Thursday, December 1, 2011

ਸੁਪਰੀਮ ਕੋਰਟ ਨੇ ਪੁਲੀਸ ਅਧਿਕਾਰੀਆਂ ਦੇ ਫੋਨਾਂ ਦੀਆਂ ਸੀਡੀਜ਼ ਮੰਗੀਆਂ

ਨਵੀਂ ਦਿੱਲੀ, 1 ਦਸੰਬਰ-(ਪ,ਪ)

ਸੋਹਰਾਬੂਦੀਨ ਸ਼ੇਖ ਨੂੰ ਮਾਰਨ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਫੋਨਾਂ ਦੇ ਵੇਰਵੇ ਦੇਣ 'ਚ ਅਸਮਰਥ ਰਹਿਣ 'ਤੇ ਗੁਜਰਾਤ ਸਰਕਾਰ ਦੀ ਸਖਤੀ ਨਾਲ ਖਿਚਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਸੂਬੇ ਨੂੰ ਇਸ ਸਬੰਧੀ ਸਾਰੀਆਂ ਸੀਡੀਜ਼ ਬੁੱਧਵਾਰ ਨੂੰ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਆਫਤਾਬ ਆਲਮ ਤੇ ਰੰਜਨਾ ਪ੍ਰਕਾਸ਼ ਦੇਸਾਈ ਆਧਾਰਤ ਬੈਂਚ ਨੇ ਪੁਲੀਸ ਅਧਿਕਾਰੀਆਂ ਦੇ ਫੋਨਾਂ ਦੇ ਵੇਰਵਿਆਂ ਦੀਆਂ ਸੀਡੀਜ਼ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੂੰ ਨਾ ਦੇਣ 'ਤੇ ਸਖਤ ਇਤਰਾਜ਼ ਕਰਦਿਆਂ ਰਾਜ ਸਰਕਾਰ ਨੂੰ ਕਿਹਾ, ''ਬੁੱਧਵਾਰ ਨੂੰ ਤੁਸੀਂ (ਗੁਜਰਾਤ ਸਰਕਾਰ) ਜ਼ਰੂਰ ਸੀਡੀਜ਼ ਲੈ ਕੇ ਹਾਜ਼ਰ ਹੋਵੇ।'' ਬੈਂਚ ਨੇ ਕਿਹਾ ਕਿ ਇਹ ਬੜੀ ਨਿਰਾਸ਼ਾਜਨਕ ਗੱਲ ਤੇ ਗੰਭੀਰ ਮਾਮਲਾ ਹੈ ਕਿ ਸੁਪਰੀਮ ਕੋਰਟ 'ਚ 9-10 ਦਿਨਾਂ ਤੋਂ ਚੱਲ ਰਹੀ ਸੁਣਵਾਈ ਦੇ ਬਾਵਜੂਦ ਇਹ ਜਾਣਕਾਰੀ ਰੋਕ ਕੇ ਰੱਖੀ ਗਈ।

ਗੁਜਰਾਤ ਦੇ ਐਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਭਰੋਸਾ ਦਿਵਾਇਆ ਕਿ ਜੇਕਰ ਸਰਕਾਰ ਕੋਲ ਅਜਿਹੀ ਕੋਈ ਸੀ.ਡੀ. ਹੈ ਤਾਂ ਉਹ ਅਗਲੀ ਸੁਣਵਾਈ 'ਤੇ ਜ਼ਰੂਰ ਪੇਸ਼ ਕੀਤੀ ਜਾਏਗੀ। ਅਦਾਲਤੀ ਕਾਰਵਾਈ ਦੌਰਾਨ ਬੈਂਚ ਨੇ ਮਾਮਲੇ 'ਚ ਅਦਾਲਤ ਦੇ ਮਿੱਤਰ ਵਜੋਂ ਕੰਮ ਕਰ ਰਹੇ ਸੀਨੀਅਰ ਐਡਵੋਕੇਟ ਗੋਪਾਲ ਸੁਬਰਾਮਨੀਅਮ ਨੂੰ ਕਿਹਾ ਕਿ ਉਹ ਸੀ.ਬੀ.ਆਈ. ਦੀ ਜਾਂਚ ਵਿਚਲੀਆਂ ਖਾਮੀਆਂ ਸਾਹਮਣੇ ਲਿਆਉਣ।

ਅਦਾਲਤ ਨੇ ਰਾਜ ਸਰਕਾਰ ਨੂੰ ਇਹ ਹਦਾਇਤਾਂ ਸੀ.ਬੀ.ਆਈ. ਦੇ ਗੁਜਰਾਤ ਹਾਈ ਕੋਰਟ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜ਼ਮਾਨਤ ਮਨਜ਼ੂਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਕੀਤੀਆਂ। ਸੋਹਰਾਬੂਦੀਨ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਅਮਿਤ ਸ਼ਾਹ ਵੀ ਮੁਲਜ਼ਮ ਹੈ। ਸੀ.ਬੀ.ਆਈ. ਨੇ ਇਹ ਮਾਮਲਾ ਰਾਜ ਤੋਂ ਬਾਹਰ ਭੇਜੇ ਜਾਣ ਦੀ ਬੇਨਤੀ ਵੀ ਅਦਾਲਤ ਕੋਲ ਪਾਈ ਹੋਈ ਹੈ। -ਪੀ.ਟੀ.ਆਈ


News From: http://www.7StarNews.com

No comments:

 
eXTReMe Tracker