Tuesday, October 30, 2012

ਪੰਚਾਇਤ ਸਕੱਤਰ/ਗ੍ਰਾਮ ਸੇਵਕ ਯੂਨੀਅਨ ਫਤਿਹਗੜ ਸਾਹਿਬ ਦੇ ਲਾਡੀ ਮੁੜ ਪ੍ਰਧਾਨ ਬਣੇ

ਫਤਹਿਗੜ ਸਾਹਿਬ, 30 ਅਕਤੂਬਰ (ਹਰਪ੍ਰੀਤ ਕੌਰ ਟਿਵਾਣਾ)



ਪੰਚਾਇਤ ਸਕੱਤਰ/ਗ੍ਰਾਮ ਸੇਵਕ ਯੂਨੀਅਨ ਫਤਿਹਗੜ ਸਾਹਿਬ ਦੀ ਵਿਸ਼ੇਸ਼ ਮੀਟਿੰਗ ਮਾਤਾ ਗੁਜਰੀ ਸਰਾਂ ਵਿਖੇ ਹੋਈ । ਮੀਟਿੰਗ ਵਿੱਚ ਜ਼ਿਲਾ ਬਾਡੀ ਦੀ ਨਵੀਂ ਚੌਣ ਵਿਚ ਸਰਬ ਸੰਮਤੀ ਨਾਲ ਕਰਮਚਾਰੀਆਂ ਨੂੰ ਨਵੇਂ ਅਹੁੱਦੇ ਦਿੱਤੇ ਗਏ ਤੇ ਤੇਜਿੰਦਰ ਸਿੰਘ ਲਾਡੀ ਜ਼ਿਲਾ ਪ੍ਰਧਾਨ, ਗੋਬਿੰਦਰ ਸਿੰਘ ਗੋਗੀ ਸੀਨੀਅਰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਖੁਮਾਣੋਂ ਜਨਰਲ ਸਕੱਤਰ, ਜਸਵੰਤ ਸਿੰਘ ਖਜ਼ਾਨਚੀ, ਮੰਗਤ ਸਿੰਘ ਖੇੜਾ ਪ੍ਰੈਸ ਸਕੱਤਰ, ਲਖਵਿੰਦਰ ਸਿੰਘ ਕਮਾਲੀ, ਭੁਪਿੰਦਰ ਸਿੰਘ, ਮਨਜੀਤ ਸਿੰਘ ਗ੍ਰਾਮ ਸੇਵਕ ਤਿੰਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ । ਨਵੀਂ ਕਮੇਟੀ ਵੱਲੋਂ ਬਲਾਕਾਂ ਵਿੱਚ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਸਖਤ ਨੋਟਿਸ ਲਿਆ ਗਿਆ ਕਿ ਬਲਾਕਾਂ ਵਿੱਚ ਪੰਚਾਇਤ ਸਕੱਤਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਸੀ.ਪੀ.ਐਫ.ਸਮੇਂ ਸਿਰ ਜਮਾਂ ਨਹੀਂ ਹੋ ਰਿਹਾ । ਉਨਾਂ ਮੰਗ ਕਰਦਿਾਂ ਕਿਹਾ ਕਿ ਹਰੇਕ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਿਨਾਂ ਦੇਰੀ ਤਨਖਾਹਾਂ ਖਾਤਿਆਂ ਵਿੱਚ ਪਾਈਆਂ ਜਾਣ ਅਤੇ ਜੋ ਪਿੰਡਾਂ ਦੀ ਵਾਰਡ ਬੰਦੀ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਉਸ ਸਬੰਧੀ ਪੰਚਾਇਤ ਸਕੱਤਰਾਂ ਨਾਲ ਹੋਰ ਕਰਮਚਾਰੀ ਵੀ ਲਾਏ ਜਾਣ ਅਤੇ ਵਾਰਡ ਬੰਦੀ ਲਈ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਵਾਰਡ ਬੰਦੀਆਂ ਰਾਜਨੀਤੀ ਦੇ ਪ੍ਰਭਾਵ ਤੋਂ ਬਚਾਈਆਂ ਜਾ ਸਕਣ ਅਤੇ ਜੋ ਕਰਮਚਾਰੀ ਬੀ.ਐਲ.ਓ.ਲਗਾਏ ਗਏ ਹਨ ਉਨਾਂ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ । ਇਸ ਮੀਟਿੰਗ ਵਿੱਚ ਯਸ਼ਪਾਲ ਸਿੰਘ ਬਲਾਕ ਸਰਹਿੰਦ, ਬਲਪਿੰਦਰ ਸਿੰਘ ਬਲਾਕ ਅਮਲੋਹ, ਰਾਜਿੰਦਰ ਸਿੰਘ ਬਸੀ ਪਠਾਣਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਹਾਜ਼ਰ ਹੋਏ ।
News From: http://www.7StarNews.com

No comments:

 
eXTReMe Tracker