Friday, May 1, 2009

ਸੋਨੀਆ ਗਾਂਧੀ ਜਿੱਧਰ ਨੂੰ ਤੁਣਕਾ ਮਾਰੇ ਡਾ: ਮਨਮੋਹਣ ਸਿੰਘ ਉਧਰੇ ਲਿੱਫ ਜਾਂਦੇ- ਸਿੱਧੂ

ਜੰਡਿਆਲਾ ਗੁਰੂ 1 ਮਈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਅੰਬਰੀ ਪਹੁੰਚਾਉਣ ਲਈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗ: ਅਟਾਰੀ ਸਾਹਿਬ ਦੇ ਪ੍ਰਧਾਨ ਸ: ਰਾਣਾ ਪਲਵਿੰਦਰ ਸਿੰਘ ਤੇ ਸਾਥੀਆ ਵੱਲੋਂ ਸ਼ੁਭਮ ਇਨਕਲੇਵ, ਦੋਬੁਰਜੀ ਵਿਖੇ ਵਿਸ਼ਾਲ ਚੋਣ ਰੈਲੀ ਕਰਵਾਈ ਗਈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਅੰਮ੍ਰਿਤਸਰ ਦੇ ਜੰਮਪਲ ਹਨ ਅਤੇ ਇਕ ਸਿੱਖ ਹਨ ਪਰ ਉਨਾਂ ਦੀ ਡੋਰ ਪੰਜਾਬ ਤੇ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਪਾਰਟੀ ਦੀ ਸੁਪਰੀਮੋ ਸ਼੍ਰੀਮਤੀ ਸੋਨੀਆ ਗਾਂਧੀ ਦੇ ਹੱਥ ਵਿਚ ਹੈ, ਮੈਡਮ ਗਾਂਧੀ ਜਿਧਰ ਨੂੰ ਤੁਣਕਾ ਮਾਰਨ, ਡਾ ਸਾਹਿਬ ਉੱਧਰ ਨੂੰ ਲਿਫ ਜਾਂਦੇ ਨੇ। ਉਨਾਂ ਕਿਹਾ ਕਿ ਪਿਛਲੇ 5 ਸਾਲ\'ਚ ਡਾ: ਮਨਮੋਹਣ ਸਿੰਘ ਨੇ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਥੱਲੇ ਕਾਂਗਰਸ ਸਰਕਾਰਾ ਹੋਣ ਦੇ ਬਾਵਜੂਦ ਅੰਮ੍ਰਿਤਸਰ ਲਈ ਡੱਕਾ ਭੰਨ ਕੇ ਦੂਹਰਾ ਨਹੀਂ ਕੀਤਾ। ਉਨਾਂ ਅੰਮ੍ਰਿਤਸਰ ਵਾਸੀਆ ਨੂੰ ਅਪੀਲ ਕੀਤੀ ਕਿ ਜੇਕਰ ਅੰਮ੍ਰਿਤਸਰ ਦਾ ਵਿਕਾਸ ਹੋਇਆ ਮਹਿਸੂਸ ਹੋਵੇ ਤਾਂ ਵੋਟਾ ਪਾਇਉ, ਜੇਕਰ ਅੰਮ੍ਰਿਤਸਰ ਦੀ ਤਸਵੀਰ ਬਦਲੀ ਤਾਂ ਵੋਟਾ ਪਾਇਉ ਸ: ਸਿੱਧੂ ਨੇ ਆਪਣੇ ਵਿਰੋਧੀ ਉਮੀਦਵਾਰ ਸ਼੍ਰੀ ੳ.ਪੀ.ਸੋਨੀ ਨੂੰ ਦਰਸ਼ਨੀ ਘੋੜਾ ਪੁਕਾਰਦਿਆ ਕਿਹਾ ਕਿ ਜਿਸਨੇ 2 ਸਾਲਾ\'ਚ ਵਿਧਾਨ ਸਭਾ ਵਿਚ ਕੋਈ ਸਵਾਲ ਨਹੀਂ ਕੀਤਾ, ਉਹ ਸੰਸਦ ਵਿਚ ਕੀ ਬੋਲੇਗਾ? ੀੲਸ ਮੌਕੇ ਵਿਧਾਇਕ ਡਾ: ਦਲਬੀਰ ਸਿੰਘ ਕੋਟਲਾ, ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਵਿਧਾਇਕ ਡਾ; ਬਲਦੇਵ ਰਾਜ ਚਾਵਲਾ, ਸ਼੍ਰੀ ਸ਼ੁਭਾਸ਼ ਸ਼ਰਮਾ, ਸ: ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਯੂਥ ਵਿੰਗ, ਸ: ਰਾਣਾ ਪਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ\'ਤੇ ਜਥੇ: ਨਿਰੰਜਣ ਸਿੰਘ ਲੁਬਾਣਾ, ਸ: ਸਰਬਜੀਤ ਸਿੰਘ ਪੱਪੂ, ਮਹਾਂਬੀਰ ਸਿੰਘ ਸੁਲਤਾਨਵਿੰਡ, ਗੁਰਬਚਨ ਸਿੰਘ, ਬਲਬੀਰ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਸੁਖਪਾਲ ਸਿੰਘ, ਗੁਰਮੁੱਖ ਸਿੰਘ,ਚਰਨਜੀਤ ਸਿੰਘ ਹਰਰੂਪ ਸਿੰਘ, ਗੋਬਿੰਦਰ ਸਿੰਘ, ਸਰਬਜੀਤ ਸਿੰਘ ਘੋਤੜਾ, ਡਾ: ਧਨਵੰਤ ਸਿੰਘ, ਮੇਜਰ ਸਿੰਘ ਪ੍ਰਤਾਪ ਸਿੰਘ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ, ਕੌਸਲਰ ਸੁਰਜੀਤ ਸਿੰਘ ਰਾਹੀ, ਜੋਬਨਜੀਤ ਸਿੰਘ ਮੈਨੇਜਰ, ਸਕੱਤਰ ਡਾ: ਜਸਪਾਲ ਸਿੰਘ, ਗੁਰਬਖਸ਼ ਸਿੰਘ, ਗੁਰਦੀਪ ਸਿੰਘ ਆਦਿ ਹਾਜਰ ਸਨ।

ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਸੋਨੀ ਦਾ ਤਾਰਾ ਡੁੱਬ ਜਾਵੇਗਾ-ਸਿੱਧੂ






http://www.DhawanNews.com

No comments:

Post a Comment