Thursday, March 7, 2013

ਕਾਦੀਆਂ ਬਲਾਕ ਅਧੀਨ ਪੈਂਦੇ ਪ੍ਰਾਈਵੇਟ ਸਕੂਲ ਮਾਨਤਾ ਲੈਣ ਲਈ ਫ਼ਾਰਮ ਡੀ ਈ ਉ (ਐਲੀ) ਗੁਰਦਾਸਪੁਰ ਜਮਾਂ ਕਰਵਾਉਣ

ਕਾਦੀਆਂ 7 ਮਾਰਚ (ਤਾਰੀ)



ਸਿਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਤੇ ਸ਼ਿੰਕਜਾ ਕਸਦੇ ਹੋਏ ਕਿਹਾ ਹੈ ਕਿ ਉਹ ਪ੍ਰਾਈਵੇਟ ਸਕੂਲ ਜਿਨਾਂ ਨੇ ਅਜੇ ਤਕ ਮਾਨਤਾ ਨਹੀਂ ਲਈ ਹੈ ਉਹ ਆਪਣੇ ਬਲਾਕ ਅਧੀਨ ਡੀ ਈ ਉ ਅਲੈਮੈਂਟਰੀ ਵਿਚ ਆਪਣੇ ਮਾਨਤਾ ਦੇ ਲਈ ਫ਼ਾਰਮ ਜਮਾਂ ਕਰਵਾਉਣ। ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰ ਕਾਦੀਆਂ ਅਧੀਨ ਪੈਂਦੇ ਪ੍ਰਾਈਵੇਟ ਸਕੂਲ ਮੁਖੀਆਂ ਨੂੰ ਆਰ ਟੀ ਈ ਐਕਟ 2009 ਮੁਤਾਬਕ ਮਾਨਤਾ ਸੰਬਧੀ ਆਪਣੀਆਂ ਫ਼ਾਈਲਾਂ ਡੀ ਉ ਈ (ਐਲੀਮੈਂਟਰੀ) ਗੁਰਦਾਸਪੁਰ ਵਿਖੇ 12 ਮਾਰਚ 13 ਤੋਂ ਪਹਿਲਾਂ ਪਹਿਲਾਂ ਜਮਾ ਕਰਵਾਉਣੀ ਹੈ। ਬੀ ਪੀ ਉ ਕਾਦੀਆਂ ਸ਼੍ਰੀ ਬਾਵਾ ਸਿੰਘ ਨੇ ਕਿਹਾ ਹੈ ਕਿ ਸਿਖਿਆ ਅਧਾਰ ਤਹਿਤ ਹਰੇਕ ਪ੍ਰਾਇਵੇਟ ਸਕੂਲ ਨੂੰ ਮਾਨਤਾ ਲੈਣੀ ਜ਼ਰੂਰੀ ਹੈ। ਜਿਹੜੇ ਪ੍ਰਾਇਵੇਟ ਸਕੂਲ ਮਾਨਤਾ ਨਹੀਂ ਲੈਣਗੇ ਉਹ ਸਕੂਲ 31 ਮਾਰਚ 2013 ਤੋਂ ਬਾਅਦ ਬੰਦ ਹੋ ਜਾਣਗੇ। ਉਨਾਂ ਸਮੂਹ ਪ੍ਰਾਇਵੇਟ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ 12 ਮਾਰਚ ਤਕ ਮਾਨਤਾ ਪ੍ਰਾਪਤ ਕਰਨ ਲਈ ਫ਼ਾਈਲਾਂ ਡੀ ਈ ਉ (ਐਲੀ) ਗੁਰਦਾਸਪੁਰ ਵਿਖੇ ਜਮਾਂ ਕਰਵਾਉਣ ਦੀ ਸਮੇਂ ਸੀਮਾ ਤੈਅ ਕੀਤੀ ਗਈ ਹੈ। ਉਨਾਂ ਇਹ ਵੀ ਕਿਹਾ ਕਿ ਜਿਨਾਂ ਸਰਕਾਰੀ ਸਕੂਲਾਂ ਦੇ ਐਸ ਸੀ ਅਤੇ ਬੀ ਸੀ ਵਿਦਿਆਰਥੀਆਂ ਦੇ ਬੈਂਕ ਵਿਚ ਖਾਤੇ ਨਹੀਂ ਖੋਲੇ ਗਏ ਉਨਾਂ ਦੇ ਖਾਤੇ ਪਹਿਲ ਦੇ ਅਧਾਰ ਤੇ ਖੁਲਵਾ ਕੇ ਸੂਚਨਾ ਬੀ ਪੀ ਈ ਉ ਕਾਦੀਆਂ ਨੂੰ ਦਿਤੀ ਜਾਵੇ। ਉਨਾਂ ਕਿਹਾ ਕਿ ਜਿਹੜਾ ਵੀ ਸਕੂਲ ਅਣਗਹਿਲੀ ਕਰੇਗਾ ਉਸਦੀ ਜ਼ਿੰਮੇਵਾਰੀ ਸਕੂਲ ਮੁਖੀਆ ਦੀ ਹੋਵੇਗੀ।
News From: http://www.7StarNews.com

No comments:

 
eXTReMe Tracker