ਫਤਿਹਗੜ ਸਾਹਿਬ,17 ਅਕਤੂਬਰ (ਹਰਪ੍ਰੀਤ ਕੋਰ ਟਿਵਾਣਾ)
ਜ਼ਿਲਾ ਖੇਡ ਅਫਸਰ ਸ਼੍ਰੀਮਤੀ ਜਸਵੀਰ ਪਾਲ ਕੌਰ ਬਰਾੜ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਹੁਸ਼ਿਆਰਪੁਰ ਵਿਖੇ 16 ਸਾਲ ਤੋਂ ਘੱਟ ਵਰਗ ਦੇ ਲੜਕਿਆਂ ਦੀਆਂ 6 ਨਵੰਬਰ ਤੋਂ 8 ਨਵੰਬਰ ਤੱਕ 'ਪੰਜਾਬ ਰਾਜ ਪੇਂਡੂ ਖੇਡਾਂ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਨਾਂ ਖੇਡਾਂ ਵਿੱਚ ਭਾਗ ਲੈਣ ਲਈ ਜ਼ਿਲਾ ਫਤਹਿਗੜ ਸਾਹਿਬ ਤੋਂ ਜਾਣ ਵਾਲੀਆਂ ਟੀਮਾਂ ਦੇ ਚੋਣ ਟਰਾਇਲ 22 ਅਕਤੂਬਰ ਨੂੰ ਸਵੇਰੇ 10 ਵਜੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਨਵਾਬ ਸ਼ੇਰ ਮੁਹੰਮਦ ਖਾਨ ਸਟੇਡੀਅਮ ਵਿਖੇ ਹੋਣਗੇ। ਉਨਾਂ ਦੱਸਿਆ ਕਿ ਇਨਾਂ ਵਿੱਚ ਐਥਲੈਟਿਕਸ, ਕਬੱਡੀ, ਹਾਕੀ, ਬਾਸਕਟ ਬਾਲ, ਖੋਹ-ਖੋਹ, ਹੈਂਡਬਾਲ, ਵੇਟਲਿਫਟਿੰਗ, ਕੁਸ਼ਤੀ, ਫੁੱਟਬਾਲ, ਵਾਲੀਬਾਲ, ਬਾਕਸਿੰਗ ਅਤੇ ਜੂਡੋ ਦੇ ਖਿਡਾਰੀ ਜਿਨਾਂ ਦਾ ਜਨਮ 1 ਜਨਵਰੀ 1997 ਤੋਂ ਬਾਅਦ ਹੋਇਆ ਹੋਵੇ, ਭਾਗ ਲੈ ਸਕਣਗੇ।
News From: http://www.7StarNews.com
Wednesday, October 17, 2012
Subscribe to:
Post Comments (Atom)
No comments:
Post a Comment