Tuesday, March 19, 2013

ਬਦਲਦੇ ਮੋਸਮ ਅਨੂਕੁਲ ਖੇਤੀ ਤਕਨੀਕਾਂ ਅਪਣਾ ਕੇ ਹੀ ਕਿਸਾਨ ਸਫਲ ਖੇਤੀ ਕਰ ਸਕਦੇ ਹਨ : ਡਾ: ਹਰਿੰਦਰ ਸਿੰਘ

ਫਤਹਿਗੜ੍ਹ ਸਾਹਿਬ, 19 ਮਾਰਚ (ਹਰਪ੍ਰੀਤ ਕੌਰ ਟਿਵਾਣਾ)ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੇ ਜਲਵਾਯੂ ਪਰਿਵਰਤਨ ਅਤੇ ਖੇਤੀਮੌਸਮ ਸਕੂਲ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵਲੋਂ ਸਹਿਕਾਰੀ ਸਭਾ ਬਧੋਛੀ ਕਲਾਂ ਵਿਖੇ ਕਿਸਾਨ ਸੰਮੇਲਨ ਮਨਾਇਆ ਗਿਆ । ਇਸ ਮੌਕੇ ਡਿਪਟੀ ਡਾਇਰੈਕਟਰ ਕੇ. ਵੀ. ਕੇ. ਡਾ. ਹਰਿੰਦਰ ਸਿੰਘ ਨੇ ਕਿਸਾਨਾਂ ਨੂੰ ਮੋਸਮਅਨੂਕੁਲ ਖੇਤੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਪਿੰਡ ਵਿੱਚ ਲਗਾਈਆਂਪ੍ਰਦਰਸ਼ਨੀਆਂ ੳੱਤੇ ਵਿਚਾਰ ਚਰਚਾ ਕੀਤੀ ਅਤੇ ਦੱਸਿਆ ਕਿ ਮਾਰਚ ਦੇ ਵੱਧਦੇਤਾਪਮਾਨ ਦਾ ਹੈਪੀ ਸੀਡਰ ਨਾਲ ਬੀਜੀ ਕਣਕ ਉਤੇ ਘੱਟ ਅਸਰ ਹੁੰਦਾ ਹੈ। ਭੂਮੀਰੱਖਿਆ ਅਫਸਰ ਡਾ. ਦਲਵੀਰ ਸਿੰਘ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਾਰੇ ਜਾਗਰੂਕ ਕਰਵਾਇਆ ਅਤੇਮਾਇਕਰੋ-ਇਰੀਗੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਵੱਧ ਤੋਂ ਵੱਧਕਿਸਾਨਾਂ ਨੂੰ ਇਹਨਾਂ ਦਾ ਫਾਇਦਾ ਲੈਣ ਲਈ ਪ੍ਰੇਰਤ ਕੀਤਾ। ਪੰਜਾਬ ਖੇਤੀਬਾੜੀਯੂਨਿਵਰਸਿਟੀ ਤੋਂ ਆਏ ਮਾਹਿਰ ਡਾ. ਪ੍ਰਭਜੋਤ ਕੌਰ ਸਿੱਧੂ ਨੇ ਕਿਸਾਨਾਂ ਨੂੰ ਆਰਹੇ ਮੌਸਮੀ ਬਦਲਾਅ ਕਾਰਣ ਮੌਸਮ ਅਨੁਸਾਰ ਖੇਤੀ ਵਿਉਂਤਬੰਦੀ ਕਰਨ ਲਈਕਿਹਾ ਅਤੇ ਨਾਲ ਹੀੇ ਕਿਸਾਨਾਂ ਨੂੰ ਮਿਲ ਰਹੀਆਂ ਸੇਵਾਵਾਂ ਜਿਵੇਂ ਕਿ ਟੈਲੀਫੋਨਸੰਦੇਸ਼ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਪ੍ਰੇਰਿਆ।ਡਾ. ਸੰਦੀਪ ਸਿੰਘ ਨੇਪੱਤਾ ਰੰਗ ਚਾਰਟ ਬਾਰੇ ਜਾਣਕਾਰੀ ਦਿੰਦਿਆਂ ਖਾਦਾਂ ਦੀ ਸੁਚੱਜੀ ਵਰਤੋਂ ਕਰਨਲਈ ਕਿਹਾ। ਇੰਜ. ਅਮੀਨਾ ਰਹੇਜਾ ਨੇ ਨਿਕਰਾ ਪ੍ਰੋਜੇਕਟ ਦੀਆਂ ਗਤੀਵਿਧਿਆਂਤੇ ਚਾਨਣ ਪਾਇਆ ਅਤੇ ਕਿਸਾਨਾਂ ਨੂੰ ਲੇਜ਼ਰ ਲੈਵਲਿੰਗ ਬਾਰੇ ਦੱਸਦੇ ਹੋਏ ਇਸਤੋਂ ਹੋਣ ਵਾਲੀ ਪਾਣੀ ਦੀ ਬੱਚਤ ਬਾਰੇ ਜਾਣਕਾਰੀ ਦਿੱਤੀ। ਰਿਸਰਚ ਐਸੌਸੀਏਟ ਜਤਿੰਦਰ ਸਿੰਘ ਨੇ ਕਿਸਾਨਾਂ ਤੋਂ ਇਸ ਪ੍ਰੋਗਰਾਮ ਬਾਰੇ ਉਨ੍ਹਾਂ ਦੇ ਵਿਚਾਰ ਲਏ।ਸੀਨੀਅਰ ਰਿਸਰਚ ਫੈਲੋ ਰਸ਼ਮੀ ਗੁਪਤਾ ਅਤੇ ਰਮਨਦੀਪ ਕੌਰ ਨੇ ਨਿਕਰਾ ਪ੍ਰੋਜੈਕਟਬਾਰੇ ਦੱਸਦੇ ਹੋਏੇ ਕਿਸਾਨਾਂ ਨੂੰ ਇਹ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਤੋਂ ਖੇਤੀਸੰਬੰਧਿਤ ਕਿਸੇ ਵੀ ਤਰਾਂ ਦੀ ਪੁੱਛ-ਗਿੱਛ ਕਰ ਸਕਦੇ ਹਨ। ਇਸ ਮੌਕੇ ਕਿਸਾਨ ਸ.ਅਮਨਦੀਪ ਸਿੰਘ, ਸ. ਦਿਲਬਾਗ ਸਿੰਘ, ਸ. ਕੁਲਵੰਤ ਸਿੰਘ, ਸ. ਸਿਕੰਦਰ ਸਿੰਘਨੇ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ।
News From: http://www.7StarNews.com

No comments:

 
eXTReMe Tracker