Tuesday, January 22, 2013

ਵੱਖ-ਵੱਖ ਥਾਂਈ ਬੱਚਿਆਂ ਨੂੰ ਪਿਲਾਈਆਂ ਜ਼ਿੰਦਗੀ ਦੀਆਂ ਦੋ ਬੂੰਦਾਂ

ਫਗਵਾੜਾ 22 ਜਨਵਰੀ (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ)



ਸਿਵਲ ਸਰਜ਼ਨ ਕਪੂਰਥਲ੍ਹਾ ਡਾ.ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਿਵਲ ਹਸਪਤਾਲ ਫਗਵਾੜਾ ਦੇ ਕਾਰਜ਼ਕਾਰੀ ਐਸ.ਐਮ.ੳ.ਡਾ.ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਸ਼ਹਿਰੀ ਖੇਤਰ ਪਲਸ ਪੋਲੀੳ ਬੂਥ ਲਗਾਏ ਗਏ।ਇਸ ਮੁਹਿੰਮ ਤਹਿਤ ਸਿਵਲ ਹਸਪਤਾਲ ਫਗਵਾੜਾ ਵਿਖੇ ਆਈ.ਐਮ.ਏ. ਫਗਵਾੜਾ ਪ੍ਰਧਾਨ ਡਾ.ਗੁਰਵਿੰਦਰ ਪਾਲ ਸਿੰਘ ਨੇ ਨਵ-ਜਨਮੇ ਬੱਚਿਆਂ ਨੂੰ ਪੋਲੀੳ ਬੂੰਦਾਂ ਦੀ ਵਾਧੂ ਖੁਰਾਕ ਪਿਲਾ ਕੇ ਮੁਹਿੰਮ ਦਾ ਸ਼ੁਭ ਆਰੰਭ ਕੀਤਾ। ਇਸ ਮੋਕੇ ਗੁਰਵਿੰਦਰ ਪਾਲ ਸਿੰਘ ਨੇ ਆਖਿਆ ਕਿ ਸਿਹਤ ਵਿਭਾਗ ਪੰਜਾਬ ਲੋਕਾਂ ਦੀ ਸਿਹਤ ਪ੍ਰਤੀ ਕਾਫੀ ਸੰਜੀਦਾ ਹੈ ਤੇ ਲੋਕਾਂ ਨੂੰ ਅਜਿਹੇ ਕੈਂਪਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।ਇਸ ਮੋਕੇ ਡੀ.ਐਮ.ਸੀ.ਕਪੂਰਥਲ੍ਹਾ ਡਾ.ਬਲਦੇਵ ਰਾਮ,ਡੀ.ਆਈ.ੳ.ਕਪੂਰਥਲ੍ਹਾ ਡਾ.ਸਤਵੀਰ ਸਿੰਘ,ਡਾ.ਕਮਲਜੀਤ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਕਪੂਰਥਲ੍ਹਾ,ਡਾ.ਕੈਲਾਸ਼ ਕਪੂਰ ਐਸ.ਐਮ.ੳ. ਪਾਂਛਟ,ਪਲਸ ਪੋਲੀੳ ਨੋਡਲ ਅਫਸਰ ਡਾ.ਨਰੇਸ਼ ਕੁੰਦਰਾ,ਪਲਸ ਪੋਲੀੳ ਅਬਜ਼ਰਬਰ ਡਾ.ਗੁਰਿੰਦਰ ਸਿੰਘ ਜੋਸ਼ਨ,ਪਲਸ ਪੋਲੀੳ ਸੁਪਰਵਾਈਜ਼ਰ ਡਾ.ਅਸ਼ੀਸ਼ ਜੇਤਲੀ,ਡਾ.ਐਚ.ਐਸ.ਸੇਠੀ,ਰੋਟਰੀ ਕਲੱਬ ਫਗਵਾੜਾ ਪ੍ਰਧਾਨ ਅਮਰਜੀਤ ਸਿੰਘ ਰਿਐਤ,ਮਨੋਜ ਮਿੱਢਾ,ਮਹਿੰਦਰ ਸੇਠੀ,ਪ੍ਰੇਮਪਾਲ ਪੱਬੀ,ਬੇਅੰਤ ਸਿੰਘ,ਹਰਦੀਪ ਸਿੰਘ ਭੰਮਰਾ,ਅਸਚਰਜ ਲਾਲ ਕਾਲੜਾ,ਜੀ.ਐਸ.ਬਤਰਾ,ਡਾ.ਰਮਨ ਭਗਤਪੁਰਾ,ਜਰਨੈਲ ਸਿੰਘ ਬਸਰਾ, ਜੇ.ਸੀ.ਆਈ.ਫਗਵਾੜਾ ਪ੍ਰਧਾਨ ਰਾਕੇਸ਼ ਗੁਪਤਾ,ਰਘੂਬੀਰ ਸਿੰਘ,ਮਨੀਸ਼ ਬਾਂਸਲ,ਮਨੀਸ਼ ਕੋਹਲੀ,ਮੈਡਮ ਗੁਰਦੀਪ ਕੋਰ ਤੋਂ ਇਲਾਵਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਮੋਜ਼ੂਦ ਸਨ।

ਇਸ ਮੋਕੇ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਵਿਜੇ ਸ਼ਰਮਾ ਨੇ ਹਸਪਤਾਲ ਦਾ ਦੋਰਾ ਕਰਕੇ ਪਲਸ ਪੋਲੀੳ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੰਤੂਸ਼ਟੀ ਪ੍ਰਗਟ ਕੀਤੀ।ਇਸੇ ਤਰ੍ਹਾਂ ਡਾ.ਰਾਜਿੰਦਰ ਕੁਮਾਰ ਨੇ ਸਥਾਨਕ ਬੱਸ ਸਟੈਂਡ,ਰੇਲਵੇ ਸਟੇਸ਼ਨ,ਭਗਤਪੁਰਾ,ਸਤਨਾਮਪੁਰਾ,ਹੁਸ਼ਿਆਰਪੁਰ ਰੋਡ,ਹਰਗੋਬਿੰਦ ਨਗਰ ਆਦਿ ਬੂਥਾਂ ਦਾ ਦੋਰਾ ਕਰਕੇ ਪੋਲੀੳ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸੰਤੁਸ਼ਟੀ ਪ੍ਰਗਟ ਕੀਤੀ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਿਹੜੇ ਬੱਚੇ ਕਿਸੇ ਕਾਰਣਾਂ ਕਰਕੇ ਰਹਿ ਗਏ ਹਨ ਉਨਾਂ ਨੂੰ ਟੀਮਾਂ ਘਰ-ਘਰ ਜਾ ਕੇ ਪੋਲੀੳ ਬੂੰਦਾਂ ਪਿਲਾਉਣਗੀਆਂ।ਇਸ ਤੋਂ ਇਲਾਵਾ ਇੱਕ ਮੋਬਾਇਲ ਟੀਮ ਤੇ 2 ਟਰਾਂਜਿਟ ਟੀਮਾਂ ਨੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਿਖੇ ਬੂਥ ਲਗਾ ਕੇ ਪੋਲੀੳ ਬੂੰਦਾਂ ਪਿਲਾਈਆ।ਇਸ ਪੋਲੀੳ ਮੁਹਿੰਮ ਤਹਿਤ ਗੁਰਦੁਆਰਾ ਪ੍ਰੇਮਪੁਰਾ,ਅਪਾਜਜ ਘਰ,ਧਰਮਕੋਟ, ਵਿਸ਼ਵਕਰਮਾ ਮੰਦਰ,ਪੁਰਾਣਾ ਸਿਵਲ ਹਸਪਤਾਲ,ਜੋਤੀ ਮਾਡਲ ਸਕੂਲ,ਜੇ.ਸੀ.ਟੀ.ਕੈਂਪਸ,ਪੱਕਾ ਰਾਵਣ,ਮੇਹਲੀ ਗੇਟ,ਡਾ.ਲਿਖਾਰੀ ਕਲੀਨਿਕ ਅਰਬਨ ਅਸਟੇਟ,ਈ.ਐਸ.ਆਈ.ਹਸਪਤਾਲ,ਅੰਬੇਡਕਰ ਪਾਰਕ,ਪਲਾਹੀ ਗੇਟ,ਗੁਰਦੁਆਰਾ ਟੂਟੀਆਂ,ਡੱਡਲ ਮੁਹੱਲਾ,ਸ਼ਿਵ ਮੰਦਰ,ਨਿਊ ਮਾਡਲ ਟਾਊਨ,ਗੁਰਦੁਆਰਾ ਛੇਂਵੀ ਪਾਤਸ਼ਾਹੀ,ਕ੍ਰਿਪਾ ਨਗਰ,ਗੁਰਦੁਆਰਾ ਭਾਈ ਘਨੱਈਆ, ਗੁਰਦੁਆਰਾ ਸ਼ਹੀਦਾਂ,ਸੰਤੋਖਪੁਰਾ, ਆਦਰਸ਼ ਨਗਰ,ਗੁਰਦੁਆਰਾ ਸ਼ਿਵਪੁਰੀ,ਪੀਪਾ ਰੰਗੀ ਗੁਰਦੁਆਰਾ,ਗੁਰੁ ਰਵਿਦਾਸ ਬਾਬਾ ਗੱਧੀਆ,ਗੁਰਦੁਆਰਾ ਆਹਲੂਵਾਲੀਆ,ਪੰਜ ਮੰਦਰੀ, ਬਸਰਾ ਪੈਲੇਸ,ਤਾਰੂ ਕਾ ਬਾੜਾ,ਗੀਤਾ ਭਵਨ,ਮਾਡਲ ਟਾਉਨ,ਗੁਰਦੁਆਰਾ ਰਤਨਪੁਰਾ, ਗੁਜ਼ਰਾਂਵਾਲਾ,ਗੁਰਦੁਆਰਾ ਟਿੱਬੀ,ਮਹੇਸ਼ਵਰੀ ਪਬਲਿਕ ਸਕੂਲ ਵਿਖੇ ਬੂਥ ਲਗਾ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀੳ ਬੂੰਦਾਂ ਪਿਲਾਈਆ ਗਈਆ।

ਇਸ ਮੋਕੇ ਸੁਪਰਵਾਈਜ਼ਰ ਪਲਸ ਪੋਲੀੳ ਡਾ.ਅਸ਼ੀਸ਼ ਜੇਤਲੀ ਵੱਖ-ਵੱਖ ਬੂਥਾਂ 'ਤੇ ਜਾ ਕੇ ਵੀ.ਵੀ.ਐਸ. ਵੈਕਸੀਨੇਸ਼ਨ ਵਾਰੇ ਨਰਸਿੰਗ ਵਿਦਿਆਰਥੀਆਂ ਆਂਗਨਵਾੜੀ ਵਰਕਰਾਂ ਤੋਂ ਜਾਣਕਾਰੀ ਹਾਸਲ ਕਰ ਉਨਾਂ ਨੂੰ ਇਸ ਵੈਕਸੀਨ ਦੀ ਸਹੀ ਵਰਤੋਂ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਅੱਜ ਦੀ ਇਸ ਪਲਸ ਪੋਲੀੳ ਮਹਿੰਮ ਤਹਿਤ ਫਗਵਾੜਾ ਵਿਖੇ 26 ਬੂਥਾਂ 'ਤ ੇ3256 ਬੱਚਿਆਂ ਨੂੰ ਪੋਲੀੳ ਬੂੰਦਾਂ ਪਿਲਾਈਆ ਗਈਆ।ਇੰਨ੍ਹਾਂ ਕੈਂਪਾਂ ਨੂੰ ਕਾਮਯਾਬ ਕਰਨ 'ਚ ਸੰਤ ਬਾਬਾ ਭਾਗ ਸਿੰਘ ਨਰਸਿੰਗ ਕਾਲਜ ਪਿੰਡ ਖਿਆਲਾ,ਭਾਈ ਮਤੀ ਦਾਸ ਨਰਸਿੰਘ ਕਾਲਜ ਗੁਰਾਇਆ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਵਿਸ਼ੇਸ਼ ਰਿਹਾ।ਡਾ.ਰਾਜਿੰਦਰ ਨੇ ਖਾਸ ਤੋਰ ਤੇ ਸਮੂਹ ਸਮਾਜ ਸੇਵੀ ਸੰਸਥਾਵਾਂ,ਨਰਸਿੰਗ ਇੰਸਟੀਚਿਉੇਟਾਂ ਅਤੇ ਮੀਡੀਏ ਦਾ ਧੰਨਵਾਦ ਕੀਤਾ।
News From: http://www.7StarNews.com

No comments:

 
eXTReMe Tracker