Thursday, October 27, 2011

ਸੰਜੀਵ ਭੱਟ ਮਾਮਲੇ ਦਾ ਗਵਾਹ ਮੰਗਲਵਾਰ ਤੋਂ ਗਾਇਬ

ਅਹਿਮਦਾਬਾਦ, 27 ਅਕਤੂਬਰ (ਭਾਸ਼ਾ)-



ਸਸਪੈਂਡ ਆਈ. ਪੀ. ਐਸ. ਅਧਿਕਾਰੀ ਸੰਜੀਵ ਭੱਟ ਦੇ ਮਾਮਲੇ ਦਾ ਇਕ ਮੁੱਖ ਗਵਾਹ ਮੰਗਲਵਾਰ ਤੋਂ ਲਾਪਤਾ ਹੈ। ਭੱਟ \'ਤੇ ਇਕ ਕਾਂਸਟੇਬਲ ਤੋਂ ਕਥਿਤ ਤੌਰ \'ਤੇ ਜ਼ਬਰਦਸਤੀ ਹਲਫਨਾਮੇ \'ਚ ਦਸਤਖਤ ਕਰਾਉਣ ਦਾ ਦੋਸ਼ ਹੈ। ਪੁਲਸ ਨੇ ਅੱਜ ਇਥੇ ਦੱਸਿਆ ਕਿ ਗਵਾਹ ਦੇ ਪਰਿਵਾਰ ਅਨੁਸਾਰ ਚਾਂਦਖੇੜਾ ਇਲਾਕੇ ਦਾ ਵਾਸੀ ਸ਼ਰਨਿਕ ਸ਼ਾਹ 25 ਅਕਤੂਬਰ ਤੋਂ ਲਾਪਤਾ ਹੈ। ਸ਼ੁਰੂ \'ਚ ਉਸਦੇ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਉਹ ਦੀਵਾਲੀ ਦੌਰਾਨ ਹੋਣ ਵਾਲੀ ਪੂਜਾ ਲਈ ਗਾਂਧੀਨਗਰ ਜ਼ਿਲਾ ਸਥਿਤ ਮਹੂਦੀ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੱਲ ਤੱਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਦੇ ਪਰਿਵਾਰ ਨੇ ਥਾਣੇ \'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਂਸਟੇਬਲ ਕੇ. ਡੀ. ਪੰਤ ਦੀ ਮੁੱਢਲੀ ਗਵਾਹੀ ਅਨੁਸਾਰ ਸ਼ਾਹ 16 ਅਕਤੂਬਰ ਦੀ ਰਾਤ ਨੂੰ ਭੱਟ ਨਾਲ ਉਨ੍ਹਾਂ ਦੇ ਘਰ ਆਇਆ ਸੀ। ਇਸੇ ਗਵਾਹੀ ਦੇ ਆਧਾਰ \'ਤੇ ਭੱਟ ਨੂੰ ਗ੍ਰਿਫਾਤਰ ਕੀਤਾ ਗਿਆ ਸੀ।


News From: http://www.7StarNews.com

No comments:

 
eXTReMe Tracker