Tuesday, January 22, 2013

ਪੰਚਾਇਤ ਸੰਮਤੀ ਦੇ ਕਰਮਚਾਰੀਆਂ ਨਾਲ ਸਰਕਾਰ ਵਿਤਕਰੇਬਾਜ਼ੀ ਕਰ ਰਹੀ ਹੈ : ਲਾਡੀ

ਫਤਹਿਗੜ੍ਹ ਸਾਹਿਬ, 22 ਜਨਵਰੀ (ਹਰਪ੍ਰੀਤ ਕੌਰ ਟਿਵਾਣਾ)



ਪੰਚਾਇਤ ਸੰਮਤੀ ਦੇ ਕਰਮਚਾਰੀਆਂ ਨਾਲ ਸਰਕਾਰ ਵਲੋਂ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਨੂੰ ਕਰਮਚਾਰੀਆਂ ਵਲੋਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਸਕੱਤਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਤੇਜਿੰਦਰ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਮਹਿਕਮਿਆਂ ਵਿਚ ਉਮਰ ਦੀ ਹੱਦ ਸੀਮਾਂ ਤਾਂ 60 ਸਾਲਾਂ ਦੀ ਕਰ ਦਿੱਤੀ ਹੈ ਪ੍ਰੰਤੂ ਸੰਮਤੀ ਕਰਮਚਾਰੀਆਂ ਤੇ ਬੋਰਡ ਨਿਗਮਾਂ ਵਿਚ ਉਮਰ ਦੀ ਹੱਦ ਸੀਮਾਂ ਵਿਚ ਵਾਧਾ ਨਹੀਂ ਕੀਤਾ ਗਿਆ ਜੋ ਕਿ ਸੰਮਤੀ ਕਰਮਚਾਰੀਆਂ ਨਾਲ ਧੱਕਾ ਹੈ, ਕਿਉਂਕਿ ਸਰਕਾਰ ਪੰਚਾਇਤ ਸੰਮਤੀਆਂ ਵਿਚ ਨਾਂ ਤਾਂ ਪੰਚਾਇਤ ਸਕੱਤਰਾਂ ਦੀ ਭਰਤੀ ਕਰ ਰਹੀ ਹੈ ਤੇ ਨਾ ਹੀ ਉਮਰ ਹੱਦ ਵਿਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਗਭਗ ਪੰਜ ਸੋ ਪੰਚਾਇਤਾਂ ਦੀਆਂ ਆਸਾਮੀਆਂ ਪਈਆਂ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਇਨ੍ਹਾਂ ਮੁਲਾਜਮਾਂ ਦੀ ਉਮਰ ਸੀਮਾਂ ਵਿਚ ਵਾਧਾ ਨਾ ਕੀਤਾ ਗਿਆ ਤਾਂ ਮਜ਼ਬੂਰ ਹੋ ਕੇ ਪੰਚਾਇਤ ਸੰਮਤੀ ਦੇ ਕਰਮਚਾਰੀਆਂ ਨੂੰ ਸੰਘਰਸ਼ ਦਾ ਰਾਹ ਅਪਨਾਉਣਾ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸਰਹਿੰਦ ਦੇ ਪ੍ਰਧਾਨ ਯਸ਼ਪਾਲ ਸਿੰਘ, ਰਾਜਿੰਦਰ ਸਿੰਘ ਬਸੀ ਪਠਾਣਾ, ਬਲਭਿੰਦਰ ਸਿੰਘ ਅਮਲੋਹ, ਮੰਗਲ ਸਿੰਘ ਖੇੜਾ, ਲਖਵਿੰਦਰ ਸਿੰਘ ਖੁਮਾਣੋਂ, ਪ੍ਰੈੱਸ ਸਕੱਤਰ ਗੋਬਿੰਦਰ ਸਿੰਘ ਗੋਗੀ ਆਦਿ ਵੀ ਹਾਜਰ ਸਨ।
News From: http://www.7StarNews.com

No comments:

 
eXTReMe Tracker