Saturday, November 5, 2011

ਪੈਟਰੋਲ ਦੀਆਂ ਕੀਮਤਾਂ ਨਹੀਂ ਘਟਣਗੀਆਂ : ਪ੍ਰਧਾਨ ਮੰਤਰੀ ਕੀਮਤਾਂ ਵਧਣ ਨਾਲ ਲੋਕਾਂ ਦੀ ਆਮਦਨ ਵੀ ਵਧੀ

ਕਾਨ (ਫਰਾਂਸ), 4 ਨਵੰਬਰ (ਮੀਡੀਆ)¸

ਪੈਟਰੋਲ ਦੀਆਂ ਕੀਮਤਾਂ ਵਿਚ ਬੀਤੇ ਦਿਨ ਹੋਏ ਵਾਧੇ \'ਤੇ ਅੱਜ ਇਥੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਕਿਸੇ ਵੀ ਸੂਰਤ ਵਿਚ ਨਹੀਂ ਘਟਣਗੀਆਂ। ਉਨ੍ਹਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ \'ਤੇ ਸਰਕਾਰੀ ਕੰਟਰੋਲ ਖਤਮ ਕਰਨ ਵੱਲ ਵਧਣਾ ਹੋਵੇਗਾ। ਖਾਦ ਮਹਿੰਗਾਈ ਦਰ ਨੂੰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਡਾ. ਸਿੰਘ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਖਾਦ ਅਤੇ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਪਰ ਇਸਦੇ ਨਾਲ-ਨਾਲ ਲੋਕਾਂ ਦੀ ਆਮਦਨ ਵਿਚ ਵੀ ਇਜ਼ਾਫਾ ਹੋਇਆ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਜ਼ਰੂਰਤ ਪੈਣ \'ਤੇ ਸਬਸਿਡੀ ਵਿਚ ਵੀ ਕਟੌਤੀ ਕਰਨੀ ਹੋਵੇਗੀ। ਮਨਮੋਹਨ ਸਿੰਘ ਜੀ-20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਅੱਜ ਦੇਸ਼ ਰਵਾਨਾ ਹੋ ਗਏ।




News From: http://www.7StarNews.com

No comments:

 
eXTReMe Tracker