Wednesday, July 10, 2013

ਸ਼੍ਰੋਮਣੀ ਕਮੇਟੀ ਨੇ ਕੈਂਸਰ ਪੀੜ੍ਹਤਾਂ ਲਈ ਸਪੈਸ਼ਲ ਫੰਡ ਕਾਇਮ ਕਰਕੇ ਸ਼ਲਾਘਾਯੋਗ ਕੰਮ ਕੀਤਾ : ਅਵਤਾਰ ਸੈਂਪਲਾ

ਫ਼ਤਿਹਗੜ੍ਹ ਸਾਹਿਬ, 10 ਜੁਲਾਈ (ਹਰਪ੍ਰੀਤ ਕੋਰ ਟਿਵਾਣਾ)ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗ੍ਯੜ੍ਹ ਸਾਹਿਬ ਦੇ ਸਟਾਫ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਗਏ ਕੈਂਸਰ ਰਿਲੀਫ ਫੰਡ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਨੇ ਸਟਾਫ਼ ਵਲੋਂ ਦਿੱਤੇ ਗਏ ਯੋਗਦਾਨ 7, 24,777 ਰੁਪਏ ਦਾ ਇਕ ਚੈਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਅਤੇ ਕਾਲਜ ਟਰੱਸਟ ਦੇ ਸਕੱਤਰ, ਸ੍ਰ. ਅਵਤਾਰ ਸਿੰਘ ਸੈਂਪਲਾ ਨੂੰ ਭੇਟ ਕੀਤਾ। ਸ੍ਰ. ਅਵਤਾਰ ਸਿੰਘ ਸੈਂਪਲਾ ਵਲੋਂ ਸਟਾਫ਼ ਦਾ ਇਸ ਬਹੁਮੁਲੇ ਯੋਗਦਾਨ ਲਈ ਧੰਨਵਾਦ ਕਰਦਿਆਂ ਦਸਿਆ ਗਿਆ ਕਿ ਪ੍ਰਧਾਨ ਸਾਹਿਬ, ਜਥੇਦਾਰ ਅਵਤਾਰ ਸਿੰਘ ਜੀ ਦੀ ਮਾਨਵਤਾ ਦੀ ਭਲਾਈ ਲਈ ਸੁਹਿਰਦ ਸੋਚ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਵਿਅਕਤੀਆਂ ਦੀ ਸੰਭਵ ਮਦਦ ਕਰਨ ਲਈ ਇਸ ਫੰਡ ਦੀ ਸਥਾਪਨਾ ਕੀਤੀ ਗਈ ਹੈ। ਇਸ ਮੌਕੇ ਤੇ ਕਾਲਜ ਟਰੱਸਟ ਦੇ ਡਾਇਰੈਕਟਰ, ਡਾ. ਪੀ.ਐਸ. ਭੱਟੀ, ਪ੍ਰੋ. ਐਨ.ਪੀ. ਸਿੰਘ, ਮਨਪ੍ਰੀਤ ਸਿੰਘ, ਐਕਸੀਅਨ, ਬਲਕਾਰ ਸਿੰਘ, ਸੁਪਰਡੈਂਟ ਲੇਖਾ ਅਤੇ ਸੁਰਿੰਦਰ ਸਿੰਘ, ਜੇ.ਈ. ਹਾਜ਼ਰ ਸਨ।
News From: http://www.7StarNews.com

No comments:

 
eXTReMe Tracker