Friday, May 1, 2009

ਮਈ ਦਿਵਸ ਦੇ ਮੌਕੇ ਤੇ ਬਰਲਿਨ ਵਿੱਚ ਰੋਸ ਪ੍ਰਦਰਸ਼ਨ ਵਿੱਚ ਪੁਲਿਸ ਵਾਲੇ ਵੀ ਜਖਮੀ

ਬਰਲਿਨ 1 ਮਈ ਮਈ ਦਿਵਸ ਦੇ ਮੌਕੇ ਤੇ ਜਰਮਨ ਦੀ ਰਾਜਧਾਨੀ ਬਰਲਿਨ ਵਿੱਚ ਰੋਸ ਪ੍ਰਦਰਸ਼ਨ ਹੋਏ। ਪੁਲਿਸ ਵਾਲਿਆ ਨੇ ਇਹ ਮੰਨਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਰੋਸ ਪ੍ਰਦਰਸ਼ਨ ਜਿਆਦਾ ਹਿੰਸਕ ਨਹੀਂ ਸਨ। ਬੀਤੀ ਰਾਤ ਵੇਲੇ ਪੁਲਿਸ ਦੀ ਤਕਰੀਬਨ ਦੋ ਸੌ ਪ੍ਰਦਰਸ਼ਨਕਾਰੀਆ ਦੇ ਨਾਲ ਝੱੜਪ ਹੋ ਗਈ, ਪ੍ਰਦਰਸ਼ਨਕਾਰੀ ਨਸ਼ੇ ਵਿੱਚ ਸਨ ਤੇ ਪਥਰਾਵ ਦੇ ਨਾਲ ਨਾਲ ਉਹਨਾਂ ਅੱਗਜਲੀ ਦੀਆ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ । ਇਸ ਵਿੱਚ ਤਕਰੀਬਨ 28 ਪੁਲਿਸ ਵਾਲੇ ਜਖਮੀ ਹੋ ਗਏ। ਬਰਲਿਨ ਵਿੱਚ ਹਰ ਸਾਲ ਹੀ ਇਸ ਦਿਵਸ ਤੇ ਗਰਮ ਦਲੀਆ ਭਾਵ ਨਾਜੀਆ ਤੇ ਪੁਲਿਸ ਵਿੱਚ ਝੜਪਾਂ ਹੁੰਦੀਆ ਹਨ ਤੇ ਇਸ ਤਰ੍ਹਾਂ ਦੇ ਹਲਾਤ ਬਣਦੇ ਹਨ।


http://www.DhawanNews.com

No comments:

Post a Comment