Thursday, October 27, 2011

ਗੰਗਾ ਨਦੀ \'ਚ ਨਹਾਉਣ ਗਏ ਪਰਿਵਾਰ ਦੇ ਪੰਜ ਲੋਕ ਡੁੱਬੇ

ਪਟਨਾ, 27 ਅਕਤੂਬਰ (ਯੂ. ਐਨ. ਆਈ.)-ਬਿਹਾਰ \'ਚ ਪਟਨਾ ਜ਼ਿਲੇ ਦੇ ਮਨੇਰ ਥਾਣਾ ਦੇ ਸ਼ੇਰਪੁਰ ਪਿੰਡ ਨੇੜੇ ਅੱਜ ਗੰਗਾ ਨਦੀ \'ਚ ਨਹਾਉਣ ਦੌਰਾਨ ਇਕ ਹੀ ਪਰਿਵਾਰ ਦੇ ਪੰਜ ਲੋਕ ਡੁੱਬ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੇਰਪੁਰ ਪਿੰਡ ਵਾਸੀ ਗਣੇਸ਼ ਰਾਏ (65) ਆਪਣੇ ਪੋਤੇ ਅਤੇ ਪੋਤੀਆਂ ਨਾਲ ਗੰਗਾ \'ਚ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਡੂੰਘੇ ਪਾਣੀ \'ਚ ਚਲੇ ਜਾਣ ਕਾਰਨ ਵਿਸ਼ਾਲ (9), ਗੌਤਮ (8), ਕਾਜਲ (6) ਅਤੇ ਸਵੀਟੀ (5) ਡੁੱਬਣ ਲੱਗੇ। ਇਨ੍ਹਾਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ \'ਚ ਗਣੇਸ਼ ਵੀ ਡੂੰਘੇ ਪਾਣੀ \'ਚ ਚਲਾ ਗਿਆ ਅਤੇ ਡੁੱਬ ਗਿਆ। ਸੂਤਰਾਂ ਨੇ ਦੱਸਿਆ ਕਿ ਡੁੱਬੇ ਹੋਏ ਲੋਕਾਂ ਨੂੰ ਕੱਢਣ ਲਈ ਗੋਤਾਖੋਰਾਂ ਨੂੰ ਲਗਾਇਆ ਗਿਆ ਹੈ। ਅੰਤਿਮ ਸਮਾਚਾਰ ਮਿਲਣ ਤੱਕ ਕਿਸੇ ਨੂੰ ਵੀ ਬਾਹਰ ਨਹੀਂ ਕੱਢਿਆ ਗਿਆ ਸੀ।


News From: http://www.7StarNews.com

No comments:

 
eXTReMe Tracker