Wednesday, October 26, 2011

ਪਟਾਖਾ ਫੈਕਟਰੀ \'ਚ ਵਿਸਫੋਟ, 6 ਮਰੇ, 10 ਜ਼ਖਮੀ

ਮਹਾਰਾਜਗੰਜ, 25 ਅਕਤੂਬਰ (ਯੂ. ਐਨ. ਆਈ.)-



ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਪੇਂਜੇਰਾ ਇਲਾਕੇ \'ਚ ਅੱਜ ਪਟਾਖਾ ਫੈਕਟਰੀ \'ਚ ਹੋਏ ਵਿਸਫੋਟ \'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਬੀ. ਕੇ. ਸ਼ੇਖਰ ਨੇ ਦੱਸਿਆ ਕਿ ਪੰਜੇਰਾ ਇਲਾਕੇ ਦੇ ਰਾਮਪੁਰ ਪਿੰਡ ਦੇ ਇਕ ਮਕਾਨ \'ਚ ਪਟਾਖਾ ਬਣਾਇਆ ਅਤੇ ਵੇਚਿਆ ਜਾਂਦਾ ਸੀ। ਸਵੇਰੇ ਹੋਏ ਅਚਾਨਕ ਵਿਸਫੋਟ \'ਚ ਪੂਰਾ ਮਕਾਨ ਢੇਰਹੋ ਗਿਆ ਜਿਸ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਾਬਾ ਰਾਘਵ ਦਾਸ ਮੈਡੀਕਲ ਕਾਲਜ \'ਚ ਦਾਖਲ ਕਰਾਇਆ ਗਿਆ ਹੈ ਜਿਨ੍ਹਾਂ \'ਚੋਂ 9 ਦੀ ਹਾਲਤ ਗੰਭੀਰ ਹੈ।


News From: http://www.7StarNews.com

No comments:

 
eXTReMe Tracker