Thursday, December 1, 2011

ਪੈਟਰੋਲ ਦੀ ਕੀਮਤ 0.78 ਪੈਸੇ ਪ੍ਰਤੀ ਲਿਟਰ ਘਟੀ

ਨਵੀਂ ਦਿੱਲੀ, 30 ਨਵੰਬਰ

ਅੱਜ ਪੈਟਰੋਲ ਦੇ ਭਾਅ ਪ੍ਰਤੀ ਲਿਟਰ 0.78 ਪੈਸੇ ਘਟਾ ਦਿੱਤੇ ਗਏ। ਦੋ ਹਫ਼ਤਿਆਂ 'ਚ ਅਜਿਹੀ ਖੁਸ਼ਨੁਮਾ ਕਾਰਵਾਈ ਦੂਜੀ ਵਾਰ ਅੰਜਾਮ ਦਿੱਤੀ ਜਾ ਰਹੀ ਹੈ। ਪੈਟਰੋਲ ਦੀ ਕੀਮਤ 'ਚ ਇਹ ਕਟੌਤੀ ਪਹਿਲਾਂ ਇਕ ਰੁਪਿਆ ਪ੍ਰਤੀ ਲਿਟਰ ਪਿੱਛੇ ਹੋਣ ਦੇ ਆਸਾਰ ਸਨ, ਪਰ ਕਿਉਂਕਿ ਇਸ ਈਂਧਨ ਦੀਆਂ ਕੌਮਾਂਤਰੀ ਕੀਮਤਾਂ ਹਾਲ ਦੀ ਘੜੀ ਸਥਿਰ ਹੋ ਗਈਆਂ ਹਨ ਤੇ ਪਿਛਲੇ 48 ਘੰਟਿਆਂ ਦੌਰਾਨ ਰੁਪਏ ਦੀ ਕੀਮਤ ਥੱਲੇ ਜਾ ਰਹੀ ਸੀ, ਇਸ ਕਰਕੇ ਇਹ ਕਟੌਤੀ ਕੇਵਲ 0.78 ਪੈਸੇ ਪ੍ਰਤੀ ਲਿਟਰ ਕੀਤੀ ਗਈ ਹੈ।

ਨਵੀਂ ਕੀਮਤ ਅਨੁਸਾਰ ਦਿੱਲੀ 'ਚ ਪੈਟਰੋਲ 65.64 ਰੁਪਏ ਪ੍ਰਤੀ ਲਿਟਰ ਮਿਲੇਗਾ, ਜੋ ਪਹਿਲਾਂ 66.42 ਰੁਪਏ ਪ੍ਰਤੀ ਲਿਟਰ ਸੀ। 16 ਨਵੰਬਰ ਤੋਂ ਇਹ ਕਟੌਤੀ 3.2 ਫੀਸਦੀ ਜਾਂ 2.22 ਰੁਪਏ ਪ੍ਰਤੀ ਲਿਟਰ ਹੋਈ ਹੈ। ਵਿਰੋਧੀ ਸਿਾਅਸੀ ਪਾਰਟੀਆਂ ਅਜੇ ਵੀ ਦੋ ਵਾਰ ਕੀਮਤ ਘਟਣ ਤੋਂ ਸੰਤੁਸ਼ਟ ਨਹੀਂ ਹਨ।


News From: http://www.7StarNews.com

No comments:

 
eXTReMe Tracker