Thursday, October 27, 2011

ਅਭਿਨੇਤਾ ਰੋਨਿਤ ਰਾਏ ਗ੍ਰਿਫਤਾਰ, ਨਸ਼ੇ \'ਚ ਕਾਰ ਚਲਾਈ, 3 ਕੀਤੇ ਫੱਟੜ

ਮੁੰਬਈ, 27 ਅਕਤੂਬਰ (ਇੰਟ)-ਟੀ. ਵੀ. ਸੀਰੀਅਲ ਅਤੇ ਫਿਲਮ ਅਭਿਨੇਤਾ ਰੋਨਿਤ ਰਾਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰੋਨਿਤ ਰਾਏ ਦੀ ਗੱਡੀ ਦੀ ਟੱਕਰ ਨਾਲ ਮੁੰਬਈ ਦੇ ਅੰਧੇਰੀ ਵੈਸਟ ਇਲਾਕੇ \'ਚ ਤਿੰਨ ਲੋਕ ਜ਼ਖਮੀ ਹੋ ਗਏ। ਕੂਪਰ ਹਸਪਤਾਲ \'ਚ ਤਿੰਨਾਂ ਨੂੰ ਦਾਖਲ ਕਰਾਇਆ ਗਿਆ ਹੈ ਜਿੱਥੇ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੈ। ਘਟਨਾ ਸਵੇਰੇ 7 ਵਜੇ ਦੀ ਹੈ। ਅੰਧੇਰੀ ਦੇ ਲਿੰਕ ਰੋਡ \'ਤੇ ਹਾਦਸਾ ਹੋਣ ਤੋਂ ਬਾਅਦ ਰੋਨਿਤ ਰਾਏ ਫਰਾਰ ਹੋ ਗਿਆ ਸੀ। ਸੂਚਨਾ ਮਿਲਦੇ ਹੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਰੋਨਿਤ ਰਾਏ ਨੂੰ ਗ੍ਰਿਫਤਾਰ ਕਰ ਲਿਆ। ਰੋਨਿਤ ਰਾਏ ਆਪਣੀ ਸਫੈਦ ਰੰਗ ਦੀ ਮਰਸਡੀਜ਼ \'ਚ ਸਨ। ਉਨ੍ਹਾਂ ਨੇ ਕੱਲ ਰਾਤ ਸ਼ਰਾਬ ਪੀਤੀ ਹੋਈ ਸੀ ਅਤੇ ਸਵੇਰੇ ਵੀ ਨਸ਼ੇ ਦੀ ਹਾਲਤ \'ਚ ਹੀ ਡ੍ਰਾਈਵ ਕਰ ਰਹੇ ਸਨ। ਵੈਗਨਆਰ ਗੱਡੀ \'ਚ ਸਵਾਰ ਤਿੰਨ ਮਹਿਲਾਵਾਂ ਜਿਨ੍ਹਾਂ \'ਚ ਪਿਛਲੀ ਸੀਟ \'ਚ ਬੈਠੀ 56 ਸਾਲ ਮਾਂ ਅਤੇ ਉਸਦੀ 26 ਸਾਲਾ ਬੇਟੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਹਾਲਤ ਨਾਜ਼ਾਕ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਆਪ੍ਰੇਸ਼ਨ ਕਰਨਾ ਪਿਆ। ਪੁਲਸ ਨੇ ਰੋਨਿਤ ਰਾਏ \'ਤੇ ਲਾਪਰਵਾਹੀ ਦਾ ਮਾਮਲਾ ਦਰਜ ਕਰਕੇ ਅੱਜ ਕੋਰਟ \'ਚ ਪੇਸ਼ ਕਰ ਦਿੱਤਾ।


News From: http://www.7StarNews.com

No comments:

 
eXTReMe Tracker