Tuesday, March 19, 2013

ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਰੱਖੇ ਗਏ ਨੀਂਹ ਪੱਥਰ ਦਾ ਕੰਮ ਇਸੇ ਸਾਲ ਸ਼ੁਰੂ ਕਰ ਦਿੱਤਾ ਜਾਵੇਗਾ: ਚੰਦੂਮਾਜਰਾ

ਫਤਹਿਗੜ੍ਹ ਸਾਹਿਬ, 19 ਮਾਰਚ (ਹਰਪ੍ਰੀਤ ਕੌਰ ਟਿਵਾਣਾ)



ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ ਦੀ ਸਰਪ੍ਰਸਤੀ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਐਂਡ ਸਪੋਰਟਲ ਕਲੱਬ ਵੱਲੋਂ ਖੇਡ ਮੇਲਾ ਪਿੰਡ ਪੰਜੋਲੀ ਕਲਾਂ ਵਿਖੇ ਸ਼ਹੀਦ ਦੀਵਾਨ ਟੋਡਰ ਮੱਲ ਅਤੇ ਸ਼ਹੀਦ ਮੋਤੀ ਰਾਮ ਮਹਿਰਾ ਜੀ ਦੀ ਪਵਿੱਤਰ ਕੁਰਬਾਨੀ ਨੂੰ ਨਸਮਸਤਕ ਹੋਣ ਦੇ ਮਨੋਰਥ ਨਾਲ ਕਰਵਾਇਆ ਗਿਆ ਕਿਉਂਕਿ ਉਹਨਾਂ ਦੀ ਲਾਸਾਨੀ ਸ਼ਹਾਦਤ ਕੇਵਲ ਸਿੱਖ ਜਗਤ ਲਈ ਨਹੀਂ ਸੀ ਬਲਕਿ ਪੂਰੀ ਦੁਨੀਆਂ ਲਈ ਇੱਕ ਮਿਸਾਲ ਹੈ। ਖੇਡਾਂ ਜਿੱਥੇ ਮਨੁੱਖ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਂਦੀਆਂ ਹਨ ਉਥੇ ਮਨੁੱਖੀ ਸਰੀਰ ਦੇ ਵਿਕਾਸ ਲਈ ਵੀ ਲਾਹੇਵੰਦ ਹੁੰਦੀਆਂ ਹਨ। ਇਹ ਸ਼ਬਦ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪੇਮ ਸਿੰਘ ਚੰਦੂਮਾਜਰਾ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਬਲਾਕ ਪੱਧਰੀ ਵਾਲੀਵਾਲ , ਰੱਸਾ ਕੱਸ਼ੀ, ਉਚੀ-ਲੰਮੀ ਛਾਲ, ਅਤੇ ਦੋੜਾ ਦੇ ਇਨਾਮ ਵੰਡ ਸਮਾਰੋਹ ਸਮੇਂ ਆਖੇ। ਇਸ ਖੇਡ ਮੇਲੇ ਵਿੱਚ ਇਲਾਕੇ ਭਰ ਦੀਆਂ ਨਾਮਵਰ ਟੀਮਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਜਿਸ ਵਿੱਚੋਂ ਜੇਤੂ ਟੀਮਾਂ, ਕ੍ਰਮਵਾਰ ਵਾਲੀਬਾਲ ਮੁਕਾਬਲੇ ਵਿੱਚ ਪਿੰਡ ਮਨਸੂਰਪੁਰ ਪਹਿਲੇ ਸਥਾਨ ਤੇ, ਉਗਾਣੀ ਸਾਹਿਬ ਦੂਜੇ ਸਥਾਨ ਤੇ, ਰੱਸਾਕੱਸੀ ਮੁਕਾਬਲਿਆਂ ਪਿੰਡ ਮੂਲੇਪੁਰ ਪਹਿਲੇ, ਚਰਨਾਰਥਲ ਕਲਾਂ ਦੂਜੇ ਸਥਾਨ ਤੇ ਰਹੀਆਂ। ਵਾਲੀਬਾਲ ਵਿੱਚ ਪਹਿਲੇ ਸਥਾਨ ਤੇ ਰਹੀ ਟੀਮ ਨੂੰ 5100 ਰੁਪਏ ਦੂਜੇ ਸਥਾਨ ਨੂੰ 3100 ਰੁਪਏ, ਰੱਸਾਕੱਸੀ ਵਿੱਚ ਪਹਿਲੇ ਸਥਾਨ ਤੇ ਰਹੀ ਟੀਮ ਨੂੰ 3100 ਅਤੇ ਦੂਜੇ ਸਥਾਨ ਤੇ ਰਹੀ ਟੀਮ ਨੂੰ 2100 ਰੁਪਏ ਦੀ ਨਕਦ ਰਾਸ਼ੀ ਅਤੇ ਐਥਲੈਟਿਕ ਮੁਕਾਬਲਿਆਂ ਵਾਲੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਨਾਲ ਨਿਵਾਜਿਆ ਗਿਆ। ਇਸ ਖੇਡ ਮੇਲੇ ਨੇ ਉਸ ਵੇਲੇ ਰੋਮਾਂਚਕ ਮੋੜ ਲੈ ਲਿਆ ਜਦੋਂ 55 ਸਾਲ ਤੋਂ ਜਿਆਦਾ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਸ਼ੁਰੂ ਹੋਈ ਜਿਸ ਨਾਲ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਬਜ਼ੁਰਗਾਂ ਦੀ ਦੌੜ ਵਿੱਚ ਜੇਤੂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਦਲਵਾਰਾ ਸਿੰਘ, ਖਾਨ ਚੰਦ ਅਤੇ ਜਸਵੰਤ ਸਿੰਘ ਰਹੇ। ਇਸ ਮੌਕੇ ਬੱਚਿਆਂ ਦੇ ਨਿੰਬੂ ਰੇਸ ਮੁਕਾਬਲੇ ਵੀ ਕਰਵਾਏ ਗਏ।

ਪ੍ਰੋ. ਪ੍ਰੇਮ ਸਿੰਘ ਚਦੂਮਾਜਰਾ ਨੇ ਵਿਸ਼ੇਸ਼ ਤੌਰ ਤੇ ਸ੍ਰ. ਕਰਨੈਲ ਸਿੰਘ ਪੰਜੋਲੀ ਅਤੇ ਪਿੰਡ ਵਾਸੀਆਂ ਦੀ ਭਰਪੂਰ ਸ਼ਲਾਘਾ ਕੀਤੀ ਕਿ ਇਸ ਪਿੰਡ ਦੇ ਲੋਕ ਕੋਈ ਵੀ ਕਾਰਜ ਕਰਦੇ ਹਨ ਉਹ ਗੁਰੂਆਂ ਪੀਰਾਂ ਅਤੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਹੁੰਦੇ ਹਨ।ਇਹ ਬਹੁਤ ਹੀ ਪ੍ਰਸ਼ੰਸ਼ਾ ਯੋਗ ਕਾਰਜ ਹੈ। ਇਸ ਰਾਹੀਂ ਸਾਨੂੰ ਆਪਣੀ ਕੌਮੀ ਵਿਰਾਸਤ ਨੂੰ ਯਾਦ ਕਰਨ ਅਤੇ ਉਸ ਅਨੁਸਾਰ ਜੀਵਨ ਜੀਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਸ਼ਹੀਦ ਕਰਤਾਰ ਸਿਘ ਸਰਾਭਾ ਵੈਲਫੇਅਰ ਐਂਡ ਸਪੋਰਟਸ ਕਲੱਬ ਨੂੰ ਥਾਪੜਾ ਦਿੰਦਿਆਂ 50,000/-ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਣ ਕੀਤਾ ਅਤੇ ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਦੀ ਅਗਵਾਈ ਵਿੱਚ ਹੋ ਰਹੇ ਕਾਰਜਾਂ ਤੇ ਵੀ ਤਸੱਲੀ ਪ੍ਰਗਟ ਕੀਤੀ। ਪਿੰਡ ਪੰਜੋਲੀ ਕਲਾਂ ਦੇ ਵਿਕਾਸ ਲਈ 3 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰਨ ਦੇ ਨਾਲ-ਨਾਲ ਉਨ੍ਹਾਂ ਕਿਹਾ ਕਿ 24 ਸਤੰਬਰ 2008 ਨੂੰ ਪੰਜਾਬ ਦੇ ਡਿਪਟੀ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਇਸੇ ਗਰਾਉਂਡ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਨਾਮ ਉਤੇ ਬਣਾਉਣ ਦਾ ਨੀਹਂ ਪੱਥਰ ਰੱਖਿਆ ਸੀ ਜਿਸ ਦਾ ਕੰਮ ਇਸੇ ਸਾਲ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਬੋਲਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਮੈਂਬਰ ਸ੍ਰੀ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਾਡੇ ਨਗਰ ਦੀ ਖੁਸ਼ਕਿਸਮਤੀ ਹੈ ਕਿ ਜਿਥੇ ਅਸੀ ਆਪਣੇ ਨਗਰ ਦੀਆਂ ਸੜਕਾਂ ਗਲੀਆਂ ਅਤੇ ਹੋਰ ਇਮਾਰਤਾ ਬਣਾਉਦੇ ਹਾਂ ਉਹ ਗੁਰੂਆਂ ਪੀਰਾ ਅਤੇ ਕੌਮੀ ਸ਼ਹੀਦਾ ਦੀ ਯਾਦ ਵਿੱਚ ਬਣਾਉਂਦੇ ਹਾਂ ਇਸ ਨਾਲ ਸਮੇਂ ਸਮੇਂ ਤੇ ਉਨ੍ਹਾਂ ਦੀ ਯਾਦਾਂ ਵੀ ਮਨਾਉਂਦੇ ਹਾਂ। ਉਨ੍ਹਾਂ ਐਲਾਨ ਕੀਤਾ ਕਿ ਛੇਤੀ ਹੀ ਅੱਲਾ ਯਾਰ ਖਾਂ ਯੋਗੀ ਜਿਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਕਾਵਿ ਰੂਪ ਵਿੱਚ ਇਤਹਾਸ ਲਿਖਿਆ ਦੀ ਯਾਦ ਵਿੱਚ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਹੋਰਨਾ ਤੋਂ ਇਲਾਵਾ ਸ੍ਰ. ਕੁਲਵੰਤ ਸਿੰਘ ਖਰੋੜਾ, ਸ੍ਰ. ਆਤਮਾ ਸਿੰਘ ਪੰਜੋਲੀ, ਸ੍ਰ.ਅਜੈਬ ਸਿਘ ਜਖਵਾਲੀ, ਸ੍ਰ. ਦਰਬਾਰਾ ਸਿੰਘ ਪੰਜੋਲੀ, ਸ੍ਰ. ਗੁਰਪ੍ਰੀਤ ਸਿੰਘ ਬਾਵਾ, ਲਖਵੀਰ ਸਿੰਘ ਸਰਾਣਾ, ਸਤਿੰਦਰ ਸਿੰਘ ਸੇਹਕੇ, ਨਰੰਗ ਸਿੰਘ ਲਾਡੇਵਾਲ, ਹਰਪ੍ਰੀਤ ਸਿੰਘ ਹੈਪੀ, ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ, ਗੁਰਮਤਿ ਸੇਵਾ ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ, ਸਤਨਾਮ ਸਿੰਘ ਬਾਠ, ਗੁਰਪ੍ਰੀਤ ਸਿੰਘ ਗਿੱਲ, ਦਲਵੀਰ ਸਿੰਘ ਬਿੱਟੂ, ਐਸ਼ ਬਹਾਦਰ, ਜਗਦੀਪ ਸਿੰਘ ਫੌਜੀ, ਵਰਿੰਦਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਪ੍ਰਧਾਨ, ਸਵਰਨ ਸਿੰਘ, ਗੁਰਭੇਜ ਸਿੰਘ, ਦਲਵਿੰਦਰ ਸਿੰਘ ਬਿੱਟੂ, ਹਰਪ੍ਰੀਤ ਸਿੰਘ ਖਜਾਨਚੀ, ਸੋਹਣ ਸਿੰਘ, ਅਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਬਾਠ, ਆਤਮਾ ਸਿੰਘ ਪੰਜੋਲੀ, ਜਤਿੰਦਰ ਸਿੰਘ ਲਾਡੀ, ਜ਼ੋਧ ਸਿੰਘ, ਸੁਰਿੰਦਰ ਸਿੰਘ ਸਮਾਣਾ, ਜਗਦੇਵ ਸਿੰਘ।
News From: http://www.7StarNews.com

No comments:

 
eXTReMe Tracker