Wednesday, October 26, 2011

ਲੋਕਪਾਲ ਲਾਗੂ ਨਾ ਹੋਇਆ ਤਾਂ 10 ਗੁਣਾ ਵੱਡਾ ਅੰਦੋਲਨ ਹੋਵੇਗਾ

ਨਵੀਂ ਦਿੱਲੀ, 25 ਅਕਤੂਬਰ—ਭ੍ਰਿਸ਼ਟਾਚਾਰ ਖਿਲਾਫ ਮਜ਼ਬੂਤ ਕਾਨੂੰਨ ਦੀ ਮੰਗ ਕਰ ਰਹੇ ਟੀਮ ਅੰਨਾ ਦੇ ਅਹਿਮ ਮੈਂਬਰ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰ ਸਰਕਾਰ \'ਤੇ ਜ਼ਬਰਦਸਤ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਅਸੀਂ ਕੁਝ ਗਲਤ ਕੀਤਾ ਹੈ ਤਾਂ ਸਾਨੂੰ ਆਮ ਆਦਮੀ ਤੋਂ ਦੁਗਣੀ ਸਜ਼ਾ ਦੀ ਜਾਏ ਪਰ ਸਰਕਾਰ ਨੂੰ ਲੋਕਪਾਲ ਕਾਨੂੰਨ ਤੁਹਾਨੂੰ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੁਝ ਗਲਤ ਕੀਤਾ ਹੈ ਤਾਂ ਸਾਨੂੰ ਫਾਂਸੀ ਦੇ ਦਿਓ। ਕੇਜਰੀਵਾਲ ਮੁਤਾਬਕ ਕਿਰਨ ਬੇਦੀ ਨੇ ਅਪਰਾਧ ਕੀਤਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਫਾਂਸੀ ਦੇ ਦਿਓ। ਜਾਂਚ ਕਰੋ ਅਤੇ ਸਖਤ ਤੋਂ ਸਖਤ ਸਜ਼ਾ ਦਿਓ। ਅਰਵਿੰਦ ਨੇ ਟੀਮ ਅੰਨਾ ਦੇ ਮੈਂਬਰਾਂ ਖਿਲਾਫ ਸਾਹਮਣੇ ਆ ਰਹੀਆਂ ਗੱਲਾਂ \'ਤੇ ਕਿਹਾ ਕਿ ਅਸੀਂ ਲੋਕ ਸਿਰਫ ਅੰਨਾ ਹਜ਼ਾਰੇ ਨੂੰ ਸਪੋਰਟ ਕਰਨ ਲਈ ਹਾਂ। ਸਾਰਾ ਧਿਆਨ ਭ੍ਰਿਸ਼ਟਾਚਾਰ ਤੋਂ ਹਟਾ ਕੇ ਕੋਰ ਕਮੇਟੀ ਦੇ ਲੋਕਾਂ \'ਤੇ ਕਰ ਦਿੱਤਾ ਗਿਆ ਹੈ। ਟੀਮ ਅੰਨਾ ਕੁਝ ਨਹੀਂ ਹੈ, ਜੋ ਕੁਝ ਹੈ ਉਹ ਅੰਨਾ ਹਜ਼ਾਰੇ ਹਨ। ਇਹ ਸਰਕਾਰ ਦੀਆਂ ਚਾਲਾਂ ਹਨ। ਸਰਕਾਰਾਂ ਇਹ ਸਮਝ ਲੈਣ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਨੁਕਸਾਨ ਹੋ ਚੁੱਕਾ ਹੈ ਅਤੇ ਸਾਡੇ \'ਤੇ ਲਗਾਏ ਗਏ ਹਰ ਦੋਸ਼ ਨਾਲ ਸਰਕਾਰ ਖਿਲਾਫ ਲੋਕਾਂ ਦਾ ਗੁੱਸਾ ਹੋਰ ਜ਼ਿਆਦਾ ਵਧੇਗਾ। ਸਰਕਾਰ ਨੇ ਲੋਕਾਂ ਨੂੰ ਹਮੇਸ਼ਾ ਵਰਗਲਾਉਣ ਦੀ ਕੋਸ਼ਿਸ਼ ਕੀਤੀ। ਅਗਲੀ ਵਾਰ ਜਦੋਂ ਅੰਦੋਲਨ ਹੋਵੇਗਾ ਤਾਂ ਅਗਸਤ ਤੋਂ 10 ਗੁਣਾ ਵੱਡਾ ਅੰਦੋਲਨ ਹੋਵੇਗਾ ਅਤੇ ਇਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।


News From: http://www.7StarNews.com

No comments:

 
eXTReMe Tracker