Thursday, July 21, 2011

ਮਾਸੂਮ ਲੋਕਾਂ ਦੀ ਜਾਨ ਬਚਾਉਣ ਵਾਲੇ ਵਿਦਿਆਰਥੀ ਨੂ 15 ਅਗਸਤ ਨੂ ਕੀਤਾ ਜਾਵੇ ਗਾ ਸਨਮਾਨਿਤ।

ਕਾਦੀਆਂ 20 ਜੁਲਾਈ(ਤਾਰੀ)

ਕਾਦੀਆਂ ਦੇ ਨਜ਼ਦੀਕ ਪਿੰਡ ਕਾਹਲਵਾਂ ਵਿਚ ਇਕ ਘਰ ਵਿਚ ਲਗੀ ਅੱਗ ਨੂ ਬੜੀ ਦਲੇਰੀ ਨਾਲ ਬੁਝਾ ਕੇ ਕਈ ਮਾਸੂਮ ਲੋਕਾਂ ਦੀ ਜਾਨ ਬਚਾਉਣ ਵਾਲੇ ਵਿਦਿਆਰਥੀ ਨੂ 15 ਅਗਸਤ ਨੂ ਕੀਤਾ ਜਾਵੇ ਗਾ ਸਨਮਾਨਿਤ। ਇਸ ਬਾਰੇ ਜਾਨਕਾਰੀ ਦਿੰਦਿਆਂ ਸਕੂਲ ਮੁਖੀ ਗੁਰਿੰਦਰ ਕੋਰ ਨੇ ਦਸਿਆ ਕਿ ਬੀਤੇ ਦਿਨੀ ਸਾਡੇ ਸਕੂਲ ਦੇ ਇਕ ਵਿਦਿਆਰਥੀ ਮਾਣਕ ਮਸੀਹ ਨੇ ਜਦ ਇਕ ਘਰ ਵਿਚ ਲਗੀ ਅਗ ਦੇਖੀ ਤਾਂ ਉਹ ਸਕੂਲ ਵਿਚ ਆ ਕੇ ਸਕੂਲ ਦਾ ਅੱਗ ਬੁਝਾਉਣ ਵਾਲਾ ਯੰਤਰ ਲੈ ਗਿਆ ਅਤੇ ਅਗ ਬੁਝਾ ਕੇ ਉਸ ਨੇ ਕਈ ਮਾਸੂਮ ਲੋਕਾਂ ਦੀ ਜਾਨ ਬਚਾਈ। ਇਸ ਬਾਰੇ ਜਦ ਮਾਣਕ ਮਸੀਹ ਨੂ ਪਛਿਆ ਗਿਆ ਤੇ ਉਸ ਨੇ ਦਸਿਆ ਕਿ ਸਾਨੂ ਸਕੂਲ ਵਿਚ ਸਾਡੇ ਸਾਈਂਸ ਦੇ ਅਧਿਆਪਕ ਤਿਲਕ ਰਾਜ ਜੀ ਨੇ ਅੱਗ ਬੁਝਾਉਣ ਵਾਲੇ ਯੰਤਰ ਦੀ ਜਾਨਕਾਰੀ ਪਹਿਲਾਂ ਹੀ ਦਿੱਤੀ ਹੋਈ ਸੀ ਜੋ ਮੈਨੂ ਮੋਕੇ ਤੇ ਕੰਮ ਆ ਗਈ। ਸਕੂਲ ਦੇ ਮੁਖੀ ਦੀ ਇਹ ਮੰਗ ਹੈ ਕਿ ਇਸ ਤਰਾਂ ਦੇ ਵਿਦਿਆਰਥੀ ਨੂ ਸਰਕਾਰ ਵਲੋ ਵੀ ਸਨਮਾਨ ਮਿਲਨਾ ਚਾਹੀਦਾ ਹੈ।


News From: http://www.7StarNews.com

No comments:

 
eXTReMe Tracker