Monday, October 24, 2011

ਕਿੰਗਫਿਸ਼ਰ ਦਾ ਜਹਾਜ਼ ਐਮਰਜੈਂਸੀ \'ਚ ਗੋਆ ਉਤਰਿਆ

ਪਣਜੀ, 24 ਅਕਤੂਬਰ (ਭਾਸ਼ਾ)-



ਜਹਾਜ਼ ਦੇ ਸਾਹਮਣੇ ਵਾਲੇ ਸ਼ੀਸ਼ੇ \'ਚ ਤਰੇੜ ਆਉਣ ਕਾਰਨ ਕਿੰਗਫਿਸ਼ਰ ਦੇ ਬੰਗਲੌਰ ਜਾ ਰਹੇ ਜਹਾਜ਼ ਨੂੰ ਅੱਜ ਐਮਰਜੈਂਸੀ \'ਚ ਗੋਆ \'ਚ ਉਤਾਰਨਾ ਪਿਆ। ਇਸ ਜਹਾਜ਼ \'ਚ 100 ਯਾਤਰੀ ਸਵਾਰ ਸਨ। ਗੋਆ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਪਾਇਲਟ ਵਲੋਂ ਤਰੇੜ ਦੇਖੇ ਜਾਣ ਤੋਂ ਬਾਅਦ ਏ320 ਨੂੰ ਸਵੇਰੇ 8.10 ਵਜੇ ਇਥੇ ਉਤਾਰਨਾ ਪਿਆ। ਜਹਾਜ਼ ਮੁੰਬਈ ਤੋਂ ਬੰਗਲੌਰ ਜਾ ਰਿਹਾ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਨੂੰ ਬੰਗਲੌਰ ਭੇਜਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਫਿਲਹਾਲ ਗੋਆ ਹਵਾਈ ਅੱਡੇ \'ਤੇ ਜਹਾਜ਼ ਦੀ ਮੁਰੰਮਤ ਕੀਤੀ ਜਾ ਰਹੀ ਹੈ।




News From: http://www.7StarNews.com

No comments:

 
eXTReMe Tracker