Wednesday, October 26, 2011

ਚੀਨ ਨੇ ਮਨਮੋਹਨ ਸਿੰਘ ਦੇ ਬਿਆਨ ਦਾ ਕੀਤਾ ਸਵਾਗਤ

ਬੀਜਿੰਗ, 25 ਅਕਤੂਬਰ (ਭਾਸ਼ਾ)-



ਚੀਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਹੁਣੇ ਜਿਹੇ ਦਿੱਤੇ ਬਿਆਨ ਦਾ ਸਵਾਗਤ ਕੀਤਾ, ਜਿਨ੍ਹਾਂ ਵਿਚ ਉਨ੍ਹਾਂ ਕਿਹਾ ਸੀ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਚੰਗੇ ਹਨ ਅਤੇ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਚੀਨੀ ਲੀਡਰਸ਼ਿਪ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ। ਚੀਨ ਦੀ ਵਿਦੇਸ਼ ਮੰਤਰਾਲਾ ਦੀ ਇਕ ਬੁਲਾਰਨ ਨੇ ਮੰਗਲਵਾਰ ਇੱਥੇ ਕਿਹਾ ਕਿ ਅਸੀਂ ਮਨਮੋਹਨ ਸਿੰਘ ਦੇ ਬਿਆਨ \'ਤੇ ਧਿਆਨ ਦਿੱਤਾ ਹੈ। ਇਕ-ਦੂਜੇ ਦੇ ਅਹਿਮ ਗੁਆਂਢੀ ਹੋਣ ਦੇ ਨਾਤੇ ਭਾਰਤ ਤੇ ਚੀਨ ਨੇ ਦੋ-ਪਾਸੜ ਸੰਬੰਧ ਬਣਾਏ ਹਨ। ਚੀਨ ਭਾਰਤ ਨਾਲ ਰਣਨੀਤਕ ਭਾਈਵਾਲੀ ਵਧਾਉਣ ਲਈ ਵੀ ਤਿਆਰ ਹੈ। ਸਰਹੱਦ ਦੇ ਮੁੱਦੇ \'ਤੇ ਦੋਵੇਂ ਦੇਸ਼ ਗੱਲਬਾਤ ਰਾਹੀਂ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤਿਮ ਤੌਰ \'ਤੇ ਹੱਲ ਲਈ ਦੋਵੇਂ ਧਿਰਾਂ ਸਰਹੱਦੀ ਖੇਤਰ ਵਿਚ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹਨ।




News From: http://www.7StarNews.com

No comments:

 
eXTReMe Tracker