Saturday, November 5, 2011

ਰਾਜੂ ਬਲਾਗਰ ਦਾ ਖੁਲਾਸਾ : 4 ਮੈਂਬਰੀ ਕੋਰ ਕਮੇਟੀ ਤੋਂ ਪ੍ਰੇਸ਼ਾਨ ਹਨ ਅੰਨਾ

ਨਵੀਂ ਦਿੱਲੀ, 5 ਨਵੰਬਰ—

ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਬਲਾਗਰ ਰਾਜੂ ਪਾਰੂਲੇਕਰ ਜੋ ਕਿ ਅੰਨਾ ਹਜ਼ਾਰੇ ਦਾ ਬਲਾਗਰ ਹੈ ਅਤੇ ਜਿਹੜੀਆਂ ਗੱਲਾਂ ਰਾਜੂ ਕਾਗਜ਼ \'ਤੇ ਲਿਖ ਕੇ ਰਾਜੂ ਨੂੰ ਦਿੰਦੇ ਸਨ ਉਹ ਸਾਰੀਆਂ ਗੱਲਾਂ ਰਾਜੂ ਅੰਨਾ ਦੇ ਬਲਾਗ \'ਤੇ ਪਾਉਣ ਦਾ ਕੰਮ ਕਰਦਾ ਸੀ। ਰਾਜੂ \'ਤੇ ਦੋਸ਼ ਸਨ ਕਿ ਉਹ ਅੰਨਾ ਦੇ ਬਲਾਗ ਗਲਤ ਢੰਗ ਨਾਲ ਲਿਖ ਕੇ ਪਾਉਂਦਾ ਹੈ। ਇਸ ਗੱਲ ਤੋਂ ਨਾਰਾਜ਼ ਰਾਜੂ ਨੇ ਕੱਲ ਇਕ ਖੁਲਾਸਾ ਕੀਤਾ ਕਿ ਅੰਨਾ ਹਜ਼ਾਰੇ ਚਾਰ ਮੈਂਬਰਾਂ ਦੀ ਕੋਰ ਕਮੇਟੀ ਜਿਸ \'ਚ ਕਿਰਨ ਬੇਦੀ, ਕੇਜਰੀਵਾਲ, ਮਨੀਸ਼ ਸਿਸੌਦੀਆ ਅਤੇ ਪ੍ਰਸ਼ਾਂਤ ਭੂਸ਼ਣ ਸ਼ਾਮਲ ਹਨ ਤੋਂ ਬੇਹੱਦ ਤੰਗ ਆ ਚੁੱਕੇ ਹਨ ਅਤੇ ਉਹ ਇਸ ਕੋਰ ਕਮੇਟੀ ਨੂੰ ਭੰਗ ਕਰਨਾ ਚਾਹੁੰਦੇ ਹਨ। ਇਹ ਸਾਰੀਆਂ ਗੱਲਾਂ ਅੰਨਾ ਨੇ ਰਾਜੂ ਨੂੰ ਇਕ ਚਿੱਠੀ \'ਤੇ ਲਿਖ ਕੇ ਦਿੱਤੀਆਂ। ਇਹ ਚਿੱਟੀ 23 ਅਕਤੂਬਰ ਨੂੰ ਲਿਖੀ ਗਈ ਸੀ। ਇਸ ਚਿੱਠੀ ਨੂੰ ਰਾਜੂ ਨੇ ਬਲਾਗ \'ਤੇ ਨਹੀਂ ਪਾਇਆ ਸੀ। ਅੰਨਾ ਦਾ ਦੋਸ਼ ਹੈ ਕਿ ਇਹ ਚਾਰੇ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਅੰਨਾ ਦੀ ਗੱਲ ਨਹੀਂ ਮੰਨੇ। ਉਧਰ ਰਾਜੂ ਨੇ ਕਿਹਾ ਕਿ ਇਹ ਚਾਰੇ ਚਾਹੁੰਦੇ ਸਨ ਕਿ ਅੰਨਾ ਵਲੋਂ ਲਿਖੇ ਗਏ ਬਲਾਗ ਅਤੇ ਸੰਦੇਸ਼ ਪਹਿਲਾਂ ਉਨ੍ਹਾਂ ਨੂੰ ਪੜ੍ਹਾਏ ਜਾਣ। ਉਹ ਅੰਨਾ ਦੇ ਹਰ ਬਲਾਕ \'ਤੇ ਨਜ਼ਰ ਰੱਖਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਕੱਲ ਅੰਨਾ ਹਜ਼ਾਰੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਹ ਕੋਰ ਕਮੇਟੀ ਨੂੰ ਨਹੀਂ ਬਦਲਣਾ ਚਾਹੁੰਦੇ ਹਨ ਤੇ ਇਹ ਗੱਲ ਬਿਲਕੁਲ ਗਲਤ ਹੈ ਪਰ ਅੱਜ ਰਾਜੂ ਨੇ ਅੰਨਾ ਦੀ ਚਿੱਠੀ ਰਾਹੀਂ ਪੂਰੇ ਮੀਡੀਆ \'ਚ ਤਹਿਲਕਾ ਮਚਾ ਦਿੱਤਾ ਹੈ।


News From: http://www.7StarNews.com

No comments:

 
eXTReMe Tracker