Monday, October 24, 2011

ਦੋ ਗਰੁੱਪਾਂ \'ਚ ਝੜੱਪ, 22 ਫੱਟੜ

ਭਦੋਹ, 24 ਅਕਤੂਬਰ (ਭਾਸ਼ਾ)-



ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਚੌਰੀ ਖੇਤਰ \'ਚ ਅੱਜ ਰਸਤੇ ਦੇ ਵਿਵਾਦ ਨੂੰ ਲੈ ਕੇ ਦੋ ਗਰੁੱਪਾਂ ਵਿਚਾਲੇ ਸੰਘਰਸ਼, ਪਥਰਾਅ ਅਤੇ ਪੁਲਸ ਲਾਠੀਚਾਰਜ \'ਚ 8 ਮਹਿਲਾਵਾਂ ਸਣੇ 22 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਇਥੇ ਦੱਸਿਆ ਕਿ ਮਾਨਿਕਪੁਰ ਪਿੰਡ \'ਚ ਸਮਾਲ ਕੋਟ ਬਸਤੀ ਦੇ ਨਿਵਾਸੀ ਰਾਜਪਤੀ ਸਰੋਜ ਅਤੇ ਬੁਧਿਰਾਮ ਸਰੋਜ ਵਿਚਾਲੇ ਰਸਤੇ ਨੂੰ ਲੈ ਕੇ ਵਿਵਾਦ ਸੀ। ਕੁਝ ਦਿਨ ਪਹਿਲਾਂ ਇਕ ਪੱਖ ਨੇ ਰਸਤੇ ਦੀ ਦੀਵਾਰ ਸੁੱਟ ਦਿੱਤੀ ਸੀ, ਜਿਸ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਦੂਜੇ ਪੱਖ ਦੇ ਬੁਧੀਰਾਮ ਨੇ ਉਤੇ ਕੰਧ ਬਣਾਉਣੀ ਸ਼ੁਰੂ ਕੀਤੀ, ਜਿਸ ਦਾ ਰਾਜਪਤੀ ਦੇ ਪੱਖ ਨੇ ਵਿਰੋਧ ਕੀਤਾ। ਸ਼ੁਰੂਆਤ \'ਚ ਦੋਵੇਂ ਪੱਖਾਂ ਨੇ ਇਕ-ਦੂਜੇ \'ਤੇ ਲਾਠੀਆਂ ਲੈ ਕੇ ਹਮਲਾ ਕੀਤਾ ਅਤੇ ਦੇਖਦੇ ਹੀ ਦੇਖਦੇ ਦੋਵਾਂ ਪਾਸਿਓਂ ਵੱਡੀ ਗਿਣਤੀ \'ਚ ਮਹਿਲਾ-ਪੁਰਸ਼ ਪਥਰਾਅ ਕਰਦੇ ਹੋਏ ਸੜਕ \'ਤੇ ਆ ਗਏ। ਸੂਤਰਾਂ ਮੁਤਾਬਕ ਲੋਕਾਂ ਦੇ ਪਥਰਾਅ ਕਰਦੇ ਸਮੇਂ ਸੜਕ \'ਤੇ ਆਉਣ ਜਾਣ ਵਾਲੇ ਵਾਰਾਨਸੀ-ਭਦੋਹੀ ਮਾਰਗ \'ਤੇ ਜਾਮ ਲੱਗ ਗਿਆ ਅਤੇ ਕਈ ਰਾਹਗੀਰਾਂ ਨੂੰ ਸੱਟਾਂ ਵੀ ਲੱਗੀਆਂ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ \'ਤੇ ਪਹੁੰਚੀ ਪੁਲਸ ਨੇ ਭੀੜ ਨੂੰ ਖਿੰਡਾਰਣ ਲਈ ਲਾਠੀਚਾਰਜ ਕੀਤਾ ਅਤੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


News From: http://www.7StarNews.com

No comments:

 
eXTReMe Tracker