Friday, May 1, 2009

ਸ਼ਿਵਚਰਨ ਜੱਗੀ ਕੁੱਸਾ ਅਤੇ ਸਵਰਨਜੀਤ ਕੁੱਸਾ ਨੂੰ ਵਧਾਈ!!

\'ਪੁਰਜਾ ਪੁਰਜਾ ਕਟਿ ਮਰੈ\' ਵਰਗੇ ਨਾਵਲ ਲਿਖ ਕੇ ਸੰਸਾਰ ਭਰ ਵਿਚ ਤੜਥੱਲ ਮਚਾਉਣ ਵਾਲੇ ਪ੍ਰਸਿੱਧ ਨਾਵਲਕਾਰ ਅਤੇ ਸਾਡੇ ਪ੍ਰਮ-ਮਿੱਤਰ ਸ਼ਿਵਚਰਨ ਜੱਗੀ ਕੁੱਸਾ ਅਤੇ ਉਹਨਾਂ ਦੀ ਸੁਪਤਨੀ ਬੀਬੀ ਸਵਰਨਜੀਤ ਕੁੱਸਾ ਨੂੰ ਉਹਨਾਂ ਦੇ ਇਕਲੌਤੇ ਸਪੁੱਤਰ ਕਬੀਰ ਕੁੱਸਾ ਦੇ 14ਵੇਂ ਜਨਮ ਦਿਨ ਦੀ ਕੋਟਿ-ਕੋਟਿ ਵਧਾਈ ਹੋਵੇ! ਕਬੀਰ ਦਾ ਜਨਮ 2 ਮਈ 1995 ਦਾ ਹੈ! ਅਕਾਲ ਪੁਰਫ਼ ਦੀ ਕਿਰਪਾ ਸਦਕਾ ਸਾਡਾ \'ਚਿੱਕੂ\' ਅੱਜ 14 ਸਾਲ ਦਾ ਹੋ ਗਿਆ! ਸੱਚੇ ਰੱਬ ਅੱਗੇ ਦਾਸਾਂ ਦੀ ਜੋਦੜੀ ਹੈ ਕਿ ਕਬੀਰ ਦੇ ਸਿਰ \'ਤੇ ਮਿਹਰਾਂ ਭਰਿਆ ਹੱਥ ਰੱਖਣ, ਵਿਦਿਆ ਦਾ ਦਾਨ ਬਫ਼ਸ਼ਿਸ਼ ਕਰਨ ਅਤੇ ਮਾਂ-ਬਾਪ ਦਾ ਆਗਿਆਕਾਰੀ ਸਪੁੱਤਰ ਬਣਾਉਣ! ਅਦਾਰਾ \'ਮੀਡੀਆ ਪੰਜਾਬ\' ਪ੍ਰਮਾਤਮਾ ਦੇ ਚਰਨਾਂ ਵਿਚ ਇਹੀ ਅਰਦਾਸ ਕਰਦਾ ਹੈ ਕਿ ਕਬੀਰ ਨੂੰ ਹਮੇਸ਼ਾ ਚੜ੍ਹਦੀਆਂ ਕਲਾਂਵਾਂ ਵਿਚ ਰੱਖਣ ਅਤੇ ਅੰਗ-ਸੰਗ ਸਹਾਈ ਹੋ ਕੇ ਸਹਾਇਤਾ ਕਰਨ! ਅਸੀਂ ਉਸ ਪ੍ਰਵਰਦਿਗਾਰ ਅੱਗੇ ਇਹ ਡੰਡਾਉਤ ਵੀ ਕਰਦੇ ਹਾਂ ਕਿ \'ਚਿੱਕੂ\' ਆਪਣੇ ਬਾਪ ਜੱਗੀ ਕੁੱਸਾ ਵਾਂਗ ਸੰਸਾਰ ਭਰ ਵਿਚ ਅਨੋਖੀਆਂ ਮੱਲਾਂ ਮਾਰੇ!! ਲੱਖ ਲੱਖ ਮੁਬਾਰਕਾਂ!!!




http://www.DhawanNews.com

No comments:

Post a Comment