਈ ਹੈ। ਉਹ ਫਿਰ ਕਿਹੜੀ ਬੀਮਾਰੀ ਹੈ ਜੋ ਇਨ੍ਹਾਂ ਨੂੰ ਖਾ

ਰਹੀ ਅਤੇ ਖਜਲ ਖੁਆਰ ਕਰ ਰਹੀ ਹੈ? ਉਹ ਹੈ ਹਉਮੈ, ਦੁਬਿਦਾ ਅਤੇ ਸੰਤ ਬਾਬੇ। ਇਸ ਬਾਰੇ

ਗੁਰਬਾਣੀ ਵੀ ਫਰਮਾਂਦੀ ਹੈ-ਹਉਮੈ ਦੀਰਘ ਰੋਗ ਹੈ॥ (466) ਅਤੇ ਇਨਿ ਦੁਬਿਦਾ ਘਰ ਬਹੁਤੇ

ਗਾਲੇ॥ (1029) ਉਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ (476) ਸੋ ਹੁਣ ਆਪ ਜੀ

ਨੂੰ ਸਹਿਜੇ ਹੀ ਸਮਝ ਆਗਿਆ ਹੋਵੇਗਾ ਕਿ ਇਨ੍ਹਾਂ ਨੂੰ ਕੌਣ ਖਾ ਰਿਹਾ ਹੈ?



ਕੌਮ ਦੇ ਆਗੂ ਲੀਡਰ, ਜਥੇਦਾਰ, ਸਿੰਘ ਸਹਿਬਾਨ, ਬੁੱਧੀ ਜੀਵੀ ਵਿਦਵਾਨ, ਪ੍ਰਚਾਰਕ,

ਲੇਖਕ, ਕਵੀ, ਕਿਰਤੀ, ਫੌਜੀ ਅਤੇ ਸਿਪਾਹੀ ਸਭ ਨੂੰ ਹਉਮੈ ਦੁਬਧਿਾ ਅਤੇ ਸੰਤ ਬਾਬੇ ਮਿਲ

ਕੇ ਖਾ ਰਹੇ ਹਨ। ਜਿਸ ਦਾ ਸਬੂਤ ਇਹ ਕਿ ਸਾਡਾ ਸਭ ਦਾ ਸਭ ਕੁੱਝ ਸਾਂਝਾ ਅਤੇ ਇੱਕ ਹੋਣ

ਤੇ ਵੀ ਅਸੀਂ ਆਪਸ ਵਿੱਚ ਮਿਲ ਕੇ ਨਹੀਂ ਚਲਦੇ ਹਾਂ। ਇਸ ਵਿੱਚ ਸਾਡੀ ਕੌਮ ਦਾ ਭਾਰੀ

ਨੁਕਸਾਨ ਹੋ ਰਿਹਾ ਹੈ। ਜੇ ਸਾਡੇ ਆਗੂ ਇਨ੍ਹਾਂ ਤਿੰਨਾਂ ਦਾ ਤਿਆਗ ਕਰ ਦੇਣ ਤਾਂ ਸਾਡੇ

ਬਹੁਤ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ। ਅੱਜ ਪੰਥ ਅਤੇ ਗ੍ਰੰਥ ਦੇ ਨਾਂ ਤੇ

ਤਾਂ ਇੱਕ ਹੋਈਏ! ਘੱਟ ਤੋਂ ਘੱਟ ਸਾਡਾ ਪੰਥ ਤੇ ਗ੍ਰੰਥ ਤਾਂ ਇੱਕ ਹੀ ਹਨ। ਜੇ ਅਸੀਂ

ਆਪੂੰ ਬਣਾਏ ਵੱਖ ਵੱਖ ਪੰਥਾਂ ਅਤੇ ਗ੍ਰੰਥਾਂ ਦਾ ਰਾਹ ਛੱਡ ਕੇ ਜੁਗੋ ਜੁਗ ਅਟੱਲ ਆਦਿ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੁਆਲੇ ਇਕੱਠੇ ਹੋ ਜਾਈਏ ਤਾਂ ਵੀ ਉਪ੍ਰੋਕਤ

ਬੀਮਾਰੀ ਤੋਂ ਬਚ ਸਕਦੇ ਹਾਂ। ਸਾਡੀ ਬਹੁਤਿਆਂ ਦੀ ਬਦਕਿਸਮਤੀ ਹੈ ਕਿ ਅਸੀਂ ਗੁਰੂ ਨੂੰ

ਛੱਡ ਕੇ ਹਉਮੈ ਅਤੇ ਦੁਬਿਦਾ ਦੇ ਗ੍ਰਸੇ ਹੋਏ ਅਖੌਤੀ ਸੰਤ ਬਾਬਿਆਂ ਦੇ ਆਪੂੰ ਬਣਾਏ

ਪੰਥਾਂ ਅਤੇ ਗ੍ਰੰਥਾਂ ਦੁਆਲੇ ਹੀ ਇਕੱਠੇ ਹੁੰਦੇ ਰਹਿੰਦੇ ਹਾਂ। ਜਰਾ ਠੰਡੇ ਦਿਮਾਗ ਨਾਲ

ਸੋਚੋ! ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਕੋਈ ਹੋਰ ਵੱਡਾ ਸਿਧਾਂਤ, ਗ੍ਰੰਥ,

ਗੁਰੂ ਜਾਂ ਸੰਤ ਬਾਬਾ ਹੋ ਸਕਦਾ ਹੈ? ਤੁਹਾਡਾ ਸਭ ਦਾ ਉੱਤਰ ਜੇ ਨਹੀਂ ਵਿੱਚ ਹੈ ਫਿਰ

ਅਸੀਂ ਬਾਹਰੀ ਗ੍ਰੰਥਾਂ ਅਤੇ ਸੰਤ ਬਾਬਿਆਂ ਦੇ ਡੇਰਿਆਂ ਤੇ ਕਿਉਂ ਪ੍ਰਕਰਮਾਂ ਕਰਦੇ ਅਤੇ

ਨੱਕ ਰਗੜਦੇ ਫਿਰਦੇ ਹਾਂ? ਕੀ ਸਾਨੂੰ ਆਪਣੇ ਪੰਥ-ਗ੍ਰੰਥ ਤੇ ਵਿਸ਼ਵਾਸ਼ ਨਹੀਂ ਰਿਹਾ? ਆਮ

ਸਾਧਾਰਣ ਗੁਰਸਿੱਖਾਂ ਨੂੰ ਛੱਡ ਕੇ ਦਾਸ ਦੀ ਕੌਮੀ ਆਗੂਆਂ, ਬੁੱਧੀ ਜੀਵੀ ਵਿਦਵਾਨਾਂ,

ਮੀਡੀਏ ਅਤੇ ਪਰਉਪਕਾਰੀ ਸਜਨਾਂ ਨੂੰ ਸਨਿਮਰ ਬੇਨਤੀ ਹੈ ਕਿ ਆਪਾਂ ਆਪ ਸਭ �ਗੁਰੂ ਗ੍ਰੰਥ

ਸਾਹਿਬ ਦੀ ਬਾਣੀ ਰੂਪ ਸ਼ਹਿਦ ਦੁਆਲੇ ਇਕੱਠੇ ਹੋਈਏ ਜਿਵੇਂ-ਸਾਧ ਸੰਗਤਿ ਮਿਲਿ ਰਹੀਐ ਮਾਧੋ

ਜੈਸੇ ਮਧੁਪ ਮਖੀਰਾ॥ (486) ਫਿਰ ਅਸੀਂ ਉਪ੍ਰੋਕਤ ਬੀਮਾਰੀ ਦੀ ਮਾਰ ਤੋਂ ਬਚ ਸਕਦੇ ਹਾਂ।



ਆਪਾਂ ਮੂਲ ਨੂੰ ਕਦੇ ਨਾਂ ਭੁਲੀਏ। ਸਾਡਾ ਮੂਲ ਇੱਕ ਅਕਾਲ ਪੁਰਖ ਹੈ, ਸਾਡੀ ਕੌਮ ਦਾ

ਬਾਨੀ ਇੱਕ ਬਾਬਾ ਨਾਨਕ ਹੈ, ਸਾਡਾ ਧਰਮ ਗ੍ਰੰਥ �ਆਦਿ ਸ੍ਰੀ ਗੁਰੂ ਗ੍ਰੰਥ� ਹੀ ਹੈ ਜੋ

ਸਰਬ ਨੂੰ ਸਰਬਸਾਂਝਾ ਉਪਦੇਸ਼ ਦਿੰਦਾ ਹੈ। ਆਓ ਹਉਮੈ ਹੰਕਾਰ, ਖੁਦਗ਼ਰਜੀ, ਧੜੇਬੰਦੀ ਅਤੇ

ਸੰਤ ਬਾਬਾਵਾਦ ਤੋਂ ਖਹਿੜਾ ਛੁਡਾ ਕੇ ਜਗਤ ਗੁਰੂ �ਗੁਰੂ ਗ੍ਰੰਥ ਸਾਹਿਬ� ਜੀ ਦਾ ਉਪਦੇਸ਼

ਆਪ ਕਮਾਈਏ ਅਤੇ ਜਗਤ ਵਿੱਚ ਵੰਡੀਏ। ਇਹ ਚਾਰ ਦਿਨਾਂ ਦੀ ਜਿੰਦਗ਼ੀ ਨੂੰ ਸੱਚੇ ਇੰਨਸਾਨ ਬਣ

ਕੇ ਸਫਲ ਕਰੀਏ। ਕੁੱਝ ਸੁਹਿਰਦ ਵਿਦਵਾਨ ਅਤੇ ਪਰਉਪਕਾਰੀ ਸੱਜਨ ਇਸ ਪਾਸੇ ਬੜੀ ਹੀ

ਤਨਦੇਹੀ ਨਾਲ ਤੁਰ ਪਏ ਹਨ। ਆਓ ਆਪਾਂ ਵੀ ਉਨ੍ਹਾਂ ਦੇ ਕਾਫਲੇ ਨਾਲ ਮਿਲ ਕੇ, ਮੋਢੇ ਨਾਲ

ਮੋਢਾ ਜੋੜ ਕੇ �ਗੁਰੂ ਗ੍ਰੰਥ� ਦੀ ਸੁਯੋਗ ਅਗਵਾਈ ਲੈ ਕੇ ਭਾਈ ਘਨਈਏ ਅਤੇ ਪਰਉਪਕਾਰੀ

ਭਾਈ ਲੱਧੇ ਦੀ ਤਰ੍ਹਾਂ ਰਲ ਮਿਲ ਕੇ ਕੌਮੀ ਸੇਵਾ ਵਿੱਚ ਬਣਦਾ ਹਿਸਾ ਪਾਈਏ ਅਤੇ ਹਉਮੈ,

ਹੰਕਾਰ, ਖੁਦਗ਼ਰਜੀ ਅਤੇ ਬਾਬਾਵਾਦ ਦੀ ਫਲੂ ਦੀ ਬੀਮਾਰੀ ਤੋਂ ਛੁਟਕਾਰਾ ਪਾਈਏ ਜੋ ਸਾਨੂੰ

ਘੁਣਵਾਂਗ ਖਾ ਰਹੀ ਹੈ-ਇਨਿ ਦੁਬਿਧਾ ਘਰ ਬਹੁਤੇ ਗਾਲੇ॥ (1029) ਪਾਠਕ ਜਨ ਹੁਣ ਸਮਝ ਗਏ

ਹੋਣਗੇ ਕਿ ਇਹ ਕੌਣ ਹਨ? ਅਤੇ ਇਨ੍ਹਾਂ ਨੂੰ ਕੌਣ ਖਾ ਰਿਹਾ ਹੈ?





ਅਵਤਾਰ ਸਿੰਘ ਮਿਸ਼ਨਰੀ (510-432-5827)


http://www.SikhPress.com

No comments:

 
eXTReMe Tracker