Thursday, September 20, 2012

ਪੰਜਾਬ ਸਰਕਾਰ ਨੌਜਵਾਨਾਂ ਪ੍ਰਤੀ ਦੋਹਰੀ ਨੀਤੀ ਅਪਨਾ ਕੇ ਨੌਜਵਾਨਾਂ ਨੂੰ ਕੁਰਾਹੇ ਪਾ ਰਹੀ ਹੈ ।

ਫਗਵਾੜਾ 20 ਸਤੰਬਰ(ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ)



ਪੰਜਾਬ ਸਰਕਾਰ ਨੌਜਵਾਨਾਂ ਪ੍ਰਤੀ ਦੋਹਰੀ ਨੀਤੀ ਅਪਨਾ ਕੇ ਨੌਜਵਾਨਾਂ ਨੂੰ ਕੁਰਾਹੇ ਪਾ ਰਹੀ ਹੈ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ.ਰੁਲਦਾ ਸਿੰਘ ਗੁਜਰਾਤਾਂ ਪ੍ਰਧਾਨ ਬਾਲਮੀਕ ਮੱਝਬੀ ਸਿੱਖ ਮੋਰਚਾ ਫਗਵਾੜਾ ਨੇ ਕਰਦਿਆਂ ਅੱਗੋ ਕਿਹਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਕਬੱਡੀ ਦੇ ਮੁਕਾਬਲੇ ਕਰਵਾਉਣ ਅਤੇ ਹਰ ਜਿਲੇ ਵਿੱਚ ਵੱਡੇ ਵੱਡੇ ਖੇਡ ਸਟੇਡੀਅਮ ਬਣਾ ਕੇ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਵਲੋਂ ਹਰ ਪਿੰਡ ਹਰ ਮੋੜ ਮੋੜ ਤੇ ਸ਼ਰਾਬ ਦੇ ਠੇਕੇ ਖੋਲਣ ਅਤੇ ਵੱਧ ਤੋਂ ਵੱਧ ਸਰਾਬ ਵੇਚਕੇ ਸਰਕਾਰੀ ਖਜਾਨਾ ਭਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਿੰਡਾਂ ਵਿੱਚ ਦਵਾਈ ਦੀਆਂ ਦੁਕਾਨਾਂ ਤੋਂ ਦਵਾਈ ਘੱਟ ਤੇ ਨਸ਼ੇ ਦੀਆਂ ਗੋਲੀਆਂ,ਕੈਪਸੂਲ ਜਿਆਦਾ ਮਿਲਦੇ ਹਨ।ਜਿਸ ਵਲ ਕਿਸੇ ਦਾ ਧਿਆਨ ਨਹੀ ਹੈ ਸਰਕਾਰ ਦੀ ਦੋਹਰੀ ਨੀਤੀ ਦੀ ਘੋਰ ਨਿਖੇਧੀ ਕਰ ਦਿਆਂ ਸ.ਰੁਲਦਾ ਸਿੰਘ ਗੁਜਰਾਤਾਂ ਨੇ ਸਵਾਲ ਉਠਾਇਆ ਕਿ ਹਰ ਪਿੰਡ ਹਰ ਮੋੜ ਮੋੜ ਤੇ ਸ਼ਰਾਬ ਦੇ ਠੇਕੇ ਖੋਲਕੇ ਆਮਦਨ ਵਧਾਉਣ ਵਿੱਚ ਯਕੀਨ ਰੱਖਣ ਵਾਲੀ ਸਰਕਾਰ ਕਿਵੇਂ ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾ ਸਕਦੀ ਹੈ?ਦੋਹਰੀ ਨੀਤੀ ਅਪਨਾ ਕੇ ਕਿਵੇ ਨਸ਼ਾ ਰਹਿਤ ਸੂਬਾ ਸਿਰਜ ਸਕਦੀ ਹੈ?ਉਹਨਾ ਮੰਗ ਕੀਤੀ ਸੂਬੇ ਵਿੱਚ ਸਰਾਬ ਦੇ ਠੇਕੇਆਂ ਦੀ ਗਿਣਤੀ ਘਟਾਈ ਜਾਵੇ ਅਤੇ ਨਜਾਇਜ ਵਿੱਕ ਰਹੇ ਨਸ਼ਿਆਂ ਨੂੰ ਕਾਬੂ ਕਰਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਖੁਭਣ ਤੋਂ ਬਚਾਇਆ ਜਾਵੇ।
News From: http://www.7StarNews.com

No comments:

 
eXTReMe Tracker