Sunday, May 24, 2009

Offical Website of State Bank of Patiala

The website of most popular Nationalised Bank State Bank Of Patiala www.sbp.co.in

has been hacked

The website of most popular Hindi News Paper AmarUjala.com has been hacked. This website infected with harm full virus. The most Poplar web browser Firefox/ Google Chrome also showing warning a threat message that-This web site at www.amarujala.com has been reported as an attack site and has been blocked based on your security preferences.



The most poplar Search Engine Google.com also add a warring messing line that - This site may harm your computer.
http://www.S7News.com

Punjab police solves Phagwara blind murder case

PHAGWARA: In a major break through, Phagwara Police has succeeded in tracing a blind murder case of a minor villager boy Munish Kumar alias Money (13) of village Nasirabad, in just five days and arrested the killer cum rapist identified as Sarwan Singh of the same village. The accused has confessed his crime.



Phagwara DSP Harkamalpreet Singh Khakh while confirming the development told newsmen here on Sunday evening that the deadbody of the deceased was found naked in a village pond on the night of May 19. DSP Khakh disclosed that police founded during its search, one Red Banian (Under Garment) of an adult man, one empty bottle of whisky, one red Parna and the clothes of the deceased child lying on a few distance of the naked deadbody.



DSP Khakh said that police smelt some foul play and suspected that the deceased child must was raped homosexually by the killer before his murder. DSP said that police registered a case under section 302/201-IPC against unknown accused and started its investigation.



DSP Khakh said that police started search in the village to know whether any villager was missing since the date of crime and made an announcement through loud speaker in the village and appealed to the villagers to inform police about any such missing villager. DSP Khakh told that police ultimately succeeded to know about missing person as Sarwan Singh @ Sahbi neighourer of the deceased was missing till date of crime, who was later nabbed by the police during different raids today. DSP Khakh told that the arrested accused Sahbi confessed his crime and disclosed before police during interrogation that Sarwan Singh @ Sahbi purchased a bottle of whisky from nearby village Narur and went to his village Nasirabad. Suddenly the deceased Money met him on a crossing and the accused Sahbi asked Money to purchase some cigrettes and gave him the required amount. The Killer admitted that he was under the influence of liquor heavily when the deceased child returned back and handedover the cigrettes to him. The Killer disclosed before police that he forcibly took the child to nearby fields and made homosexually relations with him forcibly. DSP Khakh said that the killer disclosed before police that the child raised alarm after rape and threatened him to tell the episode to the entire village and he(Killer) in the state of fear, strangled the child, dragged the deadbody and tied his both legs with his red banian and hanged the deadbody with a tree. The deadbody of the child soon fell down from the tree and was found from a ditch, said DSP.



The deadbody of the deceased child was handed over to his family members after conducting postmarterm examination in local civil hospital.The killer would be produced before Phagwara Judicial Magistrate on Monday, said DSP Khakh.



From http://www.punjabnewsline.com/content/view/16795/
http://www.S7News.com

Major fire leaves 8000 transformers gutted in Punjab

Kotkapura (Punjab), May 24 (ANI): A major fire destroyed a power sub-station at Kotkapura near Faridkot on Saturday. Although the inferno caused enormous damage, there have been no casualties reported.

The fire broke out at around 6\'o clock in the evening reportedly by a short circuit at the 132 KV power grid sub-station and gutted around 8,000 old and new transformers, power cables and property worth millions of rupees.

Since the power service station is close to a residential area, authorities asked the residents to vacate immediately.

Meanwhile, the district administration is taking stock of the situation to investigate the cause of the devastating fire. (ANI)



From: http://www.newstrackindia.com/newsdetails/101077
http://www.S7News.com

Thursday, May 21, 2009

ਮੇਜਰ ਸਿੰਘ ਸਹੋਤਾ ਪ੍ਰਧਾਨ ਨਿਯੁਕਤ

ਮੁਹਾਲੀ- ਗੁਰਦੁਆਰਾ ਸ਼ਹੀਦ ਭਾਈ ਜੈਤਾ (ਬਾਬਾ ਜੀਵਨ ਸਿੰਘ ਜੀ) ਫੇਜ਼ 3ਏ ਮੁਹਾਲੀ ਦੀ ਜਨਰਲ ਹਾਊਸ ਦੀ ਮੀਟਿੰਗ ਗੁ: ਸਾਹਿਬ ਵਿਖੇ ਹੋਈ ਜਿਸ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਮੇਜਰ ਸਿੰਘ ਸਹੋਤਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਬਾਕੀ ਮੈਂਬਰਾਂ ਵਿਚ ਬਲਬੀਰ ਸਿੰਘ ਸੀਨੀ: ਮੀਤ ਪ੍ਰਧਾਨ, ਜਸਬੀਰ ਸਿੰਘ ਮੀਤ ਪ੍ਰਧਾਨ, ਅਮਰੀਕ ਸਿੰਘ ਮੀਤ ਪ੍ਰਧਾਨ, ਕੁਲਬੀਰ ਸਿੰਘ ਜਨਰਲ ਸਕੱਤਰ, ਗਿਆਨ ਸਿੰਘ ਪ੍ਰਚਾਰ ਸਕੱਤਰ, ਗੁਰਪ੍ਰੀਤ ਸਿੰਘ ਸਯੁੰਕਤ ਸਕੱਤਰ, ਮੇਵਾ ਸਿੰਘ ਪ੍ਰੈਸ ਸਕੱਤਰ ਅਤੇ ਜਸਪਾਲ ਸਿੰਘ ਖਜਾਨਚੀ ਚੁਣੇ ਗਏ।
http://www.S7News.com

ਗਲਤ ਢੰਗ ਨਾਲ ਟ੍ਰੈਕਟਰ ਟ੍ਰਾਲੀ ਚਲਾਉਣ ਖਿਲਾਫ ਮਾਮਲਾ ਦਰਜ

ਖਰੜ- ਖਰੜ ਪੁਲੀਸ ਨੇ ਜਗਤਾਰ ਸਿੰਘ ਉਰਫ ਰੱਧੀ ਵਸਨੀਕ ਪਿੰਡ ਨਗਲੀਆਂ ਨੂੰ ਬੱਸ ਅੱਡਾ ਮੁੱਲਾਂਪੁਰ ਤੋਂ ਗ੍ਰਿਫਤਾਰ ਕੀਤਾ ਹੈ ਜੋ ਆਪਣੀ ਰੇਤ ਨਾਲ ਭਰੀ ਟ੍ਰੈਕਟਰ ਟ੍ਰਾਲੀ ਬਿਨਾਂ ਤਿਰਪਾਲ ਲਗਾਏ ਲਿਜਾ ਰਿਹਾ ਸੀ ਅਤੇ ਰੇਤਾ ਉ¤ਡ ਉ¤ਡ ਕੇ ਲੋਕਾਂ ਦੀਆਂ ਅੱਖਾਂ ਵਿੱਚ ਪੈ ਰਿਹਾ ਸੀ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 283 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
http://www.S7News.com

ਪੁਰਾਣੀ ਰੰਜਿਸ਼ ਕੱਢਣ ਲਈ ਕੁਟਮਾਰ ਕਰਕੇ ਜਖਮੀ ਕੀਤਾ

ਕੁਰਾਲੀ- ਕੁਰਾਲੀ ਪੁਲੀਸ ਨੇ ਬਹਾਦਰ ਸਿੰਘ ਵਸਨੀਕ ਪਿੰਡ ਫਤਿਹਗੜ੍ਹ ਚੋਟਲੀ ਥਾਣਾ ਕੁਰਾਲੀ ਦੀ ਸ਼ਿਕਾਇਤ ਤੇ ਬਾਵਾ ਸਿੰਘ, ਬਿਕਰਮ ਸਿੰਘ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਸਾਰੇ ਵਸਨੀਕ ਪਿੰਡ ਫਤਿਹਗੜ੍ਹ ਚੋਟਲੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 341, 323, 148, 149 ਅਧੀਨ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਉ¤ਤੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀ ਅਤੇ ਜਦੋਂ ਵਾਪਸ ਘਰ ਨੂੰ ਆ ਰਿਹਾ ਸੀ ਤੇ ਪਿੰਡ ਦੇ ਮੋੜ ਕੋਲ ਉਕਤ ਵਿਅਕਤੀਆਂ ਨੇ ਉਸਦਾ ਮੋਟਰਸਾਈਕਲ ਰੋਕ ਕੇ ਉਸਨੂੰ ਕੁੱਟਿਆ ਮਾਰਿਆ। ਉਸਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਉਸ ਤੇ ਇਹ ਰਜਿੰਸ਼ ਸੀ ਕਿ ਬਾਵਾ ਸਿੰਘ ਨਾਲ ਦੋ ਸਾਲ ਪਹਿਲਾਂ ਉਸਦੀ ਲੜਾਈ ਹੋਈ ਸੀ। ਉਸਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਕੁਰਾਲੀ ਵਿਖੇ ਦਾਖਿਲ ਕਰਵਾਇਆ ਗਿਆ ਹੈ।
http://www.S7News.com

ਭਾਰਤ ਪਾਕਿ ਵਾਰਤਾ ਬਹਾਲ ਹੋਣ ਦੀ ਉਮੀਦ: ਹਿਲੇਰੀ

ਵਾਸ਼ਿੰਗਟਨ- ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਾਰਤਾ ਛੇਤੀ ਹੀ ਬਹਾਲ ਹੋਣ ਦੀ ਉਮੀਦ ਪ੍ਰਗਟ ਕਰਦੇ ਹੋਏ ਅੱਜ ਕਿਹਾ ਕਿ ਇਸਦੇ ਨਤੀਜੇ ਵਜੋਂ ਦੋਵੇਂ ਪ੍ਰਮਾਣੂੰ ਹਥਿਆਰ ਸੰਪੰਨ ਗੁਆਂਢੀ ਦੇਸ਼ਾਂ ਵਿੱਚ ਤਣਾਅ ਵਿੱਚ ਕਮੀ ਆ ਸਕਦੀ ਹੈ। ਅਮਰੀਕੀ ਵਿਦੇਸ਼ ਨੀਤੀ ਦੀ ਸਾਲ 2010 ਦੀਆਂ ਪਹਿਲਕਦਮੀਆਂ ਦੇ ਸੰਬੰਧ ਵਿੱਚ ਸੀਨੇਟ ਦੀ ਵਿਦੇਸ਼ ਕਮੇਟੀ ਦੇ ਸਾਹਮਣੇ ਹਿਲੇਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਘੱਟ ਹੋਵੇਗਾ। ਹਿਲੇਰੀ ਸੀਨੇਟਰ ਕ੍ਰਿਸ ਡਾਡ ਦੁਆਰਾ ਪਾਕਿਸਤਾਨ ਨੂੰ ਮੁਹਈਆ ਕਰਵਾਈ ਜਾਣ ਵਾਲੀ ਅਮਰੀਕੀ ਸਹਾਇਤਾ ਨੂੰ ਲੈ ਕੇ ਪ੍ਰਗਟ ਕੀਤੀ ਗਈ ਚਿੰਤਾ ਦਾ ਜਵਾਬ ਦੇ ਰਹੀ ਸੀ। ਡਾਡ ਦਾ ਕਹਿਣਾ ਸੀ ਕਿ ਪਿਛਲੇ ਦੋ ਦਿਨ ਵਿੱਚ ਅਮਰੀਕੀ ਮੀਡੀਆ ਵਿੱਚ ਇਸ ਪ੍ਰਕਾਰ ਦੀਆਂ ਖਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ ਸਹਾਇਤਾ ਪ੍ਰਾਪਤ ਧਨ ਦੀ ਦੁਰਵਰਤੋਂ ਆਪਣੇ ਪ੍ਰਮਾਣੂ ਜਖੀਰੇ ਦੇ ਸੰਬੰਧ ਵਿੱਚ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਬੇਹੱਦ ਸਪਸ਼ਟ ਅਤੇ ਦ੍ਰਿੜ੍ਹ ਹਨ ਅਤੇ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਸਾਡੀ ਕੋਈ ਵੀ ਸਹਾਇਤਾ ਕਿਸੇ ਵੀ ਤਰ੍ਹਾਂ ਨਾਲ ਪ੍ਰਮਾਣੂ ਜਖੀਰੇ ਦੇ ਸੰਬੰਧ ਵਿੱਚ ਪਾਕਿਸਤਾਨ ਦੇ ਯਤਨਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ। ਹਿਲੇਰੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਦੋਹਾਂ ਦੋਸ਼ਾਂ ਦੇ ਵਿਚਕਾਰ ਗੱਲਬਾਤ ਬਹਾਲ ਹੋਵੇਗੀ ਜਿਸ ਨਾਲ ਦੋਹਾਂ ਦੇਸ਼ਾਂ ਦੇ ਵਿਚਕਾਰ ਥੋੜ੍ਹਾ ਹੋਰ ਵਿਸ਼ਵਾਸ਼ ਬਹਾਲ ਹੋਵੇਗਾ। ਪਰ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਲੈ ਕੇ ਵਚਨਬੱਧ ਹਾਂ ਕਿ ਸਾਡੇ ਪੈਸੇ ਦਾ ਉਸ ੇਕੰਮ ਵਿੱਚ ਇਸਤੇ-ਮਾਲ ਕੀਤਾ ਜਾਵੇ ਜਿਸ ਲਈ ਉਹ ਮੁਹੱਈਆ ਕਰਵਾਇਆ ਗਿਆ ਹੈ।

ਹਿਲੇਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸ ਵਿੱਚ ਭਰੋਸਾ ਬਹਾਲ ਕਰਨ ਲਈ ਕਦਮ ਉਠਾਉਣ ਦੀ ਜਰੂਰਤ ਹੈ ਤਾਂ ਕਿ ਪ੍ਰਮਾਣੂ ਹਥਿਆਰਾਂ ਦੀ ਸਮਰਥਾ ਦੀ ਜਰੂਰਤ ਨੂੰ ਘੱਟ ਕੀਤਾ ਜਾ ਸਕੇ। ਵਿਦੇਸ਼ ਮਾਮਲਿਆਂ ਸੰਬੰਧੀ ਸੀਨੇਟ ਦੀ ਕਮੇਟੀ ਦੇ ਸਾਹਮਣੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸੀ ਵਿਸ਼ਵਾਸ਼ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਭਾਰਤੀ ਜਾਂ ਪਾਕਿਸਤਾਨੀਆਂ ਦੀ ਨਜਰ ਵਿੱਚ ਪ੍ਰਮਾਣੂੰ ਹਥਿਆਰਾਂ ਦੀ ਸਮਰਥਾ ਦੇ ਮਹੱਤਵ ਨੂੰ ਘੱਟ ਕੀਤਾ ਜਾ ਸਕੇਗਾ। ਇਸ ਕਮੇਟੀ ਵਿੱਚ ਸੀਨੇਟਰਾਂ ਦੁਆਰਾ ਪ੍ਰਗਟ ਕੀਤੀ ਗਈ ਚਿੰਤਾ ਤੇ ਹਿਲੇਰੀ ਨੇ ਇਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦੀ ਦੁਰਵਰਤੋਂ ਪ੍ਰਮਾਣੂ ਜਖੀਰੇ ਦਾ ਵਿਸਤਾਰ ਕਰਨ ਵਿੱਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਜਿਹਾ ਸੋਚਣ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਾਕਿਸਤਾਨੀ ਫੌਜ ਅਤੇ ਸਰਕਾਰ ਨੇ ਆਸਵੰਦ ਕੀਤਾ ਹੈ ਕਿ ਇਸ ਸਮੇਂ ਉਨ੍ਹਾਂ ਦਾ ਆਪਣੇ ਪ੍ਰਮਾਣੂੰ ਹਥਿਆਰਾਂ ਤੇ ਕੰਟਰੋਲ ਹੈ। ਮੈਂ ਇਸ ਨੂੰ ਆਉਣ ਵਾਲੇ ਸਮੇਂ ਦੇ ਖਤਰੇ ਦੇ ਰੂਪ ਵਿੱਚ ਨਹੀਂ ਦੇਖਦੀ ਪਰ ਨਿਸ਼ਚਿਤ ਰੂਪ ਨਾਲ ਇਹ ਅਜਿਹਾ ਖਤਰਾ ਹੈ ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ।
http://www.S7News.com

ਰਾਸ਼ਟਰ ਨੇ ਰਾਜੀਵ ਗਾਂਧੀ ਨੂੰ ਯਾਦ ਕੀਤਾ

ਨਵੀਂ ਦਿੱਲੀ- ਰਾਸ਼ਟਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 18 ਵੀਂ ਬਰਸੀ ਤੇ ਭਾਵਪੂਰਨ ਸ਼ਰਧਾਜਲੀ ਦਿੱਤੀ। ਰਾਸ਼ਟਰਪਤੀ ਪ੍ਰਤਿਭਾ ਪਾਟੀਲ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਵਿਛੜੇ ਆਗੂ ਦੀ ਵਿਧਵਾ ਅਤੇ ਯੂ ਪੀ ਏ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸਭ ਤੋਂ ਪਹਿਲਾਂ ਵੀਰ ਭੂਮੀ ਤੇ ਸਥਿਤ ਸਵ: ਰਾਜੀਵ ਗਾਂਧੀ ਦੀ ਸਮਾਧ ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਜੀਵ ਗਾਂਧੀ ਦੇ ਪੁੱਤਰ ਕਾਂਗਰਸ ਸਾਂਸਦ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਆਪਣੇ ਪਤੀ ਰਾਬਰਟ ਵਡੇਰਾ ਨਾਲ ਆਯੋਜਿਤ ਸਭਾ ਵਿੱਚ ਮੌਜੂਦ ਸੀ। ਸਮਾਧੀ ਸਥਾਨ ਨੂੰ ਸੈਂਕੜੇ ਸਫੈਦ ਕਮਲ ਫੁੱਲਾਂ ਨਾਲ ਸਜਾਇਆ ਗਿਆ ਸੀ। ਇਨ੍ਹਾਂ ਤੋਂ ਬਾਅਦ ਰੱਖਿਆ ਮੰਤਰੀ ਏ ਕੇ ਐਂਟਨੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਨਵੇਂ ਚੁਣੇ ਕਈ ਸਾਂਸਦ, ਯੂ ਪੀ ਏ ਦੇ ਸਹਿਯੋਗੀ ਦਲਾਂ ਵਿੱਚੋਂ ਨੇਸ਼ਨਲ ਕਾਂਗਰਸ ਦੇ ਫਾਰੂਕ ਅਬਦਜ਼ੂਲਾ ਅਤੇ ਕੇਰਲ ਕਾਂਗਰਸ ਦੇ ਮੁਖੀ ਕੇ ਐਮ ਮਣੀ ਨੇ ਵੀ ਸਵਰਗੀ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ਵਿੱਚ ਆਯੋਜਿਤ ਸਮਾਰੋਹ ਦੀ ਸ਼ੁਰੂਆਤ 18 ਸਕੂਲੀ ਬੱਚਿਆਂ ਦੇ ਦਾਖਲੇ ਨਾਲ ਸ਼ੁਰੂ ਹੋਈ ਜੋ ਰਾਜੀਵ ਗਾਂਧੀ ਦੀ 18ਵੀਂ ਬਰਸੀ ਨੂੰ ਰੇਖਾਂਕਿਤ ਕਰਦੇ ਸੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ 21 ਮਈ 1991 ਨੂੰ ਤਮਿਲਨਾਡੂਦੇ ਸ੍ਰੀ ਪੇਰੰਬਦੂਰ ਵਿੱਚ ਇੱਕ ਜਨਸਭਾ ਦੌਰਾਨ ਲਿੱਟੇ ਦੇ ਇੱਕ ਆਤਮਘਾਤੀ ਹਮਲਾਵਰ ਨੇ ਕੀਤੀ ਸੀ। ਇੱਕ ਬੱਚੇ ਨੇ ਸਾਬਕਾ ਨੇਤਾ ਦੀ ਸ਼ਹਾਦਤ ਦੀ ਯਾਦ ਵਿੱਚ ਇੱਕ ਲਾਲ ਰੱਗ ਦਾ ਖਾਦੀ ਦਾ ਕਪੜਾ ਸਮਾਧੀ ਤੇ ਰੱਖਿਆ ਜਦੋਂਕਿ ਇੱਕ ਹੋਰ ਨੇ ਸਮਾਧੀ ਤੇ ਦੀਵਾ ਰੱਖਿਆ। ਸਮਾਧੀ ਸਥਾਨ ਤੇ ਆਯੋਜਿਤ ਸਭਾ ਵਿੱਚ ਪੰਡਿਤ ਮਧੁਰ ਮੁਦਗਲ ਨੇ ਰਾਗ ਤੋੜੀ ਦੇਸੀ ਅਤੇ ਭੈਰਵੀ ਗਾ ਕੇ ਸਵਰਗੀ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਧਰਮਨਿਰਪੱਖਤਾ ਅਤੇ ਫਿਰਕੂਪੁਣੇ ਖਿਲਾਫ ਲੜਨ ਦੀ ਜਰੂਰਤ ਨੂੰ ਰੇਖਾਂਕਿਤ ਕਰਦੇ ਸ੍ਰੀ ਰਾਜੀਵ ਗਾਂਧੀ ਵਲੋਂ ਦਿੱਤਾ ਭਾਸ਼ਣ ਵੀ ਸੁਣਾਇਆ ਗਿਆ। ਇਸ ਮੌਕੇ ਸਰਵਸ੍ਰੀ ਸ਼ਿਵਰਾਜ ਪਾਟਿਲ, ਕਾਂਗਰਸ ਨੇਤਾ ਅੰਬਿਕਾ ਸੋਨੀ, ਵੀਰੱਪਾ ਮੋਇਲੀ, ਮੀਰਾ ਕੁਮਾਰ, ਜਤਿਨ ਪ੍ਰਸਾਦ, ਸ਼ਸ਼ੀ ਥਰੂਰ, ਪ੍ਰਿਥਵੀਰਾਜ ਚੌਹਾਨ, ਮਣੀਸ਼ੰਕਰ ਅਈਅਰ ਅਤੇ ਬੂਟਾ ਸਿੰਘ ਨੇ ਵੀ ਭਾਗ ਲਿਆ।
http://www.S7News.com

ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲੱਗਿਆ

ਜੰਮੂ- ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਗੁਪਤ ਟਿਕਾਣੇ ਤੋਂ ਵੱਡੀ ਗਿਣਤੀ ਵਿੱਚ ਗੋਲਾ ਬਾਰੁਦ ਅਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਹੈ।

ਪੁਲੀਸ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਰਾਤ ਕਲਾਲ ਕਾਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਛਿਪੇ ਟਿਕਾਣੇ ਤੋਂ ਸੱਤ ਗ੍ਰਨੇਡ, ਏਕੇ ਰਾਇਫਲ ਦੀਆਂ 147 ਗੋਲੀਆਂ, ਪਿਸਤੌਲ ਦੇ ਦਸ ਕਾਰਤੂਸ, 13 ਡੇਟੋਨੇਟਰ ਅਤੇ ਹੋਰ ਵਸਤੂਆਂ ਬਰਾਮਦ ਕੀਤੀਆ ਹਨ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
http://www.S7News.com

ਸੰਨਿਆਸ ਲੈਣ ਬਾਰੇ ਨਹੀਂ ਸੋਚ ਰਹੇ ਸਾਇਮੰਡਸ

ਮੈਲਬੋਰਨ- ਏਸ਼ੇਜ ਟੂਰਨਾਂਮੈਂਟ ਲਈ ਟੀਮ ਵਿੱਚ ਨਹੀਂ ਚੁਣੇ ਜਾਣ ਦੇ ਬਾਵਜੂਦ ਆਸਟਰੇਲੀਆ ਹਰਫਨਮੌਲਾ ਖਿਡਾਰੀ ਐਂਡਰਿ�" ਸਾਇਮੰਡਸ ਸੰਨਿਆਸ ਲੈਣ ਬਾਰੇ ਵਿੱਚ ਨਹੀਂ ਸੋਚ ਰਹੇ ਅਤੇ ਉਨ੍ਹਾਂ ਦਾ ਇਰਾਦਾ ਟੈਸਟ ਟੀਮ ਵਿੱਚ ਆਪਣੀ ਥਾਂ ਦੋਬਾਰਾ ਹਾਸਿਲ ਕਰਨ ਦਾ ਹੈ। ਏਸ਼ੇਜ ਟੂਰਨਾਂਮੈਂਟ ਲਈ ਟੀਮ ਵਿੱਚ ਨਹੀਂ ਚੁਣੇ ਜਾਣ ਤੋਂ ਬਾਅਦ ਅਜਿਹੀਆਂ ਗੱਲਾਂ ਉਠੀਆਂ ਸਨ ਕਿ ਸਾਇਮੰਡਸ ਹੁਣ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ।

ਸਾਇਮੰਡਸ ਦੇ ਏਜੰਟ ਮੈਟ ਫੀਅਰੋਨ ਨੇ ਹਾਲਾਂਕਿ ਇਨ੍ਹਾਂ ਅਟਕਲਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਚੋਣ ਹੋਵੇ ਜਾਂ ਨਹੀਂ ਪਰ ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਉਹ ਆਸਟਰੇਲੀਆ ਲਈ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਨੂੰ ਉਮੀਦ ਸੀ ਕਿ ਏਸ਼ੇਜ ਟੀਮ ਵਿੱਚ ਉਨ੍ਹਾਂ ਦੀ ਚੋਣ ਹੋਵੇਗੀ।
http://www.S7News.com

ਕਸ਼ਮੀਰ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਮਾਰਿਆ

ਚੰਡੀਗੜ੍ਹ- ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿੱਚ ਅੱਜ ਸਵੇਰੇ ਸੁਰੱਖਿਆ ਦਸਤਿਆਂ ਨੇ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਦਸਤਿਆਂ ਅਤੇ ਪੁਲੀਸ ਦੀ ਇੱਕ ਤਲਾਸ਼ੀ ਪਾਰਟੀ ਉ¤ਤੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸਦੇ ਜਵਾਬ ਵਿੱਚ ਕੀਤੀ ਗਈ ਕਾਰਵਾਈ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ।
http://www.S7News.com

Wednesday, May 20, 2009

ਜਸੂਸੀ ਦੇ ਆਰੋਪ \'ਚ ਜਵਾਨ ਕਾਬੂ

ਪਠਾਨਕੋਟ- ਪੰਜਾਬ ਪੁਲਿਸ ਨੇ ਇੱਥੇ ਜਸੂਸੀ ਗਿਰੋਹ ਨਾਲ ਸੰਬੰਧ ਦੇ ਮਾਮਲੇ ਵਿਚ ਸੈਨਾ ਦੇ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ.ਇਸ ਗਿਰੋਹ ਦਾ ਪਰਦਾਫਾਸ਼ ਬੀਤੀ 7 ਮਈ ਨੂੰ ਕੀਤਾ ਗਿਆ ਸੀ. ਪੰਜਾਬ ਪੁਲਿਸ ਦੀ ਅਪਰਾਧ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਾਕਿਸਤਾਨੀ ਨਾਗਰਿਕ ਜਾਵੇਦ ਇਕਬਾਲ ਨੂੰ ਉਸ ਦੀ ਮਹਿਲਾ ਸਹਿਯੋਗੀ ਅਕੀਲਾ ਬਾਨੋ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ. ਉਸੇ ਦੀ ਸੂਚਨਾ ਦੇ ਅਧਾਰ ਉੱਪਰ ਬਲਦੇਵ ਰਾਜ ਕੁੰਡਲ ਨੂੰ ਕਾਬੂ ਕੀਤਾ ਗਿਆ.ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਮਾਮਲੇ ਵਿਚ ਕਾਬੂ ਕੀਤੇ ਜਾਣ ਵਾਲੇ ਸ਼ੱਕੀਆਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ.
http://www.S7News.com

ਪੰਜਾਬ \'ਚ ਗਠਬੰਧਨ ਰਹੇਗਾ ਜ਼ਾਰੀ:ਢੀਂਡਸਾ

ਚੰਡੀਗੜ੍ਹ- ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਕਿਹਾ ਕਿ ਪੰਜਾਬ ਵਿਚ ਲੋਕਸਭਾ ਚੌਣਾਂ ਵਿਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਭਾਜਪਾ ਨਾਲ ਉਹਨਾਂ ਦੀ ਪਾਰਟੀ ਦਾ ਗਠਬੰਧਨ ਜ਼ਾਰੀ ਰਹੇਗਾ. ਢੀਂਡਸਾ ਨੇ ਭਾਸ਼ਾ ਨੂੰ ਬੀਤੀ ਰਾਤ ਇੱਥੇ ਦੱਸਿਆ ਕਿ ਦੋਵਾਂ ਪਾਰਟੀਆਂ ਵਿਚਕਾਰ ਕਾਫੀ ਪੁਰਾਣਾ ਗਠਬੰਧਨ ਹੈ ਅਤੇ ਇਸ ਉੱਪਰ ਮੁੜ ਵਿਚਾਰ ਦਾ ਕੋਈ ਸਵਾਲ ਹੀ ਨਹੀਂ. ਹਾਲਾਂਕਿ ਉਹਨਾਂ ਕਿਹਾ ਕਿ ਲੋਕਸਭਾ ਚੌਣਾਂ ਵਿਚ ਪ੍ਰਦਰਸ਼ਨ ਦੀ ਸਮੀਖਿਆ ਲਈ ਦੋਵੇਂ ਪਾਰਟੀਆਂ ਦੀ ਜਲਦੀ ਹੀ ਸੰਯੁਕਤ ਬੈਠਕ ਬੁਲਾਈ ਜਾਵੇਗੀ.
http://www.S7News.com

ਐਮਬੀਏ ਵਿਦਿਆਰਥਣ ਦਾ ਅਗਵਾ ਕਰਤਾ ਕਾਬੂ

ਜਮਸ਼ੇਦਪੁਰ- ਝਾਰਖੰਡ ਦੇ ਰਾਮਗੜ੍ਹ ਦੀ ਵਸਨੀਕ ਐਮਬੀਏ ਦੀ ਵਿਦਿਆਰਥਣ ਨੂੰ ਕਥਿੱਰ ਰੂਪ ਨਾਲ ਅਗ਼ਵਾ ਕਰਨ ਦੇ ਆਰੋਪ ਵਿਚ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਜ ਗ੍ਰਿਫਤਾਰ ਕੀਤਾ. ਰਾਮਗੜ੍ਹ ਦੇ ਵਸਨੀਕ ਵਿਜੇ ਯਾਦਵ ਨੂੰ ਵਾਰਣਸੀ ਤੋਂ ਗ੍ਰਿਫਤਾਰ ਕੀਤਾ ਜਿੱਥੇ ਉਸ ਨੇ ਇੱਕ ਹੋਟਲ ਵਿਚ ਵਪਾਰੀ ਪ੍ਰਤਾਪ ਜੈਨ ਦੀ ਧੀ ਨੂੰ ਸ਼ੁੱਕਰਵਾਰ ਨੂੰ ਕਥਿੱਤ ਤੌਰ ਉੱਪਰ ਅਗ਼ਵਾ ਕਰ ਲਿਆ ਸੀ. ਪੁਲਿਸ ਨੇ ਦੱਸਿਆ ਕਿ ਪੁਣੇ ਦੀ ਇੱਕ ਫਰਮ ਵਿਚ ਕੰਮ ਕਰਦੇ ਯਾਦਵ ਨੂੰ ਅਜ ਗ੍ਰਿਫਤਾਰ ਕਰ ਲਿਆ ਗਿਆ ਹੈ. ਉਸ ਨੇ ਵੀ ਇੱਥੋਂ ਹੀ ਵਪਾਰ ਪ੍ਰਬੰਧਨ ਦੀ ਪੜ੍ਹਾਈ ਪੂਰੀ ਕੀਤੀ ਹੈ.ਹੋਟਲ ਤੋਂ ਰਿਹਾਅ ਕਰਾਈ ਗਈ ਮੁਟਿਆਰ ਵੀ ਪੁਣੇ ਵਿਚ ਐਮਬੀਏ ਦੀ ਪੜ੍ਹਾਈ ਕਰ ਰਹੀ ਹੈ.
http://www.S7News.com

ਸੁਖਬੀਰ ਦੀ ਭਵਿੱਖਬਾਣੀ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਆਸ਼ੰਕਾ ਪ੍ਰਗਟ ਕੀਤੀ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਰਾਜਨੀਤਿਕ ਭੁਚਾਲ ਆਵੇਗਾ. ਬਾਦਲ ਨੇ ਆਪਣੇ ਪ੍ਰੈੱਸ ਨੋਟ ਵਿੱਚ ਕਿਹਾ ਕਿ ਚੋਣ ਦੇ ਨਤੀਜੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਜਨੀਤਿਕ ਕੈਰੀਅਰ ਦੀ ਸਮਾਪਤੀ ਦਾ ਸੰਦੇਸ਼ ਦਿੰਦੇ ਹਨ. ਉਪ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਦੇ ਲਈ ਬਠਿੰਡਾ ਵਾਟਰ ਲੂ ਹੋਇਆ ਅਤੇ ਚੋਣ ਨਤੀਜੇ ਨੂੰ ਇਤਿਹਾਸ ਵਿੱਚ ਉਹਨਾਂ ਦੀ ਯਾਦਗਰੀ ਲੇਖ ਦੇ ਤੌਰ \'ਤੇ ਵੇਖਿਆ ਜਾਵੇਗਾ.
http://www.S7News.com

ਪਾਕਿ ਦੀ ਸਥਿੱਰਤਾ ਦਾਅ \'ਤੇ

ਵਾਸ਼ਿੰਗਟਨ- ਅਮਰੀਕੀ ਖੂਫੀਆ ਵਿਭਾਗ ਸੀਆਈਏ ਦੇ ਨਿਦੇਸ਼ਕ ਨੇ ਪਾਕਿਸਤਾਨੀ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀਆਂ ਦੀ ਬਜਾਏ ਭਾਰਤ ਉੱਪਰ ਜਿਆਦਾ ਧਿਆਨ ਦੇਣ ਨਾਲ ਉਹਨਾਂ ਦੀ ਸਥਿੱਰਤਾ ਦਾਅ ਉੱਪਰ ਲੱਗ ਸਕਦੀ ਹੈ. ਲਿਉਨ ਪੈਨੇਟਾ ਨੇ ਕਿਹਾ ਕਿ ਪਾਕਿਸਤਾਨ ਨੂੰ ਸਥਿੱਰਤਾ ਲਈ ਤਾਲੀਬਾਨ ਅਤੇ ਅਲਕਾਇਦਾ ਵੱਲੋਂ ਪੈਦਾ ਗੰਭੀਰ ਸੁਰੱਖਿਆ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ.ਉਹਨਾਂ ਪਾਕਿਸਤਾਨੀ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਕਬਾਇਲੀ ਖੇਤਰ ਵਿਚ ਅਤਵਾਦੀਆਂ ਦੀ ਸ਼ਰਨਗਾਹ ਨੂੰ ਖਤਮ ਕਰਨਾ ਪਵੇਗਾ. ਪੈਨੇਟਾ ਨੇ ਕਿਹਾ ਕਿ ਮੈਂ ਮੰਨਦਾ ਹਾਂ ਅਤੇ ਜਿਵੇਂ ਮੈਨੂੰ ਆਸ ਹੈ ਕਿ ਪਾਕਿਸਤਾਨ ਸਰਕਾਰ ਵੀ ਇਸ ਇਲਾਕੇ ਨਾਲ ਜੁੜੇ ਖਤਰੇ ਨੂੰ ਸਮਝਦੀ ਹੈ ਜੋ ਇਸ ਖੇਤਰ ਵਿਚ ਸਥਿੱਰਤਾ ਲਈ ਚੁਣੌਤੀ ਪੇਸ਼ ਕਰ ਰਹੇ ਹਨ. ਉਹਨਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਤਹਾਸਕ ਚਿੰਤਾ ਹਮੇਸ਼ਾ ਰਹੇਗੀ ਪਰ ਅੱਤਵਾਦੀਆਂ ਦੀ ਬਜਾਏ ਭਾਰਤ ਉੱਪਰ ਵਧੇਰੇ ਧਿਆਨ ਦੇਣ ਨਾਲ ਪਾਕਿਸਤਾਨ ਦੀ ਸਥਿੱਰਤਾ ਦਾਅ \'ਤੇ ਲੱਗ ਸਕਦੀ ਹੈ.
http://www.S7News.com

ਕਰਜਈ ਨੇ ਕੀਤਾ ਹਿੰਸਾ ਪ੍ਰਭਾਵਿਤ ਇਲਾਕੇ ਦਾ ਦੌਰਾ

ਹੇਰਾਤ- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਕੱਲ੍ਹ ਦੇਸ਼ ਦੇ ਸੁਦੂਰਵਰਤੀ ਪੱਛਮੀ ਇਲਾਕੇ ਵਿੱਚ ਪੁੱਜੇ, ਜਿੱਥੇ ਅਮਰੀਕੀ ਹਮਲੇ ਹੋਏ ਹਨ. ਇੱਕ ਪ੍ਰਾਂਤੀ ਅਧਿਕਾਰੀ ਦੇ ਅਨੁਸਾਰ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ. ਖ਼ਬਰਾਂ ਦੇ ਅਨੁਸਾਰ ਹਮਲਿਆਂ ਵਿੱਚ 140 ਨਾਗਰਿਕਾਂ ਦੀ ਮੌਤ ਹੋ ਗਈ. ਕਰਜਈ ਨੇ ਸੈਨਾ ਦੇ ਇੱਕ ਹਵਾਈ ਜਹਾਜ ਵਿੱਚ ਅਮਰੀਕੀ ਰਾਜਦੂਤ ਕਾਰਲ ਇਕਨਬੇਰੀ ਦੇ ਨਾਲ ਫਰਾਹ ਕਸਬੇ ਦਾ ਦੌਰਾ ਕੀਤਾ. ਸੁਰੱਖਿਆ ਕਾਰਣਾਂ ਤੋਂ ਇਸਨੂੰ ਮੀਡੀਆ ਤੋਂ ਗੁਪਤ ਰੱਖਿਆ. ਅਫਗਾਨਿਸਤਾਨ ਦੀ ਇੱਕ ਸਰਕਾਰੀ ਜਾਂਚ ਦੇ ਅਨੁਸਾਰ ਇਹ ਕਸਬਾ ਬਾਲਾ ਬੁਲੁਕ ਜਿਲ੍ਹੇ ਤੋਂ ਕਰੀਬ 50 ਕਿਲੋਮੀਟਰ ਦੱਖਣ ਪੂਰਬ ਵਿੱਚ ਹੈ. ਜਿੱਥੇ ਤਾਲਿਬਾਨ ਦੇ ਵਿਰੁੱਧ ਚਾਰ ਪੰਜ ਮਈ ਦੇ ਵਿਚਕਾਰ ਹੋਏ ਹਮਲਿਆਂ ਵਿੱਚ 140 ਲੋਕਾਂ ਦੀ ਮੌਤ ਹੋ ਗਈ ਸੀ. ਮ੍ਰਿਤਕਾਂ ਵਿੱਚ 95 ਬੱਚੇ ਅਤੇ ਕਿਸ਼ੋਰ ਸ਼ਾਮਿਲ ਸਨ.
http://www.S7News.com

ਫਿਲੀਪੀਨ \'ਚ ਧੱਸੀ ਜਮੀਨ, 16 ਮਰੇ

ਮਨੀਲਾ- ਦੱਖਣੀ ਫਿਲੀਪੀਨ ਦੇ ਸੋਨੇ ਦੇ ਖੇਤਰ ਵਿਚ ਜਮੀਨ ਧੱਸਣ ਕਾਰਣ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਦਰਜ ਘਰ ਢਹਿ ਢੇਰੀ ਹੋ ਗਏ ਹਨ. ਰਾਜ ਦੇ ਗਵਰਨਰ ਅਰਥਰ ਉਯੀ ਨੇ ਕਿਹਾ ਕਿ ਪਾਂਤੁਕਾਨ ਸ਼ਹਿਰ ਦੇ ਕੋਂਪੋਸਟਲਾ ਵਾਦੀ ਲਾਗੇ ਹਾਦਸੇ ਮਾਰੋਂ ਬਚਾਅ ਦਲ 20 ਲੋਕਾਂ ਦਾ ਭਾਲ ਕਰ ਰਿਹਾ ਸੀ. ਹਾਦਸੇ ਵਿਚ ਜ਼ਖਮੀ ਹੋਏ 19 ਲੋਕ ਇਲਾਜ ਕਰਾ ਰਹੇ ਹਨ.ਉਹਨਾਂ ਕਿਹਾ ਕਿ ਇਸ ਖੇਤਰ ਦੇ ਲੋਕ ਭਾਰੀ ਬਾਰਿਸ਼ ਮਗਰੋਂ ਦਿੱਤੀ ਗਈ ਚਿਤਾਵਨੀ ਦੀ ਅਣਗਹਿਲੀ ਕਾਰਦਿਆਂ ਬਾਹਰ ਨਿੱਕਲੇ ਸਨ. ਹਾਲਾਂਕਿ ਪੁਲਿਸ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਵਧੇਰੇ ਪਾਂਤੁਕਾਨ ਸ਼ਹਿਰ ਦੇ ਕੋਂਪੋਸਟੇਲਾ ਵਾਦੀ ਲਾਗੇ ਸੋਨੇ ਦੇ ਖੇਤਰ ਵਿਚ ਕੰਮ ਕਰਨ ਵਾਲੇ ਹਨ.ਇਸ ਖੇਤਰ ਵਿਚ ਅਧਿਕਾਰੀਆਂ ਨੂੰ ਕਈ ਵਰ੍ਹਿਆਂ ਤੋਂ ਨਜਾਇਜ ਖੁਦਾਈ ਗਤੀਵਿਧੀਆਂ ਉੱਪਰ ਰੋਕ ਲਗਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ.
http://www.S7News.com

ਗ੍ਰੋਮੋਵ ਨੂੰ ਗਣਿਤ ਦਾ ਨੋਬਲ

�"ਸਲੋ- ਫ੍ਰੈਂਚ-ਰੂਸੀ ਗਣਿਤਕਾਰ ਮਿਖਾਇਲ ਲਿ�"ਨਿਦੋਵਿਚ ਗ੍ਰੋਮੋਵ ਨੂੰ ਬੀਤੇ ਕੱਲ੍ਹ ਦੁਨਿਆ ਦੇ ਗਣਿਤ ਦੇ ਮੁੱਖ ਸਨਮਾਣ ਐਬੇਲ ਪੁਰਸਕਾਰ ਨਾਲ ਨਵਾਜ਼ਿਆ ਗਿਆ. ਇਹ ਪੁਰਸਕਾਰ ਉਹਨਾਂ ਨੂੰ ਜਿਉਮੈਟਰੀ ਵਿਚ ਉਹਨਾਂ ਦੇ ਕ੍ਰਾਂਤੀਕਾਰੀ ਯੋਗਦਾਨ ਲਈ ਦਿੱਤਾ ਗਿਆ. ਨਾਰਵੇ ਦੇ ਰਾਜਾ ਹੇਰਾਲਡ ਪੰਜਵੇਂ ਨੇ �"ਸਲੋ ਵਿਖੇ ਇੱਕ ਸਮਾਰੋਹ ਵਿਚ ਗ੍ਰਾਮੋਵ ਨੂੰ ਪੁਰਸਕਾਰ ਵਜੋਂ 60 ਲੱਖ ਕ੍ਰੋਨਰ ਪ੍ਰਦਾਨ ਕੀਤੇ ਗਏ.ਉਹਨਾਂ ਨੂੰ ਨੋਬਲ ਪੁਰਸਕਾਰ ਦੇਣ ਦਾ ਐਲਾਣ ਨਾਰਵੇ ਦੀ ਅਕਾਦਮੀ ਆਫ ਸਾਇੰਸ ਐਂਡ ਲੈਟਰਸ ਨੇ 26 ਮਾਰਚ ਨੂੰ ਕੀਤੀ ਸੀ.
http://www.S7News.com

ਪ੍ਰਭਾਕਰਨ ਦਾ ਕਾਲਾ ਅਧਿਆਏ ਖਤਮ

ਕੋਲੰਬੋ- ਸ਼੍ਰੀਲੰਕਾ ਵਿੱਚ ਤਮਿਲਾਂ ਲਈ ਅਲੱਗ ਰਾਜ ਦੇ ਗਠਨ ਲਈ ਚੱਲੇ ਭਿਆਨਕ ਹਿੰਸਕ ਅੰਦੋਲਨ ਦੇ ਪ੍ਰਧਾਨ ਲਿਬਰੇਸ਼ਨ ਟਾਈਗਰਸ ਆਫ਼ ਤਮਿਲ ਇਲਮ (ਲਿੱਟੇ) ਪ੍ਰਮੁੱਖ ਵੇਲੁਯਪਿੱਲਈ ਪ੍ਰਭਾਕਰਨ ਦੇ ਕੱਲ੍ਹ ਸੈਨਾ ਦੇ ਹੱਥੋਂ ਮਾਰੇ ਜਾਣ ਦੇ ਨਾਲ ਹੀ 70000 ਤੋਂ ਜਿਆਦਾ ਜਾਨਾਂ ਲੈਣ ਵਾਲੇ 30 ਸਾਲ ਪੁਰਾਣੇ ਵਿਦਰੋਹ ਦੇ ਅਧਿਆਏ ਦਾ ਅੰਤ ਹੋ ਗਿਆ. ਦੁਨੀਆ ਵਿੱਚ ਆਤਮਘਾਤੀ ਹਮਲਿਆਂ ਦੀ ਸ਼ੁਰੂਆਤ ਕਰਨ ਵਾਲੇ ਸੰਗਠਨ ਕਹੇ ਜਾਣ ਵਾਲੇ ਲਿੱਟੇ ਦੇ ਅੰਦੋਲਨ ਨੇ ਨਾ ਸਿਰਫ਼ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਬਲਕਿ ਅਨੇਕਾਂ ਸਿੰਹਲੀ ਅਤੇ ਤਮਿਲ ਨੇਤਾਵਾਂ ਦੀ ਵੀ ਬਲੀ ਦਿੱਤੀ ਹੈ.

ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਬਲਾਂ ਨੇ 54 ਸਾਲਾ ਪ੍ਰਭਾਕਰਨ ਨੂੰ ਘੇਰੇਬੰਦੀ ਨਾਲ ਨਾਟਕੀ ਢੰਗ ਨਾਲ ਨਿੱਕਲਣ ਦੀ ਕੋਸ਼ਿਸ਼ ਕਰਦੇ ਸਮੇਂ ਮਾਰ ਦਿੱਤਾ.ਰੱਖਿਆ ਸਕੱਤਰ ਜੀ. ਰਾਜਪਕਸ਼ੇ ਨੇ ਕਿਹਾ ਕਿ ਅਸੀਂ ਯੁੱਧ ਦਾ ਸਫ਼ਲ ਅੰਤ ਕਰ ਦਿੱਤਾ ਹੈ. ਸੈਨਾ ਪ੍ਰਮੁੱਖ ਲੈਫਟੀਨੈਂਟ ਜਨਰਲ ਸ਼ਰਦ ਫੋਂਸੇਕਾ ਨੇ ਦੇਸ਼ ਦੇ ਉੱਤਰੀ ਖੇਤਰਾਂ \'ਚ ਸਭ ਯੁੱਧ ਅਭਿਆਨਾਂ ਦੇ ਅੰਤ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਹੁਣ ਪੂਰਾ ਦੇਸ਼ ਅੱਤਵਾਦ ਤੋਂ ਮੁਕਤ ਹੋ ਗਿਆ ਹੈ.

ਲਿੱਟੇ ਪ੍ਰਮੁੱਖ ਦੇ ਪੁੱਤਰ ਚਾਰਲਸ ਐਂਥਨੀ ਅਤੇ ਸੰਗਠਨ ਦੇ ਤਿੰਨ ਹੋਰ ਨੇਤਾਵਾਂ ਪੋਟਟੂ, ਅੰਮਾਨ ਸੂਸਾਈ ਅਤੇ ਨਾਦੇਥਣ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾਣ ਦੀਆਂ ਰਿਪੋਰਟਾਂ ਦੇ ਦੌਰਾਨ ਪ੍ਰਭਾਕਰਨ ਦੀ ਮੌਤ ਦੀ ਖ਼ਬਰ ਆਈ. ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਭਾਕਰਨ ਅਤੇ ਉਸਦੇ ਮੁੱਖ ਸਹਿਯੋਗੀਆਂ ਨੇ ਇੱਕ ਬਖਤਰਬੰਦ ਵਾਹਨ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ ਸੀ.ਇਸ ਦੌਰਾਨ ਵਿਸ਼ੇਸ਼ ਦਲ ਦੇ ਜਵਾਨਾਂ ਨਾਲ ਕਰੀਬ ਦੋ ਘੰਟੇ ਤੱਕ ਚੱਲੀ ਮੁੱਠਭੇੜ ਵਿੱਚ ਦਾਗੇ ਇੱਕ ਰਾਕੇਟ ਨੇ ਪ੍ਰਭਾਕਰਨ ਅਤੇ ਉਸਦੇ ਸਾਥੀਆਂ ਦੇ ਖਾਤਮੇ ਦੇ ਨਾਲ ਹੀ ਲੜਾਈ ਦਾ ਵੀ ਅੰਤ ਕਰ ਦਿੱਤਾ.
http://www.S7News.com

ਤਮਿਲਾਂ ਦੀ ਓਬਾਮਾ ਨੂੰ ਅਪੀਲ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ �"ਬਾਮਾ ਤੋਂ ਸ਼੍ਰੀਲੰਕਾ ਦੇ ਯੁੱਧ ਖੇਤਰ \'ਚ ਫੱਸੇ ਤਮਿਲਾਂ ਦੀ ਜਾਨ ਬਚਾਉਣ ਦੀ ਗੁਹਾਰ ਲਗਾਉਣ ਲਈ ਅੱਜ ਹਜ਼ਾਰਾਂ ਤਮਿਲਾਂ ਨੇ ਵ੍ਹਾਈਟ ਹਾਊਸ ਸਾਹਮਣੇ ਪ੍ਰਦਰਸ਼ਨ ਕੀਤਾ। ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਤਮਿਲਾਂ ਨੇ ਆਪਣੇ ਹੱਥਾਂ \'ਚ ਬੈਨਰ ਅਤੇ ਪੋਸਟਰ ਲਏ ਹੋਏ ਸਨ,ਜਿਨ੍ਹਾ \'ਤੇ ਲਿਖਿਆ ਸੀ ਕਿ �"ਬਾਮਾ ਹੀ ਹੁਣ ਉਨ੍ਹਾ ਦੀ ਇੱਕ ਮਾਤਰ ਆਸ਼ਾ ਸਨ।ਉਨ੍ਹਾ ਨੇ �"ਬਾਮਾ ਨੂੰ ਉਨ੍ਹਾ ਦਾ ਪਿੱਛਲੇ ਹਫ਼ਤੇ ਦਾ ਉਹ ਬਿਆਨ ਯਾਦ ਦਿਵਾਇਆ ਕਿ ਜਿਸ ਵਿੱਚ ਉਨ੍ਹਾ ਨੇ ਕਿਹਾ ਸੀ ਕਿ ਤਮਿਲ ਛਾਪਾਮਾਰਾਂ ਨੇ ਆਪਣੇ ਹਥਿਆਰ ਸੁੱਟਣ ਦੀ ਅਪੀਲ ਕੀਤੀ ਸੀ।

ਜੇਰਾਰਡ ਫ੍ਰਾਂਸਿਸ ਨੇ ਆਰੋਪ ਲਗਾਇਆ ਹੈ ਕਿ ਲਿੱਟੇ ਦੀ ਆਪਣੇ ਹਥਿਆਰ ਸੁੱਟਣ ਦੀ ਘੋਸ਼ਣਾ ਬਾਅਦ ਵੀ ਸ਼੍ਰੀਲੰਕਾ ਦੀ ਸਰਕਾਰ ਦਾ ਨਿਰਦੋਸ਼ਾਂ ਨੂੰ ਮਾਰਨ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ।ਇਸ ਦੌਰਾਨ ਤਮਿਲ ਵਰਕਰਾਂ ਦਾ ਇੱਕ ਦਲ ਕੈਪੀਤਲ ਹਿਲ ਜਾ ਕੇ ਸਾਂਸਦਾਂ ਨੂੰ ਵੀ ਮਿਲਿਆ ਅਤੇ ਉਨ੍ਹਾ ਨੂੰ ਵਾਸਤਵਿਕ ਸਥਿੱਤੀ ਦੀ ਜਾਣਕਾਰੀ ਦਿੱਤੀ।
http://www.S7News.com

ਡਾਇਨਾ ਵਰਗਾ ਬਨਣਾ ਚਾਹੁੰਦੀ ਸੀ ਪੈਰਿਸ ਹਿਲਟਨ

ਲੰਦਨ- ਮਸ਼ਹੂਰ ਅਭਿਨੇਤਰੀ ਪੈਰਿਸ ਹਿਲਟਨ ਰਾਜਕੁਮਾਰੀ ਡਾਇਨਾ ਦੀ ਤਰ੍ਹਾਂ ਬਨਣਾ ਚਾਹੁੰਦੀ ਸੀ,ਲੇਕਿਨ ਪ੍ਰਸਿੱਧ ਸੈਕਸ ਸਕੈਂਡਲ ਨਾਲ ਛਵੀ ਧੁੰਦਲੀ ਹੋਣ ਕਾਰਣ ਉਹੋ ਜਿਹਾ ਨਹੀਂ ਬਣ ਸਕੀ।ਇਸ ਦਾ ਖੁਲਾਸਾ ਉਸ ਦੇ ਜੀਵਣ \'ਤੇ ਬਣੇ ਇੱਕ ਵ੍ਰਿਤ ਚਿੱਤ ਨਾਲ ਹੋਇਆ ਹੈ। ਇੱਥੇ ਵਰਨਣਯੋਗ ਹੈ ਕਿ 28 ਸਾਲਾ ਹਿਲਟ ਨ ਪਾਰਟੀ ਲਾਈਫ਼ ਸਟਾਇਲ ਦੇ ਲਈ ਜਾਣੀ ਜਾਂਦੀ ਹੈ।ਸਨ ਆਨਲਾਈਨ ਅਖਬਾਰ ਮੁਤਾਬਕ ਉਹ ਰਾਜਕੁਮਾਰੀ ਡਾਇਨਾ ਦੀ ਤਰ੍ਹਾਂ ਬਨਣਾ ਚਾਹੁੰਦੀ ਸੀ,ਲੇਕਿਨ ਉਸ ਦੇ ਸਾਬਕਾ ਪ੍ਰੇਮੀ ਰਿ ਕ ਸੋਲੋਮਨ ਨੇ ਇੱਕ ਟੇਪ ਜ਼ਾਰੀ ਕਰ ਉਸ ਦੇ ਮੰਸੂਬਿਆਂ \'ਤੇ ਪਾਣੀ ਫ਼ੇਰ ਦਿੱਤਾ। ਆਪਣੇ ਜੀਵਣ \'ਤੇ ਬਣੇ ਵ੍ਰਿਤਚਿੱਤਰ ਪੈਰਿਸ ਨਾਟ ਫ੍ਰਾਂਸ \'ਚ ਹਿਲਟਨ ਕਹਿੰਦੀ ਹੈ ਕਿ ਮੈਂ ਹਮੇਸ਼ਾ ਰਾਜਕੁਮਾਰੀ ਡਾਇਨਾ ਦੀ ਤਰ੍ਹਾਂ ਦਿਖਣਾ ਚਾਹੁੰਦੀ ਸੀ,ਲੇਕਿਨ ਮੈਂ ਉਨ੍ਹਾ ਵਰਗੀ ਨਹੀਂ ਹੋ ਸਕੀ।ਇਸ ਵ੍ਰਿਤਚਿੱਤਰ ਦਾ ਪ੍ਰਦਰਸ਼ਨ ਕਾਨ ਫ਼ਿਲਮ ਮਹਾਉੱਤਸਵ \'ਚ ਕੀਤਾ ਗਿਆ।ਹਿਲਤਨ ਦੇ ਲਈ ਸਿਰਫ਼ ਸੈਕਸ ਟੇਪ ਕਾਂਡ ਹੀ ਬੁਰ੍ਹਾ ਨਹੀਂ ਹੈ,ਬਲਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ \'ਚ ਵੀ ਉਹ ਅਲਪ ਅੱਵਧੀ ਲਈ ਜੇਲ੍ਹ ਦੀ ਸਜ਼ਾ ਕੱਟ ਚੁੱਕੀ ਹੈ।
http://www.S7News.com

ਬਾਈਬਲ ਦਾ ਉਲੇਖ ਸ਼ਾਮਲ ਨਹੀਂ ਕਰੇਗਾ ਪੈਂਟਾਗਨ

ਵਾਸ਼ਿੰਗਟਨ- ਪੈਂਟਾਗਨ ਨੇ ਕਿਹਾ ਹੈ ਕਿ ਹੁਣ ਤੋਂ ਉਹ ਵ੍ਹਾਈਟ ਹਾਊਸ ਨੂੰ ਭੇਜੀ ਜਾਣ ਵਾਲੀ ਆਪਣੀ ਦੈਨਿਕ ਖੁਫ਼ੀਆ ਰਿਪੋਰਟ ਦੇ ਮੁੱਖ ਪੰਨੇ \'ਤੇ ਬਾਈਬਲ ਦਾ ਉਦਾਹਰਣ ਸ਼ਾਮਲ ਨਹੀਂ ਕਰੇਗਾ।ਬਾਈਬਲ ਦਾ ਇਹ ਉਦਾਹਰਣ ਬੁਸ਼ ਪ੍ਰਸ਼ਾਸਨ ਦੌਰਾਨ ਸ਼ਾਮਲ ਕੀਤਾ ਜਾਂਦਾ ਸੀ। ਪੈਂਟਾਗਨ ਦੇ ਬੁਲਾਰੇ ਬ੍ਰਾਇਨ ਵ੍ਹਿਹਟਮੇਨ ਨੇ ਕਿਹਾ ਹੈ ਕਿ ਉਨ੍ਹਾ ਨੂੰ ਇਸ ਬਾਰੇ \'ਚ ਕੋਈ ਜਾਣਕਾਰੀ ਨਹੀਂ ਹੈ ਕਿ ਕਿਨ੍ਹੇ ਸਮੇਂ ਤੋਂ ਵਿਸ਼ਵਿਆਪੀ ਖੁਫ਼ੀਆ ਅਪਡੇਟ ਕਵਰ ਸ਼ੀਟ \'ਤੇ ਬਾਈਬਲ ਦਾ ਉਦਾਹਰਣ ਸ਼ਾਮਲ ਕੀਤਾ ਜਾ ਰਿਹਾ ਹੈ। ਰਿਪੋਰਤ \'ਤੇ ਉਦਾਹਰਣ ਸ਼ਾਮਲ ਕਰਨ ਦੇ ਜ਼ਿੰਮੇਦਰ ਹਵਾਈ ਸੈਨਾ ਦੇ ਮੇਜ਼ਰ ਜਨਰਲ ਗਲੈਨ ਸ਼ੈਫਰ ਵੀ ਅਗਸਤ 2003 \'ਚ ਰਿਟਾਇਰਡ ਹੋ ਗਏ ਸਨ।ਸਾਲ 2003 ਦੌਰਾਨ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਲਈ ਤਿਆਰ ਕੀਤੀ ਜਾਣ ਵਾਲੀ ਰਿਪੋਰਟ \'ਚ ਧਾਰਮਿਕ ਪੁਸਤਕਾਂ ਤੋਂ ਉਦਾਹਰਣ ਲਏ ਜਾਂਦੇ ਸਨ।ਉਸ ਸਮੇਂ ਜ਼ਿਆਦਾਤਰ ਰਿਪੋਰਤ ਇਰਾ ਕ ਯੁੱਧ ਨਾਲ ਸਬੰਧਤ ਹੁੰਦੀ ਸੀ।ਸੀਕਯੂ ਪੱਤਰਿਕਾ ਦੇ ਜੂਨ ਅੰਕ ਅਨੁਸਾਰ ਇਨ੍ਹਾ ਉਦਾਹਰਣਾ ਦਾ ਉਦੇਸ਼ ਉਸ ਸਮੇਂ \'ਚ ਰਾਸ਼ਟਰਪਤੀ ਬੁਸ਼ ਨੂੰ ਸਹਿਯੋਗ ਕਰ ਨਾ ਸੀ,ਜਦੋਂ ਇਰਾਕ \'ਚ ਸੈਨਿਕਾਂ ਦੀਆਂ ਮੌਤਾਂ ਦੀ ਸੰਖਿਆ ਵੱਧਦੀ ਜਾ ਰਹੀ ਸੀ।
http://www.S7News.com

ਮੈਕਸੀਕੋ \'ਚ ਸਵਾਈਨ ਫਲੂ ਨਾਲ 70 ਮਰੇ

ਮੈਕਸੀਕੋ ਸਿਟੀ- ਮੈਕਸੀਕੋ \'ਚ ਸਵਾਈਨ ਫਲੂ ਕਾਰਣ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ੍ਹ ਸੰਖਿਆ 70 ਹੋ ਗਈ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ 3576 ਲੋਕਾਂ \'ਚ ਇਸ ਬੀਮਾਰੀ ਦੀ ਪੁਸ਼ਟੀ ਹੋਈ ਹੈ।ਜੋਸ ਅੰਜੇਲ ਕੋਰਦੋਵਾ ਨੇ ਕਿਹਾ ਹੈ ਕਿ 23 ਅਪ੍ਰੈਲ ਦੇ ਬਾਅਦ ਸਿਰਫ਼ ਛੇ ਲੋਕਾਂ ਦੀ ਇਸ ਵਿਸ਼ਾਣੂ ਨਾਲ ਮੌਤ ਹੋਈ ਹੈ।
http://www.S7News.com

ਫਿਲੀਪੀਨ \'ਚ ਜ਼ਮੀਨ ਧੱਸਣ ਨਾਲ 10 ਮਰੇ

ਮਨੀਲਾ- ਦੱਖਣੀ ਫਿਲੀਪੀਨ ਦੇ ਸੋਨ ਖੇਤਰ \'ਚ ਜ਼ਮੀਨ ਧੱਸਣ ਦੇ ਕਾਰਣ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ,ਜਦੋਂਕਿ 20 ਲੋਕ ਲਾਪਤਾ ਦੱਸੇ ਜਾ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਮਰਨ ਵਾਲਿਆਂ \'ਚ ਜ਼ਿਆਦਾਤਰ ਪਾਂਤੁਕਾਨ ਸ਼ਹਿਰ ਦੇ ਕੋਮਪੋਸਟੇਲਾ ਘਾਟੀ ਕੋਲ ਸਵਰਨ ਖੇਤ \'ਚ ਕੰਮ ਕਰਨ ਵਾਲੇ ਸ਼ਾਮਲ ਹੈ।ਇਸ ਖੇਤਰ \'ਚ ਅਧਿਕਾਰੀਆਂ ਨੂੰ ਸਾਲਾਂ ਤੋਂ ਨਜਾਇਜ਼ ਖਾਨ ਗਤੀਵਿਧੀਆਂ \'ਤੇ ਰੋਕ ਲਗਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਾਂਤੀ ਪੁਲਿਸ ਪ੍ਰਮੁੱਖ ਸੀਨੀਅਰ ਪੁਲਿਸ ਪ੍ਰਧਾਨ ਰੋਨਾਲਡ ਡੇਲਾ ਰੋਸਾ ਨੇ ਕਿਹਾ ਹੈ ਕਿ ਪ੍ਰਭਾਵਤ ਖੇਤਰ \'ਚ ਤਲਾਸ਼ੀ ਅਤੇ ਬਚਾਉਣ ਅਭਿਆਨ ਦੇ ਲਈ ਦਲ ਨੂੰ ਭੇਜ ਦਿੱਤਾ ਗਿਆ ਹੈ।ਉਨ੍ਹਾ ਨੇ ਕਿਹਾ ਹੈ ਕਿ ਬਚਾਉ ਦਲ ਹਾਲੇ ਤੱਕ ਘਟਨਾ ਸਥਾਨ ਤੱਕ ਨਹੀਂ ਪਹੁੰਚਿਆ ਹੈ,ਕਿਉਂ ਉੱਥੋਂ ਤੱਕ ਪਹੁੰਚਣਾ ਕਾਫ਼ੀ ਕਠਿਨ ਹੈ।
http://www.S7News.com

ਪਾਕਿ ਲੇਖਕ ਨੂੰ ਹਵਾਈ ਅੱਡੇ \'ਤੇ ਤਾੜਨਾ

ਇਸਲਾਮਾਬਾਦ- ਪਾਕਿਸਤਾਨ ਦੇ ਇੱਕ ਪ੍ਰਸਿੱਧ ਲੇਖਕ ਨੂੰ ਨਿਊਜ਼ੀਲੈਂਡ ਵਿਖੇ ਹਵਾਈ ਅੱਡੇ ਉੱਪਰ ਕਸਟਮ ਡਿਊਟੀ ਅਧਿਕਾਰੀਆਂ ਵੱਲੋਂ ਉਸ ਵੇਲ੍ਹੇ ਤਾੜਨਾ ਦਿੱਤੀ ਗਈ ਅਤੇ ਹਿਰਾਸਤ ਵਿਚ ਰੱਖਿਆ ਗਿਆ ਜਦੋਂ ਬੀਤੇ ਹਫਤੇ ਉਹ ਇੱਕ ਪੁਰਸਕਾਰ ਸਮਾਰੋਹ ਵਿਚ ਸ਼ਾਮਲ ਹੋਣ ਲਈ ਉੱਥੇ ਗਏ ਸਨ. ਆਪਣੀ ਪੁਸਤਕ \'ਏ ਕੇਸ ਆਫ ਐਕਸਪਲੋਡਿੰਗ ਮੈਂਗੋਜ਼\' ਲਈ ਰਾਸ਼ਟਰਮੰਡਲ ਪੁਰਸਕਾਰ ਜਿੱਤਣ ਵਾਲੇ ਮੋਹੰਮਦ ਹਨੀਫ ਨੂੰ ਦੋ ਘੰਟੇ ਤੱਕ ਆਕਲੈਂਡ ਹਵਾਈ ਅੱਡੇ ਉੱਪਰ ਹਿਰਾਸਤ ਵਿਚ ਰੱਖਿਆ ਗਿਆ.

ਹਨੀਫ ਨੇ ਰੇਡਿਉ ਨਿਊਜ਼ੀਲੈਂਡ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਹਵਾਈ ਅੱਡੇ ਉੱਪਰ ਉਹਨਾਂ ਦੇ ਅੰਡਰ ਗਾਰਮੈਂਟਸ ਤੱਕ ਦੀ ਤਲਾਸ਼ੀ ਕੀਤੀ ਅਤੇ ਉਹਨਾਂ ਦੀ ਕਾਪੀ ਵੀ ਪੜ੍ਹੀ. ਉਹਨਾਂ ਕਿਹਾ ਕਿ ਘਟਨਾ ਮਗਰੋਂ ਉਹਨਾਂ ਨੇ ਪੁਰਸਕਾਰ ਸਮਾਰੋਹ ਦਾ ਬਾਇਕਾਟ ਕਰਨ ਅਤੇ ਪਾਕਿਸਤਾਨ ਵਾਪਸ ਪਰਤਣ ਦੀ ਗੱਲ ਸੋਚੀ ਪਰ ਉਹ 28 ਘੰਟੇ ਦੀ ਇੱਕ ਹੋਰ ਉਡਾਨ ਨਹੀਂ ਚਾਹੁੰਦੇ ਸਨ. ਹਨੀਫ ਵੱਲੋਂ ਲਿਖੀ ਗਈ ਕਿਤਾਬ ਵਿਚ ਸਿਆਸੀ ਜੁਮਲੇ ਹਨ.ਉਹਨਾਂ ਕਿਹਾ ਕਿ ਅੱਜ ਕੱਲ੍ਹ ਮੁਸਲਿਮ ਨਾਂ ਵਾਲੇ ਵਿਅਕਤੀ ਨਾਲ ਭੇਦਭਾਵ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ.
http://www.S7News.com

ਜਪਾਨ \'ਚ ਸਵਾਇਨ ਫਲੂ ਦੇ 121 ਮਾਮਲੇ

ਕੋਬੇ- ਜਪਾਨ ਵਿਚ ਸਵਾਇਨ ਫਲੂ ਦੇ 25 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਇਹਨਾਂ ਦੀ ਗਿਣਤੀ ਵੱਧ ਕੇ ਘੱਟ ਤੋਂ ਘੱਟ 121 ਹੋ ਗਈ ਹੈ. ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸਵਾਇਨ ਫਲੂ ਦੇ ਨਵੇਂ ਮਾਮਲੇ ਦੀ ਪੁਸ਼ਟੀ ਪੱਛਮੀ ਜਪਾਨ ਦੇ ਕੋਬੇ ਵਿਖੇ ਹੋਈ ਹੈ.ਜਪਾਨੀ ਸਰਕਾਰ ਨੇ ਇਸ ਤੋਂ ਪਹਿਲਾਂ ਐਚ1ਐਨ1 ਫਲੂ ਤੋਂ ਪੀੜ੍ਹਤ ਹੋਣ ਵਾਲਿਆਂ ਦੀ ਗਿਣਤੀ 96 ਦੱਸੀ ਸੀ. ਇਸ ਵਿਚਕਾਰ ਮਿਤਸੁਬਿਸ਼ੀ ਯੂਐਫਜੀ ਵਿੱਤੀ ਸਮੂਹ ਨੇ ਸੋਮਵਾਰ ਨੂੰ ਆਪਣੇ ਇੱਕ ਕਰਮਚਾਰੀ ਦੇ ਇਸ ਤੋਂ ਪੀੜ੍ਹਤ ਹੋਣ ਦੀ ਗੱਲ ਕਹੀ ਹੈ. ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਉਸ ਦਾ ਨਾਂ ਸਰਕਾਰ ਵੱਲੋਂ ਜਾਰੀ ਅੰਕੜਿਆਂ ਵਿਚ ਸ਼ਾਮਲ ਸੀ ਜਾਂ ਨਹੀਂ.ਉਹ ਕੋਬੇ ਵਿਚ ਇਸੇ ਸਮੂਹ ਦੀ ਇੱਕ ਸ਼ਾਖਾ ਵਿਚ ਕੰਮ ਕਰਦੀ ਸੀ.
http://www.S7News.com

ਅਡਵਾਨੀ ਹੋਣਗੇ ਵਿਰੋਧੀ ਨੇਤਾ

ਨਵੀਂ ਦਿੱਲੀ- ਭਾਜਪਾ ਨੇ ਬੀਤੇ ਕੱਲ੍ਹ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਿਰਫ ਕੁੱਝ ਸਮੇਂ ਲਈ ਲੋਕਸਭਾ ਵਿਚ ਵਿਰੋਧੀ ਨੇਤਾ ਬਣਾਏ ਜਾਣ ਸੰਬੰਧੀ ਮੀਡੀਆ ਵਿਚ ਆ ਰਹੀਆਂ ਖਬਰਾਂ ਨੂੰ ਵਿਰਾਮ ਦੇ ਦਿੱਤਾ. ਭਾਜਪਾ ਦੇ ਸੀਨੀਅਰ ਨੇਤਾ ਐਮ. ਵੈਂਕੱਈਆ ਨਾਇਡੂ ਨੇ ਭਾਸ਼ਾ ਨੂੰ ਦੱਸਿਆ ਕਿ ਭਾਜਪਾ ਸੰਸਦੀ ਬੋਰਡ ਅਤੇ ਹੋਰਨਾਂ ਸੀਨੀਅਰ ਨੇਤਾਵਾਂ ਨੇ ਅਡਵਾਨੀ ਨੂੰ ਕਿਹਾ ਕਿ ਹਾਰ ਮਗਰੋਂ ਪਾਰਟੀ ਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੀ ਲੋੜ ਹੈ ਅਤੇ ਉਹਨਾਂ ਨੂੰ ਵਿਰੋਧੀ ਨੇਤਾ ਬਨਣਾ ਚਾਹੀਦਾ ਹੈ ਤਾਂ ਉਹ ਤਿਆਰ ਹੋ ਗਏ ਪਰ ਇਸ ਲਈ ਕੋਈ ਸਮਾਂ ਮਿਆਦ ਨਾ ਤਾਂ ਦੱਸੀ ਗਈ ਅਤੇ ਨਾ ਹੀ ਇਸ ਉੱਪਰ ਚਰਚਾ ਹੋਈ. ਮੀਡੀਆ ਵਿਚ ਆਈ ਰਿਪੋਰਟ ਵਿਚ ਕਿਹਾ ਗਿਆ ਸੀ ਅਡਵਾਨੀ ਵਿਰੋਧੀ ਨੇਤਾ ਬਨਣ ਦੇ ਇਛੁੱਕ ਨਹੀਂ ਹਨ ਅਤੇ ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਪਾਰਟੀ ਜਲਦੀ ਹੀ ਕਿਸੇ ਦੂਜੇ ਨੇਤਾ ਦੀ ਚੌਣ ਕਰੇ.ਨਾਇਡੂ ਨੇ ਕਿਹਾ ਕਿ ਵਿਰੋਧੀ ਨੇਤਾ ਦੇ ਅਹੁਦੇ ਉੱਪਰ ਅਡਵਾਨੀ ਦੀ ਥਾਂ ਕਿਸੇ ਹੋਰ ਨੇਤਾ ਨੂੰ ਚੁਨਣ ਦੀ ਕੋਈ ਯੋਜਨਾ ਨਹੀਂ ਹੈ.
http://www.S7News.com

ਅਮਿਤਾਭ ਇਲੈਕਟ੍ਰੋਨਿਕ ਮੀਡਿਆ ਤੋਂ ਖਫ਼ਾ

ਨਵੀਂ ਦਿੱਲੀ- ਸਵਰਗੀ ਨਿਰਮਾਤਾ ਨਿਰਦੇਸ਼ਕ ਪ੍ਰਕਾਸ਼ ਮੇਹਰਾ ਦੇ ਅੰਤਿਮ ਸੰਸਕਾਰ ਦੌਰਾਨ ਇਲੈਕਟ੍ਰਾਨਿਕ ਮੀਡਿਆ ਦੇ ਵਿਵਹਾਰ ਨੂੰ ਲੈ ਕੇ ਬਿਗ ਬੀ ਅਮਿਤਾਭ ਬੱਚਨ ਕਾਫ਼ੀ ਖਫ਼ਾ ਹਨ ਅਤ ਉਨ੍ਹਾ ਨਰਾਜ਼ਗੀ ਜ਼ਾਹਿਰ ਕੀਤੀ ਹੈ। ਬਲਾਗ \'ਚ ਅਮਿਤਾਭ ਨੇ ਲਿਖਿਆ ਹੈ ਕਿ ਇਲੈਕਟ੍ਰੋਨਿਕ ਮੀਡਿਆ ਦਾ ਵਿਵਹਾਰ ਸਹੀ ਨਹੀਂ ਸੀ।ਮੌਕੇ ਦੀ ਸੰਵੇਨਸ਼ੀ ਲਤਾ ਲਈ ਕੋਈ ਸਨਮਾਨ ਨਹੀਂ ਸੀ।ਉਨ੍ਹਾ ਨੇ ਲਿਖਿਆ ਹੈ ਕਿ ਇਲੈਕਟ੍ਰੋਨਿਕ ਮੀਡਿਆ ਵਾਲੇ ਬਾਈਟ ਲੈਣ ਲਈ ਉਤਾਵਲੇ ਸਨ ਅਤੇ ਕੈਮਰਾ ਚਿਹਰੇ ਦੇ ਬਿਲਕੁਲ ਨਜ਼ਦੀਕ ਲਿਆਉਣ ਦੀ ਕੋਸ਼ਿਸ ਕਰ ਰਹੇ ਸਨ,ਜਦੋਂਕਿ ਅਜਿਹੇ ਸਮੇਂ ਸ਼ਾਂਤੀ ਅਤੇ ਖਾਮੋਸ਼ੀ ਦੀ ਬੇਹੱਦ ਜਰੂਰਤ ਸੀ ।

ਅਮਿਤਾਭ ਨੇ ਉਨ੍ਹਾ ਲੋਕਾਂ \'ਤੇ ਵੀ ਵਿਅੰਗ ਕੀਤਾ ਹੈ,ਜੋ ਪ੍ਰਸਿੱਧ ਹਸਤੀਆਂ ਨੂੰ ਦੇਖਦੇ ਹੀ ਕਿਸੇ ਵੀ ਤਰ੍ਹਾਂ ਉਨ੍ਹਾ ਦੇ ਨੇੜੇ ਆ ਕੇ ਖੜ੍ਹੇ ਹੋ ਜਾਂਦੇ ਹਨ ਤਾਕਿ ਸੈਲੀਬ੍ਰਿਟੀ ਦੀ ਤਸਵੀਰ ਦੇ ਨਾਲ-ਨਾਲ ਉਨ੍ਹਾ ਦੀ ਤਸਵੀ ਵੀ ਕੈਮਰਿਆਂ \'ਚ ਆ ਜਾਵੇ। ਅਮਿਤਾਭ ਅਤੇ ਅਭਿਸ਼ੇਕ ਬੱਚਨ ਕੱਲ੍ਹ ਮੁੰਬਈ ਦੇ �"ਸ਼ੀਵਾਰਾ ਸਮਸ਼ਾਨ ਘਾਟ \'ਚ ਸਵਰਗੀ ਨਿਰਮਾਤਾ ਨਿਰਦੇਸ਼ਕ ਪ੍ਰਕਾਸ਼ ਮੇਹਰਾ ਦੇ ਅੰਤਿਮ ਸੰਸਕਾਰ \'ਚ ਗਏ ਸਨ।ਲੰਬੀ ਬੀਮਾਰੀ ਦੇ ਬਾਅਦ ਮੇਹਰਾ ਦਾ 17 ਮਈ ਨੂੰ ਮੁੰਬਈ ਦੇ ਇੱਕ ਹਸਪਤਾਲ \'ਚ ਦੇਹਾਂਤ ਹੋ ਗਿਆ ਸੀ।
http://www.S7News.com

ਜੇਡੀਐਸ ਨੇ ਕਾਂਗਰਸ ਨੂੰ ਦਿੱਤਾ ਸਮੱਰਥਨ

ਨਵੀਂ ਦਿੱਲੀ- ਲੋਕਸਭਾ \'ਚ ਤਿੰਨ ਸੰਸਦਾਂ ਵਾਲੇ ਜਨਤਾ ਦਲ (ਸੈਕੁਲਰ) ਨੇ ਕੇਂਦਰ \'ਚ ਨਵੀਂ ਧਰਮ ਨਿਰਪੱਖ ਸਰਕਾਰ ਦੇ ਗਠਨ ਲਈ ਅੱਜ ਕਾਂਗਰਸ ਨੂੰ ਸਮੱਰਥਨ ਦੇਣ ਦੀ ਘੋਸ਼ਣਾ ਕੀਤੀ। ਜਨਤਾ ਦਲ (ਸੈਕੁਲਰ) ਨੇਤਾ ਐਚ ਡੀ ਕੁਮਾਰਸੁਆਮੀ ਨੇ ਕਿਹਾ ਹੈ ਕਿ ਕਾਂਗਰਸ ਨੇ ਸਾਡੀ ਪਾਰਟੀ ਨੂੰ ਸਮੱਰਥਨ ਦੀ ਅਪੀਲ ਕੀਤੀ ਸੀ ਕਿ ਅਸੀਂ ਧਰਮ ਨਿਰਪੱਖ ਤਾਕਤਾਂ ਨੂੰ ਸਮੱਰਥਨ ਦੇਣਾ ਚਾਹੁੰਦੇ ਸੀ।ਵਾਸਵ \'ਚ ਉਨ੍ਹਾ ਨੇ ਕਾਂਗਰਸ ਸਹਿਯੋਗ ਦੀ ਅਪੀਲ ਕੀਤੀ ਸੀ।ਅਸੀਂ ਸਮੱਰਥਨ ਦੇ ਰਹੇ ਹਾਂ।ਕੁਮਾਰਸੁਆਮੀ ਨੇ ਕੱਲ੍ਹ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਅਜ਼ਾਦ ਨਾਲ ਮੁਲਾਕਾਤ ਕੀਤੀ ਸੀ।ਉਨ੍ਹਾ ਨੇ ਕਿਹਾ ਹੈ ਕਿ ਉਨ੍ਹਾ ਨੂੰ ਉਮੀਦ ਹੈ ਕਿ ਨਵੀਂ ਸਰਕਾਰ ਕਰਨਾਟਕ ਦੇ ਵਿਕਾਸ ਲਈ ਹੋਰ ਜ਼ਿਆਦਾ ਮਦਦ ਦੇਵੇਗੀ।
http://www.S7News.com

ਮੋਦੀ ਮੇਰਾ ਉੱਤਰਾਧਿਕਾਰੀ ਨਹੀਂ : ਅਡਵਾਨੀ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਭਲੇ ਹੀ ਪਾਰਟੀ ਦੇ ਸਭ ਤੋਂ ਲੋਕਪ੍ਰਿਆ ਨੇਤਾ ਹੋਣ, ਪਰੰਤੂ ਉਹ ਉਹਨਾਂ ਦੇ ਉੱਤਰਾਧਿਕਾਰੀ ਨਹੀਂ ਹਨ. ਇੱਕ ਪ੍ਰੈੱਸ ਸੰਮੇਲਨ ਵਿੱਚ ਅਡਵਾਨੀ ਤੋਂ ਜਦੋਂ ਪੁੱਛਿਆ ਗਿਆ ਕਿ ਬੀਜੇਪੀ ਦੀ ਦੂਜੀ ਕਤਾਰ ਦੇ ਨੇਤਾਵਾਂ ਵਿੱਚ ਸਭ ਤੋਂ ਉੱਚੇ ਕੱਦ ਦੇ ਮੋਦੀ ਕੀ ਉਹਨਾਂ ਦੇ ਉੱਤਰ ਅਧਿਕਾਰੀ ਹਨ. ਇਸ ਉੱਤੇ ਉਹਨਾਂ ਨੇ ਸਿੱਧਾ ਜੁਆਬ ਦਿੱਤਾ, ਨਹੀਂ, ਮੈਂ ਅਜਿਹਾ ਨਹੀਂ ਆਖਾਂਗਾ. ਖਾਸ ਤੌਰ \'ਤੇ ਅਜਿਹੇ ਵਿੱਚ ਜਦੋਂ ਸਾਡੇ ਕਈ ਮੁੱਖ ਮੰਤਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ.
http://www.S7News.com

ਮੋਦੀ ਦੇ ਸਮਰੱਥਨ \'ਚ ਠਾਕਰੇ

ਮੁੰਬਈ- ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਸਮਰੱਥਾਵਾਂ ਦਾ ਪੁਰਜੋਰ ਸਮਰੱਥਨ ਕਰਦਿਆਂ ਕਿਹਾ ਹੈ ਕਿ ਉਹ ਇੱਕ ਸੈਲਫ ਮੇਡ ਨੇਤਾ ਹਨ ਅਤੇ ਬੀਜੇਪੀ ਨੂੰ ਉਹਨਾਂ ਦੀ ਜਰੂਰਤ ਹੈ. ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ਦੇ ਸੰਪਾਦਕ ਠਾਕਰੇ ਨੇ ਆਪਣੇ ਸੰਪਾਦਕੀ ਲੇਖ ਵਿੱਚ ਕਿਹਾ ਕਿ ਬੀਜੇਪੀ ਨੂੰ ਮੋਦੀ ਦੀ ਜਰੂਰਤ ਹੈ. ਮੇਰੀ ਸਹਿਯੋਗੀ ਪਾਰਟੀ (ਬੀਜੇਪੀ) ਨੂੰ ਮੇਰਾ ਇਹ ਬਿਆਨ ਪਸੰਦ ਨਹੀਂ ਆਵੇਗਾ ਪਰੰਤੂ ਸੱਚ ਕਹਿਣਾ ਮੇਰੀ ਆਦਤ ਹੈ. ਮੋਦੀ ਨੂੰ \'ਸਰਕਾਰ ਮੋਦੀ\' ਦੀ ਭਾਸ਼ਾ ਦਿੰਦਿਆਂ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਮੋਦੀ ਇੱਕ ਜੋਰਦਾਰ ਨੇਤਾ ਹੈ ਅਤੇ ਉਹਨਾਂ ਵਿੱਚ ਉਹ ਸਭ ਕੁੱਝ ਹਾਸਿਲ ਕਰਨ ਦੀ ਤਾਕਤ ਹੈ, ਜੋ ਉਹ ਹਾਸਿਲ ਕਰਨਾ ਚਾਹੁੰਦੇ ਹਨ. ਇਸਦੇ ਲਈ ਉਹ ਬੀਜੇਪੀ ਹਾਈਕਮਾਨ ਉੱਤੇ ਦਬਾਅ ਬਣਾਉਣ ਦਾ ਦਮ ਖ਼ਮ ਵੀ ਰੱਖਦੇ ਹਨ.
http://www.S7News.com

ਨਰੇਂਦਰ ਮੋਦੀ ਦੀ ਸਫ਼ਾਈ

ਨਵੀਂ ਦਿੱਲੀ- ਚੋਣਾਂ ਵਿੱਚ ਬੀਜੇਪੀ ਦੀ ਜੋਰਦਾਰ ਹਾਰ ਦੇ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਹੁਣ ਸਪੱਸ਼ਟ ਕਰਨਾ ਪੈ ਰਿਹਾ ਹੈ ਕਿ ਉਹ ਕੇਂਦਰ ਵਿੱਚ ਨਹੀਂ, ਬਲਕਿ ਗੁਜਰਾਤ ਵਿੱਚ ਹੀ ਰਹਿਣਗੇ ਅਤੇ ਰਾਜ ਦੇ ਲੋਕਾਂ ਦੀ ਸੇਵਾ ਕਰਨਗੇ. ਉਹਨਾਂ ਨੇ ਕਿਹਾ ਕਿ ਮੈਂ ਕਦੇ ਵੀ ਖੁਦ ਨੂੰ ਬੀਜੇਪੀ ਦੇ ਭਵਿੱਖੀ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਦੇ ਰੂਪ ਵਿੱਚ ਪੇਸ਼ ਨਹੀਂ ਕੀਤਾ. ਬੀਜੇਪੀ ਦੇ ਨੇਤਾਵਾਂ ਅਤੇ ਪਾਰਟੀ ਦੇ ਕੁੱਝ ਸਹਿਯੋਗੀ ਦਲਾਂ ਨੇ ਪ੍ਰਧਾਨ ਮੰਤਰੀ ਪਦ ਦੇ ਲਈ ਮੋਦੀ ਦਾ ਨਾਂਅ ਉਛਾਲੇ ਜਾਣ ਨੂੰ ਐੱਨਡੀਏ ਦੀ ਜੋਰਦਾਰ ਹਾਰ ਦਾ ਕਾਰਣ ਦੱਸਿਆ.

ਪਿਛਲੇ ਦਿਨੀਂ ਆਏ ਸ਼ਰਦ ਯਾਦਵ ਦੇ ਬਿਆਨ ਉੱਤੇ ਸਪੱਸ਼ਟੀਕਰਨ ਦਿੰਦਿਆਂ ਨਰੇਂਦਰ ਮੋਦੀ ਨੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਦੇ ਰੂਪ ਵਿੱਚ ਪੇਸ਼ ਕਰਨਾ ਮੀਡੀਆ ਦੀ ਉਪਜ ਸੀ. ਮੈਂ ਸ਼ੁਰੂ ਤੋਂ ਹੀ ਕਹਿ ਰਿਹਾ ਹਾਂ ਕਿ ਮੈਂ ਗੁਜਰਾਤ ਵਿੱਚ ਹਾਂ ਅਤੇ ਇੱਥੇ ਹੀ ਰਹਾਂਗਾ.
http://www.S7News.com

ਮਜ਼ਬੂਤ ਨੇਤਾ ਨੇ ਬਦਲਿਆ ਫੈਸਲਾ

ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਪਾਰਟੀ ਦੇ ਸੰਸਦੀ ਬੋਰਡ ਦੀ ਇੱਛਾ ਦਾ ਸਨਮਾਨ ਕਰਦਿਆਂ 15ਵੀਂ ਲੋਕ ਸਭਾ ਵਿੱਚ ਨੇਤਾ ਵਿਰੋਧੀ ਪੱਖ ਬਣਨ \'ਤੇ ਸਹਿਮਤੀ ਦੇ ਦਿੱਤੀ ਹੈ. ਭਾਜਪਾ ਪ੍ਰਮੁੱਖ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ 16 ਮਈ ਨੂੰ ਲੋਕ ਸਭਾ ਚੋਣ ਨਤੀਜਿਆਂ ਵਿੱਚ ਪਾਰਟੀ ਦੀ ਹਾਰ ਦੇ ਬਾਅਦ ਅਡਵਾਨੀ ਜੀ ਨੇ ਸੰਸਦੀ ਬੋਰਡ ਦੀ ਬੈਠਕ ਵਿੱਚ ਸਦਨ ਵਿੱਚ ਵਿਰੋਧੀ ਪੱਖ ਦਾ ਨੇਤਾ ਨਹੀਂ ਬਣਨ ਦੀ ਇੱਛਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਹੋਰ ਨੂੰ ਨੇਤਾ ਚੁਣ ਲਵੋ.

ਉਹਨਾਂ ਨੇ ਕਿਹਾ ਕਿ ਬੈਠਕ ਵਿੱਚ ਪੂਰੇ ਬੋਰਡ ਨੇ ਅਡਵਾਨੀ ਜੀ ਨੂੰ ਵਿਰੋਧੀ ਧਿਰ ਦਾ ਨੇਤਾ ਬਣੇ ਰਹਿਣ ਨੂੰ ਕਿਹਾ ਸੀ. ਫਿਰ ਵੀ ਅਡਵਾਨੀ ਨੇ ਜੋਰ ਦਿੱਤਾ ਕਿ ਉਹ ਆਪਣੇ ਫੈਸਲੇ ਉੱਤੇ ਕਾਇਮ ਹਨ. ਰਾਜਨਾਥ ਸਿੰਘ ਨੇ ਕਿਹਾ ਕਿ ਇਸਦੇ ਬਾਅਦ ਪਾਰਟੀ ਨੇ ਮੈਨੂੰ ਅਡਵਾਨੀ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਪਦ ਉੱਤੇ ਬਣੇ ਰਹਿਣ ਦੇ ਲਈ ਰਾਜੀ ਕਰਨਾ ਨੂੰ ਅਧਿਕ੍ਰਿਤ ਕੀਤਾ.
http://www.S7News.com

ਸਹਾਈ ਸਿੱਧ ਹੋਵੇਗਾ ਜਨ ਆਦੇਸ਼ : ਮਨਮੋਹਨ

ਨਵੀਂ ਦਿੱਲੀ- ਇੱਥੇ ਹੋਈ ਕਾਂਗਰਸ ਕਾਰਜ ਸੰਮਤੀ ਦੀ ਬੈਠਕ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸੰਸਾਰ ਗੰਭੀਰ ਆਰਥਿਕ ਮੰਦੀ ਦੇ ਦੌਰ ਤੋਂ ਲੰਘ ਰਿਹਾ ਹੈ ਅਤੇ ਸਾਡੇ ਗੁਆਂਢੀ ਦੇਸ਼ਾਂ ਵਿਚ ਉੱਥਲ ਪੁੱਥਲ ਜਾਰੀ ਹੈ. ਸੰਜੋਗ ਨਾਲ ਅਜਿਹੇ ਵੇਲ੍ਹੇ ਭਾਰਤ ਦੀ ਨਵੀਂ ਸਰਕਾਰ ਬਨੰਣ ਜਾ ਰਹੀ ਹੈ.ਅਜਿਹੇ ਵੇਲ੍ਹੇ ਇਹ ਦੋਵੇਂ ਸਮੱਸਿਆਵਾਂ ਨਵੀਂ ਸਰਕਾਰ ਲਈ ਮੁੱਖ ਚੁਣੌਤੀਆਂ ਹਨ. ਕਾਂਗਰਸ ਮਹਾਂ ਸਕਤੱਰ ਜਨਾਰਦਨ ਦਿਵੇਦੀ ਨੇ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ.ਸਿੰਘ ਨੇ ਭਰੋਸਾ ਜਾਹਰ ਕੀਤਾਤ ਹੈ ਕਿ ਸੰਪ੍ਰਗ ਨੂੰ ਜਿਵੇਂ ਜਨ ਆਦੇਸ਼ ਮਿਲਿਆ ਹੈ ਉਹ ਨਵੀਂ ਸਰਕਾਰ ਨੂੰ ਇਹਨਾਂ ਦੋ ਤੱਤਕਾਲੀ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਵਿਚ ਸਹਾਈ ਸਿੱਧ ਹੋਵੇਗਾ.
http://www.S7News.com

ਗਰੀਬਾਂ ਨੂੰ ਮਿਲੇਗਾ ਖਾਧ ਅਧਿਕਾਰ

ਨਵੀਂ ਦਿੱਲੀ- 100 ਦਿਨੀ ਰੁਜ਼ਗਾਰ ਗਰੰਟੀ ਯੋਜਨਾ ਮਗਰੋਂ ਹੁਣ ਇਸੇ ਤਰਜ਼ ਉੱਪਰ ਗਰੀਬਾਂ ਨੂੰ ਤਿੰਨ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਹਰ ਮਹੀਨੇ ਘੱਟੋ ਘੱਟ 25 ਕਿਲੋ ਚਾਵਲ ਅਤੇ ਕਣਕ ਦੀ ਕਨੂੰਨੀ ਵਿਵਸਥਾ ਕੀਤੀ ਜਾ ਸਕਦੀ ਹੈ. ਅਜਿਹਾ ਸੰਪ੍ਰਗ ਦੀ ਮੁੱਖ ਸਹਿਯੋਗੀ ਕਾਂਗਰਸ ਨੇ ਚੌਣ ਘੋਸ਼ਣਾ ਪੱਤਰ ਵਿਚ ਵਾਅਦਾ ਕੀਤਾ ਹੈ.15ਵੀਂ ਲੋਕਸਭਾ ਚੌਣਾਂ ਦੇ ਆਪਣੇ ਘੋਸ਼ਣਾ ਪੱਤਰ ਵਿਚ ਕਾਂਗਰਸ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਸੱਤਾ ਵਾਪਸ ਮਿਲੀ ਤਾਂ ਉਹ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਦੀ ਤਰਜ਼ ਉੱਪਰ ਖਾਧ ਦਾ ਅਧਿਕਾਰ ਕਨੂੰਨ ਲਾਗੂ ਕਰੇਗੀ.

ਇਹ ਕਨੂੰਨ ਸਾਰੇ ਲੋਕਾਂ ਖਾਸ ਕਰਕੇ ਸਮਾਜ ਦੇ ਵਾਂਝੇ ਤਬਕੇ ਨੂੰ ਉਚਿਤ ਖਾਧ ਪਦਾਰਥ ਦੀ ਯਕੀਨੀ ਦੀ ਗਰੰਟੀ ਦੇਵੇਗਾ.ਕਾਂਗਰਸ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਸਾਰੇ ਸ਼ਹਿਰਾਂ ਵਿਚ ਬੇਘਰ ਅਤੇ ਪ੍ਰਵਾਸੀ ਲੋਕਾਂ ਲਈ ਸਸਤੀ ਸਮੁਦਾਇਕ ਰਸੋਈ ਦੀ ਸਥਾਪਨਾ ਕੀਤੀ ਜਾਵੇਗੀ. ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ ਕਿ ਕਿ ਭਾਰਤੀ ਰਾਸ਼ਟਰੀ ਕਾਂਗਰਸ ਇਸ ਗੱਲ ਦਾ ਪ੍ਰਸਤਾਵ ਕਰਦੀ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲਾ ਹਰ ਪਰਿਵਾਰ ਭਾਂਵੇ ਉਹ ਸ਼ਹਿਰੀ ਖੇਤਰ ਵਿਚ ਹੋਵੇ ਅਤੇ ਜਾਂ ਫਿਰ ਪੇਂਡੂ ਖੇਤਰ ਵਿਚ, ਉਹ ਕਨੂੰਨ ਅਧੀਨ ਹਰ ਮਹੀਨੇ 25 ਕਿਲੋ ਚਾਵਲ ਅਤੇ ਕਣਕ ਤਿੰਨ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪ੍ਰਾਪਤ ਕਰਨ ਲਈ ਅਧਿਕਾਰਤ ਹੋਵੇਗਾ.
http://www.S7News.com

ਜਿੱਤ ਦਾ ਸਿਹਰਾ ਰਾਹੁਲ ਨੂੰ ਦਿੱਤਾ

ਨਵੀਂ ਦਿੱਲੀ- ਕੇਂਦਰ ਵਿਚ ਸੰਪ੍ਰਗ ਦੇ ਦੁਬਾਰਾ ਸਰਕਾਰ ਬਨਾਉਣ ਦੀ ਤਿਆਰੀ ਵਿਚਕਾਰ ਕਾਂਗਰਸ ਦੇ ਨੌਜਵਾਨ ਸੰਸਦ ਮੈਂਬਰਾਂ ਨੇ ਪਾਰਟੀ ਦੀ ਜਿੱਤ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੱਤਾ ਹੈ. ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਦੀ ਅਗਵਾਈ ਅਤੇ ਵਿਕਾਸ ਦੇ ਮੁੱਦੇ ਉੱਪਰ ਧੂੰਆਧਾਰ ਪ੍ਰਚਾਰ ਕਾਰਣ ਹੀ ਪਾਰਟੀ ਜਿੱਤ ਸਕੀ ਹੈ.ਕਾਂਗਰਸ ਨੇਤਾ ਸਚਿਨ ਪਾਇਲਟ ਨੇ ਐਨਡੀਟੀਵੀ ਨੂੰ ਦੱਸਿਆ ਕਿ ਜਨਤਾ ਨੇ ਰਾਹੁਲ ਗਾਂਧੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਹੈ. ਕਈ ਨੌਜਵਾਨ ਨੇਤਾ ਚੁਣੇ ਗਏ ਹਨ.ਇਸ ਦਾ ਸਿਹਰਾ ਕਾਂਗਰਸ ਪਾਰਟੀ ਨੂੰ ਜਾਂਦਾ ਹੈ ਜਿਸ ਨੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ.ਉਹਨਾਂ ਕਿਹਾ ਕਿ ਸੱਤਾ ਵਿਰੋਧੀ ਲਹਿਰ ਇਸ ਵਾਰ ਦੀਆਂ ਚੌਣਾਂ ਵਿਚ ਨਹੀਂ ਚੱਲੀ ਅਤੇ ਜਨਤਾ ਨੇ ਮਨਮੋਹਨ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ. ਉਹ ਇਸ ਸਵਾਲ ਨੂੰ ਟਾਲ ਗਏ ਕਿ ਕੀ ਉਹਨਾਂ ਨੂੰ ਕੈਬਿਨੇਟ ਵਿਚ ਸ਼ਾਮਲ ਕੀਤਾ ਜਾਵੇਗਾ.ਪਾਇਲਟ ਨੇ ਕਿਹਾ ਕਿ ਫੈਸਲਾ ਕਰਨਾ ਕਾਂਗਰਸ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦਾ ਅਧਿਕਾਰ ਹੈ ਕਿ ਕਿਸ ਨੂੰ ਕਿਹੜੀ ਜੁੰਮੇਵਾਰੀ ਦੇਣੀ ਹੈ.
http://www.S7News.com

ਲੋਕਸਭਾ \'ਚ ਪਹਿਲੀ ਦਫਾ ਪੁੱਜੇ ਚਾਰ ਗਾਂਧੀ

ਨਵੀਂ ਦਿੱਲੀ(ਭਾਸ਼ਾ)- ਨਹਿਰੂ-ਗਾਂਧੀ ਖਾਨਦਾਨ ਦੇ ਚਾਰ-ਚਾਰ ਮੈਂਬਰ ਇਸ ਵਾਰ ਲੋਕਸਭਾ ਦੀ ਸ਼ੋਭਾ ਵਧਾਉਣਗੇ.ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਇਸ ਪਰਿਵਾਰ ਦੇ ਚਾਰ ਮੈਂਬਰ ਇਕੱਠੇ ਹੇਠਲੇ ਸਦਨ ਵਿਚ ਬੈਠਣਗੇ. ਇਹ ਵੱਖਰੀ ਗੱਲ ਹੈ ਕਿ ਇਹਨਾਂ ਵਿਚੋਂ ਦੋ ਸੱਤਾਧਾਰੀ ਧਿਰ ਅਤੇ ਦੋ ਵਿਰੋਧੀ ਧਿਰ ਦੇ ਹੋਣਗੇ.ਭਾਜਪਾ ਆਗੂ ਵਰੁਣ ਗਾਂਧੀ ਪਹਿਲੀ ਦਫਾ ਪੀਲੀਭੀਤ ਤੋਂ ਜਿੱਤ ਕੇ ਲੋਕਸਭਾ ਵਿਚ ਪੁੱਜਣਗੇ ਅਤੇ ਸੰਸਦ ਪਹਿਲੀ ਵਾਰ ਦੋ ਮਾਂ ਪੁੱਤਾਂ ਦੀ ਜੋੜੀ ਦਾ ਸਵਾਗਤ ਕਰੇਗੀ. ਦੇਸ਼ ਦੇ ਪਹਿਲੇ ਸਿਆਸੀ ਪਰਿਵਾਰ ਦੇ ਇਹ ਗਾਂਧੀ ਦੋ ਮੁੱਖ ਸਿਆਸੀ ਦਲਾਂ ਦੀ ਪ੍ਰਤੀਨਿੱਧਤਾ ਕਰਨਗੇ.

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਹਨਾਂ ਦੇ ਪੁੱਤਰ ਰਾਹੁਲ ਗਾਂਧੀ ਸੱਤਾਧਾਰੀ ਗਠਬੰਧਨ ਦਾ ਹਿੱਸਾ ਹੋਣਗੇ ਤਾਂ ਭਾਜਪਾ ਨੇਤਾ ਮੇਨਕਾ ਗਾਂਧੀ ਅਤੇ ਉਹਨਾਂ ਦੇ ਪੁੱਤਰ ਵਰੁਣ ਗਾਂਧੀ ਭਗਵਾ ਪਾਰਟੀ ਦੇ ਬੈਨਰ ਹੇਠ ਵਿਰੋਧੀ ਧਿਰ ਵਿਚ ਬੈਠਣਗੇ. ਜ਼ਿਕਰਯੋਗ ਹੈ ਕਿ ਸੰਸਦ ਦੇ ਇਤਹਾਸ ਵਿਚ ਕੁੱਝ ਕੁ ਦਫਾ ਛੱਡ ਕੇ ਹੁਣ ਤੱਕ ਨਹਿਰੂ ਗਾਂਧੀ ਖਾਨਦਾਨ ਦਾ ਕੋਈ ਨਾ ਕੋਈ ਮੈਂਬਰ ਲੋਕਸਭਾ ਵਿਚ ਮੌਜੂਦ ਰਿਹਾ ਹੈ.
http://www.S7News.com

ਮੋਦੀ ਲੈ ਡੁੱਬਿਆ ਰਾਜਗ ਨੂੰ : ਸ਼ਰਦ

ਨਵੀਂ ਦਿੱਲੀ- ਆਮ ਚੋਣਾਂ ਵਿੱਚ ਰਾਜਗ ਦੀ ਹੈਰਾਨੀਜਨਕ ਹਾਰ ਦੇ ਬਾਅਦ ਰਾਜਗ ਵਿੱਚ ਭਾਜੜ੍ਹ ਪੈ ਗਈ. ਰਾਜਗ ਸੰਯੋਜਕ ਸ਼ਰਦ ਯਾਦਵ ਨੇ ਕਿਹਾ ਹੈ ਕਿ ਵਰੁਣ ਗਾਂਧੀ ਦੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਅਤੇ ਨਰਿੰਦਰ ਮੋਦੀ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਦੇ ਤੌਰ \'ਤੇ ਪੇਸ਼ ਕਰਨ ਦੇ ਕਾਰਣ ਰਾਜਗ ਨੂੰ ਕਾਫੀ ਨੁਕਸਾਨ ਪੁੱਜਿਆ. ਸ਼ਰਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਹੀ ਜਾਂ ਗਲਤ ਹੋ ਸਕਦਾ ਹੈ ਜਾਂ ਉਹਨਾਂ ਨੇ ਵਰੁਣ ਦਾ ਖੰਡਨ ਕੀਤਾ ਪਰੰਤੂ ਉਹਨਾਂ ਦੇ ਬਿਆਨ ਨੇ ਕਾਫ਼ੀ ਹਾਨੀ ਪਹੁੰਚਾਈ. ਉਹਨਾਂ ਦਾ ਬਿਆਨ ਅਸੰਵਿਧਾਨਿਕ ਸੀ.

ਇਹ ਦੇਸ਼ ਦੀ ਏਕਤਾ ਦੇ ਵਿਰੁੱਧ ਸੀ ਅਤੇ ਨਿਸ਼ਚਿਤ ਤੌਰ \'ਤੇ ਇਸ ਨੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਹੈ. ਇੱਕ ਸੁਆਲ ਦੇ ਜੁਆਬ ਵਿੱਚ ਸ਼ਰਦ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਕੇ ਪੇਸ਼ ਕਰਨ ਦੀ ਰਾਜਗ ਦੀ ਨੀਤੀ ਨੇ ਲੋਕਾਂ ਨੂੰ ਦੁਵਿਧਾ ਵਿੱਚ ਪਾ ਦਿੱਤਾ.
http://www.S7News.com

ਉੱਤਰ \'ਚ ਰਹੀ ਕਾਂਗਰਸ ਪੱਖੀ ਪੌਣ

15ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ, ਜਿਹਨਾਂ ਤੋਂ ਸਪੱਸ਼ਟ ਹੋ ਗਿਆ ਕਿ ਇਸ ਵਾਰ ਲੋਕਾਂ ਨੂੰ ਖੇਤਰੀ ਦਲਾਂ \'ਚ ਵਧੇਰੇ ਰੁੱਝੀ ਨਹੀਂ ਰਹੀ. ਪੰਜਾਬ ਦੀਆਂ 13 ਸੀਟਾਂ ਵਿੱਚੋਂ ਇਸ ਵਾਰ ਕਾਂਗਰਸ ਅੱਠ ਸੀਟਾਂ ਉੱਤੇ ਜਿੱਤੀ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਕੇਵਲ ਚਾਰ ਸੀਟਾਂ ਅਤੇ ਇੱਕ ਸੀਟ ਭਾਜਪਾ ਦੇ ਖਾਤੇ ਵਿੱਚ ਆਈ. ਜਦਕਿ ਪਿਛਲੀ ਵਾਰ ਨਤੀਜੇ ਕੁੱਝ ਇਸ ਤਰ੍ਹਾਂ ਸਨ, ਅਕਾਲੀ ਦਲ ਨੂੰ ਅੱਠ ਸੀਟਾਂ, ਤਿੰਨ ਸੀਟਾਂ ਭਾਜਪਾ ਨੂੰ ਅਤੇ ਦੋ ਸੀਟਾਂ ਕੇਵਲ ਕਾਂਗਰਸ ਨੂੰ ਮਿਲੀਆਂ ਸਨ. ਜਿੱਥੇ ਪੰਜਾਬ ਵਿੱਚ ਕਾਂਗਰਸ ਨੂੰ ਇਸ ਵਾਰ ਭਰਵਾਂ ਹੁੰਗਾਰਾ ਮਿਲਿਆ, ਉੱਥੇ ਹੀ ਹਰਿਆਣਾ ਵਿਖੇ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ, ਅਤੇ ਕਾਂਗਰਸ ਨੇ ਆਪਣੀ ਸਥਿਤੀ ਬਰਕਰਾਰ ਰੱਖੀ. 15ਵੀਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਪੰਜਾਬ ਹਰਿਆਣਾ ਤੋਂ ਇਲਾਵਾ ਉਤਰਾਖੰਡ ਵਿੱਚ ਚੰਗਾ ਸਮਰੱਥਨ ਮਿਲਿਆ, ਇੱਥੇ ਉਹਨਾਂ ਹੂੰਝਾ ਮਾਰ ਜਿੱਤ ਦਰਜ ਕੀਤੀ, ਜਦਕਿ ਪਿਛਲੀ ਵਾਰ ਇੱਥੇ ਕਾਂਗਰਸ ਨੂੰ ਕੇਵਲ ਇੱਕ ਸੀਟ \'ਤੇ ਜਿੱਤ ਮਿਲੀ ਸੀ.

ਇਤਨਾ ਹੀ ਨਹੀਂ ਉਤਰਾਖੰਡ ਦੀ ਤਰ੍ਹਾਂ ਕਾਂਗਰਸ ਨੇ ਦਿੱਲੀ ਦੀਆਂ ਸਾਰੀਆਂ ਸੀਟਾਂ \'ਤੇ ਜਿੱਤ ਪ੍ਰਾਪਤ ਕੀਤੀ. ਯੂਪੀ ਵਿੱਚ ਵੀ ਕਾਂਗਰਸ ਦੀ ਸਥਿਤੀ \'ਚ ਕਾਫ਼ੀ ਸੁਧਾਰ ਨਜ਼ਰ ਆਇਆ, ਯੂਪੀ ਦੀਆਂ 80 ਸੀਟਾਂ ਵਿੱਚੋਂ 21 ਸੀਟਾਂ ਉੱਤੇ ਕਾਂਗਰਸ ਕਬਜ਼ਾ ਕਰਨ ਵਿੱਚ ਸਫ਼ਲ ਹੋਈ, ਜਿਸਦੇ ਨਾਲ ਇੱਥੇ ਕਾਂਗ਼ਰਸ ਨੂੰ 12 ਸੀਟਾਂ ਪਿਛਲੀ ਵਾਰ ਦੇ ਮੁਕਾਬਲੇ ਵਧੇਰੇ ਮਿਲੀਆਂ. ਜੰਮੂ ਕਸ਼ਮੀਰ ਵਿੱਚ ਕਾਂਗਰਸ ਠੀਕ ਠੀਕ ਰਹੀ ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਦੋ ਸੀਟਾਂ ਦਾ ਨੁਕਸਾਨ ਸਹਿਣਾ ਪਿਆ. ਹਿਮਾਚਲ ਦੀ ਤਰ੍ਹਾਂ ਬਿਹਾਰ ਵਿੱਚ ਕਾਂਗਰਸ ਨੂੰ ਇੱਕ ਸੀਟ ਦਾ ਨੁਕਸਾਨ ਝੱਲਣਾ ਪਿਆ. ਇਹ ਨੁਕਸਾਨ ਉਸ ਵੇਲੇ ਬਹੁਤ ਘੱਟ ਨਜ਼ਰ ਆਉਂਦਾ ਹੈ, ਜਦੋਂ ਰਾਜਸਥਾਨ ਦੇ ਨਤੀਜਿਆਂ ਵੱਲ ਨਿਗਾਹ ਜਾਂਦੀ ਹੈ, ਜਿੱਥੇ ਕਾਂਗਰਸ ਨੇ 15 ਸੀਟਾਂ ਦਾ ਇਜਾਫ਼ਾ ਕਰਦੇ ਹੋਏ ਇਸ ਵਾਰ 19 ਸੀਟਾਂ ਉੱਤੇ ਕਬਜ਼ਾ ਕੀਤਾ.
http://www.S7News.com

ਕੇ. ਪੀ. ਦੀ ਜਿੱਤ ਦੀ ਖੁਸ਼ੀ ’ਚ ਲੱਡੂ ਵੰਡੇ

ਨਕੋਦਰ (ਤਰਲੋਕ)-ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਨਕੋਦਰ ਵਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਜੇਤੂ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਦੀ ਜਿੱਤ ਦੀ ਖੁਸ਼ੀ 'ਚ ਲੱਡੂ ਵੰਡੇ ਅਤੇ ਭੰਗੜੇ ਪਾਏ ਗਏ। ਇਸ ਸਮੇਂ ਪ੍ਰਦੇਸ਼ ਪ੍ਰਧਾਨ ਜੈ ਕਿਸ਼ਨ ਭੱਟੀ, ਉਪ ਪ੍ਰਧਾਨ ਪ੍ਰੀਤਮ ਸਿੰਘ ਬੱਤਰਾ, ਆਰਗੇਨਾਈਜ਼ਰ ਸੈਕਟਰੀ ਪਰਮਜੀਤ ਠਰੂ, ਰਣਜੀਤ ਸਿੰਘ ਤੱਖਰ, ਪਰਮਜੀਤ ਲਾਲ ਮੈਂਬਰ ਬਲਾਕ ਸੰਮਤੀ, ਰਾਮ ਕਿਸ਼ਨ, ਜੋਨੀ ਬੱਤਰਾ, ਇਤਸ਼ਕ ਖਾਨ ਤੇ ਹੋਰ ਬਹੁਤ ਸਾਰੇ ਕਾਂਗਰਸੀ ਵਰਕਰ ਸਨ।
http://www.S7News.com

ਸੰਤ ਸਾਧੂ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦਾ ਦਿਹਾਂਤ

ਜਗਰਾਉਂ (ਵਿਸ਼ੇਸ਼ ਪ੍ਰਤੀਨਿਧੀ)-ਨਾਨਕਸਰ ਸੰਪਰਦਾਇ ਸੰਤ ਨੰਦ ਸਿੰਘ ਨਾਨਕਸਰ ਅਤੇ ਸੰਤ ਈਸ਼ਰ ਸਿੰਘ ਨਾਨਕਸਰ ਵਾਲਿਆਂ ਤੋਂ ਵਰੋਸਾਏ ਸੰਤ ਸਾਧੂਸਿੰਘ ਨਾਨਕਸਰ ਵਾਲੇ ਆਪਣਾ ਪੰਜ ਭੌਤਿਕ ਸਰੀਰ ਦੁਪਹਿਰ 1 ਵਜ ਕੇ 13 ਮਿੰਟ 'ਤੇ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਛੱਡ ਕੇ ਗੁਰੂਚਰਨਾਂ 'ਚ ਜਾ ਬਿਰਾਜੇ। ਬਾਬਾ ਸਾਧੂ ਸਿੰਘ ਦਾ ਜਨਮ 1911 'ਚ ਪਿੰਡ ਭਗਵਾਂ, ਤਹਿਸੀਲ ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) 'ਚ ਹੋਇਆ। ਆਪ ਨੇ 1935 'ਚ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਕੋਲ ਆ ਗਏ, ਜਿਥੇ ਆਪ ਨੂੰਬਾਬਾ ਮਹਾਂ ਹਰਨਾਮ ਸਿੰਘ ਭੁੱਚੋ ਵਾਲਿਆਂ ਧਾਰਮਿਕ ਵਿੱਦਿਆ ਲੈਣ ਲਈ ਭੇਜਿਆ। ਇਥੇ ਆਪ ਸਵੇਰੇ ਅਤੇ ਸ਼ਾਮ ਨੂੰ ਹਰ ਰੋਜ਼ ਦੋ-ਦੋ ਘੰਟੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ। ਇਸ ਤੋਂ ਬਾਅਦ ਆਪ ਸੰਤ ਨੰਦ ਸਿੰਘ ਨਾਨਕਸਰ ਵਾਲਿਆਂ ਕੋਲ ਵਾਪਸ ਆ ਗਏ ਤੇ ਮੁੜ ਘਰ ਨਹੀਂ ਗਏ।

ਆਪ ਦੇ ਅਕਾਲ ਚਲਾਣੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ, ਗੁਰਚਰਨ ਸਿੰਘ ਗਾਲਿਬ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਭਾਗ ਸਿੰਘ ਮੱਲ੍ਹਾ, ਸੰਸਦੀ ਸਕੱਤਰ ਸ਼ੀਤਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਲੋਕ ਸਭਾ ਦੇ ਸਾਬਕਾ ਮੈਂਬਰ ਅਮਰੀਕ ਸਿੰਘ ਆਲੀਵਾਲ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਜਗਮੀਤ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ, ਵਿਧਾਇਕ ਗੁਰਦੀਪ ਸਿੰਘ ਭੈਣੀ, ਵਿਧਾਇਕ ਦਰਸ਼ਨ ਸਿੰਘ ਬਰਾੜ, ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ, ਫੈਡਰੇਸ਼ਨ (ਗਰੇਵਾਲ) ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਫੈਡਰੇਸ਼ਨ ਪ੍ਰਧਾਨ (ਮਹਿਤਾ) ਭਾਈ ਪਰਮਜੀਤ ਸਿੰਘ ਖਾਲਸਾ, ਪ੍ਰਮਜੀਤ ਸਿੰਘ ਧਰਮਸਿੰਘ ਵਾਲਾ ਆਦਿ ਨੇ ਕਿਹਾ ਕਿ ਬਾਬਾ ਸਾਧੂਸਿੰਘ ਜੀ ਚੋਲਾਂ ਤਿਆਗਣ 'ਤੇ ਸੰਸਾਰ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ। ਇਸ ਮੌਕੇ ਸੰਤ ਹਰਭਜਨ ਸਿੰਘ ਨਾਨਕਸਰ, ਸੰਤ ਘਾਲਾ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਜਗਰੂਪ ਸਿੰਘ ਬੇਗਮਪੁਰਾ, ਸੰਤ ਮੈਂਗਲ ਸਿੰਘ ਨਾਨਕਸਰ, ਬਾਬਾ ਗੁਰਮੇਲ ਸਿੰਘ ਨਾਨਕਸਰ, ਸੰਤ ਰਾਮ ਸਿੰਘ ਸੀਂਘੜੇ ਵਾਲੇ, ਬਾਬਾ ਗੇਜਾ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸੀਸ ਮਹਿਲ ਵਾਲੇ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਭਾਈ ਤੇਜਿੰਦਰ ਸਿੰਘ ਜਿੰਦੂ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਸੇਵਾ ਸਿੰਘ ਨਾਨਕਸਰ, ਸੰਤ ਰਵਿੰਦਰ ਸਿੰਘ ਜੋਨੀ ਤਖਾਣਬੱਧ, ਸੰਤ ਬਲਜਿੰਦਰ ਸਿੰਘ ਚਰਨਘਾਟ, ਭਾਈ ਹਰਬੰਸ ਸਿੰਘ ਜਗਧਾਰੀ ਵਾਲੇ, ਸੰਤ ਬਲਜਿੰਦਰ ਸਿੰਘ ਚਰਨਘਾਟ ਵਾਲਿਆਂ ਨੇ ਕਿਹਾ ਕਿ ਸੰਤ ਸਾਧੂ ਸਿੰਘ ਨਾਨਕਸਰ ਨੇ 74 ਵਰ੍ਹੇ ਸਿੱਖੀ ਦਾ ਪ੍ਰਚਾਰ ਕੀਤਾ। ਇਸ ਸਮੇਂ ਸੰਤ ਸਾਧੂਸਿੰਘ ਨਾਨਕਸਰ ਵਾਲਿਆਂ ਦੇ ਮੁੱਖ ਸੇਵਾਦਾਰ ਸੰਤ ਲੱਖਾ ਸਿੰਘ ਨਾਨਕਸਰ, ਸੰਤ ਗੁਰਦੇਵ ਸਿੰਘ ਚੰਡੀਗੜ੍ਹ, ਸੰਤ ਮਾਧੋ ਸਿੰਘ ਹਰੀਕੇ ਪੱਤਣ ਵਾਲਿਆਂ ਨੇ ਦੱਸਿਆ ਕਿ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੇ ਪੰਜ ਭੌਤਿਕ ਸਰੀਰ ਦਾ ਸਸਕਾਰ 17 ਮਈ ਸਵੇਰੇ 9 ਵਜੇ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉੁਂ) ਵਿਖੇ ਕੀਤਾ ਜਾਵੇਗਾ ਅਤੇ ਭੋਗ 24 ਮਈ 2009 ਨੂੰ ਪਾਏ ਜਾਣਗੇ।

ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਖ ਸੰਤ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੇ ਗੁਰੂ ਚਰਨ 'ਚ ਨਿਵਾਸ ਕਰਨ ਉਪਰੰਤ ਉਨ੍ਹਾਂ ਦੇ ਦਰਸ਼ਨਾਂ ਲਈ ਭਾਈ ਕੇ ਸਮਾਧ ਦੇ ਮਹਾਂਪੁਰਖ ਭਾਈ ਅਮਰੀਕ ਸਿੰਘ ਮੁਖੀ ਨਾਨਕਸਰ ਸਮਾਧ ਭਾਈਕੇ, ਭਾਈ ਧਰਮਪਾਲ ਸਿੰਘ ਮੁਖੀ ਨਾਨਕਸਰ ਦਿੱਲੀ, ਭਾਈ ਕੁਲਵੰਤ ਸਿੰਘ ਹੈਡ ਰਾਗੀ ਸਮਾਧ ਭਾਈਕੇ, ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾ�"ਂ) ਵਿਖੇ ਪਹੁੰਚੇ।
http://www.S7News.com

ਬਾਦਲ ਖਿਲਾਫ਼ ਅਮਰਿੰਦਰ ਦੀ ਅਰਜ਼ੀ ਖਾਰਿਜ

ਚੰਡੀਗੜ੍ਹ (ਪੱਤਰ ਪ੍ਰੇਰਕ)�"ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੁਣਵਾਈ ਰਾਜ ਤੋਂ ਬਾਹਰ ਕਿਸੇ ਅਦਾਲਤ ਵਿਚ ਕਰਾਉਣ ਦੀ ਕਾਂਗਰਸ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਰਜੀ ਨੂੰਸੁਪਰੀਮ ਕੋਰਟ ਨੇ ਅੱਜ ਖਾਰਿਜ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਬਾਦਲ ਅਤੇ ਬੇਟੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਸਾਲ 2002 ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਤਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਪ੍ਰਮੁੱਖ ਜੱਜ ਕੇ.ਜੀ. ਬਾਲਾਕ੍ਰਿਸ਼ਣਨ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੇ ਕਿਹਾ ਕਿ ਅਮਰਿੰਦਰ ਸਿੰਘ ਇਸ ਗੱਲ ਨੂੰਸਾਬਿਤ ਨਹੀਂ ਕਰ ਸਕੇ ਕਿ ਜੇਕਰ ਮਾਮਲੇ ਦੀ ਸੁਣਵਾਈ ਸੂਬੇ ਵਿਚ ਹੋਈ ਤਾਂ ਨਿਆਂ ਨਹੀਂ ਮਿਲ ਸਕੇਗਾ। ਅਮਰਿੰਦਰ ਨੇ ਸਬੰਧਤ ਮਾਮਲੇ ਨੂੰਮੋਹਾਲੀ ਦੀ ਵਿਸ਼ੇਸ਼ ਅਦਾਲਤ ਤੋਂ ਕੱਢ ਕੇ ਕਿਸੇ ਹੋਰ ਰਾਜ ਵਿਚ ਸੁਣਵਾਈ ਦੀ ਮੰਗ ਕੀਤੀ ਸੀ।
http://www.S7News.com

ਮਿੰਨੀ ਕਹਾਣੀ-ਘੋੜੇ ਵਾਲਾ ਚੌਕ

'ਭਾਈ ਸਾਹਿਬ! ਘੋੜੇ ਵਾਲੇ ਚੌਕ ਵਿਚ ਬੱਸ ਰੋਕ ਦਿ�"?' ਸਵਾਰੀ ਨੇ ਕੰਡਕਟਰ ਨੂੰ ਆਖਿਆ। ਬਸ, ਐਨਾ ਕਹਿਣ ਦੀ ਦੇਰ ਸੀ ਇਕ ਅੱਧਖੜ ਉਮਰ ਦੀ ਸਵਾਰੀ ਨੇ ਉਸ ਨੂੰ ਗੁੱਟੋਂ ਫੜ ਲਿਆ।

'ਭਾਈ ਸਾਹਿਬ! ਤੁਸੀਂ ਕੀ ਕੰਮ ਕਰਦੇ ਹੋ?'

'ਉਸ ਨੇ ਬੜਾ ਚੌੜਾ ਹੋ ਕੇ ਆਖਿਆ ਕਿ ਮੈਂ ਰਾਏਕੋਟ ਲੈਕਚਰਾਰ ਲੱਗਿਆ ਹੋਇਆ ਹਾਂ।'

'ਭਾਈ ਸਾਹਿਬ! ਤੁਸੀਂ ਕਾਹਦੇ ਲੈਕਚਰਾਰ ਹੋ?'

'ਮੈਂ ਹਿਸਟਰੀ ਦਾ ਲੈਕਚਰਾਰ ਹਾਂ।'

'ਸੁਆਹ ਦੀ ਖੇਹ, ਤੁਸੀਂ ਹਿਸਟਰੀ ਦੇ ਲੈਕਚਰਾਰ ਹੋ, ਇਹੋ ਜਿਹਾ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋਵੋਂਗੇ।'

'ਬਜ਼ੁਰਗੋ ਮੈਂ ਤੁਹਾਡੀ ਗੱਲ ਨਹੀਂ ਸਮਝਿਆ?'

'ਨਾ ਕੋਈ ਘੱਟ ਪੜ੍ਹਿਆ-ਲਿਖਿਆ ਇਸ ਨੂੰ 'ਘੋੜੇ ਵਾਲਾ ਚੌਕ' ਆਖੇ ਤਾਂ ਗੁੱਸਾ ਘੱਟ ਆਵੇ ਜਦੋਂ ਤੁਹਾਡੇ ਵਰਗੇ ਲੈਕਚਰਾਰ ਵੀ ਇਸ ਨੂੰ 'ਘੋੜੇ ਵਾਲਾ ਚੌਕ' ਆਖਣ ਤਾਂ ਬਾਕੀਆਂ ਦਾ ਕੀ ਬਣੇਗਾ? ਤੁਹਾਨੂੰ ਘੋੜੇ ਉ¤ਪਰ ਬੈਠਾ ਮਹਾਨ 'ਜਰਨੈਲ ਹਰੀ ਸਿੰਘ ਨਲਵਾ' ਵਿਖਾਈ ਨਹੀਂ ਦਿੰਦਾ, ਜਿਸ ਦੀ ਦਲੇਰੀ, ਨਿਡਰਤਾ, ਸੂਰਮਗਤੀ ਅਤੇ ਦੂਰ-ਅੰਦੇਸ਼ੀ ਨੂੰ ਦੁਨੀਆ ਮੰਨਦੀ ਸੀ। ਜਿਸ ਦੀ ਪਵਿੱਤਰ ਯਾਦ 'ਚ ਇਸ ਚੌਕ ਦਾ ਨਾਂਅ 'ਸਰਦਾਰ ਹਰੀ ਸਿੰਘ ਨਲਵਾ' ਚੌਕ ਰੱਖਿਆ ਗਿਆ ਹੈ।

'ਬਜ਼ੁਰਗੋ ਸੌਰੀ।'

'ਅਜੇ ਵੀ ਤੁਸੀਂ ਇਕ ਨਹੀਂ ਕਈ ਗ਼ਲਤੀਆਂ ਕਰ ਰਹੇ ਹੋ। ਤੁਹਾਡੀ ਕਿੰਨੀ ਉਮਰ ਹੈ?

'ਬਜ਼ੁਰਗੋ ਸਤਵੰਜਾ ਸਾਲ।'

'ਭਲਿਆ ਮਾਣਸਾ ਮੇਰੀ ਉਰ ਤਰਵੰਜਾ ਸਾਲ ਹੈ, ਸਾਬਤ ਸੂਰਤ ਗੁਰੂ ਦਾ ਸਿੱਖ ਹਾਂ ਅਤੇ ਦਾੜ੍ਹਾ ਵੇਖ ਕੇ ਹੀ ਮੈਨੂੰ ਬਜ਼ੁਰਗ ਆਖੀ ਜਾਨਾਂ ਐਂ, ਆਪ ਕੱਟ ਵੱਢ ਕੇ ਅਤੇ ਰੰਗ ਕਰਕੇ ਆਪਣੇ-ਆਪ ਨੂੰ ਜਵਾਨ ਸਮਝਦਾ ਏਂ।'

'ਛੋਟੇ ਵੀਰ ਜੀ, ਸੌਰੀ।'

'ਹਾਲੀਂ ਵੀ ਇਕ ਗ਼ਲਤੀ ਕਰ ਰਿਹਾ ਏਂ 'ਸੌਰੀ' ਨਹੀਂ 'ਮੁਆਫ਼ੀ' ਕਹੋ ਮਾਂ-ਬੋਲੀ ਨੂੰ ਪਿਆਰ ਕਰਨਾ ਸਿੱਖੋ।' ਲੈਕਚਰਾਰ ਸਾਹਿਬ ਨੂੰ ਬੱਸ ਦਾ ਦਰਵਾਜ਼ਾ ਖੁੱਲ੍ਹ ਜਾਣ ਦੇ ਬਾਵਜੂਦ ਭੱਜਣ ਨੂੰ ਰਾਹ ਨਹੀਂ ਮਿਲ ਰਿਹਾ ਸੀ। ਸਾਰੀਆਂ ਸਵਾਰੀਆਂ ਮੁਸ਼ਕੜੀਆਂ ਹੱਸ ਰਹੀਆਂ ਸਨ।

-ਅਮਰੀਕ ਸਿੰਘ ਤਲਵੰਡੀ, ਗਿੱਲ ਨਗਰ ਮੁੱਲਾਂਪੁਰ ਦਾਖਾ, ਲੁਧਿਆਣਾ।
http://www.S7News.com

ਟੀਚਰਾਂ ਅਤੇ ਮਾਪਿਆਂ ਦਾ ਨਜ਼ਰੀਆ ਬਦਲਣ ਦੀ ਲੋੜ

ਦਸਵੀਂ ਜਮਾਤ ਦੀ ਬਬਲੀ ਕੋਈ ਨਾ ਕੋਈ ਬਹਾਨਾ ਪਾ ਕੇ ਸਕੂਲੋਂ ਘਰ ਨੂੰ ਲੇਟ ਜਾਇਆ ਕਰਦੀ ਸੀ, ਰਸਤੇ ਵਿ¤ਚ ਉਸ ਨੂੰ ਦਸਵੀਂ ਦਾ ਹੀ ਮੁੰਡਾ ਤੇਜਾ ਰੋਜ਼ ਮਿਲਦਾ ਤੇ ਉਹ ਗ਼ੈਰ ਵਾਜਿਬ ਹਰਕਤਾਂ ਕਰਦੇ, ਅਜਿਹਾ ਕਦੋਂ ਤੋਂ ਹੀ ਚੱਲ ਰਿਹਾ ਸੀ। ਮਾਸਟਰ ਬਿਸ਼ਨ ਸਿੰਘ ਨਵਾਂ ਹੀ ਸਕੂਲ ਵਿ¤ਚ ਆਇਆ ਸੀ, ਅਜੇ ਹਫ਼ਤਾ ਹੀ ਹੋਇਆ ਸੀ।

ਇ¤ਕ ਦਿਨ ਸਕੂਲ ਤੋਂ ਬਾਅਦ ਹੈ¤ਡ-ਮਿਸਟਰੈ¤ਸ ਨੇ ਉਸ ਨੂੰ ਪਿੰਡ ਦੇ ਸਰਪੰਚ ਨੂੰ 16 ਦੀ ਮੀਟਿੰਗ ਦਾ ਸੁਨੇਹਾ ਦੇਣ ਲਈ ਕਿਹਾ, ਨਾਲੇ ਤਾਕੀਦ ਕੀਤੀ ਕਿ ਸੁਨੇਹਾ ਅੱਜ ਹੀ ਪਹੁੰਚਣਾ ਚਾਹੀਦਾ ਹੈ। ਮੀਟਿੰਗ ਬਾਰੇ ਗੱਲਬਾਤ ਕਾਫ਼ੀ ਦੇਰ ਹੁੰਦੀ ਰਹੀ ਇਸ ਕਰਕੇ ਬਿਸ਼ਨ ਸਿੰਘ ਮਾਸਟਰ ਨੇ ਜਲਦੀ ਨਾਲ ਸਾਈਕਲ ਚੁੱਕੀ ਤੇ ਪਿੰਡ ਵੱਲ ਨੂੰ ਹੋ ਗਿਆ, ਉਹ ਸਰਪੰਚ ਨੂੰ ਜ਼ਾਤੀ ਤੌਰ 'ਤੇ ਜਾਣਦਾ ਸੀ।

ਰਸਤੇ ਵਿ¤ਚ ਅਚਾਨਕ ਉਸ ਦੀ ਨਿਗ੍ਹਾ ਬਬਲੀ ਅਤੇ ਤੇਜੇ 'ਤੇ ਪਈ, ਉਹ ਅਸ਼ਲੀਲ ਤੇ ਨਾਵਾਜਬ ਹਰਕਤਾਂ ਕਰ ਰਹੇ ਸਨ। ਬਿਸ਼ਨ ਸਿੰਘ ਨੇ ਨਾਟਕ ਜਿਹਾ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਦੇਖਿਆ ਹੀ ਨਹੀਂ। ਉਹ ਜਲਦੀ ਜਲਦੀ ਪੈਡਲ ਮਾਰਦਾ ਉਨ੍ਹਾਂ ਦੇ ਕੋਲੋਂ ਲੰਘ ਗਿਆ।

ਸਰਪੰਚ ਜੀ ਨੂੰ ਸੁਨੇਹਾ ਦੇ ਕੇ ਉਹ ਮੁੜਨ ਹੀ ਲੱਗਾ ਸੀ ਕਿ ਉਸ ਨੂੰ ਤੇਜੇ ਤੇ ਬਬਲੀ ਦਾ ਖ਼ਿਆਲ ਆਇਆ, ਉਸ ਨੇ ਸਹਿਵਨ ਹੀ ਸਰਪੰਚ ਨੂੰ ਮੁੰਡੇ-ਕੁੜੀ ਦੀਆਂ ਅਜੀਬ ਹਰਕਤਾਂ ਬਾਰੇ ਦ¤ਸਿਆ, ਸਰਪੰਚ ਨੇ ਰਤਾ ਗੁੱਸੇ ਹੋ ਕੇ ਕਿਹਾ-ਤੂੰ ਕੀ ਲੈਣਾ ਹੈ? ਇੰਨੇ ਨੂੰ ਤੇਜਾ ਤੇ ਬਬਲੀ ਵੀ ਪਿੰਡ ਵਿ¤ਚ ਦਾਖ਼ਲ ਹੋ ਗਏ। ਸਰਪੰਚ ਨੇ ਬਿਸ਼ਨੇ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ-ਬਬਲੀ ਮੇਰੀ ਹੀ ਲੜਕੀ ਹੈ।

ਬਿਸ਼ਨ ਸਿੰਘ ਚੁੱਪ ਚਾਪ ਘਰ ਨੂੰ ਚਲਾ ਗਿਆ। ਪਰ ਉਸ ਨੇ ਹੈ¤ਡ ਮਿਸਟਰੈ¤ਸ ਨਾਲ ਗੱਲ ਕਰਨਾ ਆਪਣਾ ਫ਼ਰਜ਼ ਸਮਝਿਆ। ਜਦੋਂ ਉਸ ਨੇ ਮੈਡਮ ਨਾਲ ਗੱਲ ਕੀਤੀ, ਤਾਂ ਮੈਡਮ ਨੇ ਉਸ ਨੂੰ ਸਮਝਾਉਂਦਿਆਂ ਕਿਹਾ-ਬਿਸ਼ਨ ਸਿੰਘ ਜੀ, ਆਪਾਂ ਕੀ ਲੈਣਾ ਹੈ, ਖੂਹ ਵਿ¤ਚ ਪੈਣ ਮੁੰਡਾ ਤੇ ਕੁੜੀ।

ਬਿਸ਼ਨ ਸਿੰਘ ਸੋਚਣ ਲੱਗ ਪਿਆ ਕਿ ਟੀਚਰ ਕੇਵਲ ੳ ਅ ੲ ਹੀ ਨਹੀਂ ਪੜ੍ਹਾਉਂਦਾ, ਉਸ ਦਾ ਕੰਮ ਕੇਵਲ ਭੂਗੋਲ ਤੇ ਇਤਿਹਾਸ ਪੜ੍ਹਾਉਣਾ ਹੀ ਨਹੀਂ, ਉਸ ਦਾ ਫ਼ਰਜ਼ ਹੈ ਬ¤ਚਿਆਂ ਵਿ¤ਚ ਚੰਗੀਆਂ ਆਦਤਾਂ ਪਾਉਣੀਆਂ ਤੇ ਬ¤ਚਿਆਂ ਨੂੰ ਇਖ਼ਲਾਕ ਦੀ ਸਿ¤ਖਿਆ ਦੇਣੀ। ਉਸ ਨੇ ਸਹਿਜ ਦੇਣੇ ਕਿਹਾ-ਬਿਸ਼ਨਿਆਂ ਤੂੰ ਠੇਕੇ 'ਤੇ ਰ¤ਖਿਆ ਮਾਸਟਰ ਹੈਂ, ਮੈਡਮ ਤੇ ਸਰਪੰਚ ਠੀਕ ਹੀ ਕਹਿੰਦੇ ਹਨ, ਮੈਂ ਕੀ ਲੈਣਾ ਹੈ?

ਇ¤ਕ ਦਿਨ ਇ¤ਕ ਕੁੜੀ ਬਿਸ਼ਨ ਸਿੰਘ ਕੋਲ ਆਈ ਤੇ ਕਹਿਣ ਲੱਗੀ ਸਰ, ਮਾਸਟਰ ਪੁਰੀ ਸਾਹਿਬ ਮੈਨੂੰ ਛੇੜਦੇ ਰਹਿੰਦੇ ਹਨ, ਕਈ ਵਾਰ ਪਿ¤ਠ ਵੱਲੋਂ ਕਮੀਜ਼ ਚੁੱਕ ਲੈਂਦੇ ਹਨ ਤੇ ਕਹਿੰਦੇ ਹਨ, ਉਸ ਭੂੰਡੀ ਨੇ ਤੈਨੂੰ 10 ਡੰਗ ਮਾਰਨੇ ਸੀ ਜੇ ਮੈਂ ਕਮੀਜ਼ ਚੁੱਕ ਕੇ ਭੂੰਡੀ ਨੂੰ ਬਾਹਰ ਨਾ ਕੱਢਦਾ। ਮੇਰੀ ਬਾਂਹ 'ਤੇ ਪੁਰੀ ਸਾਹਿਬ ਨੇ ਆਪਣਾ ਨਾਂਅ ਵੀ ਲਿਖ ਦਿ¤ਤਾ ਹੈ। ਮਾਸਟਰ ਬਿਸ਼ਨ ਸਿੰਘ ਨੂੰ ਮੈਡਮ ਦੀ ਗੱਲ ਯਾਦ ਆਈ, ਕੁੜੀਆਂ ਦਾ ਮਾਮਲਾ ਨਾਜ਼ਕ ਹੁੰਦਾ ਹੈ, ਸਾਨੂੰ ਇ¤ਕ ਪਾਸੇ ਹੀ ਰਹਿਣਾ ਚਾਹੀਦਾ ਹੈ। ਬਿਹਤਰ ਹੈ ਜੇ ਤੂੰ ਆਪਣੀ ਮਾਂ ਨਾਲ ਗੱਲ ਕਰੇ। ਪਰ ਕੁੜੀ ਮਾਂ ਤੋਂ ਡਰਦੀ ਸੀ।

ਪੁਰੀ ਸਾਹਿਬ ਅੱਗੇ ਵਧਦੇ ਰਹੇ ਤੇ ਇ¤ਕ ਦਿਨ ਲੜਕੀ ਨੂੰ ਹਮਲਾ ਕਰ ਕੇ ਹੀ ਹਟੇ। ਜਦੋਂ ਖ਼ਬਰ ਸਾਰੇ ਸਕੂਲ ਵਿ¤ਚ ਫੈਲ ਗਈ, ਬਿਸ਼ਨ ਸਿੰਘ ਨੇ ਕਿਹਾ-ਆਪਾਂ ਕੀ ਲੈਣਾ ਹੈ। ਪਰ ਕਿਉਂ, ਆਪਾਂ ਦਾ ਫ਼ਰਜ਼ ਹੈ, ਟੀਚਰਾਂ ਦਾ ਫਰਜ਼ ਹੈ ਕਿ ਉਹ ਬ¤ਚਿਆਂ ਨੂੰ ਇਖ਼ਲਾਕ ਦੀ ਸਿ¤ਖਿਆ ਦੇਣ, ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ। ਜੇ ਅਸੀਂ ਟੀਚਰ ਪੁਰੀ ਨੂੰ ਸਮਝਾ ਦੇਂਦੇ ਤਾਂ ਇਹ ਹਾਦਸਾ ਨਾ ਹੁੰਦਾ।

ਇਹ ਘਟਨਾ ਸੱਚੀ ਹੈ, ਕੇਵਲ ਨਾਂਅ ਹੀ ਬਦਲੇ ਹੋਏ ਹਨ।

ਗੱਲ ਸੋਚਣ ਵਾਲੀ ਹੈ ਕਿ ਕੀ ਇਹ ਸਿਧਾਂਤ ਠੀਕ ਹੈ ਕਿ ਆਪਾਂ ਕੀ ਲੈਣਾ ਹੈ? ਇਸ ਮਜ਼ਮੂਨ 'ਤੇ ਖ¤ੁਲ੍ਹ ਕੇ ਬਹਿਸ ਹੋਣੀ ਚਾਹੀਦੀ ਹੈ। ਟੀਚਰ ਨੂੰ ਆਪਣਾ ਫ਼ਰਜ਼ ਪਛਾਣਨਾ ਚਾਹੀਦਾ ਹੈ।

ਇਹ ਕਹਿ ਕੇ ਕਿ ਆਪਾਂ ਕੀ ਲੈਣਾ ਹੈ, ਟੀਚਰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦਾ। ਬੱਚਿਆਂ ਦੀਆਂ ਹਰਕਤਾਂ ਨੂੰ ਸਨਾਤਮਿਕ ਤੇ ਨੈਤਿਕ ਸੇਧ ਦੇਣਾ ਟੀਚਰ ਦੀ ਡਿਊਟੀ ਨੰਬਰ ਇੱਕ ਹੈ।

ਸੈਕਸ ਐਜੂਕੇਸ਼ਨ ਦੀ ਗੱਲ ਹੁੰਦੀ ਹੈ, ਮਾਪੇ ਵੀ ਤੇ ਟੀਚਰ ਵੀ ਅਤੇ ਧਾਰਮਿਕ ਲੀਡਰ ਵੀ ਇਸ ਗੱਲ ਵਿੱਚ ਹਿੱਸਾ ਲੈਂਦੇ ਹਨ, ਇਕ ਧੜਾ ਸੈਕਸ ਐਜੂਕੇਸ਼ਨ ਦੇ ਹੱਕ ਵਿੱਚ ਬੋਲਦਾ ਹੈ ਤੇ ਇਕ ਇਸ ਦੀ ਮੁਖਾਲਫਤ ਕਰਦਾ ਹੈ ਤੇ ਬਹਿਸ ਬੰਦ ਹੋ ਜਾਂਦੀ ਹੈ, ਬਹਿਸ ਲਟਕਦੀ ਹੀ ਰਹਿ ਜਾਂਦੀ ਹੈ, ਠੋਸ ਨਤੀਜਾ ਕੋਈ ਨਹੀਂ ਨਿਕਲਦਾ। ਮਨੋਵਿਗਿਆਨੀ ਕਹਿੰਦੇ ਹਨ ਕਿਸ਼ੋਰ ਅਵਸਥਾ (14 ਤੋਂ 17 ਸਾਲ ਤੱਕ) ਬੱਚੇ ਕਈ ਗਲਤੀਆਂ ਕਰ ਲੈਂਦੇ ਹਨ, ਕਿਉਂਕਿ ਕੋਈ ਵੀ ਨਾ ਮਾਪੇ, ਨਾ ਟੀਚਰ ਉਨ੍ਹਾ ਦੇ ਪ੍ਰਸ਼ਨਾਂ ਦੇ ਜਵਾਬ ਦਿੰਦਾ ਹੈ, ਉਹ ਫਿਲਮਾਂ ਤੋਂ ਹੀ ਮੁਹੱਬਤ ਦਾ ਸੰਕਲਪ ਬਣਾਉਂਦੇ ਹਨ, ਜੋ ਗਲਤ ਹੁੰਦਾ ਹੈ।

ਬੱਚਿਆਂ ਦੀਆਂ ਕਈ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਜੋ ਸਮਾਧਾਨ ਮੰਗਦੀਆਂ ਹਨ, ਪਰ ਸਮਾਧਾਨੀ ਕੋਈ ਵੀ ਨਹੀਂ ਹੁੰਦਾ।

ਸਟੇਟ ਕਾਲਜ, ਪਟਿਆਲਾ ਦੀ ਘਟਨਾ ਅਜੇ ਤਾਜ਼ੀ ਹੀ ਹੈ, ਇਕ ਲੜਕੀ ਨੇ ਇਕ ਲੜਕੇ ਦਾ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ, ਨਿਰਾਸ਼ ਹੋ ਕੇ ਉਸ ਨੇ ਹੋਸਟਲ ਦੇ ਕਮਰੇ ਵਿੱਚ ਹੀ ਖੁਦਕੁਸ਼ੀ ਕਰ ਲਈ, ਜਿਵੇਂ ਖੁਦਕੁਸ਼ੀ ਉਸ ਦੀ ਸਮੱਸਿਆ ਦਾ ਸਮਾਧਾਨ ਹੋਵੇ।

ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਵੱਖੋ-ਵੱਖਰੀ ਥਾਂ ਦੋ ਇੱਕੋ ਜਿਹੀਆਂ ਘਟਨਾਵਾਂ ਹੋਈਆਂ । ਪਿਆਰ ਕਰਨ ਵਾਲੇ ਦੋ ਮੁੰਡਿਆਂ ਨੇ ਆਪਣੀਆਂ ਪ੍ਰੇਮਿਕਾਵਾਂ ਨੂੰ ਸਰੇਆਮ ਚਾਕੂ ਮਾਰ-ਮਾਰ ਕੇ ਕਾਲਜਾਂ ਵਿੱਚ ਹੀ ਕਤਲ ਕਰ ਦਿੱਤਾ। ਉਨ੍ਹਾਂ ਵੀ ਇਹ ਸੋਚਿਆ ਕਿ ਆਪਣੀ ਮੁਹੱਬਤ (ਲੜਕੀ) ਨੂੰ ਕਤਲ ਕਰਨਾ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੈ। ਤਕਰੀਬਨ ਹਰ ਰੋਜ਼ ਸਕੂਲਾਂ ਅਤੇ ਕਾਲਜਾਂ ਵਿੱਚ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ, ਇਹ ਪੜ੍ਹ ਕੇ ਬੜੀ ਸ਼ਰਮ ਆਉਂਦੀ ਹੈ, ਜਦੋਂ ਟੀਚਰ ਹੀ ਅਜਿਹੇ ਕਾਲੇ ਕਾਰੇ ਕਰਦੇ ਹਨ, ਮਾਸੂਮ ਲੜਕੀਆਂ ਨਾਲ ਹੀ ਛੇੜਖਾਨੀ ਕਰਦੇ ਹਨ। ਅਜਿਹੇ ਟੀਚਰਾਂ ਦੀ ਸਜ਼ਾ ਨੌਕਰੀ�"ਂ ਡਿਸਮਿਸ ਹੀ ਹੋਣੀ ਚਾਹੀਦੀ ਹੈ। ਵੈਸੇ ਹਰ ਸਕੂਲ ਵਿੱਚ ਮੁੰਡਿਆਂ ਲਈ ਤੇ ਲੜਕੀਆਂ ਲਈ ਦੋ ਕਮੇਟੀਆਂ ਇੱਕ ਮਾਵਾਂ ਅਤੇ �"ਰਤ ਸਟਾਫ ਦੀ ਤੇ ਇੱਕ ਬੱਚਿਆਂ ਦੇ ਮਾਪਿਆਂ ਤੇ ਮਰਦ ਟੀਚਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਬੱਚੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣ। ਇਹ ਵੀ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਸਕੂਲਾਂ ਤੇ ਸਾਡੇ ਸ਼ਹਿਰਾਂ ਵਿੱਚ ਕੋਈ ਕੌਂਸਲਿੰਗ ਸੈ¤ਲ ਨਹੀਂ ਹਨ, ਜਿਨ੍ਹਾਂ ਨੂੰ ਸਥਾਪਤ ਕਰਨਾ ਬੜਾ ਜ਼ਰੂਰੀ ਹੈ। ਇਹ ਬੜੀ ਗਲਤ ਧਾਰਨਾ ਹੈ ਕਿ ਅਸੀਂ ਕੀ ਲੈਣਾ ਹੈ?

ਟੀਚਰਾਂ ਅਤੇ ਮਾਪਿਆਂ ਦਾ ਨਜ਼ਰੀਆ ਬਦਲਣ ਦੀ ਲੋੜ ਹੈ। ਜਦੋਂ ਤੱਕ ਬੱਚਿਆਂ ਨੂੰ ਸੁਣਿਆ ਨਹੀਂ ਜਾਂਦਾ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਬੱਚੇ ਹਵਸ ਅਤੇ ਮੁਹੱਬਤ ਦੇ ਅਰਥ ਨਹੀਂ ਸਮਝ ਸਕਦੇ, ਇਖਲਾਕ ਦੀ ਸਿੱਖਿਆ ਏ ਬੀ ਸੀ ਦੀ ਸਿੱਖਿਆ ਨਾਲੋਂ ਵੀ ਜ਼ਰੂਰੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਬੱਚਿਆਂ ਲਈ ਕਿਹੋ ਜਿਹਾ ਵਿਰਸਾ ਛੱਡ ਕੇ ਜਾ ਰਹੇ ਹਾਂ, ਮੇਨ ਉਨ੍ਹਾਂ ਦੀ ਸਾਡੀ ਬਾਰੇ ਕੀ ਰਾਇ ਹੋਵੇਗੀ, ਗੰਦੇ, ਮੰਦੇ ਸਕੂਲ ਤੇ ਅਨੈਤਿਕ ਸਮਾਜ ਵੇਖ ਕੇ?

-ਡਾ. ਟੀ. ਆਰ. ਸ਼ਰਮਾ
http://www.S7News.com

ਇਕਾਗਰਤਾ ਵਧਾਉਂਦਾ ਹੈ ਯੋਗਾ

ਮਨ ਚੰਚਲ ਹੁੰਦਾ ਹੈ। ਕਈ ਵਾਰ ਚੰਚਲ ਮਨ ਕਾਰਨ ਅਸੀਂ ਆਪਣੇ ਸੋਚੇ ਹੋਏ ਕੰਮ ਨੂੰ ਪੂਰਾ ਨਹੀਂ ਕਰ ਸਕਦੇ। ਚੰਚਲ ਮਨ ਨੂੰ ਸਥਿਰ ਕਰਨ ਲਈ ਇਕਚਿਤ ਹੋਣਾ ਜ਼ਰੂਰੀ ਹੁੰਦਾ ਹੈ। ਕਈ ਵਾਰ ਅਸੀਂ ਮਨ ਨੂੰ ਇਕਚਿਤ ਕਰਨ ਦਾ ਯਤਨ ਕਰਦੇ ਹਾਂ ਪਰ ਇਸ ਵਿਚ ਸਫਲ ਨਹੀਂ ਹੁੰਦੇ। ਭਗਵਾਨ ਸ੍ਰੀ ਕ੍ਰਿਸ਼ਨ ਅਤੇ ਅਰਜੁਨ ਦੀ ਗੱਲਬਾਤ ਵਿਚ ਵੀ ਪਵਿੱਤਰ ਗ੍ਰੰਥ ਗੀਤਾ ਵਿਚ ਮਨ ਦੀ ਚੰਚਲਤਾ ਦੱਸੀ ਗਈ ਹੈ।

ਮਨ ਦੇ ਚੰਚਲ ਹੋਣ 'ਤੇ ਜਿਥੇ ਵਿਦਿਆਰਥੀ ਆਪਣੇ ਪਾਠਾਂ ਨੂੰ ਯਾਦ ਨਹੀਂ ਰੱਖ ਸਕਦੇ, ਉ¤ਥੇ ਹੀ ਸੁਆਣੀਆਂ ਵੀ ਜਾਂ ਤਾਂ ਬਹੁਤ ਸਾਰੇ ਕੰਮ ਕਰਨੇ ਭੁੱਲ ਜਾਂਦੀਆਂ ਹਨ ਜਾਂ ਫਿਰ ਕਿਸੇ ਇਕ ਕੰਮ ਪ੍ਰਤੀ ਉਨ੍ਹਾਂ ਦਾ ਮਨ ਇਕਚਿਤ ਨਹੀਂ ਰਹਿੰਦਾ। ਮਨ ਨੂੰ ਇਕਚਿਤ ਕਰਨ ਲਈ ਯੋਗਾ ਅਭਿਆਸ ਕਰਨ ਦੀ ਗੱਲ ਬਹੁਤ ਸਾਰੀਆਂ ਕਿਤਾਬਾਂ ਵਿਚ ਦੱਸੀ ਗਈ ਹੈ।

ਸਿੱਧ ਆਸਣ ਜਾਂ ਪਦਮ ਆਸਣ ਵਿਚ ਬੈਠ ਕੇ ਆਪਣੀਆਂ ਅੱਖਾਂ ਬੰਦ ਕਰ ਲ�"। ਅੱਖਾਂ ਦੇ ਸਾਹਮਣੇ ਆਉਣ ਵਾਲੇ ਬਿੰਦੂਆਂ ਨੂੰ ਇਕ ਥਾਂ 'ਤੇ ਸਥਿਰ ਕਰਨ ਦਾ ਯਤਨ ਕਰੋ। ਮਨ ਵਿਚ ਇਹ ਭਾਵਨਾ ਪੈਦਾ ਕਰੋ ਕਿ ਮੈਂ ਆਪਣੇ ਚੰਚਲ ਮਨ ਨੂੰ ਬਿੰਦੂਆਂ ਦੇ ਰੂਪ ਵਿਚ ਸਥਿਰ ਕਰ ਰਿਹਾ ਹਾਂ। ਤੁਸੀਂ ਆਪਣੀ ਪਸੰਦ ਦੀ ਕਿਸੇ ਚੀਜ਼ ਨੂੰ ਮਨ ਅੰਦਰ ਸਥਾਨ ਦਿ�" ਅਤੇ ਵਾਰ-ਵਾਰ ਲਗਾਤਾਰ ਉਸ ਵਿਸ਼ਾ-ਵਸਤੂ'ਤੇ ਮਨ ਨੂੰ ਸਥਿਰ ਕਰਨ ਦਾ ਯਤਨ ਕਰੋ। ਥੋੜ੍ਹੀ ਦੇਰ ਵਿਚ ਤੁਹਾਨੂੰ ਮਹਿਸੂਸ ਹੋਣ ਲੱਗੇਗਾ ਕਿ ਮਨ ਸਥਿਰ ਹੋ ਰਿਹਾ ਹੈ ਜਾਂ ਨਹੀਂ।

ਜੇ ਇਸ ਪ੍ਰਕਿਰਿਆ ਨਾਲ ਮਨ ਸਥਿਰ ਹੋ ਰਿਹਾ ਹੋਵੇ ਤਾਂ ਉਸੇ ਤਰ੍ਹਾਂ ਦੂਜੇ ਵਿਸ਼ੇ ਜਾਂ ਵਸਤੂ'ਤੇ ਮਨ ਸਥਿਰ ਕਰਨ ਦਾ ਯਤਨ ਕਰੋ। ਇਸ ਤਰ੍ਹਾਂ ਸਰੀਰ ਦੇ ਕਿਸ ਹਿੱਸੇ ਵਿਚ ਮਨ ਨੂੰ ਸਥਿਰ ਕਰਨਾ ਹੈ, ਇਹ ਇਕਚਿਤ ਹੋਣਾ ਕਹਾਉਂਦਾ ਹੈ।

ਇਸ ਦੀ ਪ੍ਰਾਪਤੀ ਹੋ ਜਾਣ 'ਤੇ ਜਦੋਂ ਤੁਹਾਨੂੰ ਅਜਿਹਾ ਲੱਗੇ ਕਿ ਕਿਸੇ ਵਿਸ਼ੇ ਵਿਚ ਤੁਹਾਡਾ ਮਨ ਕੁਝ ਦੇਰ ਸਥਿਰ ਰਹਿ ਸਕਦਾ ਹੈ ਤਾਂ ਜ਼ਿਆਦਾ ਦੇਰ ਤਕ ਅੱਖਾਂ ਬੰਦ ਕਰ ਕੇ ਉਸ ਵਿਸ਼ੇ 'ਤੇ ਮਨ ਨੂੰ ਸਥਿਰ ਕਰਨ ਦਾ ਯਤਨ ਕਰੋ। ਆਪਣੀਆਂ ਪਾਠ-ਪੁਸਤਕਾਂ 'ਤੇ ਵੀ ਮਨ ਨੂੰ ਇਕਚਿਤ ਕਰਨ ਦਾ ਅਜਿਹਾ ਹੀ ਅਭਿਆਸ ਕੀਤਾ ਜਾ ਸਕਦਾ ਹੈ। ਆਪਣੀ ਪਸੰਦ ਦੀ ਵਿਸ਼ਾ-ਵਸਤੂ'ਤੇ ਇਕਚਿਤ ਹੋਣ ਦਾ ਅਭਿਆਸ ਕਰਨ ਨਾਲ ਉਸ ਵਿਸ਼ੇ ਨਾਲ ਸੰਬੰਧਤ ਟੀਚਾ ਪ੍ਰਾਪਤੀ ਦੀ ਲਗਨਸ਼ੀਲਤਾ ਵਧਦੀ ਹੈ। ਇਹੀ ਲਗਨਸ਼ੀਲਤਾ ਧਿਆਨ ਦੀ ਸਥਿਤੀ ਹੁੰਦੀ ਹੈ। ਇਸ ਸਥਿਤੀ ਨੂੰ ਹਾਸਲ ਕਰਨ ਲਈ ਮਨ ਹੋਰਨਾਂ ਵਿਸ਼ਿਆਂ ਵੱਲ ਨਹੀਂ ਭਟਕਦਾ ਅਤੇ ਸੰਪੂਰਨ ਸਰਗਰਮੀ, ਅਹਾਰ-ਵਿਵਹਾਰ ਅਤੇ ਰੂਟੀਨ ਜ਼ਿੰਦਗੀ ਦੇ ਟੀਚੇ ਦੇ ਅਨੁਕੂਲ ਹੋ ਜਾਂਦੀ ਹੈ।

ਧਿਆਨ ਦੇ ਵਿਸ਼ੇ ਵਿਚ ਯੋਗਾ ਦਾ ਵਿਚਾਰ ਹੈ ਕਿ ਜਿਸ ਵਿਚ ਤੁਹਾਡੀ ਦਿਲਚਸਪੀ ਹੈ ਜਾਂ ਜਿਸ ਚੀਜ਼ ਨੂੰ ਤੁਸੀਂ ਜ਼ਰੂਰੀ ਮੰਨਦੇ ਹੋ, ਮਨ ਉਸੇ ਵਿਚ ਲੱਗਦਾ ਹੈ। ਜੇ ਚੰਗੇ ਵਿਸ਼ਿਆਂ ਵਿਚ ਮਨ ਲਗਾਉਣ ਦਾ ਯਤਨ ਹੋਵੇਗਾ ਤਾਂ ਹੀ ਇਨ੍ਹਾਂ ਵੱਲ ਧਿਆਨ ਹੋਵੇਗਾ। ਜੇ ਕਿਸੇ ਕਾਰਨ ਜ਼ਿੰਦਗੀ ਲਈ ਨੁਕਸਾਨਦੇਹ ਵਿਸ਼ਿਆਂ ਵਿਚ ਮਨ ਲੱਗਦਾ ਹੈ ਤਾਂ ਉਧਰੋਂ ਮਨ ਨੂੰ ਹਟਾ ਕੇ ਚੰਗੇ ਵਿਸ਼ਿਆਂ ਵੱਲ ਲਗਾਉਣ ਦਾ ਯਤਨ ਕਰੋ ਨਹੀਂ ਤਾਂ ਮਨ ਕੀਮਤ ਤੋਂ ਵਾਂਝੇ ਜੀਵਨ ਵੱਲ ਡਿੱਗਣ ਲੱਗੇਗਾ।

ਜੇ ਤੁਸੀਂ ਯੋਗਿਕ ਧਿਆਨ ਨਾਲ ਇਕਚਿਤ ਹੋਣਾ ਚਾਹੁੰਦੇ ਹੋ ਤਾਂ ਆਸਣ ਅਤੇ ਪ੍ਰਾਣਾਯਾਮ ਕਰਨ ਤੋਂ ਬਾਅਦ 10-15 ਮਿੰਟ ਲਈ ਪਦਮ ਆਸਣ ਜਾਂ ਸਿੰਘਾਸਣ ਵਿਚ ਬੈਠ ਜਾ�" ਤੇ ਅੱਖਾਂ ਬੰਦ ਕਰ ਲ�"। ਮਨ ਵਿਚ ਅਜਿਹਾ ਧਿਆਨ ਕਰੋ ਕਿ ਸਾਹਮਣੇ ਅੰਮ੍ਰਿਤ ਦਾ ਇਕ ਸਮੁੰਦਰ ਵਗ ਰਿਹਾ ਹੈ। ਉਸ ਦੇ ਵਿਚਕਾਰ ਇਕ ਟਾਪੂ ਹੈ ਜਿਸ 'ਤੇ ਮਿੱਟੀ ਅਤੇ ਰੇਤ ਵਰਗੀ ਕੋਈ ਕੁਦਰਤੀ ਵਸਤੂਹੈ। ਉਸ 'ਤੇ ਬਹੁਤ ਸਾਰੇ ਪਿੱਪਲ ਅਤੇ ਬੋਹੜ ਦੇ ਦਰੱਖਤ ਅਤੇ ਵੱਖ-ਵੱਖ ਕਿਸਮਾਂ ਦੇ ਫੁੱਲ-ਬੂਟੇ ਮਨਮੋਹਣੇ ਲੱਗਦੇ ਹਨ। ਫੁੱਲਾਂ ਦੀ ਖੁਸ਼ਬੂ ਨਾਲ ਪੂਰੇ ਵਾਤਾਵਰਣ ਵਿਚ ਮਹਿਕ ਫੈਲਦੀ ਹੈ। ਇਸ ਤਰ੍ਹਾਂ ਦੀਆਂ ਕਈ ਕਲਪਨਾਵਾਂ ਕੀਤੀਆਂ ਜਾ ਸਕਦੀਆਂ ਹਨ।

ਜੇ ਆਸਣ ਜਾਂ ਪ੍ਰਾਣਾਯਾਮ ਨਾ ਕਰ ਕੇ ਸਿਰਫ਼ ਧਿਆਨ ਦੇ ਅਭਿਆਸ ਨਾਲ ਇਕਚਿਤ ਹੋਣਾ ਅਤੇ ਯਾਦ ਸ਼ਕਤੀ ਦਾ ਵਿਕਾਸ ਕਰਨਾ ਚਾਹੁੰਦੇ ਹੋ ਤਾਂ ਸਵੇਰੇ 4 ਤੋਂ 5 ਵਜੇ ਦਰਮਿਆਨ ਜਾਂ ਅੱਧੀ ਰਾਤ ਨੂੰ ਇਕ ਘੰਟਾ ਜਾਂ ਜ਼ਿਆਦਾ ਦੇਰ ਤਕ ਅਭਿਆਸ ਕਰਨਾ ਲਾਹੇਵੰਦਾ ਹੁੰਦਾ ਹੈ। ਧਿਆਨ ਲਈ ਸਭ ਤੋਂ ਚੰਗਾ ਆਸਣ ਸਿੱਧ ਆਸਣ ਜਾਂ ਪਦਮ ਆਸਣ ਹੁੰਦਾ ਹੈ। ਭੋਜਨ ਕਰਨ ਤੋਂ ਘੱਟੋ-ਘੱਟ ਪੰਜ ਘੰਟੇ ਬਾਅਦ ਧਿਆਨ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਦੇ ਲਈ ਸਭ ਤੋਂ ਢੁੱਕਵਾਂ ਸਮਾਂ ਸੂਰਜ ਨਿਕਲਣ ਤੋਂ ਦੋ-ਤਿੰਨ ਘੰਟੇ ਪਹਿਲਾਂ ਦਾ ਹੁੰਦਾ ਹੈ।

ਧਿਆਨ ਕਰਨ ਵੇਲੇ ਲੱਕ, ਰੀੜ੍ਹ, ਗਰਦਨ ਅਤੇ ਮੱਥਾ ਇਕ ਸੇਧ ਵਿਚ ਅਤੇ ਸਥਿਰ ਰੱਖਣਾ ਚਾਹੀਦਾ ਹੈ।

ਜੇ ਬਿਨਾਂ ਆਸਣ ਅਤੇ ਧਿਆਨ ਦੇ ਹੀ ਇਕਚਿਤ ਹੋਣਾ ਚਾਹੁੰਦੇ ਹੋ ਤਾਂ ਸਿਹਤ 'ਤੇ ਧਿਆਨ ਦਿੰਦੇ ਹੋਏ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਵਿਸ਼ੇ ਨੂੰ ਇਕ ਵਾਰ ਪੜ੍ਹੋ, ਦੋ ਵਾਰ ਲਿਖੋ ਅਤੇ ਉਸ 'ਤੇ ਤਿੰਨ ਵਾਰ ਸੋਚੋ ਅਤੇ ਚਿੰਤਨ ਕਰੋ।

ਇਸ ਢੰਗ ਨਾਲ ਆਪਣੇ ਸਿਲੇਬਸ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਵੋ। ਇਕ ਮਹੀਨੇ ਦੇ ਅਭਿਆਸ ਨਾਲ ਹੀ ਤੁਹਾਡੀ ਯਾਦ ਸ਼ਕਤੀ ਅਤੇ ਦਲੀਲ ਸ਼ਕਤੀ ਵਿਚ ਉਸੇ ਤਰ੍ਹਾਂ ਦਾ ਸੁਧਾਰ ਹੋਣ ਲੱਗੇਗਾ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ।

ਤੁਸੀਂ ਇਹ ਮੰਨ ਕੇ ਚੱਲਣਾ ਹੈ ਕਿ ਸਰੀਰ ਕਿੰਨਾ ਸਿਹਤਮੰਦ ਰਹੇਗਾ, ਮਨ ਵੀ �"ਨਾ ਹੀ ਸਥਿਰ ਰਹੇਗਾ ਅਤੇ ਮਨ ਜਿੰਨਾ ਸਥਿਰ ਰਹੇਗਾ, ਉਸੇ ਦੇ ਅਨੁਕੂਲ ਇਕਚਿਤ ਹੋਣਾ ਅਤੇ ਯਾਦ ਸ਼ਕਤੀ ਦਾ ਵਿਕਾਸ ਹੋਣਾ ਸੰਭਵ ਹੈ।

-ਡਾ. ਦੀਨਾਨਾਥ ਝਾਅ
http://www.S7News.com

ਪੇਟ ਦੇ ਰੋਗਾਂ ਲਈ ਫਾਇਦੇਮੰਦ ਪਪੀਤਾ

ਪਪੀਤਾ ਆਮ ਮਿਲਣ ਵਾਲਾ ਫਲ ਹੈ, ਜੋ ਪੱਕੇ ਰੂਪ 'ਚ ਫਲ ਵਜੋਂ ਖਾਧਾ ਜਾਂਦਾ ਹੈ ਤੇ ਕੱਚੇ ਰੂਪ 'ਚ ਸਬਜ਼ੀ ਬਣਾ ਕੇ। ਦੋਵਾਂ ਤਰ੍ਹਾਂ ਦਾ ਨਾਲ ਹੀ ਇਹ ਸਿਹਤ ਲਈ ਫਾਇਦੇਮੰਦ ਹੈ। ਕੱਚੇ ਪਪੀਤੇ 'ਚੋਂ ਦੁੱਧ ਵਰਗਾ ਪਦਾਰਥ ਨਿਕਲਦਾ ਹੈ, ਜੋ ਚਮੜੀ ਦੀਆਂ ਕਈ ਬਿਮਾਰੀਆਂ ਦਾ ਖਾਤਮਾ ਕਰਦਾ ਹੈ ਅਤੇ ਅੰਤੜੀਆਂ ਦੇ ਕੀੜਿਆਂ ਨੂੰ ਖਤਮ ਕਰਨ 'ਚ ਵੀ ਸਹਾਈ ਹੁੰਦਾ ਹੈ।

ਇਹ ਦੁੱਧ ਵਰਗੇ ਰਸ ਨੂੰ ਜ਼ਹਿਰੀਲੇ ਕੀੜੇ ਦੇ ਡੰਗਣ 'ਤੇ ਡੰਗ ਵਾਲੀ ਥਾਂ 'ਤੇ ਲਾਉਣ ਨਾਲ ਜ਼ਹਿਰ ਵੀ ਘਟ ਅਸਰ ਕਰਦੀ ਹੈ ਤੇ ਦਰਦ ਵੀ ਘੱਟ ਜਾਂਦੀ ਹੈ। ਖਾਲੀ ਪੇਟ ਪੱਕਾ ਪਪੀਤਾ ਖਾਣ ਨਾਲ ਕਬਜ਼ ਨਹੀਂ ਹੁੰਦੀ ਅਤੇ ਬਦਹਜ਼ਮੀ, ਗੈਸ, ਅਫਾਰਾ ਵਰਗੇ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਬਵਾਸੀਰ ਦੀ ਤਕਲੀਫ 'ਚ ਵੀ ਪਪੀਤਾ ਕਾਰਗਰ ਸਾਬਤ ਹੁੰਦਾ ਹੈ। ਛੋਟੇ ਬੱਚਿਆਂ ਨੂੰ ਜੇ ਜਿਗਰ ਨਾਲ ਸੰਬੰਧਤ ਕੋਈ ਰੋਸ ਹੋਵੇ ਤਾਂ ਪਪੀਤਾ ਜ਼ਰੂਰ ਖੁਆਉਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਪੇਟ ਤੇ ਜਿਗਰ ਦੇ ਰੋਗ ਦੂਰ ਹੁੰਦੇ ਹਨ ਖੂਨ ਵੀ ਬਣਦਾ ਹੈ ਅਤੇ ਪਾਚਣ ਪ੍ਰਣਾਲੀ ਵੀ ਸਹੀ ਕੰਮ ਕਰਨ ਲੱਗਦੀ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਨਿਯਮਿਤ ਰੂਪ 'ਚ ਪਪੀਤਾ ਖਾਣਾ ਚਾਹੀਦਾ ਹੈ, ਪਰ ਪਪੀਤਾ ਖਾਣ ਦੇ ਦੋ ਘੰਟੇ ਬਾਅਦ ਤੱਕ ਕੁਝ ਵੀ ਹੋਰ ਨਹੀਂ ਖਾਣਾ ਚਾਹੀਦਾ। ਪਪੀਤੇ ਦਾ ਗੁੱਦਾ ਚਿਹਰੇ 'ਤੇ ਮਲਣ ਨਾਲ ਚਿਹਰੇ 'ਤੇ ਚਮਕ ਆ ਜਾਂਦੀ ਹੈ ਤੇ ਕਾਲੇ ਦਾਗ, ਝੁਰੜੀਆਂ ਆਦਿ ਤੋਂ ਮੁਕਤੀ ਮਿਲ ਜਾਂਦੀ ਹੈ। ਪਪੀਤੇ ਦੇ ਦਰੱਖਤ ਦੀ ਜੜ੍ਹ ਦਾ ਚੂਰਨ ਤਾਜ਼ੇ ਪਾਣੀ ਨਾਲ ਲੈਂਦੇ ਰਹਿਣ ਨਾਲ ਗੁਰਦੇ ਤੇ ਮਸਾਨੇ ਦੀ ਪੱਥਰੀ ਖੁਰ ਕੇ ਪਿਸ਼ਾਬ ਰਾਹੀਂ ਨਿਕਲ ਜਾਂਦੀ ਹੈ।

ਲਗਾਤਾਰ ਪਪੀਤੇ ਦੀ ਵਰਤੋਂ ਕਰਨ ਨਾਲ ਤਪਦਿਕ, ਦਮਾ, ਅੱਖਾਂ ਦੇ ਰੋਗ, ਖੂਨ ਦੇ ਰੋਗ ਤੇ ਚਮੜੀ ਦੇ ਰੋਗ ਆਦਿ ਤੋਂ ਬਚਾਅ ਰਹਿੰਦਾ ਹੈ।

-ਪ੍ਰੀਤ ਰੰਧਾਵਾ
http://www.S7News.com

ਡਾਇਰੀ ਲਿਖਣ ਨਾਲ ਘਟਦੇ ਮਾਨਸਿਕ ਤਣਾਅ

ਅਧੁਨਿਕ ਮਨੁੱਖ ਤਣਾਅ ਭਰੀ ਜ਼ਿੰਦਗੀ ਹੰਢਾਅ ਰਿਹਾ ਹੈ। ਇਸ ਕਰਕੇ ਮਨੋਰੋਗੀਆਂ ਜੀਵਨ ਸ਼ੈਲੀ ਨੇ ਮਨੁੱਖ ਨੂੰ ਆਪਣਿਆਂ ਤੋਂ ਤੇ ਸਮਾਜ ਤੋਂ ਕਰੀਬ ਕਰੀਬ ਤੋੜਿਆ ਹੈ। ਉਹ ਇਕਹਿਰੀ ਜ਼ਿੰਦਗੀ ਜੀਅ ਰਿਹਾ ਹੈ। ਸਮੱਸਿਆਵਾਂ ਉਸ 'ਤੇ ਭਾਰੂ ਹਨ ਜਿਨ੍ਹਾਂ ਨੂੰ ਨਿਪਟਾਉਣ ਲਈ ਬੇਵੱਸ ਹੋਣ ਕਰਕੇ ਛਟਪਟਾ ਰਿਹਾ ਹੈ। ਇਸ ਤੋਂ ਨਿਜ਼ਾਤ ਪਾਉਣ ਲਈ ਨਸ਼ਿਆਂ, ਦਵਾਈਆਂ ਦਾ ਸਹਾਰਾ ਲੈ ਰਿਹਾ ਹੈ।

ਆਖਿਆ ਜਾਂਦਾ ਕਿ ਦੁੱਖ ਸੁਣਾਈਏ ਤਾਂ ਘਟਦੇ, ਖੁਸ਼ੀ ਸੁਣਾਈਏ ਤਾਂ ਵਧਦੀ ਐ ਪਰ ਸੁਣਾਇਆ ਵੀ ਕਿਸ ਨੂੰ ਜਾਏ? ਆਪਣੀ ਸ਼ਾਨੋ-ਸ਼ੌਕਤ ਤੇ ਸੁੱਖ ਸਾਧਨ ਸੰਪੰਨ ਜ਼ਿੰਦਗੀ ਜਿਉਣ ਲਈ ਅਮੁੱਕ ਤੇ ਆਰੁੱਕ ਦੌੜ ਦੌੜ ਰਹੇ ਅੱਜ ਦੇ ਮਨੁੱਖ ਕੋਲ ਵਕਤ ਹੀ ਕਿੱਥੇ ਹੈ ਕਿਸੇ ਦਾ ਦੁੱਖ ਸੁਣ ਸਕੇ ਜਾਂ ਸੁਣਾ ਸਕੇ। ਪਰਿਵਾਰਾਂ 'ਚ ਰਹਿੰਦਿਆਂ ਵੀ ਉਹ ਪਰਿਵਾਰੋਂ ਬਾਹਰੀ ਜ਼ਿੰਦਗੀ ਵਿਚ ਵਿਚਰ ਰਿਹਾ ਹੈ। ਮਨੋ-ਰੋਗ ਮਹਿਰਾਂ ਦਾ ਕਹਿਣਾ ਹੈ, ''ਜੇ ਅਜੋਕੇ ਮਨੁੱਖ ਦੀ ਜੀਵਨ ਦੀ ਜਾਚ ਇੰਝ ਦੀ ਇੰਝ ਹੀ ਰਹੀ ਤਾਂ ਸਮੁੱਚਾ ਸਮਾਜ ਮਨੋਰੋਗੀਆਂ ਦਾ ਬਣ ਜਾਏਗਾ, ਜਿਸ ਦੇ ਭਵਿੱਖੀ ਨਤੀਜੇ ਤਬਾਹਕੁੰਨ ਹੋਣਗੇ। ਇਸ ਲਈ ਲੋੜ ਹੈ ਕਿ ਉਹ ਆਪਣੇ ਜਿਉਣ ਦੇ ਰੰਗ ਢੰਗ 'ਚ ਥੋੜ੍ਹੀ ਜਿਹੀ ਤਬਦੀਲੀ ਲਿਆ ਕੇ ਆਪਣਾ ਨਿੰਹੁ ਆਪਣੇ ਪਰਿਵਾਰ ਅਤੇ ਸਮਾਜ ਨਾਲ ਜੋੜੇ। ਆਪਣਾ ਦੁੱਖ ਕਿਸੇ ਨਾਲ ਸਾਂਝਾ ਕੀਤਿਆਂ ਮਨ ਹਲਕਾ ਹੋ ਜਾਂਦਾ। ਮਨ ਤਣਾਉ ਰਹਿਤ ਹੋ ਜਾਂਦਾ ਹੈ।''

ਬ੍ਰਿਟਿਸ਼ ਸਾਈਕਾਲੋਜੀਕਲ ਸੁਸਾਇਟੀ ਵੱਲੋਂ ਕਰਵਾਈ ਇਸ ਖੋਜ ਮੁਤਾਬਕ-ਦੁੱਖਾਂ ਭਰੇ ਅਨੁਭਵਾਂ ਨੂੰ ਲਿਖਣ ਨਾਲ ਦਰਦ ਘਟਦਾ ਹੈ, ਨਾਲ ਹੀ ਆਪਣੀਆਂ ਪੀੜਾਂ ਦੇ ਬਾਰੇ ਲਿਖਣ ਨਾਲ ਰੋਗਾਂ ਨਾਲ ਲੜਨ ਦੀ ਮਨੁੱਖੀ ਸਰੀਰ ਦੇ ਅੰਦਰਲੀ ਰੱਖਿਆਤਮਕ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਜਿਹੜੇ ਮਰੀਜ਼ ਵੱਧ ਤਣਾਉ ਵਿਚ ਰਹਿੰਦੇ ਹਨ, ਉਨ੍ਹਾਂ ਦੇ ਠੀਕ ਹੋਣ ਦੀ ਰਫ਼ਤਾਰ ਕਾਫੀ ਘੱਟ ਹੁੰਦੀ ਹੈ। ਬਹੁਤ ਸਾਰੇ ਮਨੋਵਿਗਿਆਨੀ ਇਸ ਖੋਜ ਮਹੱਤਵਪੂਰਨ ਮੰਨ ਰਹੇ ਹਨ ਕਿਉਂਕਿ ਮਨ ਹਲਕਾ ਕਰਨਾ ਸੌਖਾ ਹੈ, ਕਿਉਂਕਿ ਮਰੀਜ਼ ਨੂੰ ਕਿਸੇ ਲੰਬੀ ਤਮਾਸ਼ਮਈ ਵਾਲੀ ਪ੍ਰੀਕਿਰਿਆ ਵਿਚੋਂ ਨਹੀਂ ਗੁਜ਼ਰਨਾ ਪਵੇਗਾ। ਉਸ ਨੂੰ ਤਾਂ ਬੱਸ ਆਪਣੇ ਸਭ ਤੋਂ ਵੱਧ ਕੌੜੇ ਦੁੱਖ ਦੇ ਅਨੁਭਵਾਂ ਨੂੰ ਕਲਮਬਧ ਕਰਨਾ ਹੋਵੇਗਾ। ਤਣਾਅ ਦਾ ਸਿੱਧਾ ਪ੍ਰਭਾਵ ਸਰਜਰੀ ਕਰਵਾ ਰਹੇ ਮਰੀਜ਼ ਉਪਰ ਵੀ ਮਾੜਾ ਪੈਂਦਾ ਹੈ। ਵੱਧ ਤਣਾਉ ਵਿਚ ਰਹਿਣ ਦਾ ਮਤਲਬ ਹੈ ਠੀਕ ਹੋਣ ਵਿਚ ਦੇਰੀ।

ਲਿਖਣ ਨਾਲ ਕਿਤਨਾ ਆਰਾਮ ਮਿਲਦਾ ਹੈ? ਇਹ ਜਾਣਨ ਲਈ ਮਨੋਵਿਗਿਆਨੀ ਡਾਕਟਰ ਸਮਿੱਥ ਨੇ ਇਕ ਵਚਿੱਤਰ ਤਜਰਬਾ ਕੀਤਾ ਉਸ ਨੇ ਦਮਾ ਗਠੀਆ ਵਰਗੀਆ ਉਮਰ ਭਰ ਦੀਆਂ ਬਿਮਾਰੀਆਂ ਨੂੰ ਦੋ ਸਮੂਹਾਂ 'ਚ ਵੰਡ ਦਿ¤ਤਾ ਅਤੇ ਅਧਿਐਨ ਸ਼ੁਰੂ ਕੀਤਾ। ਇਕ ਸਮੂਹ ਦੇ ਰੋਗੀਆਂ ਨੂੰ ਲਗਾਤਾਰ ਤਿੰਨ ਤਿੰਨ ਦਿਨ ਵੀਹ ਮਿੰਟਾਂ ਲਈ ਵੱਖਰਿਆ ਬੈਠ ਕੇ ਆਪਣਾ ਸਭ ਤੋਂ ਵ¤ਡਾ ਦੁੱਖ ਜਿਹੜਾ ਉਹਨਾ ਨੂੰ ਸਤਾ ਰਿਹਾ ਲਿਖਣ ਨੂੰ ਕਿਹਾ ਦੂਜੇ ਸਮੂਹ ਨੂੰ ਭਾਵਨਾਤਮਕ ਤੌਰ 'ਤੇ ਪ੍ਰੇਸ਼ਾਨ ਨਾ ਕਰਨ ਵਾਲੇ ਵਿਸ਼ੇ ਬਾਰੇ ਲਿਖਣ ਨੂੰ ਆਖਿਆ ਚਮਤਕਾਰੀ ਨਤੀਜਾ ਆਇਆ। ਪਹਿਲੇ ਸਮੂਹ ਦੇ ਰੋਗੀ ਦੇ ਰੋਗੀ ਦੂਜੇ ਸਮੂਹ ਦੇ ਰੋਗੀਆਂ ਨਾਲ ਜਿਆਦਾ ਆਪਣੇ ਆਪ ਨੂੰ ਜਿਆਦਾ ਰਾਹਤ ਮਹਿਸੂਸ ਕਰਨ ਲੱਗ ਪਏ। ਇਹ ਹੋਇਆ ਕਿਦਾਂ? ਡਾ. ਸਮਿੱਥ ਇਸ ਬਾਰੇ ਦੱਸਦਾ ਹੈ -ਦੁੱਖਦਾਈ ਘਟਨਾਵਾ ਬਾਰੇ ਲਿਖਣ ਵਾਲੇ ਵਿਅਕਤੀ ਦੀ ਮਾਨਸਿਕ ਤੇ ਸਰੀਰਕ ਸਿਹਤ ਉਤੇ ਪੈਣ ਵਾਲੇ ਦੁੱਖਦਾਈ ਪ੍ਰਭਾਵ ਲਿਖਣ ਵੇਲੇ ਦੁੱਖ ਜਾਹਿਰ ਕਰਨ ਸਮੇਂ ਯਾਦਾਂ ਵਿਚ ਛੁਪੀਆ ਦੁੱਖਦਾਈ ਘਟਨਾਵਾਂ ਦੇ ਖੰਡਰ ਸ਼ਬਦਾਂ ਨਾਲ ਵਹਿ ਕੇ ਬਾਹਰ ਆ ਜਾਦੇ ਹਨ ਵਿਅਕਤੀ ਇਸੇ ਕਰਕੇ ਹੀ ਰਾਹਤ ਮਹਿਸੂਸ ਕਰਦਾ ਹੈ, ਉਹ ਤਣਾਅ ਉਪਰ ਜਿਊਦੀਆ ਘਟਨਾਵਾਂ ਨੂੰ ਆਪਣੇ ਅਨੁਕੂਲ ਮੋੜ ਦੇਣ ਲੱਗੇ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਇਹ ਘਟਨਾਵਾਂ ਦਰਦ ਨੂੰ ਜਨਮ ਦਿੰਦੀਆਂ ਹਨ, ਬਾਹਰੀ ਜਾਪਦੀਆ ਘਟਨਾਵਾਂ ਨੂੰ ਹਾਲਤਾ ਉਤੇ ਨਿਰਭਰ ਕਰਕੇ ਚਿੰਤਾ ਮੁਕਤ ਹੋਣ ਦਾ ਯਤਨ ਕਰਦਾ ਹੈ ਜਾਂ ਉਹ ਸਮਝ ਲੈਦਾ ਹੈ ਕਿ ਹੁਣ ਮਾਮਲਾ ਖਤਮ ਹੋ ਗਿਆ।

ਮਨੋਵਿਗਿਆਨੀਆ ਦਾ ਕਹਿਣਾ ਹੈ ਕਿ ਮਨੋਵਿਗਿਆਨਿਕ ਰੂਪ ਕਰਕੇ ਕਈ ਹਾਲਤਾਂ ਵਿਚ ਕਈ ਜੈਵਿਕ ਅਤੇ ਰਸਾਇਣਿਕ ਤਬਦੀਲੀਆਂ ਆਉਦੀਆ ਹਨ ਉਹਨਾਂ 'ਚ ਹਾਰਮੋਨਿਕ, ਏਡੀਲੀਨ ਅਤੇ ਕੋਟੀਸੋਨ ਦਾ ਘੱਟ ਉਤਪਾਦਨ। ਉਸ ਦੀ ਰੋਗ ਪ੍ਰਤੀ ਰੋਧਕ ਪ੍ਰਣਾਲੀ ਵਿਚ ਸਕਾਰਤਨਕ ਪਰਿਵਰਤਨ ਹੁੰਦੇ ਹਨ ਇਸ ਲਈ ਦੁੱਖਦਾਈ ਘਟਨਾਵਾਂ ਬਾਰੇ ਲਿਖਣਾਂ ਮਾਹਿਰਾਂ ਮਨੋਵਿਗਿਆਨੀਆਂ ਦੁਆਰਾ ਦਿੱਤੀ ਜਾਣ ਵਾਲੀ ਸਾਇਕੋਥਰੈਪੀ ਦੀ ਥਾਂ ਤਾਂ ਨਹੀਂ ਲੈ ਸਕਦਾ ਫਿਰ ਵੀ ਜਦ ਕਿਸੇ ਕਾਰਣ ਸਾਇਕੋਥਰੈਪੀ ਨਹੀਂ ਦਿੱਤੀ ਜਾਂਦੀ ਜਾਂ ਨਹੀਂ ਦਿੱਤੀ ਜਾ ਸਕਦੀ ਤਾਂ ਇਲਾਜ ਦੀ ਇਹੋ ਵਿਧੀ ਉਪਯੋਗੀ ਸਾਬਤ ਹੋ ਸਕਦੀ ਹੈ। ਦੁਖਦਾਈ ਘਟਨਾਵਾਂ ਬਾਰੇ ਲਿਖਣਾ ਭਾਵੇਂ ਆਪਣੇ ਆਪ ਵਿਚ ਤਨਾਅ ਪੈਦਾ ਕਰਨ ਵਾਲਾ ਕੰਮ ਹੈ, ਇਹ ਵੀ ਸਹੀ ਹੈ ਕਿ ਲਿਖਣ ਮਗਰੋਂ ਪਹਿਲਾਂ ਨਾਲੋਂ ਵਧੇਰੇ ਉਦਾਸ ਹੋ ਜਾਏ ਪਰ ਇਹ ਉਦਾਸੀ ਥੋੜਾ ਚਿਰ ਲਈ ਹੀ ਹੋਏਗੀ।

ਇਸ ਵਿਧੀ ਦਾ ਵਧੇਰੇ ਲਾਭ ਲੈਣ ਲਈ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਉਹ ਕੁਝ ਹਫ਼ਤਿਆਂ ਤੱਕ ਘੱਟੋ ਘੱਟ ਇਕ ਜਾਂ ਦੋ ਵਾਰ ਅੱਧਾ ਘੰਟਾ ਹੁਣਾ ਜਿਹੇ ਵਾਪਰੀਆਂ ਘਟਨਾਵਾਂ ਦਾ ਵਰਣਨ ਕਰੇ। ਤਣਾਅ ਭਰੀ ਜ਼ਿੰਦਗੀ ਦੇ ਸਰਾਪ ਤੋਂ ਕੁਝ ਵਕਤ ਹੀ ਸਹੀ, ਮੁਕਤ ਹੋਣ ਲਈ ਜੇ ਵਿਅਕਤੀ ਇੰਝ ਕਰ ਲੈਂਦਾ ਹੈ ਤਾਂ ਇਹ ਉਸ ਦੇ ਆਪਣੇ, ਉਸਦੇ ਪਰਿਵਾਰ ਤੇ ਸਮਾਜ ਦੇ ਹਿੱਤ ਵਿਚ ਹੋਵੇਗਾ।

-ਸੁਰਿੰਦਰ ਮਚਾਰੀ, ਫਰੀਦਕੋਟ।
http://www.S7News.com

ਹਾਏ! ਇਹ ਸਿਰਦਰਦ

ਸਿਰਦਰਦ ਇਕ ਅਜਿਹਾ ਮਰਜ਼ ਹੈ, ਜਿਸ ਨਾਲ ਬਹੁਤ ਸਾਰੇ ਲੋਕ ਪੀੜਤ ਹੁੰਦੇ ਰਹਿੰਦੇ ਹਨ। ਇਸ ਨਾਲ ਪੀੜਤ ਰੋਗੀ ਦਰਦ ਕਾਰਨ ਪ੍ਰੇਸ਼ਾਨ ਹੋ ਜਾਂਦੇ ਹਨ। ਜਦੋਂ ਇਹ ਰੋਗ ਸ਼ੁਰੂ ਹੁੰਦਾ ਹੈ ਤਾਂ ਵਧਦਾ ਹੀ ਜਾਂਦਾ ਹੈ ਤੇ ਛੇਤੀ ਜਾਣ ਦਾ ਨਾਂ ਨਹੀਂ ਲੈਂਦਾ। ਦਰਦ ਨੂੰ ਦੂਰ ਕਰਨ ਵਾਲੀਆਂ ਦਵਾਈਆਂ ਲੈਣ ਨਾਲ ਦਰਦ ਤੋਂ ਆਰਾਮ ਤਾਂ ਮਿਲ ਜਾਂਦਾ ਹੈ ਪਰ ਰੋਗ ਸਥਾਈ ਤੌਰ 'ਤੇ ਦੂਰ ਨਹੀਂ ਹੁੰਦਾ।

ਇਹ ਰੋਗ ਕਈ ਕਾਰਨਾਂ ਨਾਲ ਹੁੰਦਾ ਹੈ-ਕਬਜ਼, ਹਾਈ ਬਲੱਡ ਪ੍ਰੈਸ਼ਰ, ਨਜ਼ਰ ਕਮਜ਼ੋਰ ਹੋਣਾ, ਨੀਂਦ ਪੂਰੀ ਨਾ ਹੋਣਾ, ਠੰਡ ਜਾਂ ਗਰਮੀ ਦਾ ਕਹਿਰ ਆਦਿ ਕੁਝ ਕਾਰਨ ਹਨ, ਜਿਨ੍ਹਾਂ ਕਾਰਨ ਸਿਰਦਰਦ ਹੋਣ ਲੱਗਦਾ ਹੈ। ਕਬਜ਼-ਕਬਜ਼ ਅੱਜ ਦੇ ਲੋਕਾਂ ਦੀ ਮੁੱਖ ਸਮੱਸਿਆ ਹੈ। ਕਬਜ਼ ਕਾਰਨ ਗੈਸ ਬਣਦੀ ਹੈ ਅਤੇ ਇਸ ਦਾ ਦਬਾਅ ਸਿਰ ਤਕ ਪਹੁੰਚਦਾ ਹੈ, ਜਿਸ ਕਾਰਨ ਸਿਰ ਦਰਦ ਹੋਣ ਲੱਗਦਾ ਹੈ। ਕਬਜ਼ ਤੋਂ ਬਚਣ ਲਈ ਰੇਸ਼ੇਦਾਰ, ਛੇਤੀ ਪਚਣ ਵਾਲਾ ਭੋਜਨ ਕਰੋ। ਸਵੇਰੇ ਨਾਸ਼ਤੇ ਵਿਚ ਨਿੰਬੂ ਦਾ ਰਸ ਲ�"। ਦਿਨ ਵਿਚ 2-3 ਵਾਰ 20-20 ਗ੍ਰਾਮ ਗੁਲਕੰਦ ਲ�"। ਰਾਤ ਨੂੰ ਸੌਂਦੇ ਸਮੇਂ ਦੋ ਚਮਚ ਇਸਬਗੋਲ ਦਾ ਛਿਲਕਾ ਕੋਸੇ ਪਾਣੀ ਜਾਂ ਦੁੱਧ ਨਾਲ ਲ�"। ਇਸ ਤਰ੍ਹਾਂ ਕਰਨ ਨਾਲ ਸਵੇਰੇ ਪਖਾਨਾ ਖੁੱਲ੍ਹ ਕੇ ਆਵੇਗਾ। ਪੇਟ ਸਾਫ਼ ਹੋ ਜਾਣ ਨਾਲ ਸਿਰ ਦਰਦ ਦੂਰ ਹੋ ਜਾਵੇਗਾ।

ਹਾਈ ਬਲੱਡ ਪ੍ਰੈਸ਼ਰ-ਇਸ ਰੋਗ ਵਿਚ ਖੂਨ ਦਾ ਦਬਾਅ ਸਿਰ ਦੇ ਨਾੜੀ ਤੰਤਰ 'ਤੇ ਪੈਂਦਾ ਹੈ, ਜਿਸ ਦੇ ਚੱਲਦੇ ਸਿਰਦਰਦ ਹੋਣ ਲੱਗਦਾ ਹੈ। ਬਲੱਡ ਪ੍ਰੈਸ਼ਰ ਨੂੰ ਸਾਧਾਰਨ ਬਣਾਉਣ ਲਈ ਆਪਣੇ ਖਾਣ-ਪੀਣ 'ਤੇ ਧਿਆਨ ਰੱਖੋ। ਕਿਸੇ ਕੁਸ਼ਲ ਚਕਿਤਸਕ ਨੂੰ ਮਿਲ ਕੇ ਸਲਾਹ ਲ�" ਅਤੇ ਉਸਦੇ ਦੱਸੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ। ਇਸ ਤਰ੍ਹਾਂ ਬਲੱਡ ਪ੍ਰੈਸ਼ਰ ਸਾਧਾਰਨ ਰਹੇਗਾ ਅਤੇ ਸਿਰਦਰਦ ਨਹੀਂ ਹੋਵੇਗਾ।

ਅੱਖਾਂ ਦੀ ਜੋਤੀ (ਨਜ਼ਰ) ਦਾ ਘੱਟ ਹੋਣਾ-ਨਜ਼ਰ ਕਮਜ਼ੋਰ ਹੋਣ 'ਤੇ ਬਿਨਾਂ ਚਸ਼ਮੇ ਦੇ ਪੜ੍ਹਨ ਜਾਂ ਬਰੀਕ ਕੰਮ ਕਰਨ ਨਾਲ ਅੱਖਾਂ ਦੀਆਂ ਪੇਸ਼ੀਆਂ 'ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਅੱਖਾਂ ਅਤੇ ਸਿਰ ਵਿਚ ਦਰਦ ਹੋਣ ਲੱਗਦਾ ਹੈ। ਅੱਖਾਂ ਹੋਰ ਜ਼ਿਆਦਾ ਕਮਜ਼ੋਰ ਨਾ ਹੋਣ, ਇਸ ਲਈ ਅੱਖਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰੋ। ਚਸ਼ਮੇ ਦੀ ਜ਼ਰੂਰਤ ਹੋਣ 'ਤੇ ਚਸ਼ਮਾ ਜ਼ਰੂਰ ਪਹਿਨ ਲ�"। ਦੁੱਧ, ਤਾਜ਼ੇ ਫਲ, ਹਰੀਆਂ ਸਬਜ਼ੀਆਂ ਦਾ ਠੀਕ ਮਾਤਰਾ ਵਿਚ ਸੇਵਨ ਕਰੋ। ਮੂਲੀ, ਗਾਜਰ, ਚੁਲਾਈ, ਪਾਲਕ, ਬੰਦਗੋਭੀ ਆਦਿ ਕੁਝ ਜ਼ਿਆਦਾ ਲ�"।

ਰਾਤ ਨੂੰ ਸੌਂਦੇ ਸਮੇਂ ਅਤੇ ਦਿਨ ਵਿਚ 2-3 ਵਾਰ ਮੂੰਹ ਵਿਚ ਪਾਣੀ ਭਰ ਕੇ ਸਾਫ਼ ਕਰੋ ਅਤੇ ਠੰਡੇ ਪਾਣੀ ਦੀਆਂ ਛਿੱਟਾਂ ਅੱਖਾਂ 'ਤੇ ਮਾਰੋ। ਖਾਣਾ ਖਾਣ ਦੇ ਬਾਅਦ ਹੱਥ ਧੋ ਕੇ ਗਿੱਲੇ ਹੱਥਾਂ ਨੂੰ ਅੱਖਾਂ 'ਤੇ ਫੇਰੋ। ਹੱਥ ਫੇਰਨ ਦੀ ਕਿਰਿਆ 3-4 ਵਾਰ ਕਰੋ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਜੋਤੀ ਕਮਜ਼ੋਰ ਨਹੀਂ ਹੋਵੇਗੀ ਅਤੇ ਸਿਰ ਦਰਦ ਤੋਂ ਵੀ ਮੁਕਤੀ ਮਿਲੇਗੀ। ਨੀਂਦ ਪੂਰੀ ਨਾ ਹੋਣਾ-ਨੀਂਦ ਪੂਰੀ ਨਾ ਹੋਣ ਕਾਰਨ ਸਿਰ ਦੇ ਨਾੜੀ ਤੰਤਰ ਨੂੰ ਪੂਰੀ ਤਰ੍ਹਾਂ ਆਰਾਮ ਨਹੀਂ ਮਿਲ ਪਾਉਂਦਾ, ਜਿਸ ਕਾਰਨ ਸਿਰ ਦਰਦ ਹੋਣ ਲੱਗਦਾ ਹੈ। ਦੇਰ ਰਾਤ ਤਕ ਜਾਗਣ ਜਾਂ ਕਿਸੇ ਪ੍ਰੋਗਰਾਮ ਵਿਚ ਬਿਜ਼ੀ ਰਹਿਣ ਕਾਰਨ ਸਿਰ ਵਿਚ ਦਰਦ ਹੋਣ ਲੱਗਦਾ ਹੈ।

ਸਿਰਦਰਦ ਤੋਂ ਬਚਣ ਲਈ ਰਾਤ ਨੂੰ ਛੇਤੀ ਸੌਣ ਅਤੇ ਸਵੇਰੇ ਛੇਤੀ ਉ¤ਠਣ ਦਾ ਨਿਯਮ ਬਣਾ ਲ�"। ਗਰਮੀਆਂ ਤੋਂ ਇਲਾਵਾ ਹੋਰ ਕਿਸੇ ਰੁੱਤ ਵਿਚ ਦਿਨ ਵੇਲੇ ਨਾ ਸੌਵੋਂ। ਜੇ ਤੁਸੀਂ ਕਿਸੇ ਕਾਰਨ ਰਾਤ ਨੂੰ ਨਹੀਂ ਸੌਂ ਸਕੇ ਹੋ ਤਾਂ ਦਿਨ ਵਿਚ ਸੌਂ ਕੇ ਨੀਂਦ ਪੂਰੀ ਕਰ ਲ�"। ਜੇ ਤੁਸੀਂ ਉਨੀਂਦਰੇ ਦੇ ਰੋਗ ਨਾਲ ਪੀੜਤ ਹੋ ਤਾਂ ਖਾਣ-ਪੀਣ ਵਿਚ ਸੁਧਾਰ ਕਰੋ ਅਤੇ ਸੌਣ ਦੇ ਸਮੇਂ ਬਿਲਕੁਲ ਚਿੰਤਾ-ਮੁਕਤ ਹੋ ਕੇ ਸੌਣ ਦੀ ਕੋਸ਼ਿਸ਼ ਕਰੋ।

ਸਰਦੀ ਜਾਂ ਗਰਮੀ-ਜੇ ਸਰਦੀ ਜਾਂ ਗਰਮੀ ਕਾਰਨ ਸਿਰਦਰਦ ਹੋ ਰਿਹਾ ਹੈ ਤਾਂ ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਸਰਦੀ ਤੋਂ ਬਚਣ ਲਈ ਗਰਮ ਕੱਪੜਿਆਂ ਦਾ ਇਸਤੇਮਾਲ ਕਰੋ। ਕਮਰੇ ਨੂੰ ਗਰਮ ਰੱਖੋ। ਗਰਮੀ ਕਾਰਨ ਸਿਰਦਰਦ ਹੋ ਰਿਹਾ ਹੋਵੇ ਤਾਂ ਤਾਜ਼ੇ ਪਾਣੀ ਨਾਲ ਇਸ਼ਨਾਨ ਕਰੋ। ਖੱਟੀਆਂ, ਚਿਕਨਾਈ ਭਰਪੂਰ ਤੇ ਠੰਡੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਬਾਹਰ ਦੀਆਂ ਚੀਜ਼ਾਂ ਦਾ ਜਾਂ ਡੱਬਾ ਬੰਦ ਭੋਜਨ ਦੇ ਜ਼ਿਆਦਾ ਇਸਤੇਮਾਲ ਨਾਲ ਬਹੁਤ ਸਾਰੇ ਰੋਗ ਪੈਦਾ ਹੁੰਦੇ ਹਨ। ਇਸ ਲਈ ਇਨ੍ਹਾਂ ਤੋਂ ਬਚੋ। ਉ¤ਪਰ ਦੱਸੇ ਗਏ ਤਰੀਕਿਆਂ ਵਿਚੋਂ ਜੋ ਤੁਹਾਡੇ ਅਨੁਕੂਲ ਹੋਵੇ, ਉਸ ਨੂੰ ਅਮਲ ਵਿਚ ਲਿਆ�"। ਦਵਾਈਆਂ ਦਾ ਸੇਵਨ ਕਰਕੇ ਰੋਗ ਨੂੰ ਨਾ ਦਬਾ�", ਸਗੋਂ ਬਿਨਾਂ ਦਵਾਈ ਖਾਧੇ ਰੋਗ ਨੂੰ ਪੈਦਾ ਕਰਨ ਵਾਲੇ ਕਾਰਨਾਂ ਨੂੰ ਤਿਆਗ ਕੇ ਰੋਗ ਨੂੰ ਦੂਰ ਕਰੋ ਪਰ ਜੇ ਫਿਰ ਵੀ ਸਿਰਦਰਦ ਠੀਕ ਨਹੀਂ ਹੁੰਦਾ ਤਾਂ ਕਿਸੇ ਮਾਹਿਰ ਕੋਲੋਂ ਸਲਾਹ ਲੈ ਕੇ ਉਸ ਦੇ ਨਿਰਦੇਸ਼ ਮੁਤਾਬਿਕ �"ਸ਼ਧੀ ਦਾ ਸੇਵਨ ਕਰੋ।

-ਰਾਜਾ ਤਾਲੁਕਦਾਰ
http://www.S7News.com

Tuesday, May 19, 2009

ਕਵਿਤਾ

ਸਿਆਣਿ�" ਕਦੇ ਤੁਸੀਂ ਵੀ ਨਿਆਣੇ ਸੀ,

ਭੱਠੀ ਉਤੇ ਜਾਂਦੇ ਸੀ, ਝੋਲੀ ਵਿੱਚ ਦਾਣੇ ਸੀ।

ਰੋਕਿਆ ਨਾ ਕਰੋ ਜਦੋਂ ਬੱਚੇ ਕਰਦੇ ਸ਼ਰਾਰਤਾਂ,

ਤੁਸੀਂ ਵੀ ਤਾਂ ਕਦੇ ਸੁਣਦੇ ਸੀ ਦਾਦੀ ਤੋਂ ਬੁਝਾਰਤਾਂ।

ਕੰਨ ਲਾ ਕੇ ਸੁਣਦੇ ਸੀ ਆਉਂਦੇ ਰੇਡੀ�" ਤੇ ਗਾਣੇ ਸੀ,

ਸਿਆਣਿ�" ਕਦੇ..................।

ਸਿਆਣਿ�" ਸਿਆਣੇ ਹੋ ਕੇ ਹਨ੍ਹੇਰੇ ਵਿੱਚ ਰਹਿ ਗਏ,

ਦਿਲ ਦੇ ਅਰਮਾਂ ਆਸੂਉਂ ਮੇਂ ਬਹਿ ਗਏ।

ਘਰ ਵਿੱਚ ਮੁੱਕੇ ਜਦੋਂ ਦਾਣੇ ਸੀ,

ਸਿਆਣਿ�" ਕਦੇ..................।

ਢੇਰਾ ਉਤੇ ਸੀ ਤੁਸੀਂ ਗੁੱਲੀ ਡੰਡਾ ਖੇਡਦੇ,

ਰੇਤੇ ਉ¤ਤੇ ਸਿਗੇ ਤੁਸੀਂ ਸੱਪ ਵਾਂਗ ਮੇਲਦੇ।

ਚੂਪਦੇ ਗੰਨੇ ਚਾਹੇ ਚੰਗੇ ਚਾਹੇ ਕਾਣੇ ਸੀ,

ਸਿਆਣਿ�" ਕਦੇ..................।

ਘਰੋਂ ਚੋਰੀ ਨਹਿਰ ਵਿੱਚ ਮਾਰਦੇ ਸੀ ਚੁੱਬੀਆਂ,

ਮਾਰਦੀਆਂ ਸੀ ਵਾਜਾਂ ਮਾਵਾਂ ਮੱਝਾਂ ਕਾਕਾ ਅਜੇ ਵੀ ਭੁੱਖੀਆਂ।

ਮੋਲਾ ਤੇਰੇ ਰੰਗ ਹੀ ਨਿਆਰੇ ਸੀ,

ਸਿਆਣਿ�" ਕਦੇ..................।

ਭਾਲਦਾ ਜਵਾਨੀ ਲਾ ਕੇ ਐਨਕਾਂ ਤੋਂ ਮੋਟੀਆਂ,

ਮਰਨਾ ਸਦੀਕ ਇਹੋ ਗੱਲਾਂ ਸਭ ਖੋਟੀਆਂ।

ਸਿੱਧਵਾਂ ਵਾਲੇ ਦੇ ਉਹੋ ਮਿੱਠੇ-ਮਿੱਠੇ ਗਾਣੇ ਸੀ,

ਸਿਆਣਿ�" ਕਦੇ..................।

-ਸੁਰਿੰਦਰ ਸਦੀਕ, ਪਿੰਡ ਸਿੱਧਵਾਂ ਸਟੇਸ਼ਨ (ਨਕੋਦਰ)
http://www.S7News.com

ਸਾਰੀ ਸ਼ਬਦ ਦੀ ਕਿਰਪਾ ਹੈ

1) ਧੰਨ ਧੰਨ ਬਾਬਾ ਸੁਰਿੰਦਰ ਸਾਈਂ ਹੈ ਕਿਰਪਾ ਤੇਰੀ ਸਾਰੀ,

ਸਰਬੋ ਉਪਰ ਤੂਈਉਂ ਤੂੰ ਹੈ ਤੇਰੇ ਪੰਜ ਸ਼ਬਦ ਸਰਕਾਰੀ।

2) ਰਾਧਾ ਸੁਆਮੀ ਸੁਆਮੀ ਰਾਧਾ ਸੰਤਾਂ ਕੀਏ ਵਿਚਾਰ ਅਟੱਲ,

ਸਤਿਗੁਰ ਬਿਨਾਂ ਨਾ ਪੂਰੀ ਪੈਂਦੀ ਸ਼ਬਦ ਬਿਨਾਂ ਭਲਾ ਕਿਹੜੀ ਗੱਲ।

3) ਦੁੱਧ ਵਿੱਚੋਂ ਜਿਵੇਂ ਮੱਖਣ ਪ੍ਰਾਪਤ ਇਨਸਾਨ ਵਿੱਚੋਂ ਭਗਵਾਨ ਹੋਵੇ,

ਸਤਿਗੁਰ ਵਾਲਾ ਮੁਖਤ ਹਮੇਸ਼ਾ ਧੁਰ ਜਾਪ ਕਲਿਆਣ ਹੋਵੇ।

4) ਮਾਸਟਰ ਬਿਨ ਪੜ੍ਹਾਈ ਨਾ ਆਵੇ ਸਤਿਗੁਰ ਬਿਨ ਕਰਤਾਰ ਨਾਹੀਂ,

ਦੁੱਧ ਬਿਨਾਂ ਮੱਖਣ ਨਹੀਂ ਮਿਲਦਾ ਅਕਲ ਬਿਨਾਂ ਵਿਚਾਰ ਨਾਹੀਂ।

5) ਕੁਲ ਭਲਾ ਮੇਰਾ ਸਤਿਗੁਰ ਕਰਤਾ ਅਮੁੰਕ ਅਮਿੱਟ ਬੇਅੰਤ ਹਮੇਸ਼ਾ,

ਪੰਜ ਸ਼ਬਦ ਦਾ ਸਿਮਰਨ ਦੇਵੇ ਇਹੋ ਉ¤ਨ ਕਾ ਸੱਚਾ ਪੇਸ਼ਾ।

6) ਸੁਆਰਥ ਪ੍ਰਮਾਰਥ ਬਣੇਗਾ ਸਾਰਾ ਬਾਬਾ ਸੁਰਿੰਦਰ ਬਨ ਸੰਪੂਰੇ,

ਜਿਨ ਕੀ ਰਾਖੀ ਕਰਤਾ ਦਾਤਾ ਉਨ ਕੋ ਨਾ ਜਮਦੂਤ ਕੋਈ ਘੂਰੇ।

7) ਭਗਤੀ ਵਿੱਚ ਤਾਂ ਸ਼ਕਤੀ ਹੁੰਦੀ ਜਿਉਂ ਗੁੜ ਵਿੱਚ ਤਾਂ ਹੋਵੇ ਮਿੱਠਾ,

ਸਤਿਗੁਰ ਹੀ ਧੁਰ ਪੁੱਡ ਗਿੱਡ ਹੋਵੇ, ਨਾਮ ਹੁਕਮ ਨਾਲ ਸਾਰਾ ਡਿੱਠਾ।

8) ਹੱਥ ਜੋੜ ਕੇ ਕਰੇ ਪਰਨਾਮ ਸਭ ਨੂੰ ਬਾਬਾ ਗੁਰਿੰਦਰ ਜੀ ਅਮਰ ਕਮਾਲ ਸ਼ਕਤੀ,

ਡੇਰਾ ਬਾਬਾ ਜੈਮਲ ਸਿੰਘ ਬਿਆਸ 'ਚੋਂ ਮਸ਼ਹੂਰ ਨਿਹਚਾ ਵਾਲਿਆਂ ਨੂੰ ਕਰੇ ਮਾਲੋਮਾਲ ਭਗਤੀ।

10) ਜਗਤ ਮੁਸਾਫ਼ਿਰ ਨਗਰੀ ਭਾਈ ਹੈ ਆਣੀ ਤੇ ਜਾਣੀ,

ਸਤਿਗੁਰ ਹੁਕਮ ਜਿਹੜੇ ਰੰਗੇ ਉਹ ਨਾ ਜਾਣੋ ਆਂਗ ਪ੍ਰਾਣੀ।

10) 'ਦੋਆਬਾ ਹੈ¤ਡਲਾਈਨਜ਼' ਅਖ਼ਬਾਰ ਅੰਦਰ ਛੱਪਦੇ ਉ¤ਤਮ ਵਿਚਾਰ ਜੀ�",

ਖਾ�" ਪੀਵੋ ਨਾਮ ਜੱਪੋ ਧੁਰ ਕਰਤਾਰ ਹੋਰ ਸਿੱਖ ਲਵੋ ਕਰਨਾ ਪਿਆਰ ਜੀ�"।

-ਜਗਪਾਲ ਗਿੱਲ, ਪਿੰਡ ਆਦਰਾਮਾਨ (ਨਕੋਦਰ)
http://www.S7News.com

ਪ੍ਰਵਾਸੀ ਭਾਰਤੀ ਦੀ ਮੌਤ ਦੇ ਮਾਮਲੇ ’ਚ ਡਾਕਟਰ ਨਿਰਦੋਸ਼ ਕਰਾਰ

ਨਵਾਂਸ਼ਹਿਰ (ਪੱਤਰ ਪ੍ਰੇਰਕ)-ਕੁੱਝ ਸਮਾਂ ਪਹਿਲਾਂ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਲੱਤ ਦੇ ਅਪ੍ਰੇਸ਼ਨ ਉਪਰੰਤ ਹੋਈ ਪ੍ਰਵਾਸੀ ਭਾਰਤੀ ਦੀ ਮੌਤ ਦੇ ਦਰਜ ਮਾਮਲੇ ਚੋਂ ਪੋਸਟ ਮਾਰਟਮ ਦੀ ਰਿਪੋਰਟ 'ਤੇ ਅਧਾਰਿਤ ਪੁਲਿਸ ਜਾਂਚ ਅਧਿਕਾਰੀ ਨੇ ਡਾਕਟਰ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ।

ਇਥੇ ਵਰਨਣਯੋਗ ਹੈ ਕਿ ਸਰਬਜੀਤ ਸਿੰਘ ਵਾਸੀ ਪਿੰਡ ਬਘੌਰਾਂ ਨੂੰ ਉਸ ਦੇ ਭਰਾ ਸ: ਮਹਿੰਦਰ ਸਿੰਘ ਜੋ ਕਿ ਦੋਨੋਂ ਇਟਲੀ ਦੇ ਵਸਨੀਕ ਸਨ ਵਲੋਂ ਉਨ੍ਹਾਂ ਦੇ ਤੀਸਰੇ ਭਰਾ ਰਘਵੀਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਹੋਈ ਲੜਾਈ ਦੇ ਕਾਰਨ 27 ਅਕਤੂਬਰ 2008 ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਸੀ। ਜਦੋਂ 8 ਨਵੰਬਰ 2008 ਨੂੰ ਸ: ਸਰਬਜੀਤ ਸਿੰਘ ਦੀ ਲੱਤ ਦਾ ਹਸਪਤਾਲ ਦੇ ਹੱਡੀਆਂ ਦੇ ਮਾਹਰ ਡਾਕਟਰ ਦਵਿੰਦਰ ਚਾਹਲ ਵਲੋਂ ਆਪ੍ਰੇਸ਼ਨ ਕੀਤਾ ਗਿਆ ਸੀ ਅਤੇ ਉਸਨੂੰ ਅਪ੍ਰੇਸ਼ਨ ਥਿਏਟਰ ਚੋਂ ਬਾਹਰ ਕੱਢਿਆ ਗਿਆ , ਉਸ ਸਮੇਂ ਉਕਤ ਪ੍ਰਵਾਸੀ ਭਾਰਤੀ ਦੀ ਅਚਾਨਕ ਸਿਹਤ ਜਿਆਦਾ ਖਰਾਬ ਹੋਣ ਕਾਰਨ ਉਸ ਦੀ ਥੋੜੇ ਸਮੇਂ 'ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸ: ਮਹਿੰਦਰ ਸਿੰਘ ਅਤੇ ਉਸ ਦੇ ਸਾਕ ਸਬੰਧੀਆਂ ਨੇ ਦੋਸ਼ ਲਾਇਆ ਸੀ ਕਿ ਉਕਤ ਦੀ ਮੌਤ ਡਾਕਟਰ ਦੀ ਕਥਿਤ ਤੌਰ 'ਤੇ ਅਣਗਹਿਲੀ ਅਤੇ ਉਨ੍ਹਾਂ ਦੀ ਵਿਰੋਧੀ ਧਿਰ ਦੀ ਮਿਲੀ ਭੁਗਤ ਨਾਲ ਹੋਈ ਹੈ। ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਸ: ਮਹਿੰਦਰ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਦੀ ਪੁਲਿਸ ਵਲੋਂ 8ਨਵੰਬਰ ਨੂੰ ਮੁਕੱਦਮਾ ਨੰਬਰ 163 ਅਧੀਨ ਧਾਰਾ 304, 325, 323, 379, 447, 148, 149 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਡੀ.ਐਸ.ਪੀ ਨਵਾਂਸ਼ਹਿਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪੋਸਟ ਮਾਰਟਮ ਰਿਪੋਰਟ ਨੇ ਉਪਰੋਕਤ ਮਰੀਜ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦਰਸਾਇਆ ਗਿਆ ਜਦਕਿ ਖਰੜ ਦੀ ਰਿਪੋਰਟ ਨੇ ਸਪੱਸ਼ਟ ਕੀਤਾ ਕਿ ਉਕਤ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ 'ਚ ਕੋਈ ਜਹਿਰੀਲੀ ਵਸਤੂਦਾ ਹੋਣਾ ਨਹੀਂ ਪਾਇਆ ਗਿਆ। ਇਸ ਉਪਰੰਤ ਜਾਂਚ ਅਧਿਕਾਰੀ ਵਲੋਂ ਪੇਸ਼ ਕੀਤੀ ਰਿਪੋਰਟ ਵਿਚ ਲਿਖਿਆ ਗਿਆ ਕਿ ਉਕਤ ਵਿਅਕਤੀ ਦੀ ਮੌਤ ਪਿੱਛੇ ਡਾਕਟਰ ਚਾਹਲ ਦਾ ਕੋਈ ਕਸੂਰ ਨਹੀਂ ਹੈ ਅਤੇ ਧਾਰਾ 323, 325, 34 ਆਈ.ਪੀ.ਸੀ. ਤਹਿਤ ਜੁਰਮ ਦਾ ਹੋਣਾ ਪਾਇਆ ਗਿਆ। ਇਸ ਉਪਰੰਤ ਥਾਣਾ ਸਦਰ ਦੀ ਪੁਲਿਸ ਵਲੋਂ ਉਕਤ ਮਾਮਲੇ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।
http://www.S7News.com

ਸੜਕਾਂ ’ਤੇ ਪਾਈ ਗਈ ਪੱਥਰਾਂ ਵਾਲੀ ਮਿੱਟੀ ਲੋਕਾਂ ਲਈ ਬਣੀ ਸਿਰਦਰਦੀ

ਮੁਕੇਰੀਆਂ (ਪੱਤਰ ਪ੍ਰੇਰਕ)-ਬੀਤੀ ਬਰਸਾਤ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਨੇ ਸੜਕਾਂ ਦਾ ਸਰਵੇ ਕਰਵਾ ਕੇ ਜਿਸ ਥਾਂ ਤੋਂ ਬਰਸਾਤ ਦਾ ਪਾਣੀ ਸੜਕਾਂ ਉਪਰੋਂ ਦੀ ਵਗਦਾ ਸੀ ਉਸ ਥਾਂ 'ਤੇ ਉਹ ਮਿੱਟੀ ਪੁਆ ਦਿੱਤੀ ਜਿਸ ਵਿਚ ਮੋਟੇ ਮੋਟੇ ਪੱਥਰ ਮਿਲੇ ਹੋਏ ਸਨ, ਪਰ 6 ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਵਿਭਾਗ ਵੱਲੋਂ ਮਿੱਟੀ ਵਾਲੀ ਥਾਂ 'ਤੇ ਲੁੱਕ ਨਹੀਂ ਵਿਛਾਈ ਗਈ। ਜਿਸ ਕਰਕੇ ਰੋਜ਼ਾਨਾ ਆਵਾਜਾਈ ਚੱਲਣ ਕਰਕੇ ਮਿੱਟੀ ਤਾਂ ਉੱਡ ਗਈ, ਪਰ ਮੋਟੇ ਮੋਟੇ ਪੱਥਰ ਨੰਗੇ ਹੋ ਜਾਣ ਕਰਕੇ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ। ਇਨ੍ਹਾਂ ਪੱਥਰਾਂ ਕਾਰਨ ਹੀ ਲਿੰਕ ਸੜਕਾਂ 'ਤੇ ਦੋ ਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਦੀ ਪੰਜਾਬ ਸਰਕਾਰ ਤੋਂ ਪੂਰਜੋਰ ਮੰਗ ਹੈ ਕਿ ਵਿਭਾਗ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣ ਤਾਂ ਕਿ ਜਿਨਾਂ ਸੜਕਾਂ 'ਤੇ ਮਿੱਟੀ ਪਾਈ ਗਈ ਹੈ ਉਨ੍ਹਾਂ 'ਤੇ ਲੁੱਕ ਵਿਛਾਈ ਜਾ ਸਕੇ ਜਿਸ ਨਾਲ ਆਵਾਜਾਈ ਨਿਰਵਿਘਨ ਹੋ ਸਕੇ।
http://www.S7News.com

ਖਿਡਾਰੀਆਂ ਨੂੰ ਖੇਡ ਪ੍ਰਾਪਤੀਆਂ ਦੇ ਆਧਾਰ ’ਤੇ ਵਜ਼ੀਫੇ ਦਿੱਤੇ ਜਾਣਗੇ-ਪ੍ਰੇਮ ਸਿੰਘ

ਹੁਸ਼ਿਆਰਪੁਰ (ਪੱਤਰ ਪ੍ਰੇਰਕ)-ਸ: ਪ੍ਰੇਮ ਸਿੰਘ ਜ਼ਿਲ੍ਹਾ ਸਪੋਰਟਸ ਅਫਸਰ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿਭਾਗ ਵੱਲੋਂ ਸਾਲ 2008-09 ਦੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਵੱਖ ਵੱਖ ਖੇਡਾਂ ਐਥਲੈਟਿਕ, ਬੈਡਮਿੰਟਨ, ਬਾਸਕਿਟਬਾਲ, ਹਾਕੀ, ਬਾਕਸਿੰਗ, ਕ੍ਰਿਕਟ, ਸਾਈਕ¦ਿਗ, ਫੁੱਟਬਾਲ, ਜਿਮਨਾਸਟਿਕ, ਹੈਂਡਬਾਲ, ਜੂਡੋ, ਕਬੱਡੀ, ਖੋ-ਖੋ, ਲਾਨ ਟੈਨਿਸ, ਰੈਸ¦ਿਗ , ਟੇਬਲ ਟੈਨਿਸ, ਵਾਲੀਵਾਲ, ਵੈਟ ਲਿਫਟਿੰਗ, ਤੈਰਾਕੀ ਅਤੇ ਰਾਈਫਲ ਸ਼ੂਟਿੰਗ ਦੇ ਖਿਡਾਰੀਆਂ ਨੂੰਵਜੀਫੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਜੀਫੇ ਦੀਆਂ ਅਰਜੀਆਂ ਨਿਸ਼ਚਿਤ ਪ੍ਰੋਫਾਰਮੇ ਵਿਚ ਮੁਕੰਮਲ ਤੌਰ 'ਤੇ ਭਰ ਕੇ 1 ਜੂਨ ਤੱਕ ਜ਼ਿਲ੍ਹਾ ਖੇਡ ਅਫਸਰ ਹੁਸ਼ਿਆਰਪੁਰ ਦੇ ਦਫਤਰ ਵਿਖੇ ਭੇਜੀਆਂ ਜਾਣ। ਉਨ੍ਹਾਂ ਦੱਸਿਆ ਕਿ ਵਜੀਫੇ ਦੀ ਰਾਸ਼ੀ ਖੇਡ ਪ੍ਰਾਪਤੀਆਂ ਦੇ ਆਧਾਰ 'ਤੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ �"¦ਪਿਕ/ਕਾਮਨ ਵੈਲਥ/ਏਸ਼ੀਅਨ ਗੇਮਜ਼ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ12 ਹਜ਼ਾਰ, ਦੂਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ12 ਹਜ਼ਾਰ, ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ4800 ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ3 ਹਜ਼ਾਰ, ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ3 ਹਜ਼ਾਰ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ2400 , ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 2400 ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ1800, ਨੈਸ਼ਨਲ ਸਕੂਲ ਗੇਮਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ1800 ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ1200, ਮਿੰਨੀ ਨੈਸ਼ਨਲ ਗੇਮਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ1200 ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ480, ਸੀਨੀਅਰ ਸਟੇਟ ਟੂਰਨਾਮੈਂਟ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ600 , ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ360, ਜੂਨੀਅਰ ਸਟੇਟ ਸਕੂਲ ਗੇਮਜ਼/ ਜੂਨੀਅਰ ਸਟੇਟ ਚੈਂਪੀਅਨਸ਼ਿਪ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ480 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ360 ਰੁਪਏ ਦਿੱਤੇ ਜਾਣਗੇ।
http://www.S7News.com

ਲਾਇਨਜ਼ ਕਲੱਬ ਵੱਲੋਂ ਜ਼ਰੂਰਤਮੰਦ ਲੜਕੀ ਦੀ ਵਿਆਹ ਮੌਕੇ ਵਿੱਤੀ ਸਹਾਇਤਾ

ਸੁਲਤਾਨਪੁਰ ਲੋਧੀ (ਪੱਤਰ ਪ੍ਰੇਰਕ)-ਸਾਰੇ ਹੀ ਧਰਮਾਂ ਦੇ ਮਹਾਂਪੁਰਸ਼ਾਂ ਨੇ ਮਨੁੱਖ ਨੂੰ ਪ੍ਰੇਰਨਾ ਕੀਤੀ ਹੈ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਕਰਨ ਵਾਸਤੇ ਹਿੱਸਾ ਪਾ ਕੇ ਆਪਣਾ ਜੀਵਨ ਸਫਲਾ ਕਰਨ। ਇਹ ਸ਼ਬਦ ਲਾਇਨ ਕੇਹਰ ਸਿੰਘ ਐਡਵੋਕੇਟ ਇੰਚਾਰਜ ਜ਼ਿਲ੍ਹਾ ਚੇਅਰਮੈਨ 321-ਡੀ ਨੇ ਪਿੰਡ ਸ਼ੇਖਮਾਂਗਾ ਦੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਾਸਤੇ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਰਕਮ ਦੇਣ ਮੌਕੇ ਕਹੇ।

ਅਮਰਜੀਤ ਕੌਰ ਪੁੱਤਰੀ ਜਸਪਾਲ ਸਿੰਘ ਦੀ ਸ਼ਾਦੀ ਦੇ ਸ਼ੁਭ ਕਾਰਜ ਵਾਸਤੇ ਮਦਦ ਕਰਨ ਲਈ ਸ: ਕੇਹਰ ਸਿੰਘ ਨੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਕਲੱਬ ਮੈਂਬਰਾਂ ਦੀ ਪ੍ਰਸੰਸਾ ਕੀਤੀ। ਲਾਇਨ ਲਖਵਿੰਦਰ ਸਿੰਘ ਨੇ ਇਸ ਮੌਕੇ ਪਿੰਡ ਸ਼ੇਖਮਾਂਗਾ ਦੇ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਅਤੇ ਸਕੂਲ ਵਿਚ ਚੰਗੀਆਂ ਸਹੂਲਤਾਂ ਪ੍ਰਦਾਨ ਕਰਨ ਵਿਚ ਮਦਦ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਕਲੱਬ ਦੇ ਸਕੱਤਰ ਮਨਜਿੰਦਰ ਸਿੰਘ, ਹਰਬੰਸ ਸਿੰਘ ਸੰਗਰ, ਮਾ: ਮਨੋਜ ਕੁਮਾਰ, ਜਗਵੀਰ ਸਿੰਘ ਮੁਣਸ਼ੀ ਵੀ ਹਾਜ਼ਰ ਸਨ। ਜਗਵੀਰ ਸਿੰਘ ਮੁਣਸ਼ੀ ਨੇ ਤਰਲੋਚਨ ਸਿੰਘ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਡੱਲਾ ਅਤੇ ਲਾਇਨਜ਼ ਕਲੱਬ ਵੱਲੋਂ ਮਦਦ ਕਰਨ ਵਾਸਤੇ ਧੰਨਵਾਦ ਕੀਤਾ।


http://www.S7News.com

ਲੜਕੀ ਨਾਲ ਪ੍ਰਵਾਸੀ ਨੌਜਵਾਨ ਨੇ ਕੀਤਾ ਜਬਰ-ਜਨਾਹ-ਦੋਸ਼ੀ ਕਾਬੂ

ਜਲੰਧਰ (ਪ. ਪ.)-ਥਾਣਾ 5 ਦੇ ਅਧੀਨ ਆਉਂਦੇ ਖੇਤਰ ਬਸਤੀ ਦਾਨਿਸ਼ਮੰਦਾ ਨੇੜੇ ਸਥਿਤ ਰਾਜਾ ਗਾਰਡਨ ਵਿਖੇ ਰਹਿੰਦੀ ਇਕ ਤਿੰਨ ਸਾਲਾਂ ਲੜਕੀ ਨੂੰ ਵਰਗਲਾ ਕੇ ਇਕ ਪ੍ਰਵਾਸੀ ਨੌਜਵਾਨ ਵੱਲੋਂ ਜਬਰ ਜਿਨਾਹ ਕਰਨ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਖਿਲਾਫ਼ ਥਾਣਾ-5 ਦੀ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਕਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਪੀੜਤ ਲੜਕੀ ਰੀਤਾ (ਕਾਲਪਨਿਕ ਨਾਂਅ) ਪੁੱਤਰੀ ਫੁਲਚੰਦ ਦੀ ਮਾਤਾ ਅਨੀਤਾ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਉਹ ਕੋਈ ਸਾਮਾਨ ਲੈਣ ਲਈ ਬਾਜ਼ਾਰ ਗਈ ਸੀ ਤੇ ਜਦੋਂ ਉਸਨੇ ਆ ਕੇ ਵੇਖਿਆ ਤਾਂ ਉਸ ਦੀ ਲੜਕੀ ਖੂਨ ਨਾਲ ਲੱਥਪੱਥ ਹੋਈ ਪਈ ਸੀ। ਜਿਸ ਸਬੰਧੀ ਉਸ ਨੇ ਨੇੜੇ ਹੀ ਰਹਿੰਦੇ ਕੁਝ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਰਵੀ ਨਾਂਅ ਦਾ ਪ੍ਰਵਾਸੀ ਲੜਕਾ ਇਸ ਲੜਕੀ ਨੂੰ ਲੈ ਗਿਆ ਸੀ। ਜਿਸ ਤੋਂ ਬਾਅਦ ਰਵੀ ਪਾਸੋਂ ਜਦੋਂ ਇਸ ਸਬੰਧੀ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਲੜਕੀ ਨੂੰ ਵਰਗਲਾ ਕੇ ਖੇਤਾਂ 'ਚ ਲੈ ਗਿਆ ਸੀ ਤੇ ਉਸ ਨਾਲ ਜਬਰ ਜਿਨਾਹ ਕੀਤਾ।
http://www.S7News.com

ਪਾਣੀ ਸਪਲਾਈ ਤੋਂ ਦੁਖੀ ਮੁਹੱਲਾ ਵਾਸੀਆ ਵੱਲੋਂ ਧਰਨਾ

ਫਗਵਾੜਾ (ਪੱਤਰ ਪ੍ਰੇਰਕ)-ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਦੁਖੀ ਮੁਹੱਲਾ ਪ੍ਰੇਮਪੁਰਾ ਅਤੇ ਨਾਲ ਲੱਗਦੇ ਹਰਗੋਬਿੰਦ ਨਗਰ ਖੇਤਰ ਦੇ ਵਸਨੀਕਾਂ ਨੇ ਅੱਜ ਐਸ.ਡੀ.ਐਮ. ਦਫਤਰ ਦੇ ਬਾਹਰ ਧਰਨਾ ਦੇ ਕੇ ਨਗਰ ਕੌਂਸਲ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਲਾਕਾ ਵਾਸੀਆਂ ਨੇ ਐਸ.ਡੀ.ਐਮ. ਨੂੰ ਮੰਗ ਪੱਤਰ ਦੇ ਕੇ ਗਰਮੀ ਦੇ ਇਸ ਮੌਸਮ ਵਿਚ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਐਸ.ਡੀ.ਐਮ. ਅਮਰਜੀਤਪਾਲ ਨੂੰ ਦਿੱਤੇ ਮੰਗ ਪੱਤਰ ਵਿਚ ਇਲਾਕਾ ਵਾਸੀਆਂ ਨੇ ਕਿਹਾ ਕਿ 14 ਮਈ ਨੂੰ ਸਵੇਰੇ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਸਾਰਾ ਦਿਨ ਬਹੁਤ ਬੁਰੀ ਤਰ੍ਹਾਂ ਗੁਜ਼ਾਰਿਆ। ਯਾਦ ਰਹੇ ਕਿ ਹਰਗੋਬਿੰਦ ਨਗਰ ਵਿਚ ਪਾਣੀ ਦੀ ਸਪਲਾਈ ਦਾ ਮੇਨ ਪਾਈਪ ਟੁੱਟਣ ਕਾਰਨ ਮੁਹੱਲਾ ਪ੍ਰੇਮ ਨਗਰ ਅਤੇ ਹਰਗੋਬਿੰਦ ਨਗਰ ਦੇ ਕੁਝ ਹਿੱਸੇ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ। 24 ਘੰਟੇ ਬਾਅਦ ਵੀ ਪਾਣੀ ਦੀ ਸਪਲਾਈ ਨਾ ਸ਼ੁਰੂ ਹੋਣ ਕਾਰਨ ਅੱਜ ਉਕਤ ਇਲਾਕੇ ਦੇ ਵਸਨੀਕਾਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਐਸ.ਡੀ.ਐਮ. ਦਫਤਰ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਵਾਰਡ ਨੰਬਰ 26 ਦੇ ਕੌਂਸਲਰ ਦਲਜੀਤ ਸਿੰਘ ਚਾਨਾ, ਅੰਬੇਡਕਰ ਸੈਨਾ ਦੇ ਸੁਰਿੰਦਰ ਢੰਡਾਂ, ਦਰਸ਼ਨ ਰਾਮ, ਕਰਨੈਲ ਸਿੰਘ, ਸਰਬਜੀਤ ਸਿੰਘ, ਮਨਦੀਪ ਦੀਪਾ ਆਦਿ ਇਲਾਕਾ ਵਾਸੀ ਸ਼ਾਮਿਲ ਸਨ।
http://www.S7News.com

ਸਕੂਲਾਂ ’ਚ ਕੁੱਕ ਦਾ ਮਿਹਨਤਾਨਾ ਘੱਟ ਹੋਣ ਦੀ ਸਮੱਸਿਆ

ਦਸੂਹਾ (ਵਿ. ਪ੍ਰ.)-ਪਿਛਲੇ ਲੱਗਭਗ ਤਿੰਨ ਸਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦੁਪਹਿਰ ਦਾ ਭੋਜਨ ਬੱਚਿਆਂ ਨੂੰ ਸਰਵ ਸਿੱਖਿਆ ਅਭਿਆਨ ਵੱਲੋਂ ਸਕੂਲਾਂ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸਦੇ ਸਾਰਥਕ ਸਿੱਟੇ ਵੀ ਦੇਖਣ ਵਿਚ ਆਏ ਹਨ, ਪਰ ਇਸ ਵਾਸਤੇ ਖਾਣਾ ਤਿਆਰ ਕਰਨ ਲਈ ਰੱਖੇ ਗਏ ਕੁੱਕ ਦਾ ਮਿਹਨਤਾਨਾ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਵੀ ਤੀਹ ਪੈਸੇ ਪ੍ਰਤੀ ਬੱਚਾ ਪ੍ਰਤੀ ਦਿਨ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਘੱਟ ਹੈ। ਇਸ ਨਾਲ ਅਧਿਆਪਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਆਦਾਤਰ ਸਕੂਲਾਂ ਵਿਚ ਪੈਂਤੀ ਤੋਂ ਚਾਲੀ ਤੱਕ ਬੱਚੇ ਪੜ ਰਹੇ ਹਨ ਅਤੇ ਇੰਨੇ ਬੱਚਿਆਂ ਦਾ ਮਿਹਨਤਾਨਾ ਕੇਵਲ ਦੱਸ ਜਾਂ ਬਾਰਾਂ ਰੁਪਏ ਬਣਦਾ ਹੈ। ਇੰਨੇ ਘੱਟ ਮਿਹਨਤਾਨੇ 'ਤੇ ਕੋਈ ਵੀ ਇਹ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ। ਇਸੇ ਮਜਬੂਰੀ ਕਾਰਨ ਕਈ ਸਕੂਲਾਂ ਵਿਚ ਸਰੀਰਕ ਤੌਰ 'ਤੇ ਅਪੰਗ �"ਰਤਾਂ ਨੂੰ ਕੁੱਕ ਰੱਖਿਆ ਗਿਆ ਹੈ ਜਾਂ ਫਿਰ ਅਜਿਹੀਆਂ �"ਰਤਾਂ ਇਸ ਕੰਮ ਲਈ ਤਿਆਰ ਹੁੰਦੀਆਂ ਹਨ ਜੋ ਹੋਰ ਭਾਰਾ ਕੰਮ ਕਰਨ ਤੋਂ ਅਸਮਰੱਥ ਹਨ। ਕਈ ਸਕੂਲਾਂ ਵਿਚ ਅਜਿਹੀਆਂ �"ਰਤਾਂ ਵੀ ਕੁੱਕ ਦੇ ਤੌਰ 'ਤੇ ਕੰਮ ਕਰਦੀਆਂ ਹੋ ਸਕਦੀਆਂ ਹਨ ਜੋ ਕਿਸੇ ਬਿਮਾਰੀ ਤੋਂ ਪੀੜਿਤ ਹੋਣ ਅਜਿਹੇ ਵਿਚ ਸਕੂਲ ਦੇ ਬੱਚਿਆਂ ਦੀ ਸਿਹਤ ਵਿਚ ਵੀ ਸਮੱਸਿਆ ਪੈਦਾ ਹੋ ਸਕਦੀ ਹੈ। ਜਦੋਂ ਤੋਂ ਮਿਡ ਡੇ ਮੀਲ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਇੰਨੀ ਘੱਟ ਰਕਮ 'ਤੇ ਕੁੱਕ ਨੂੰ ਕੰਮ ਕਰਨਾ ਪੈ ਰਿਹਾ ਹੈ।
http://www.S7News.com

ਖੂਹੀ ’ਚੋਂ ਇ¤ਟਾਂ ਪੁੱਟਦੇ ਦੋ ਮਜ਼ਦੂਰ ਮਿੱਟੀ ਹੇਠ ਦੱਬਣ ਨਾਲ ਮਰੇ

ਧਾਰੀਵਾਲ (ਗੁਲਾਬ ਸਿੰਘ)-ਖੇਤਾਂ ਵਿਚ ਪੁਰਾਣੇ ਟਿਊਬਵੈ¤ਲ ਦੀ ਬਣੀ ਖੂਹੀ ਵਿਚੋਂ ਇ¤ਟਾਂ ਪੁ¤ਟਦਿਆਂ ਦੋ ਨੌਜਵਾਨ ਮਜ਼ਦੂਰਾਂ ਦੀ ਅਚਾਨਕ ਮਿ¤ਟੀ ਦੀ ਵ¤ਡੀ ਢਿ¤ਗ ਹੇਠ ਆਉਣ ਕਾਰਨ ਮੌਤ ਹੋ ਗਈ। ਇਨਾਂ ਦੀ ਪਹਿਚਾਣ ਸ¤ਮੂ (20) ਪੁ¤ਤਰ ਮੰਗਾ ਮਸੀਹ ਵਾਸੀ ਮ¤ਲੀਆਂ ਫਕੀਰਾਂ ਅਤੇ ਲ¤ਭੂ (22) ਪੁ¤ਤਰ ਸ਼ਾਮ ਲਾਲ ਵਾਸੀ ਮ¤ਲੀਆਂ ਫਕੀਰਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਮਜ਼ਦੂਰ ਨਜ਼ਦੀਕੀ ਪਿੰਡ ਮ¤ਲੀਆਂ ਫਕੀਰਾਂ ਦੇ ਕਿਸਾਨ ਮੁਖਤਿਆਰ ਸਿੰਘ ਪੁ¤ਤਰ ਬੇਲਾ ਸਿੰਘ ਦੇ ਖੇਤਾਂ ਵਿਚ ਬੰਦ ਪਏ ਟਿਊਬਵੈ¤ਲ ਦੇ ਬੋਰ ਦੀ ਖੂਹੀ ਵਿਚੋਂ ਇ¤ਟਾਂ ਪੁ¤ਟ ਰਹੇ ਸਨ ਕਿ ਕਿਨਾਰੇ ਤੋਂ ਅਚਾਨਕ ਇਕ ਮਿ¤ਟੀ ਦੀ ਵ¤ਡੀ ਢਿ¤ਗ ਡਿ¤ਗਣ ਕਾਰਨ ਦੋਵੇਂ ਮਜ਼ਦੂਰ ਸ¤ਮੂ ਅਤੇ ਲ¤ਭੂ 22 ਫੁ¤ਟ ਮਿੱਟੀ ਹੇਠਾਂ ਨ¤ਪੇ ਗਏ ਅਤੇ ਦੋਵਾਂ ਦੀ ਮੌਤ ਹੋ ਗਈ। ਦੋ ਹੋਰ ਮਜ਼ਦੂਰ ਸ਼ਾਮ ਲਾਲ (50) ਅਤੇ ਉਸ ਦਾ ਲੜਕਾ ਗੋਲਡੀ (20) ਬਾਹਰ ਆਉਣ ਨਾਲ ਵਾਲ ਵਾਲ ਬਚ ਗਏ। ਮਿ¤ਟੀ ਹੇਠਾਂ ਦ¤ਬੇ ਜਾਣ ਵਾਲੇ ਦੋਵੇਂ ਮਜ਼ਦੂਰਾਂ ਨੂੰ ਦੋ ਘੰਟਿਆਂ ਦੀ ਜ¤ਦੋ ਜਹਿਦ ਬਾਅਦ ਜੇ. ਸੀ. ਬੀ. ਮੰਗਵਾ ਕੇ ਬਾਹਰ ਕ¤ਢਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਮ¤ਝਾ ਸਿੰਘ ਵਿਖੇ ਤਾਇਨਾਤ ਮੈਡੀਕਲ ਅਫਸਰ ਡਾ. ਕਮਲਜੀਤ ਸਿੰਘ ਤੁਰੰਤ ਡਾਕਟਰੀ ਟੀਮ ਨਾਲ ਲੈ ਕੇ ਘਟਨਾ ਵਾਲੀ ਥਾਂ 'ਤੇ ਪੁ¤ਜ ਗਏ ਜਿਨਾਂ ਨੇ ਮਿ¤ਟੀ ਹੇਠੋਂ ਕ¤ਢੇ ਮਜ਼ਦੂਰਾਂ ਸ¤ਮੂ ਅਤੇ ਲ¤ਭੂ ਨੂੰ ਮੁ¤ਢਲੀ ਸਹਾਇਤਾ ਦੇਣ ਦੀ ਪੂਰੀ ਵਾਹ ਲਗਾਈ, ਪ੍ਰੰਤੂ ਉਦੋਂ ਤ¤ਕ ਉਹ ਦਮ ਤੋੜ ਚੁ¤ਕੇ ਸਨ।

ਇਸ ਦੇ ਨਾਲ ਹੀ ਸੂਚਨਾ ਮਿਲਣ 'ਤੇ ਪੁਲਿਸ ਥਾਣਾ ਧਾਰੀਵਾਲ ਦੇ ਐਸ. ਐਚ. �". ਸ੍ਰੀ ਰਾਜਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁ¤ਜੇ ਗਏ ਅਤੇ ਲਾਸ਼ਾਂ ਦੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿ¤ਤੀਆਂ ਗਈਆਂ। ਨਾਇਬ ਤਹਿਸੀਲਦਾਰ ਨੌਸ਼ਹਿਰਾ ਮ¤ਝਾ ਸਿੰਘ ਸ. ਐਸ. ਪੀ. ਸਿੰਘ ਵੀ ਮੌਕੇ 'ਤੇ ਪੁ¤ਜੇ।
http://www.S7News.com

ਵਿਦਿਆਰਥੀਆਂ ਕੁੱਟਿਆ ਕੰਡਕਟਰ, ਬੱਸਾਂ ਵਾਲਿਆਂ ਲਾਇਆ ਜਾਮ

ਮੋਗਾ (ਪੱਤਰ ਪ੍ਰੇਰਕ)-ਆਈ. ਟੀ. ਆਈ. ਦੇ ਵਿਦਿਆਰਥੀਆਂ ਵਲੋਂ ਜੁਝਾਰ ਬ¤ਸ ਦੇ ਕੰਡਕਟਰ ਦੀ ਕੀਤੀ ਕੁ¤ਟਮਾਰ ਦੀ ਵਿਰੋਧ ਵਿ¤ਚ ਪ੍ਰਾਈਵੇਟ ਬ¤ਸ �"ਪਰੇਟਰ ਨੇ ਆਈ.ਟੀ.ਆਈ ਅ¤ਗੇ ਚ¤ਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਇਸ ਜਾਮ ਦੀ ਸੂਚਨਾ ਮਿਲਦੇ ਹੀ ਸਿਟੀ ਦੇ ਐਸ.ਐਚ.�".ਦਰਸ਼ਨ ਸਿੰਘ ਨੇ ਪ੍ਰਾਈਵੇਟ ਬ¤ਸ �"ਪਰੇਟਰਾਂ ਨੂੰ ਵਿਸ਼ਵਾਸ਼ ਦੁਆਇਆ ਕੇ ਦੋਸ਼ੀ ਵਿਦਿਆਰਥੀਆਂ ਖਿਲਾਫ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਸਿੰਘ ਨੇ ਦ¤ਸਿਆ ਅ¤ਜ ਸ਼ੁਕਰਵਾਰ ਨੂੰ ਸਵੇਰੇ 11 ਵ¤ਜ ਕੇ 20 ਮਿੰਟ ਜੁਝਾਰ ਬ¤ਸ ਨੰਬਰ ਪੀ.ਬੀ. 10 ਸੀ.ਈ.6413 ਜੋ ਮੌਹਾਲੀ ਤੋਂ ਫਰੀਦਕੋਟ ਜਾ ਰਹੀ ਸੀ। ਜਿਸ ਨੂੰ ਡਰਾਈਵਰ ਸੁਰਿੰਦਰ ਸਿੰਘ ਸ਼ਿੰਦਾ ਵਾਸੀ ਮਛੀਵਾੜਾ ਚਲਾ ਰਿਹਾ ਸੀ ਤੇ ਜਦੋਂ ਇਹ ਬ¤ਸ ਮੋਗਾ ਦੀ ਆਈ.ਟੀ.ਆਈ. ਕੋਲ ਪੁ¤ਜੀ ਤਾਂ ਵਿਦਿਆਰਥੀਆਂ ਨੇ ਬ¤ਸ ਰੋਕਣ ਦਾ ਇਸ਼ਾਰਾ ਕੀਤਾ ਜਿਸ ਤੇ ਡਰਾਈਵਰ ਨੇ ਬ¤ਸ ਨੂੰ ਰੋਕ ਲਿਆ ਤਾਂ ਬ¤ਸ ਦੇ ਕੰਡਕਟਰ ਜੁਗਰਾਜ ਸਿੰਘ ਨੂੰ ਆਈ.ਟੀ.ਆਈ. ਅ¤ਗੇ ਖੜੇ 30 ਤੋਂ 35 ਵਿਦਿਆਰਥੀਆਂ ਨੇ ਬ¤ਸ ਚੋਂ ਧੂ ਲਿਆ ਅਤੇ ਕੰਡਕਟਰ ਦੀ ਬੜੀ ਬੇ ਰੇਹਿੰਮੀ ਨਾਲ ਕੁ¤ਟਮਾਰ ਕੀਤੀ।

ਜਿਸ ਕਾਰਨ ਦੇ ਸਿਰ ੳ¤ੁਪਰ ਗਹਿਰੀਆਂ ਸ¤ਟਾ ਲਗੀਆਂ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਇਸ ਘਟਨਾ ਸਬੰਧੀ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਪ੍ਰਾਈਵੇਟ ਬ¤ਸ �"ਪਰੇਟਰ ਯੂਨੀਅਨ ਦੇ ਪ੍ਰਧਾਨ ਨਰੋਤਮ ਪੁਰੀ ਨੇ ਦੋਸ਼ ਲਾਇਆ ਆਈ.ਟੀ.ਆਈ.ਦੇ ਨਾਲ ਪੁਲੀਸ ਲਾਈਨ ਹੈ ਪਰ ਪੁਲੀਸ ਦੇ ਨ¤ਕ ਥ¤ਲੇ ਵੀ ਰੋਜ ਕੋਈ ਨਾ ਕੋਈ ਕੰਡਕਟਰ ਜਾਂ ਡਰਾਈਵਰ ਨੂੰ ਵਿਦਿਆਰਥੀਆਂ ਵਲੋਂ ਬੇਰਹਿੰਮੀ ਨਾਲ ਕੁ¤ਟਿਆ ਜਾਂਦਾ ਹੈ ਅਤੇ ਬ¤ਸਾਂ ਦੀ ਤੋੜ ਭੰਨ ਕੀਤੀ ਜਾਂਦੀ ਹੈ ਪਰ ਅਜੇ ਤ¤ਕ ਜਿਲ੍ਹਾ ਪ੍ਰਸਾਸ਼ਨ ਅਤੇ ਪੁਲੀਸ ਪ੍ਰਸਾਸ਼ਨ ਵਲੋਂ ਇਸ ਦਾ ਕੋਈ ਠੋਸ ਹ¤ਲ ਨਹੀ ਕ¤ਢਿਆ ਗਿਆ। ਜਿਸ ਕਾਰਨ ਵਿਦਿਆਰਥੀਆਂ ਦੀਆਂ ਵਧੀਕੀਆਂ ਦਿਨ ਬ ਦਿਨ ਵਧ¤ਦੀਆਂ ਜਾ ਰਹੀਆਂ ਹਨ। ਸ਼੍ਰੀ ਪੁਰੀ ਨੇ ਕਿਹਾ ਕਿ ਜੇ ਪੁਲੀਸ ਨੇ ਦੋ ਘੰਟਿਆਂ ਅੰਦਰ ਇਨ੍ਹਾਂ ਸਾਰੇ ਦੋਸ਼ੀ ਵਿਦਿਆਰਥੀਆਂ ਖਿਲਾਫ ਕੋਈ ਢੁਕਵੀਂ ਕਾਰਵਾਈ ਨਾ ਕੀਤੀ ਤਾਂ ਸਮੂਹ ਪ੍ਰਾਈਵੇਟ ਬ¤ਸ �"ਪਰੇਟਰ ਪੂਰੇ ਮੋਗਾ ਜਿਲ੍ਹਾ ਵਿ¤ਚ ਚ¤ਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ।

ਇਸ ਮੌਕੇ ਚੇਅਰਮੈਨ ਹਰਬੰਸ ਸਿੰਘ, ਕੈਸ਼ੀਅਰ ਜ¤ਗਾ ਸਿੰਘ ਫੌਜੀ, ਜਰਨਲ ਸਕ¤ਤਰ ਮੋਹਨ ਲਾਲ ਸ਼ਰਮਾ, ਸੁਖਜੀਤ ਸਿੰਘ ਸੁ¤ਖਾ, ਦਵਿੰਦਰ ਸਿੰਘ ਅਤੇ ਯੂਨੀਅਨ ਦੇ ਹੋਰ ਆਗੂ ਸ਼ਾਮਲ ਸਨ। ਦੂਜੇ ਪਾਸੇ ਪੁਲੀਸ ਵਲੋਂ ਇਸ ਘਟਨਾ ਦੇ ਦੋਸ਼ੀ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲੀਸ ਵਲੋਂ ਕੇਸ ਦਰਜ ਕਰਕੇ ਦੂਜੇ ਭਗੋੜੇ ਦੋਸ਼ੀ ਵਿਦਿਆਰਥੀਆਂ ਦੀ ਭਾਲ ਭਾਲ ਕਰ ਰਹੀ ਹੈ।
http://www.S7News.com

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ-ਦੋ ਜ਼ਖ਼ਮੀ

ਬਟਾਲਾ (ਪੱਤਰ ਪ੍ਰੇਰਕ)-ਤੇਜ਼ ਰਫਤਾਰ ਟਰੱਕ ਨੇ ਅੱਜ ਤੜਕਸਾਰ ਇਕ ਰੇਤ ਵਾਲੀ ਟਰੈਕਟਰ-ਟਰਾਲੀ ਨੂੰ ਜਬਰਦਸਤ ਫੇਟ ਮਾਰ ਦਿੱਤੀ। ਇਸ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੇ ਨਾਲ-ਨਾਲ ਦੋ ਹੋਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਰੇਤ ਨਾਲ ਲੱਦੀ ਹੋਈ ਇਕ ਟਰਾਲੀ ਨੂੰ ਟਰੈਕਟਰ ਚਾਲਕ ਸਮੇਤ ਦੋ ਮਜ਼ਦੂਰ ਨੌਜਵਾਨ ਨਜ਼ਦੀਕੀ ਕਸਬੇ ਤੋਂ ਸਵੇਰੇ ਤੜਕਸਾਰ ਬਟਾਲਾ ਸ਼ਹਿਰ ਨੂੰ ਆ ਰਹੇ ਸਨ। ਜਦ ਉਕਤ ਟਰੈਕਟਰ, ਟਰਾਲੀ ਅੱਡਾ ਦਿਆਲਗੜ੍ਹ ਬੋਹੜੀ ਮੋੜ 'ਤੇ ਪਹੁੰਚੀ ਤਾਂ ਪਿਛੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਨੇ ਜਬਰਦਸਤ ਟੱਕਰ ਮਾਰ ਦਿੱਤੀ। ਜਿਸ ਕਰਕੇ ਟਰਾਲੀ 'ਤੇ ਸਵਾਰ 32 ਸਾਲਾ ਨੌਜਵਾਨ ਕਾਬਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕੋਟਲੀ ਭਾਨ ਸਿੰਘ ਉਛਲ ਕੇ ਸੜਕ 'ਤੇ ਡਿੱਗ ਪਿਆ ਅਤੇ ਇਸ ਹਾਦਸੇ 'ਚ ਟਰੱਕ ਨੇ ਉਕਤ ਨੌਜਵਾਨ ਕਾਬਲ ਸਿੰਘ ਨੂੰ ਕੁਚਲ ਦਿੱਤਾ।

ਮੌਕੇ 'ਤੇ ਹੀ ਕਾਬਲ ਸਿੰਘ ਦੀ ਦਰਦਨਾਕ ਮੌਕੇ ਹੋ ਜਾਣ ਦੇ ਨਾਲ-ਨਾਲ ਟਰੈਕਟਰ-ਟਰਾਲੀ 'ਤੇ ਸਵਾਰ ਦੋ ਹੋਰ ਨੌਜਵਾਨ ਵੀ ਹੇਠਾਂ ਡਿੱਗਣ ਨਾਲ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
http://www.S7News.com

ਥੋੜ੍ਹੇ ਸਮੇਂ ’ਚ ਯਾਦਗਾਰੀ ਕੰਮ ਕਰਾਂਗੀ- ਰੂਪ ਔਲਖ

ਚੰਡੀਗੜ੍ਹ (ਵਿ. ਪ੍ਰ.)-ਭਾਵੇਂ ਮੈਂ ਥੋੜ੍ਹੇ ਅਰਸੇ ਲਈ ਡੀ.ਪੀ.ਆਈ. (ਕਾਲਜਾਂ) ਪੰਜਾਬ ਦੇ ਵੱਕਾਰੀ ਅਹੁਦੇ 'ਤੇ ਆਈ ਹਾਂ। ਪਰ ਯਕੀਨ ਦਿਵਾਉਂਦੀ ਹਾਂ ਕਿ 15 ਕੁ ਦਿਨਾਂ ਦੇ ਇਸ ਕਾਰਜਕਾਲ ਦੌਰਾਨ 15 ਸਾਲ ਯਾਦ ਰਹਿਣ ਵਾਲੇ ਕੰਮ ਕਰਕੇ ਜਾਵਾਂਗੀ। ਇਹ ਵਿਚਾਰ ਸ੍ਰੀਮਤੀ ਰੂਪ �"ਲਖ ਨੇ ਅੱਜ ਆਪਣਾ ਨਵਾਂ ਅਹੁਦਾ ਸੰਭਾਲਦਿਆਂ ਪ੍ਰਗਟਾਏ। ਪੰਜਾਬ, ਹਰਿਆਣਾ ਅਤੇ ਹਿਮਾਚਲ ਵਾਲੇ ਸਾਂਝੇ ਪੰਜਾਬ ਦੇ ਸਮਿਆਂ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਲਈ ਗਈ 10ਵੀਂ ਦੀ ਪ੍ਰੀਖਿਆ ਵਿਚੋਂ ਅੱਵਲ ਰਹਿਣ ਵਾਲੇ ਸ੍ਰੀਮਤੀ ਰੂਪ �"ਲਖ ਨੇ ਇੰਗਲਿਸ਼ ਆਨਰਜ਼ ਪ੍ਰੀਖਿਆ ਵਿਚੋਂ ਗੋਲਡ ਮੈਡਲ ਹਾਸਲ ਕੀਤਾ ਅਤੇ ਯੂਨੀਵਰਸਿਟੀ ਦੀ ਐਮ. ਏ. ਦੀ ਪ੍ਰੀਖਿਆ ਵਿਚੋਂ ਦੂਜੇ ਦਰਜੇ 'ਤੇ ਰਹੇ। ਸਾਲ 1974 ਤੋਂ 1982 ਤੱਕ ਸਰਕਾਰੀ ਕਾਲਜ ਪਟਿਆਲਾ ਤੇ 1982 ਤੋਂ 2007 ਤੱਕ ਉਨ੍ਹਾਂ ਨੇ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਚੰਡੀਗੜ੍ਹ ਵਿਖੇ ਅਧਿਆਪਨ ਕਾਰਜ ਨਿਭਾਇਆ। ਸ੍ਰੀਮਤੀ �"ਲਖ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਸਮੇਤ ਅਧਿਆਪਕ ਵਰਗ ਦੇ ਲਮਕ ਅਵਸਥਾ 'ਚ ਪਏ ਕੇਸਾਂ ਨੂੰ ਨਿਪਟਾਉਣਗੇ। ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਟੀ.ਯੂ.) ਦੇ ਜਨਰਲ ਸਕੱਤਰ ਡਾ. ਜਗਵੰਤ ਸਿੰਘ ਸਮੇਤ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਜੈ ਪਾਲ ਸਿੰਘ, ਪ੍ਰੋ. ਸ਼ਸ਼ੀ ਕਾਂਤ, ਪ੍ਰੋ. ਗੁਰਜੰਟ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਉਨ੍ਹਾਂ ਨੂੰ ਨਵਾਂ ਅਹੁਦਾ ਸੰਭਾਲਣ 'ਤੇ ਜੀ ਆਇਆਂ ਕਿਹਾ।
http://www.S7News.com

ਜਾਅਲੀ ਅਸ਼ਟਾਮ ਬਣਾ ਕੇ ਦਸਤਾਵੇਜ਼ ਰਜਿਸਟਰਡ ਕਰਵਾਉਣ ਵਾਲਾ ਗਰੋਹ ਕਾਬੂ

ਲੁਧਿਆਣਾ (ਵਿਸ਼ੇਸ਼ ਪ੍ਰਤੀਨਿਧੀ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਅਲੀ ਅਸ਼ਟਾਮ ਬਣਾ ਕੇ ਦਸਤਾਵੇਜ਼ ਰਜਿਸਟਰਡ ਕਰਵਾਉਣ ਵਾਲੇ ਇਕ 10 ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਦਾ ਮੁਖੀ ਇਕ ਵਕੀਲ ਹੈ। ਜਾਣਕਾਰੀ ਅਨੁਸਾਰ ਉਕਤ ਵਕੀਲ ਦਾ ਪਿਤਾ ਜ਼ਿਲ੍ਹਾ ਕਚਹਿਰੀ ਵਿਚ ਵਸੀਕਾ ਨਵੀਸ ਹੈ ਅਤੇ ਅਕਾਲੀ ਦਲ ਦਾ ਆਗੂਹੈ। ਬੀਤੇ ਦਿਨ ਉਕਤ ਵਕੀਲ ਵੱਲੋਂ ਅਤੇ ਲੁਧਿਆਣਾ ਕੇਂਦਰ ਦੇ ਦਫਤਰ ਵਿਚ ਸਬ-ਰਜਿਸਟਰਾਰ ਸ: ਗੁਰਜਿੰਦਰ ਸਿੰਘ ਬੈਨੀਪਾਲ ਦੇ ਸਾਹਮਣੇ ਰਜਿਸਟਰੀ ਪੇਸ਼ ਕੀਤੀ ਗਈ, ਜਿਸ ਵਿਚ ਵੱਖ-ਵੱਖ ਕੀਮਤਾਂ ਦੇ ਅਸ਼ਟਾਮ ਲੱਗੇ ਹੋਏ ਸਨ। ਸ਼ੱਕ ਪੈਣ 'ਤੇ ਸ: ਬੈਨੀਪਾਲ ਨੇ ਜਦੋਂ ਇਹ ਅਸ਼ਟਾਮ ਚੈ¤ਕ ਕੀਤੇ ਤਾਂ ਉਨ੍ਹਾਂ ਵਿਚ ਵਿਚ ਕੁਝ ਅਸ਼ਟਾਮਾਂ ਦੀਆਂ ਰੰਗੀਨ ਫੋਟੋ ਕਾਪੀਆਂ ਲਗਾਈਆਂ ਹੋਈਆਂ ਸਨ, ਜਦ ਕਿ ਕੁਝ ਅਸ਼ਟਾਮ ਹੀ ਕੰਪਿਊਟਰ 'ਤੇ ਬਣਾਏ ਹੋਏ ਸਨ। ਸ: ਬੈਨੀਪਾਲ ਵੱਲੋਂ ਜਦੋਂ ਦਸਤਾਵੇਜ਼ ਆਪਣੇ ਪਾਸ ਜ਼ਬਤ ਕਰ ਲਏ ਗਏ ਤਾਂ ਉਕਤ ਵਕੀਲ ਉਥੋਂ ਫਰਾਰ ਹੋ ਗਿਆ। ਇਸ ਵਕੀਲ ਵੱਲੋਂ ਪੇਸ਼ ਕੀਤੇ ਕੁਝ ਹੋਰ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਵਿਚ 1 ਲੱਖ 20 ਹਜ਼ਾਰ ਰੁਪਏ ਦੇ ਅਸ਼ਟਾਮ ਅਜਿਹੇ ਹੀ ਜਾਅਲੀ ਪਾਏ ਗਏ। ਸ: ਬੈਨੀਪਾਲ ਵੱਲੋਂ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਸ: ਬੈਨੀਪਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਕੀਲ ਵੱਲੋਂ ਬਣਾਏ ਗਏ ਇਸ ਗਰੋਹ ਵਿਚ ਇਕ �"ਰਤ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਪ੍ਰਾਪਰਟੀ ਡੀਲਰ ਵੀ ਸ਼ਾਮਿਲ ਹਨ। ਇਹ ਸਾਰੇ ਦੁੱਗਰੀ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨ ਖਰੀਦਣ ਵਾਲੇ ਪਾਸੋਂ ਇਹ ਕਥਿਤ ਦੋਸ਼ੀ ਅਸ਼ਟਾਮਾਂ ਦੀ ਪੂਰੀ ਲੈ ਲੈਂਦੇ ਸਨ ਅਤੇ ਜਾਅਲੀ ਅਸ਼ਟਾਮਾਂ ਦੇ ਆਧਾਰ 'ਤੇ ਰਜਿਸਟਰੀਆਂ ਕਰਵਾ ਦਿੰਦੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਧੰਦਾ ਸਬ-ਰਜਿਸਟਰਾਰ ਦੇ ਤਿੰਨੋਂ ਦਫਤਰਾਂ ਵਿਚ ਚੱਲ ਰਿਹਾ ਹੈ। ਸ: ਬੈਨੀਪਾਲ ਨੇ ਦਾਅਵਾ ਕੀਤਾ ਕਿ ਤੇਲਗੀ ਤੋਂ ਬਾਅਦ ਪੰਜਾਬ ਦਾ ਇਹ ਸਭ ਤੋਂ ਵੱਡਾ ਘਪਲਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਉਨ੍ਹਾਂ ਨੂੰ ਪਰਿਵਾਰ ਸਮੇਤ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ 'ਤੇ ਫਾਈਲ ਬੰਦ ਕਰਨ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਇਹ ਘਪਲਾ ਕਈ ਕਰੋੜਾਂ ਦਾ ਹੈ ਕਿਉਂਕਿ ਕਥਿਤ ਦੋਸ਼ੀ ¦ਬੇ ਸਮੇਂ ਤੋਂ ਜਾਅਲੀ ਅਸ਼ਟਾਮ ਵੇਚ ਰਹੇ ਸਨ। ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਗੁਰਕੀਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਬੈਨੀਪਾਲ ਵੱਲੋਂ ਉਨ੍ਹਾਂ ਪਾਸ ਫਾਈਲ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਾਰੇ ਘਪਲੇਬਾਜ਼ੀ ਸਬੰਧੀ ਭਲਕੇ ਪ੍ਰੈ¤ਸ ਨੂੰ ਜਾਣਕਾਰੀ ਦੇਣਗੇ ਅਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਦੋਸ਼ੀਆਂ ਖਿਲਾਫ ਕੀਤੀ ਜਾਵੇਗੀ।
http://www.S7News.com

ਦੋਹਰਾ ਟੋਲ ਟੈਕਸ ਲੱਗਣ ਕਾਰਨ ਲੋਕਾਂ ’ਚ ਹਾਹਾਕਾਰ

ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ)-ਲੋਕ ਸਭਾ ਚੋਣ ਪ੍ਰਕਿਰਿਆ ਖ਼ਤਮ ਹੁੰਦਿਆਂ ਹੀ ਚੋਣ ਨਤੀਜੇ ਤੋਂ ਪਹਿਲਾ ਪੰਜਾਬ ਸਰਕਾਰ ਦੀ ਹਰੀ ਝੰਡੀ ਬਾਅਦ ਮਾਲਵਾ ਪੱਟੀ ਦੇ ਲੋਕਾਂ ਦੀ ਜੇਬਾਂ ਵਿਚੋਂ ਪੈਸੇ ਕਢਵਾਉਣ ਲਈ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਮੁੱਲਾਂਪੁਰ-ਬਰਨਾਲਾ ਰਾਜ ਮਾਰਗ ਉਪਰ ਮੁੱਲਾਂਪੁਰ ਤੋਂ ਅੱਗੇ ਹਿੱਸੋਵਾਲ ਡਰੇਨ ਪੁਲ ਅਤੇ ਮਹਿਲ ਕਲਾਂ ਟੋਲ ਬੈਰੀਅਰ ਲਗਾ ਕੇ ਨਿੱਜੀ ਕੰਪਨੀ ਨੇ ਅੱਜ ਸਵੇਰ 7 ਵਜੇ ਤੋਂ ਟੋਲ ਇਕੱਠਾ ਕਰਨਾ ਸ਼ੁਰੂਕਰ ਦਿੱਤਾ। ਰੋਹਾਨ ਰਾਜਦੀਪ ਟੋਲਵੇਜ਼ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਾਣ ਅਧੀਨ ਕਰੀਬ 58 ਕਿਲੋਮੀਟਰ ਸੜਕ ਉਪਰ ਇਕ ਟੋਲ ਬੈਰੀਅਰ 'ਤੇ ਕਾਰ-ਜੀਪ ਉਪਰ ਇਕ ਪਾਸੇ ਦੇ 21 ਰੁਪਏ ਵਸੂਲ ਕੀਤੇ ਜਾਣਗੇ, ਜਾਣੀਕਿ ਮੁੱਲਾਂਪੁਰ ਤੋਂ ਬਰਨਾਲਾ ਪਹੁੰਚਣ ਵਾਲੀ ਕਾਰ ਜੀਪ ਉਪਰ 42 ਰੁਪਏ ਟੋਲ ਦੇਣਾ ਪਵੇਗਾ। ਵੇਰਵਿਆਂ ਅਨੁਸਾਰ ਟੋਲਵੇਜ਼ ਕੰਪਨੀ ਵੱਲੋਂ ਨਿਰਮਾਣ ਅਧੀਨ ਅਧੂਰਾ ਕੰਮ 4 ਮਹੀਨੇ ਵਿਚ ਪੂਰਾ ਕਰਨਾ ਹੋਵੇਗਾ ਅਤੇ ਮੰਡੀ ਮੁੱਲਾਂਪੁਰ ਰੇਲਵੇ ਪੁਲ, ਗੁਰੂਸਰ ਸੁਧਾਰ ਨਹਿਰੀ ਪੁਲ ਅਤੇ ਬਰਨਾਲਾ ਨੇੜੇ ਰੇਲਵੇ ਪੁਲ ਤਿਆਰ ਹੋਣ ਬਾਅਦ 7 ਰੁਪਏ ਪ੍ਰਤੀ ਪਰਚੀ ਹੋਰ ਵਾਧਾ ਹੋਵੇਗਾ। ਕਰੀਬ 100 ਕਰੋੜ ਰੁਪਏ ਲਾਗਤ ਵਾਲੀ ਸੜਕ ਉਪਰ ਅੱਜ ਸ਼ੁਰੂਹੋਏ ਟੋਲ ਅੰਦਰ ਹਰ ਵਰ੍ਹੇ ਮਹਿੰਗਾਈ ਦੀ ਵਧੀ ਦਰ ਉਪਰ 10 ਫੀਸਦੀ ਵਾਧਾ ਹੋਵੇਗਾ ਅਤੇ ਨਿੱਜੀ ਕੰਪਨੀ ਲਗਾਤਾਰ 15 ਵਰ੍ਹੇ ਟੋਲ ਟੈਕਸ ਇਕੱਠਾ ਕਰਨ ਦੇ ਨਾਲ ਸੜਕ ਦੀ ਮੁਰੰਮਤ ਪ੍ਰਤੀ ਜ਼ਿੰਮੇਵਾਰ ਹੋਵੇਗੀ। ਟੋਲ ਸ਼ੁਰੂਹੁੰਦਿਆਂ ਹੀ ਲੁਧਿਆਣਾ-ਬਰਨਾਲਾ ਜ਼ਿਲ੍ਹਿਆਂ ਦੇ ਟੋਲ ਬੈਰੀਅਰ ਨਜ਼ਦੀਕ ਪਿੰਡਾਂ ਦੇ ਲੋਕਾਂ ਅੰਦਰ ਹਾਹਾਕਾਰ ਮੱਚ ਗਈ। ਸਕੂਲ ਅਤੇ ਨਿੱਜੀ ਸਰਕਾਰੀ ਬੱਸਾਂ ਦੇ ਨਾਲ ਟਰੱਕ ਅਪ੍ਰੇਟਰਾਂ ਇਸ ਟੋਲ ਦਾ ਤਿੱਖਾ ਵਿਰੋਧ ਕੀਤਾ। ਲੋਕਲ ਟਰੱਕ ਅਪ੍ਰੇਟਰ ਛਿੰਦਰ ਸਿੰਘ ਸਿੰਘ ਗਿੱਲ ਸੁਧਾਰ, ਟਰੱਕ ਯੂਨੀਅਨ ਰਾਏਕੋਟ ਪ੍ਰਧਾਨ ਗੁਰਜੀਤ ਸਿੰਘ ਰਾਏ, ਟਰੱਕ ਯੂਨੀਅਨ ਮੰਡੀ ਮੁੱਲਾਂਪੁਰ ਪ੍ਰਧਾਨ ਭੁਪਿੰਦਰ ਸਿੰਘ ਨੀਲਾ ਗਹੋਰ, ਗੁਰੂਨਾਨਕ ਸਕੂਲ ਮੁੱਲਾਂਪੁਰ ਬੱਸਾਂ ਦੇ ਵੱਖੋਂ-ਵੱਖ ਮਾਲਕਾਂ ਟੋਲ ਬੈਰੀਅਰ ਦੀ ਆਲੋਚਨਾ ਕਰਦਿਆਂ ੍ਯਕਿਹਾ ਕਿ ਪੰਜਾਬ ਦੀ ਡੁੱਬ ਰਹੀ ਟਰਾਂਸਪੋਰਟ ਨੂੰ ਸਰਕਾਰ ਨੇ ਨਿੱਜੀ ਕੰਪਨੀ ਦੁਆਰਾ ਲੁੱਟਣ ਦਾ ਜੋ ਰਾਹ ਅਖਤਿਆਰ ਕੀਤਾ ਹੈ, ਮੰਦਭਾਗਾ ਹੈ।
http://www.S7News.com

ਵਿਆਹੁਤਾ ਦੀ ਭੇਦ ਭਰੀ ਹਾਲਤ ’ਚ ਮੌਤ

ਤਰਨ ਤਾਰਨ (ਵਿ. ਪ੍ਰ.)-ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਝਾਮਕਾ ਵਿਖੇ ਇਕ ਵਿਆਹੁਤਾ ਨੌਜਵਾਨ �"ਰਤ ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ 'ਤੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਥਾਣਾ ਝਬਾਲ ਦੀ ਪੁਲਿਸ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ 3 ਮੈਂਬਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੇ ਪਿਤਾ ਹਰਭਜਨ ਸਿੰਘ ਸਾਬਕਾ ਸਰਪੰਚ ਵਾਸੀ ਕੀੜੀ ਸ਼ਾਹ ਥਾਣਾ ਵੈਰੋਵਾਲ ਨੇ ਤਰਨ ਤਾਰਨ ਸਰਕਾਰੀ ਹਸਪਤਾਲ ਵਿਖੇ ਜਾਣਕਾਰੀ ਦੇਂਦੇ ਹੋਏ ਦਸਿਆ ਕਿ ਉਸ ਦੀ ਲੜਕੀ ਜਸਵਿੰਦਰ ਕੌਰ ਦਾ ਵਿਆਹ ਕਰੀਬ 10 ਮਹੀਨੇ ਪਹਿਲਾਂ ਪਿੰਡ ਝਾਮਕੇ ਦੇ ਨੌਜਵਾਨ ਅੰਗਰੇਜ਼ ਸਿੰਘ ਪੁੱਤਰ ਸਕੱਤਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਅੰਗਰੇਜ਼ ਸਿੰਘ ਵਿਦੇਸ਼ ਚਲਾ ਗਿਆ।

ਅੰਗਰੇਜ਼ ਸਿੰਘ ਦੇ ਵਿਦੇਸ਼ ਜਾਣ ਤੋਂ ਉਪਰੰਤ ਜਸਵਿੰਦਰ ਕੌਰ ਦੀ ਸੱਸ ਅਤੇ ਜੇਠ ਜੇਠਾਨੀ ਨੇ ਉਸਨੂੰ ਮਾਰਨਾ ਕੁੱਟਣਾ ਸ਼ੁਰੂਕਰ ਦਿੱਤਾ ਜਿਸ ਕਾਰਨ ਤੰਗ ਆ ਕੇ ਉਨ੍ਹਾਂ ਦੀ ਲੜਕੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਥਾਣਾ ਝਬਾਲ ਦੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ 'ਤੇ ਸੱਸ ਕਸ਼ਮੀਰ ਕੌਰ, ਜੇਠ ਸਵਿੰਦਰ ਸਿੰਘ ਅਤੇ ਜੇਠਾਨੀ ਕੁਲਵੰਤ ਕੌਰ ਦੇ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟ ਮਾਰਟਮ ਲਈ ਲਾਸ਼ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ ਗਿਆ।
http://www.S7News.com

ਨਸ਼ਿਆਂ ਦੇ ਖਾਤਮੇ ਲਈ ਨੌਜਵਾਨ ਲਾਮਬੰਦ ਹੋਣ-ਜਸਕੀਰਤ

ਛੇਹਰਟਾ (ਪ. ਪ.)-ਅੱਜ ਪੰਜਾਬ ਦਾ ਨੌਜਵਾਨ ਬੁਰੀ ਸੰਗਤ ਵਿਚ ਫਸ ਕੇ ਸਮੈਕ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਆਦੀ ਹੋ ਕੇ ਆਪਣਾ ਕੀਮਤੀ ਜੀਵਨ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ। ਜਿਸ ਨੂੰ ਬਚਾਉਣਾ ਅੱਜ ਹਰੇਕ ਵਿਅਕਤੀ ਦਾ ਪਹਿਲਾ ਫਰਜ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਨੌਜਵਾਨ ਅਕਾਲੀ ਆਗੂ ਅਤੇ ਪੰਜਾਬ ਯੂਥ ਫ਼ੋਰਮ ਦੇ ਪ੍ਰਧਾਨ ਸ: ਜਸਕੀਰਤ ਸਿੰਘ ਸੁਲਤਾਨਵਿੰਡ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ: ਜਸਕੀਰਤ ਸਿੰਘ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਇਸ ਕਾਰੋਬਾਰ ਨੂੰ ਨੱਕ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿਚੋਂ ਸਿਹਤਮੰਦ ਗੱਭਰੂਆਂ ਦੀ ਗਿਣਤੀ ਜ਼ੀਰੋ ਹੋ ਜਾਵੇਗੀ। ਉਨ੍ਹਾਂ ਅਖੀਰ ਵਿਚ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ, ਉਥੇ ਉਨ੍ਹਾਂ ਨੇ ਵੱਖ ਵੱਖ ਧਾਰਮਿਕ ਸਭਾ ਸੁਸਾਇਟੀਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਕਾਰਜ ਲਈ ਉਨ੍ਹਾਂ ਦਾ ਪੂਰਾ ਪੂਰਾ ਸਹਿਯੋਗ ਦੇਣ।
http://www.S7News.com

ਧੁੱਪ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ

ਬਟਾਲਾ (ਪੱਤਰ ਪ੍ਰੇਰਕ)-ਦਿਨੋ-ਦਿਨ ਵੱਧ ਰਹੀ ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਵੱਖ-ਵੱਖ ਤਸਵੀਰਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਿਵਲ ਹਸਪਤਾਲ ਬਟਾਲਾ ਦੇ ਐਸ.ਐਮ.�" ਮਹਿੰਦਰ ਸਿੰਘ ਨੇ ਵੱਧ ਰਹੀ ਗਰਮੀ ਕਾਰਨ ਫੈਲ ਰਹੀਆਂ ਪੇਟ ਦੀਆਂ ਬਿਮਾਰੀਆਂ, ਬੁਖਾਰ, ਦਸਤ ਆਦਿ ਰੋਗਾਂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਐਸ.ਐਮ.�" ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਾਨੂੰ ਆਪਣੇ ਆਪ ਅਤੇ ਆਪਣੇ ਬੱਚਿਆਂ ਨੂੰ ਸਿੱਧੀ ਧੁੱਪ ਤੋਂ ਬਚਣ ਲਈ ਛੱਤਰੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਗਰਮੀ ਦੇ ਮੌਸਮ 'ਚ ਬਜ਼ਾਰ ਦੀਆਂ ਤਲੀਆਂ ਅਤੇ ਖੱਟੀਆਂ-ਮਿੱਠੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਅਮਲੇ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਲੋਕਾਂ ਨੂੰ ਗਰਮੀ ਤੋਂ ਕਿਵੇਂ ਬਚਣਾ ਹੈ ਬਾਰੇ ਜਾਗਰੂਕ ਕੀਤਾ ਜਾਵੇ।


http://www.S7News.com

ਘਰ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਕਾਦੀਆਂ (ਪੱਤਰ ਪ੍ਰੇਰਕ)-ਬੀਤੀ ਰਾਤ ਕਾਦੀਆਂ ਸ਼ਹਿਰ ਦੇ ਧਰਮਪੁਰਾ ਮੁਹੱਲਾ ਵਿਖੇ ਇਕ ਸਕੂਲ ਕੋਲ ਸਥਿਤ ਰਿਹਾਇਸ਼ ਨੂੰ ਬਿਜਲੀ ਦੇ ਸ਼ਾਟ-ਸਰਕਟ ਕਾਰਨ ਲੱਗੀ ਭਿਆਨਕ ਅੱਗ ਨਾਲ ਘਰ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਕੁਮਾਰ ਪੁੱਤਰ ਸ੍ਰੀ ਕਮਲ ਦੇਵ, ਜੋ ਆਪਣੇ ਘਰ ਨੂੰ ਤਾਲੇ ਲਗਾ ਕੇ ਅੰਮ੍ਰਿਤਸਰ ਗਏ ਹੋਏ ਸਨ, ਬੀਤੀ ਰਾਤ ਦੋ ਵਜੇ ਦੇ ਕਰੀਬ ਬੰਦ ਮਕਾਨ 'ਚੋਂ ਭਿਆਨਕ ਅੱਗ ਨਾਲ ਧੂੰਆਂ ਨਿਕਲ ਰਿਹਾ ਸੀ। ਲੋਕਾਂ ਵੱਲੋਂ ਇਸ ਅੱਗ ਨੂੰ ਵੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ 'ਤੇ ਰਾਤ ਸਮੇਂ ਥਾਣਾ ਮੁਖੀ ਸਵਿੰਦਰ ਸਿੰਘ ਅਤੇ ਹੋਰ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ, ਪਰ ਅੱਗ ਬੇਕਾਬੂ ਹੋਣ ਕਾਰਨ ਬੰਦ ਮਕਾਨ ਦੇ ਤਾਲੇ ਤੋੜੇ ਅਤੇ ਫਾਇਰ ਬ੍ਰਿਗੇਡ ਬਟਾਲਾ ਨੂੰ ਮੌਕੇ 'ਤੇ ਸੱਦਿਆ, ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਪੁੱਜੀ, ਘਰ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਘਟਨਾ ਬਾਰੇ ਲੋਕਾਂ ਵੱਲੋਂ ਅੰਮ੍ਰਿਤਸਰ ਵਿਖੇ ਮਕਾਨ ਮਾਲਕਾਂ ਨੂੰ ਸੂਚਨਾ ਦਿੱਤੀ, ਜੋ ਰਾਤ ਤਿੰਨ ਵਜੇ ਮੌਕੇ 'ਤੇ ਪੁੱਜ ਗਏ।


http://www.S7News.com

ਪੰਜਾਬ ਸਰਕਾਰ ਵ¤ਲੋਂ 29 ਸਿੱਖਿਆ ਅਧਿਕਾਰੀ ਤਬਦੀਲ

ਮੁਹਾਲੀ (ਪੱਤਰ ਪ੍ਰੇਰਕ)-ਸਿਵਲ ਰਿੱਟ ਪਟੀਸ਼ਨ 19545 ਆਫ਼ 2007-ਜੋਗਿੰਦਰ ਸਿੰਘ �"ਲਖ਼ ਅਤੇ ਹੋਰ ਬਨਾਮ ਪੰਜਾਬ ਸਟੇਟ ਅਤੇ ਹੋਰ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ 3 ਨਵੰਬਰ 2008 ਦੀ ਪਾਲਣਾ ਕਰਦੇ ਹੋਏ ਪੰਜਾਬ ਸਿੱਖਿਆ ਸੇਵਾਵਾਂ ਗਰੁੱਪ ਏ ਸਕੂਲ ਅਤੇ ਇਨਸਪੈਕਸ਼ਨ ਦੇ ਅਧਿਕਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਕੀਤੀਆਂ ਗਈਆਂ ਹਨ। ਇਹ ਹੁਕਮ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਅਤੇ ਮੁੱਖ ਚੋਣ ਅਫ਼ਸਰ ਦੀ ਸਹਿਮਤੀ ਨਾਲ ਜਾਰੀ ਕੀਤੇ ਜਾ ਰਹੇ ਹਨ। ਇਹ ਹੁਕਮ ਲੋਕ ਸਭਾ ਚੋਣਾਂ ਦੀ ਗਿਣਤੀ ਹੋਣ ਉਪਰੰਤ 18 ਮਈ 2009 ਪੂਰਵ ਦੁਪਹਿਰ ਤੋਂ ਲਾਗੂਹੋਣਗੇ। ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਕਰਨਬੀਰ ਸਿੰਘ ਸਿੱਧੂਦੇ ਹੁਕਮਾਂ ਅਨੁਸਾਰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਦੇ ਦਸਤਖ਼ਤਾਂ ਹੇਠ 29 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜੋ ਹੇਠ ਲਿਖੇ ਹੋਏ ਹਨ। ਸ੍ਰੀਮਤੀ ਮਨਜੀਤ ਕੌਰ, ਪ੍ਰਿੰਸੀਪਲ ਸ ਸ ਸ ਸ ਕੱਥੂਨੰਗਲ, ਅੰਮ੍ਰਿਤਸਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ, ਸ੍ਰੀਮਤੀ ਇੰਦਰਜੀਤ ਕੌਰ ਪ੍ਰਿੰਸੀਪਲ ਸ ਸ ਸ ਸ ਪਟਿਆਲਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ, ਸ੍ਰੀਮਤੀ ਸੁਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਨੂੰ ਪ੍ਰਿੰਸੀਪਲ ਸ ਸ ਸ ਸ ਪਟਿਆਲਾ, ਸ੍ਰੀਮਤੀ ਗੁਰਦੀਪ ਕੌਰ ਪ੍ਰਿੰਸੀਪਲ ਸਰਕਾਰੀ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਲੁਧਿਆਣਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ, ਸ੍ਰੀਮਤੀ ਹਰਪਾਲ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ ਨੂੰ ਪ੍ਰਿੰਸੀਪਲ ਸਰਕਾਰੀ ਇਨ ਸਰਵਿਸ ਸੈਂਟਰ ਲੁਧਿਆਣਾ, ਸ੍ਰੀਮਤੀ ਸੱਤਿਆ ਦੇਵੀ ਪ੍ਰਿੰਸੀਪਲ ਸ ਸ ਸ ਸ ਕੰਜਾਲੀ ਕਪੂਰਥਲਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮਂੈਟਰੀ ਕਪੂਰਥਲਾ, ਸ੍ਰੀਮਤੀ ਕਮਲ ਕਾਂਤਾ ਪ੍ਰਿੰਸੀਪਲ ਸ ਸ ਸ ਸ ਗਾਂਧੀ ਕੈਂਪ ਜ¦ਧਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜ¦ਧਰ, ਸ੍ਰ੍ਰੀਮਤੀ ਹਰਬੰਸ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜ¦ਧਰ ਨੂੰ ਸ ਸ ਸ ਸ ਗਾਂਧੀ ਕੈਂਪ ਜ¦ਧਰ, ਸ੍ਰੀਮਤੀ ਕੁਲਦੀਪ ਕੌਰ, ਸ ਕੰ ਸ ਸ ਹੁਸ਼ਿਆਰਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹੁਸ਼ਿਆਰਪੁਰ, ਸ੍ਰੀਮਤੀ ਦਰਸ਼ਨ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹੁਸ਼ਿਆਰਪੁਰ ਨੂੰ ਪ੍ਰਿੰਸੀਪਲ ਸ ਕੰ ਸ ਸ ਹੁਸ਼ਿਆਰਪੁਰ, ਸ੍ਰੀਮਤੀ ਸੁਰਿੰਦਰਪਾਲ ਕੌਰ ਸਿੱਧੂਸੀਨੀਅਰ ਲੈਕਚਰਾਰ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਬਠਿੰਡਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ, ਸ੍ਰੀ ਬਰਜਿੰਦਰ ਸਿੰਘ ਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਨੂੰ ਸੀਨੀਅਰ ਲੈਕਚਰਾਰ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਬਠਿੰਡਾ, ਸ੍ਰੀਮਤੀ ਮਨਜੀਤ ਕੌਰ ਘੁੰਮਣ ਪ੍ਰਿੰਸੀਪਲ ਸ ਸ ਸ ਸ ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ, ਸ੍ਰੀ ਕਰਮਜੀਤ ਸਿੰਘ ਪਿੰ੍ਰਸੀਪਲ ਸ ਸ ਸ ਸ ਸ਼ੱਕਰਪੁਰਾ ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ, ਸ੍ਰੀਮਤੀ ਛਿੰਦੋ ਦੇਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ ਨੂੰ ਪ੍ਰਿੰਸੀਪਲ ਸ ਸ ਸ ਸ ਸ਼ੱਕਰਪੁਰਾ ਗੁਰਦਾਸਪੁਰ, ਸ਼੍ਰੀ ਹਰਜੀਤ ਸਿਘ ਪ੍ਰਿੰਸੀਪਲ ਸ ਸ ਸ ਸ ਮੋਰਿੰਡਾ ਰੋਪੜ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰੋਪੜ, ਸ੍ਰੀਮਤੀ ਹਰਮਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰੋਪੜ ਨੂੰ ਪ੍ਰਿੰਸੀਪਲ ਸ ਸ ਸ ਸ ਮੋਰਿੰਡਾ, ਸ੍ਰੀਮਤੀ ਸਤਨਾਮ ਕੌਰ ਪ੍ਰਿੰਸੀਪਲ ਸ ਕੰ ਸ ਸ ਸੁਹਾਣਾ ਮੁਹਾਲੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਹਾਲੀ, ਸ੍ਰੀ ਨਿਰੰਜਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਹਾਲੀ ਨੂੰ ਪ੍ਰਿੰਸੀਪਲ ਸ ਕੰ ਸ ਸ ਸੋਹਾਣਾ ਮੁਹਾਲੀ, ਸ੍ਰੀਮਤੀ ਅੰਮ੍ਰਿਤ ਕੌਰ ਪ੍ਰਿੰਸੀਪਲ ਸ ਕੰ ਸ ਸ ਕੁਰਾਲੀ ਮੁਹਾਲੀ ਨੂੰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਟਰੀ ਮੁਹਾਲੀ, ਸ੍ਰੀਮਤੀ ਪ੍ਰਕਾਸ਼ ਕੁਮਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਮੁਹਾਲੀ ਨੂੰ ਪ੍ਰਿੰਸੀਪਲ ਸ ਕੰ ਸ ਸ ਕੁਰਾਲੀ, ਸ੍ਰੀ ਮਨਜੀਤ ਸਿੰਘ ਪ੍ਰ੍ਰਿੰਸੀਪਲ ਸ ਸ ਸ ਸ ਲੜਕੇ ਜੈਤੋਂ ਫ਼ਰੀਦਕੋਟ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਬਲਜੀਤ ਸਿੰਘ ਬਰਾੜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੂੰ ਪ੍ਰਿੰਸੀਪਲ ਸ ਸ ਸ ਸ ਲੜਕੇ ਜੈਤੋਂ ਫ਼ਰੀਦਕੋਟ, ਸ੍ਰੀਮਤੀ ਰਾਜ ਮਹਿੰਦਰ ਕੌਰ ਪ੍ਰਿੰਸੀਪਲ ਸ ਸ ਸ ਸ ਧਨੌਲਾ ਸੰਗਰੂਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਗਰੂਰ, ਸ੍ਰੀਮਤੀ ਬਲਵੰਤ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਗਰੂਰ ਨੂੰ ਪ੍ਰਿੰਸੀਪਲ ਸ ਸ ਸ ਸ ਧਨੌਲਾ ਸੰਗਰੂਰ, ਸ੍ਰੀ ਸੁਰਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਤਹਿਗੜ੍ਹ ਸਾਹਿਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਤਹਿਗੜ੍ਹ ਸਾਹਿਬ, ਸ੍ਰੀਮਤੀ ਗੁਰਮੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫਤਹਿਗੜ੍ਹ ਸਾਹਿਬ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫਤਹਿਗੜ੍ਹ ਸਾਹਿਬ ਅਤੇ ਸ੍ਰੀ ਸੁਖਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਨੂੰ ਪ੍ਰਿੰਸੀਪਲ ਸ ਸ ਸ ਸ ਕੱਥੂਨੰਗਲ ਅੰਮ੍ਰਿਤਸਰ ਸ੍ਰੀ ਕਮਲ ਕਾਂਤ ਐਰੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਾਲੀ (ਕਪੂਰਥਲਾ) ਵਿਖੇ ਲਗਾਇਆ ਗਿਆ ਹੈ।
http://www.S7News.com

ਕਣਕ ਦੀ ਬਰਾਮਦ ਤੋਂ ਪਾਬੰਦੀ ਹਟੀ

ਨਵੀਂ ਦਿ¤ਲੀ (ਵਿ. ਪ੍ਰ.)-ਅ¤ਜ ਕੇਂਦਰ ਸਰਕਾਰ ਨੇ ਰਾਜਨਾਤਿਕ ਤੌਰ 'ਤੇ ਅਤਿ ਸੰਵੇਦਨਸ਼ੀਲ ਮਾਮਲੇ ਕਣਕ ਦੀ ਬਰਾਮਦ ਤੋਂ ਪਾਬੰਦੀ ਹਟਾਉਣ ਦਾ ਐਲਾਨ ਕਰ ਦਿ¤ਤਾ ਹੈ। ਇਸ ਸਬੰਧੀ ਵਿਤ ਮੰਤਰਾਲੇ ਦੀ ਕਮੇਟੀ ਦੇ ਮੈਂਬਰ ਰਾਜੀਵ ਅਗਰਵਾਲ ਨੇ ਦ¤ਸਿਆ ਕਿ ਅ¤ਜ ਤੋਂ ਕਣਕ ਦੀ ਬਰਾਮਦ 'ਤੇ ਲਗਾਈ ਪਾਬੰਦੀ ਹਟਾ ਲਈ ਗਈ ਹੈ ਪਰ ਚੌਲਾਂ 'ਤੇ ਇਹ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਕਾਂਗਰਸ ਦੀ ਅਗਵਾਈ ਯੂ. ਪੀ. ਏ. ਸਰਕਾਰ ਵ¤ਲੋਂ ਆਪਣੇ ਹੀ ਸਹਿਯੋਗੀਆਂ ਖ¤ਬੇਦਲਾਂ ਅਤੇ ਰਾਸ਼ਟਰੀ ਜਨਤਾ ਦਲ ਦੇ ਮੁ¤ਖੀ ਲਾਲੂ ਪ੍ਰਸ਼ਾਦ ਯਾਦਵ ਦੀ ਮੰਗ 'ਤੇ ਫਰਵਰੀ 2007 ਵਿਚ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿ¤ਤੀ ਗਈ ਸੀ। ਸੂਤਰਾਂ ਅਨੁਸਾਰ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ਼ਰਦ ਪਵਾਰ ਨੇ ਬੀਤੇ ਮਹੀਨੇ ਹੀ ਇਸ ਸਬੰਧੀ ਫੈਸਲਾ ਕਰ ਲਿਆ ਸੀ ਪਰ ਚੋਣ ਜਾਬਤਾ ਲਾਗੂ ਹੋਣ ਕਰਕੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਸੀ।
http://www.S7News.com

ਤਾਲਿਬਨਾਂ ਦੀ ਪੈਦਾਇਸ਼

ਪਾਕਿਸਤਾਨ ਦੇ ਸਦਰ ਜਨਾਬ ਆਸਿਫ ਅਲੀ ਜ਼ਰਦਾਰੀ ਨੇ ਇਹ ਆਖ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਤਾਲਿਬਨ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਅਤੇ ਉਨ੍ਹਾਂ ਦੇ ਆਪਣੇ ਦੇਸ਼ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਪੈਦਾਇਸ਼ ਹਨ। ਉਨ੍ਹਾਂ ਨੇ ਇੱਕ ਟੀ.ਵੀ. ਮੁਲਾਕਾਤ ਦੌਰਾਨ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਸਮੇਂ ਵਿੱਚ ਸਾਡੇ ਦੇਸ਼ ਅਤੇ ਅਮਰੀਕਾ ਨੇ ਮਿਲ ਕੇ ਤਾਲਿਬਾਨ ਨੂੰ ਖੜ੍ਹਾ ਕਰਨ ਵਿੱਚ ਭੂਮਿਕਾ ਨਿਭਾਈ ਹੈ। ਜਨਾਬ ਜ਼ਰਦਾਰੀ ਨੇ ਅਮਰੀਕਾ ਤੇ ਪਾਕਿਸਤਾਨ ਦੇ ਸਾਬਕਾ ਸਦਰ ਪ੍ਰਵੇਜ਼ ਮੁਸ਼ੱਰਫ ਦੇ ਫੌਜੀ ਸਾਸ਼ਨ ਦਾ ਸਮਰੱਥਨ ਕਰਨ ਦਾ ਦੋਸ਼ ਵੀ ਲਗਾਇਆ, ਜੋ ਕਿ ਕਥਿਤ ਤੌਰ 'ਤੇ ਤਾਲਿਬਾਨ ਦਾ ਪੱਖ ਪੂਰਦੇ ਰਹੇ ਹਨ। ਉਨ੍ਹਾਂ ਨੇ ਅਮਰੀਕਾ ਵਿੱਚ ਪ੍ਰਚੱਲਤ ਇਸ ਗੱਲ ਤੇ ਅਸਹਿਮਤੀ ਜਤਾਈ ਕਿ ਪਾਕਿ ਦੀ ਫੌਜ ਅਤੇ ਖੁਫੀਆ ਏਜੰਸੀ ਹੁਣ ਵੀ ਤਾਲਿਬਾਨ ਨਾਲ ਹਮਦਰਦੀ ਰੱਖਦੀਆਂ ਹਨ। ਸਦਰ ਦੇ ਇਸ ਬਿਆਨ ਨੂੰ ਇੱਕ ਕੂਟਨੀਤੀ ਵੱਜੋਂ ਵੇਖਿਆ ਜਾ ਰਿਹਾ ਹੈ। ਅਸਲ ਵਿੱਚ ਜਨਾਬ ਜ਼ਰਦਾਰੀ ਦੇਸ਼ ਵਿੱਚ ਇਸਲਾਮੀ ਕੱਟੜਵਾਦ ਪੈਦਾ ਹੋਣ ਲਈ ਖੁਦ ਨੂੰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਬਰੀ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਇਸਲਾਮੀ ਕੱਟੜਵਾਦ ਪੈਦਾ ਹੋਣ ਲਈ ਭੁੱਟੋ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਸ ਸਬੰਧ ਵਿੱਚ ਉਹ ਅਮਰੀਕਾ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਜਿੰਮੇਵਾਰ ਠਹਿਰਾ ਕੇ ਖੁਦ ਨੂੰਦੋਸ਼ ਮੁਕਤ ਕਰਨਾ ਚਾਹੁੰਦੇ ਹਨ। ਇਸ ਨਾਲ ਉਹ ਆਪਣੇ ਵਿਰੋਧੀਆਂ ਖਿਲਾਫ ਇੱਕ ਮੋਰਚਾ ਤਿਆਰ ਕਰ ਸਕਦੇ ਹਨ। ਇਸ ਵੇਲੇ ਨੇਤਾਵਾਂ ਨੂੰਆਈ.ਐੱਸ.ਆਈ.ਦੀ ਭੂਮਿਕਾ ਸਬੰਧੀ ਵੀ ਪਾਕਿਸਤਾਨ ਵਿੱਚ ਵਿਵਾਦ ਛੇੜਿਆ ਹੋਇਆ ਹੈ। ਦੇਸ ਵਿੱਚ ਸੰਸਦੀ ਪ੍ਰਣਾਲੀ ਬਹਾਲ ਹੋਣ ਪਿੱਛੋਂ ਵੀ ਆਈ.ਐੱਸ.ਆਈ. ਨੂੰ ਗੈਰ ਪ੍ਰਭਾਵੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਪਾਕਿਸਤਾਨ ਦੀ ਮੌਜੂਦਾ ਸਰਕਾਰ ਪ੍ਰਸ਼ਾਸਨ ਉਪਰ ਪਕੜ ਬਣਾਉਣ ਦੇ ਨਾਮ ਹੇਠ ਆਈ. ਐਸ. ਆਈ. ਅਤੇ ਫੌਜ ਨੂੰਬਦਨਾਮ ਕਰਨ ਵਿੱਚ ਲੱਗੀ ਹੋਈ ਹੈ। ਜਨਾਬ ਜ਼ਰਦਾਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰਲੱਗਦਾ ਹੈ ਕਿ ਉਹ ਆਈ.ਐੱਸ.ਆਈ. ਦੀ ਨਿੰਦਾ ਕਰਕੇ ਲੋਕਾਂ ਦਾ ਸਮਰੱਥਨ ਹਾਸਲ ਕਰ ਸਕਦੇ ਹਨ। ਇਸ ਬਿਆਨ ਵਿੱਚ ਉਨ੍ਹਾਂ ਨੇ ਸੀ.ਆਈ.ਏ. ਦਾ ਨਾਮ ਤਾਂ ਖਾਮਖਾਹ ਹੀ ਲਿਆ ਹੈ। ਸ਼ਾਇਦ ਉਨ੍ਹਾਂ ਨੂੰ ਇਹ ਸ਼ੱਕ ਹੈ ਕਿ ਪਾਕਿਸਤਾਨੀ ਸਰਕਾਰ ਤਾਲਿਬਨਾਂ ਖਿਲਾਫ ਲੜਾਈ ਵਿੱਚ ਕਾਮਯਾਬ ਨਹੀਂ ਹੋਵੇਗੀ। ਇਸ ਲਈ ਉਹ ਪਹਿਲਾਂ ਹੀ ਅਜਿਹਾ ਮਾਹੌਲ ਤਿਆਰ ਕਰਨਾ ਚਾਹੁੰਦੇ ਹਨ, ਜਿਸ ਤੋਂ ਇਹ ਜਾਪੇ ਕਿ ਇਸ ਸਾਰੇ ਮਾਮਲੇ ਵਿੱਚ ਪਾਕਿਸਤਾਨ ਦੀ ਮੌਜੂਦਾ ਸਰਕਾਰ ਦਾ ਕੋਈ ਕਸੂਰ ਨਹੀਂ ਹੈ। ਤਾਲਿਬਨਾਂ ਨਾਲ ਟਕਰਾਅ ਵਿੱਚ ਆਮ ਨਾਗਰਿਕਾਂ ਦਾ ਭਾਰੀ ਨੁਕਸਾਨ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਕਾਰਨ ਸਦਰ ਅਤੇ ਪਾਕਿ ਸਰਕਾਰ ਕਾਫੀ ਘਬਰਾਈ ਹੋਈ ਹੈ। ਸਰਕਾਰ ਅਤੇ ਸਦਰ ਕਿਸੇ ਨਾ ਕਿਸੇ ਤਰੀਕੇ ਇਸ ਟਕਰਾਅ ਨੂੰ ਟਾਲਣ ਦੇ ਬਹਾਨੇ ਵੀ ਲੱਭ ਰਹੇ ਹਨ। ਦੂਸਰੇ ਪਾਸੇ ਅਮਰੀਕਾ ਵੱਲੋਂ ਪਾਕਿਸਤਾਨ ਉੱਤੇ ਇਸ ਗੱਲ ਲਈ ਭਾਰੀ ਦਬਾਅ ਪੈ ਰਿਹਾ ਹੈ ਕਿ ਉਹ ਤਾਲਿਬਨਾਂ ਦੇ ਸਫਾਏ ਲਈ ਸਾਰੀ ਫੌਜੀ ਸ਼ਕਤੀ ਝੋਕ ਦੇਵੇ। ਇਸ ਲੜਾਈ ਦੌਰਾਨ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਵਾਤ ਖੇਤਰ ਵਿੱਚੋਂ 2 ਲੱਖ ਦੇ ਕਰੀਬ ਆਮ ਨਾਗਰਿਕ ਬੇਘਰ ਹੋ ਗਏ ਹਨ, ਜਦੋਂਕਿ 3 ਲੱਖ ਦੇ ਕਰੀਬ ਹੋਰ ਨਾਗਰਿਕ ਘਰ ਛੱਡਣ ਲਈ ਤਿਆਰ ਹਨ। ਆਮ ਨਾਗਰਿਕਾਂ ਦੇ ਉਜਾੜੇ ਨੂੰ ਲੈ ਕੇ ਯੂ.ਐੱਨ. ਵੀ ਪ੍ਰੇਸ਼ਾਨ ਹੈ। ਯੂ.ਐਨ. ਅਧਿਕਾਰੀਆਂ ਦਾ ਕਹਿਣਾ ਹੈ ਕਿ 1947 ਦੀ ਵੰਡ ਤੋਂ ਬਾਅਦ ਇਹ ਦੱਖਣੀ ਏਸ਼ੀਆ ਵਿੱਚ ਅਬਾਦੀ ਦਾ ਸਭ ਤੋਂ ਵੱਡਾ ਪ੍ਰਵਾਸ ਹੈ। ਨਾ ਚਾਹੁੰਦੇ ਹੋਏ ਵੀ ਪਾਕਿਸਤਾਨ ਦੀ ਫੌਜ ਨੂੰ ਇਹ ਲੜਾਈ ਨੇਪਰੇ ਚਾੜ੍ਹਨੀ ਪੈ ਰਹੀ ਹੈ। ਪਾਕਿਸਤਾਨ ਦੇ ਸਦਰ ਨੂੰ ਚਾਹੀਦਾ ਹੈ ਕਿ ਉਹ ਸਮੁੱਚੀ ਸਥਿਤੀ ਵਿੱਚ ਭਰਮ ਦੇ ਹਾਲਾਤ ਪੈਦਾ ਨਾ ਕਰੇ, ਸਗੋਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਕੰਮ ਕਰੇ। ਤਾਲਿਬਨਾਂ ਦੇ ਉਭਾਰ ਲਈ ਪਾਕਿਸਤਾਨੀ ਹਾਕਮਾਂ ਵੱਲੋਂ ਪੈਦਾ ਕੀਤੇ ਗਏ ਹਾਲਾਤ ਜ਼ਿੰਮੇਵਾਰ ਹਨ। ਪੀਪਲਜ਼ ਪਾਰਟੀ ਵੀ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਪਾਕਿਸਤਾਨ ਦੀ ਮੌਜੂਦਾ ਸਰਕਾਰ ਨੂੰਚਾਹੀਦਾ ਹੈ ਕਿ ਉਹ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਲਈ ਕੰਮ ਕਰੇ।

-'�"ਲਖ'
http://www.S7News.com

ਭਾਰਤ ਵਿਚ ਸਾਖਰ ਹੋਣ ਦੀ ਵਧਦੀ ਧਾਰਨਾ

ਹਰ ਵਰ੍ਹੇ ਵਿਸ਼ਵ ਸਾਖਰਤਾ ਦਿਵਸ ਮੌਕੇ ਯੂਨੈਸਕੋ ਵੱਲੋਂ ਵਿਸ਼ਵ-ਵਿਆਪੀ ਸਾਖਰਤਾ ਦੀ ਤਾਜ਼ਾ ਸਥਿਤੀ ਬਾਰੇ ਕੌਮਾਂਤਰੀ ਭਾਈਚਾਰੇ ਨੂੰ ਜਾਣਕਾਰੀ ਦਿ¤ਤੀ ਜਾਂਦੀ ਹੈ। ਭਾਰਤ ਵੀ ਇਸ ਦਿਨ ਸਾਖਰਤਾ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਮਾਗਮ ਆਯੋਜਤ ਕਰਦਾ ਹੈ ਤਾਂ ਜੋ ਲੋਕਾਂ ਨੂੰ ਸਾਖਰ ਕਰਨ ਦੇ ਪ੍ਰੋਗਰਾਮਾਂ ਨੂੰ ਹੁੰਗਾਰਾ ਦਿ¤ਤਾ ਜਾ ਸਕੇ ਅਤੇ ਇਹ ਦ¤ਸਿਆ ਜਾ ਸਕੇ ਕਿ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਲਈ ਸਾਖਰ ਹੋਣਾ ਕਿੰਨਾ ਮਹ¤ਤਵਪੂਰਨ ਹੈ। ਇਹ ਦਿਨ ਭਾਰਤ ਦੇ ਸਾਖਰਤਾ ਦਰਜੇ ਨੂੰ ਪ੍ਰਗਟਾਉਂਦਾ ਹੈ।

ਕੋਈ ਛੇ ਦਹਾਕੇ ਪਹਿਲਾਂ ਤਰ¤ਕੀ ਕਰਦੇ ਭਾਰਤ ਨੂੰ ਦਰਸਾਉਂਦਾ ਰਾਸ਼ਟਰੀ ਵਿਕਾਸ ਦਾ ਇਹ ਪ੍ਰੋਗਰਾਮ ਪੂਰੇ ਉਤਸ਼ਾਹ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਮਹਿਸੂਸ ਕਰਦਿਆਂ ਕਿ ਕੀ ਸਾਖਰਤਾ ਦੇਸ਼ ਦੇ ਵਿਕਾਸ ਲਈ ਇ¤ਕ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਸਮਾਜਕ ਪ੍ਰਗਤੀ ਨੂੰ ਤੇਜ਼ੀ ਨਾਲ ਬਦਲਣ ਵਾਲਾ ਸਾਧਨ ਵੀ ਹੈ, ਸਰਕਾਰ ਨੇ ਸੰਨ 1950 ਵਿ¤ਚ ਦੇਸ਼ ਨੂੰ ਗਣਰਾਜ ਕਰਾਰ ਦਿ¤ਤੇ ਜਾਣ ਮਗਰੋਂ ਦੇਸ਼ ਨੂੰ ਅਗਲੇ ਇ¤ਕ ਦਹਾਕੇ ਅੰਦਰ ਪੂਰੀ ਤਰ੍ਹਾਂ ਸਾਖਰ ਕਰਨ ਦੀ ਤਜਵੀਜ਼ ਕੀਤੀ। ਸਰਕਾਰ ਨੇ ਸੰਵਿਧਾਨ ਦੀ ਧਾਰਾ 45 ਅਧੀਨ ਕੀਤੇ ਗਏ ਐਲਾਨ ਅਨੁਸਾਰ ਆਪਣੇ ਨਾਗਰਿਕਾਂ ਨਾਲ ਇਹ ਵਾਅਦਾ ਕੀਤਾ ਕਿ ਸੰਵਿਧਾਨ ਦੇ ਲਾਗੂ ਹੋਣ ਦੇ 10 ਵਰ੍ਹਿਆਂ ਵਿ¤ਚ ਦੇਸ਼ ਦੇ ਸਾਰੇ ਹੀ ਬ¤ਚਿਆਂ 14 ਸਾਲ ਦੀ ਉਮਰ ਹਾਸਲ ਕਰਨ ਤ¤ਕ ਮੁਫਤ ਅਤੇ ਲਾਜ਼ਮੀ ਸਿ¤ਖਿਆ ਮੁਹ¤ਈਆ ਕਰਵਾਈ ਜਾਵੇਗੀ। ਉਦੋਂ ਤੋਂ ਲੈ ਕੇ ਹੁਣ ਤ¤ਕ ਸਰਕਾਰ ਵੱਲੋਂ ਇਸ ਦਿਸ਼ਾ-ਨਿਰਦੇਸ਼ਕ ਸਿਧਾਂਤ ਨੂੰ ਹਾਸਲ ਕਰਨ ਲਈ ਪ¤ਕੇ ਇਰਾਦੇ ਨਾਲ ਯਤਨ ਕੀਤੇ ਜਾ ਸਕਦੇ ਹਨ। ਨਵੇਂ ਸਕੂਲ ਖੋਲ੍ਹੇ ਗਏ ਹਨ ਅਤੇ ਬ¤ਚਿਆਂ ਨੂੰ ਸਕੂਲਾਂ ਵਿ¤ਚ ਲਿਆਉਣ ਲਈ ਵ¤ਡੀ ਪ¤ਧਰ 'ਤੇ ਪ੍ਰੋਗਰਾਮ ਆਰੰਭੇ ਗਏ ਹਨ।

ਇਸ ਸਮੇਂ ਸਾਖਰਤਾ ਦਾ ਅਰਥ ਤਕਰੀਬਨ ਉਹ ਹੀ ਹੈ, ਜੋ ਕਿ ਯੂਨੈਸਕੋ ਵੱਲੋਂ 1958 ਵਿ¤ਚ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਦਿ¤ਤੀ ਗਈ ਪ੍ਰੀਭਾਸ਼ਾ 'ਤੇ ਕੌਮਾਂਤਰੀ ਭਾਈਚਾਰੇ ਨੇ ਆਪਣੀ ਮੋਹਰ ਲਗਾਈ ਸੀ। ਇਸ ਵਿ¤ਚ ਕਿਹਾ ਹੈ ਕਿ ਇ¤ਕ ਸਾਖਰ ਵਿਅਕਤੀ ਉਹ ਹੈ, ਜੋ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਕੰਮਾਂ ਬਾਰੇ ਇ¤ਕ ਛੋਟੀ ਤੇ ਸਾਧਾਰਨ ਇਬਾਰਤ ਲਿਖ ਅਤੇ ਪੜ੍ਹ ਸਕਦਾ ਹੈ ਅਤੇ ਉਸ ਨੂੰ ਸਮਝ ਸਕਦਾ ਹੈ। ਇਸ ਪ੍ਰੀਭਾਸ਼ਾ ਵਿ¤ਚ ਅੰਕ ਗਣਿਤ ਦਾ ਹੁਨਰ ਵੀ ਸ਼ਾਮਲ ਹੈ। ਇਸ ਲਈ ਸਾਰੇ ਹੀ ਅਮਲੀ ਮੰਤਵਾਂ ਲਈ ਸਿ¤ਖਿਆ ਦਾ ਵਧੇਰੇ ਅਰਥ ਤਿੰਨ ਚੀਜ਼ਾਂ ਨੂੰ ਹਾਸਲ ਕਰਨਾ ਹੈ, ਜਿਨ੍ਹਾਂ ਵਿ¤ਚ ਪੜ੍ਹਨਾ, ਲਿਖਣਾ ਅਤੇ ਅੰਕ ਗਿਣਤ ਦੇ ਹੁਨਰ ਸ਼ਾਮਲ ਹਨ। ਸੰਨ 1976 ਤ¤ਕ ਸਿ¤ਖਿਆ ਲਾਜ਼ਮੀ ਤੌਰ 'ਤੇ ਰਾਜਾਂ ਦੀ ਜ਼ਿੰਮੇਵਾਰੀ ਰਹੀ ਹੈ। ਇਸ ਦਾ ਮੰਤਵ ਇਹ ਸੀ ਕਿ ਸਿ¤ਖਿਆ ਲਈ ਸਹੂਲਤਾਂ ਅਤੇ ਸੋਮਿਆਂ ਦੀ ਉਪਲ¤ਬਧਤਾ ਵਾਸਤੇ ਰਾਸ਼ਟਰ ਦੀ ਵਚਨਬ¤ਧਤਾ 'ਤੇ ਹੀ ਪੂਰੀ ਤਰ੍ਹਾਂ ਨਾਲ ਨਿਰਭਰ ਨਾ ਰਿਹਾ ਜਾਵੇ, ਬਲਕਿ ਸਿ¤ਖਿਆ ਲਈ ਰਾਜਾਂ ਨੂੰ ਅਲਾਟ ਕੀਤੇ ਗਏ ਸਰੋਤਾਂ ਨੂੰ ਵੀ ਵਰਤੋਂ ਵਿ¤ਚ ਲਿਆਂਦਾ ਜਾਵੇ। ਰਾਜ ਸਰਕਾਰਾਂ ਨੇ ਭਾਵੇਂ ਸਕੂਲਾਂ ਵਿ¤ਚ ਬ¤ਚਿਆਂ ਦੀ ਗਿਣਤੀ ਵਿ¤ਚ ਵਾਧਾ ਕਰਨ ਦੇ ਕੰਮਾਂ ਵਿ¤ਚ ਕਾਮਯਾਬੀ ਹਾਸਲ ਕੀਤੀ, ਪਰ ਨਾਲ ਹੀ ਲਿੰਗ ਅਨੁਪਾਤ ਵਿ¤ਚ ਵਧਦੇ ਪਾੜੇ ਦਾ ਇ¤ਕ ਦ੍ਰਿਸ਼ ਵੀ ਪੇਸ਼ ਕੀਤਾ। ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿ¤ਚ ਸਿ¤ਖਿਆ ਦੇ ਵ¤ਖ-ਵ¤ਖ ਪ¤ਧਰਾਂ 'ਤੇ ਕਾਰਗੁਜ਼ਾਰੀ ਸਮਾਨ ਨਹੀਂ ਸੀ, ਇਸ ਤੋਂ ਵੀ ਵ¤ਧ ਕੀਮਤਾਂ ਦੀ ਗ¤ਲ ਇਹ ਸੀ ਕਿ ਮੁ¤ਢਲੀ ਸਿ¤ਖਿਆ ਵਿ¤ਚ ਸ਼ੁਰੂਆਤੀ ਦੌਰ 'ਤੇ ਪ੍ਰਗਤੀ ਦਰਜ ਕੀਤੀ ਗਈ ਪਰ ਛੇਤੀ ਹੀ ਇਸ ਦਾ ਰੁਝਾਨ ਹੇਠਾਂ ਡਿ¤ਗਣਾ ਸ਼ੁਰੂ ਹੋ ਗਿਆ। ਸਕੂਲਾਂ ਵਿ¤ਚ ਬ¤ਚਿਆਂ ਦੀ ਗਿਣਤੀ ਘਟਨੀ ਸ਼ੁਰੂ ਹੋ ਗਈ ਜਿਸ ਨਾਲ ਨਿਰ¤ਖਤਾ ਦਰ ਵਿ¤ਚ ਵਾਧਾ ਹੋਇਆ ਜਿਸ ਨੇ ਦੇਸ਼ ਦੇ ਨਿਰਖ¤ਕ ਲੋਕਾਂ ਦੀ ਗਿਣਤੀ ਵਿ¤ਚ ਚੋਖਾ ਵਾਧਾ ਕਰ ਦਿ¤ਤਾ। ਸੰਗਠਤ ਸਕੂਲ ਪ੍ਰਣਾਲੀ ਦੀ ਇਹ ਸਥਿਤੀ 15 ਤੋਂ 35 ਵਰ੍ਹੇ ਦੇ ਕਾਰਜ ਬ¤ਲ ਦੀ ਸੀ ਜਿਸ ਲਈ ਸਾਖਰ ਹੋਣ ਦੇ ਕੋਈ ਮੌਕੇ ਨਹੀਂ ਸਨ ਅਤੇ ਇਹ ਸਥਿਤੀ ਇ¤ਕ ਗੈਰ-ਰਸਮੀ ਜਾਂ ਬਾਲਗ ਸਿ¤ਖਿਆ ਦੇ ਉਪਲ¤ਬਧ ਨਾ ਹੋਣ ਕਾਰਨ ਪੈਦਾ ਹੋਈ ਸੀ। ਸਿ¤ਖਿਆ ਪ੍ਰਤੀ ਇਹ ਅਣਦੇਖੀ ਸਿ¤ਖਣ ਵਾਲੇ ਵਿਅਕਤੀਆਂ ਦੀਆਂ ਲੋੜਾਂ ਪ੍ਰਤੀ ਢੁ¤ਕਵੀਂ ਨਹੀਂ ਸੀ ਅਤੇ ਸੋਮਿਆਂ ਦੀ ਘਾਟ ਨੇ ਸਰਕਾਰ ਨੂੰ ਸਿ¤ਖਿਆ ਪ੍ਰਤੀ ਵਿਸ਼ੇਸ਼ ਤੌਰ 'ਤੇ ਸਾਖਰਤਾ ਲਈ ਇ¤ਕ ਨਵੀਂ ਪਹੁੰਚ ਅਪਣਾਉਣ ਬਾਰੇ ਸੋਚਣ 'ਤੇ ਮਜਬੂਰ ਕਰ ਦਿ¤ਤਾ। ਇਸੇ ਦੌਰਾਨ 1965 ਵਿ¤ਚ ਯੂਨੈਸਕੋ ਵੱਲੋਂ ਤਹਿਰਾਨ ਵਿ¤ਚ ਆਯੋਜਿਤ ਕੀਤੀ ਗਈ ਨਿਰ¤ਖਤਾ ਦੇ ਖਾਤਮੇ ਬਾਰੇ ਸਿ¤ਖਿਆ ਮੰਤਰੀਆਂ ਦੀ ਇ¤ਕ ਵਿਸ਼ਵ ਕਾਨਫਰੰਸ ਵਿ¤ਚ ਸਾਖਰਤਾ ਨੂੰ ਹੁਲਾਰਾ ਦੇਣ ਦਾ ਪ੍ਰੋਗਰਾਮ ਮਿ¤ਥਿਆ ਗਿਆ ਅਤੇ ਇਹ ਕਿਹਾ ਗਿਆ ਕਿ ਸਾਖਰਤਾ ਇ¤ਕ ਵਿਅਕਤੀ ਨੂੰ ਸਮਾਜਕ, ਨਾਗਰਿਕ ਅਤੇ ਆਰਥਿਕ ਭੂਮਿਕਾ ਨਿਭਾਉਣ ਲਈ ਤਿਆਰ ਕਰਦੀ ਹੈ। ਜੋ ਪੜ੍ਹਨ ਅਤੇ ਲਿਖਣ ਤ¤ਕ ਦੀ ਸਾਖਰਤਾ ਤੋਂ ਵਧੇਰੇ ਪਰ੍ਹੇ ਹੈ।

ਇਸੇ ਹੀ ਪਰਿਭਾਸ਼ਾ ਨਾਲ ਸਹਿਮਤ ਹੁੰਦਿਆਂ ਡੀ ਐ¤ਸ ਕੋਠਾਰੀ ਦੀ ਪ੍ਰਧਾਨਗੀ ਹੇਠ ਨਿਯੁਕਤ ਕੀਤੇ ਗਏ ਸਿ¤ਖਿਆ ਕਮਿਸ਼ਨ (1964-1966) ਨੇ ਇਹ ਕਿਹਾ ਕਿ ਕਮਿਸ਼ਨ ਸਾਖਰਤਾ ਨੂੰ ਸਿਰਫ ਪੜ੍ਹਨ ਅਤੇ ਲਿਖਣ ਤ¤ਕ ਹੀ ਯੋਗਤਾ ਨਾਲ ਹੀ ਨਹੀਂ ਤੋਲ ਸਕਦਾ। ਜੋ ਸਾਖਰਤਾ ਨੂੰ ਵਧੇਰੇ ਕਾਰਗਰ ਬਣਾਉਣਾ ਹੈ ਤਾਂ ਇਸ ਨੂੰ ਕੰਮਕਾਜੀ ਬਣਾਉਣਾ ਹੋਵੇਗਾ। ਇ¤ਕ ਕੰਮਕਾਜੀ ਸਾਖਰ ਵਿਅਕਤੀ ਨੂੰ ਸਾਖਰਤਾ ਦੇ ਮਾਧਿਅਮ 'ਤੇ ਪੂਰਾ ਤਜਰਬਾ ਹਾਸਲ ਹੁੰਦਾ ਹੈ ਅਤੇ ਉਹ ਅਜਿਹਾ ਢ¤ੁਕਵਾਂ ਗਿਆਨ ਹਾਸਲ ਕਰਦਾ ਹੈ, ਜੋ ਆਪਣੀ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਗੁਜ਼ਾਰਨ ਦੇ ਕਾਬਲ ਬਣਾਉਂਦਾ ਹੈ। ਸਾਖਰਤਾ ਪ੍ਰੋਗਰਾਮਾਂ ਦੇ ਘੇਰੇ ਨੂੰ ਹੋਰ ਵਿਸਥਾਰਤ ਕਰਦਿਆਂ ਇਸ ਦੇ ਤਿੰਨ ਜ਼ਰੂਰੀ ਅੰਗ ਮਿ¤ਥੇ ਗਏ ਹਨ। ਪਹਿਲਾ ਇਹ ਹੀ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ। ਇਹ ਜ਼ਰੂਰੀ ਤੌਰ 'ਤੇ ਕਾਰਜ ਅਧਾਰਤ ਉਦੇਸ਼ ਵਾਲਾ ਹੋਣਾ ਚਾਹੀਦਾ ਹੈ, ਜਿਸ ਨਾਲ ਨਵੇਂ ਰੁਝਾਨ ਅਤੇ ਰੁਚੀਆਂ ਪੈਦਾ ਹੋਣ। ਲੋਕਾਂ ਨੂੰ ਹੁਨਰ ਸਿਖਾਇਆ ਜਾਵੇ ਅਤੇ ਅਜਿਹੀ ਸੂਚਨਾ ਮੁਹ¤ਈਆ ਕਰਵਾਈ ਜਾਵੇ, ਜੋ ਇ¤ਕ ਵਿਅਕਤੀ ਨੂੰ ਆਪਣੇ ਕੰਮ ਨੂੰ ਪੂਰੀ ਸਮਰ¤ਥਾ ਨਾਲ ਕਰਨ ਵਿ¤ਚ ਮਦਦ ਦੇਵੇ। ਦੂਜਾ ਇਹ ਕਿ ਉਹ ਇ¤ਕ ਨਾਗਰਿਕ ਦੇ ਤੌਰ 'ਤੇ ਆਪਣੀ ਭੂਮਿਕਾ ਚੰਗੇ ਤੌਰ 'ਤੇ ਨਿਭਾ ਸਕੇ। ਉਸ ਨੂੰ ਦੇਸ਼ ਦੀਆਂ ਸਮ¤ਸਿਆਵਾਂ ਸਮਝਣ ਦੀ ਕਾਬਲੀਅਤ ਹੋਵੇ ਅਤੇ ਉਹ ਦੇਸ਼ ਦੀ ਸਿਆਸੀ ਅਤੇ ਸਮਾਜਕ ਪ੍ਰਣਾਲੀ ਵਿ¤ਚ ਪ੍ਰਭਾਵਸ਼ਾਲੀ ਢੰਗ ਨਾਲ ਹਿ¤ਸਾ ਲੈ ਸਕੇ। ਤੀਜਾ ਇਹ ਕਿ ਉਹ ਆਪਣੀ ਪ¤ਧਰ 'ਤੇ ਜਾਂ ਫੇਰ ਗੈਰ-ਰਸਮੀ ਸਿ¤ਖਿਆ ਦੇ ਅਦਾਰਿਆਂ ਵਿ¤ਚ ਉਪਲ¤ਬਧ ਮਾਧਿਅਮਾਂ ਤੋਂ ਆਪਣੀ ਹੁਨਰਮੰਦੀ ਅਤੇ ਸਿ¤ਖਿਆ ਵਿ¤ਚ ਵਾਧਾ ਕਰੇ।

ਕਮਿਸ਼ਨ ਨੇ ਇਹ ਗ¤ਲ ਵੀ ਨੋਟ ਕੀਤੀ ਕਿ ਇ¤ਕ ਦੇਸ਼ ਲਈ ਜੋ ਰਸਮੀ ਸਮਾਜ ਤੋਂ ਆਧੁਨਿਕ ਸਮਾਜ ਵ¤ਲ ਵਧਣਾ ਚਾਹੁੰਦਾ ਹੈ, ਉਸ ਨੂੰ ਸਿ¤ਖਿਆ ਅਤੇ ਸ¤ਭਿਆਚਾਰ ਦੇ ਮੁ¤ਢਲੇ ਕੰਪੋਨੈਂਟ ਬਣਾਉਣੇ ਹੋਣਗੇ। ਇਸ ਲਈ ਉਦੇਸ਼ ਪੂਰਨ ਸਿ¤ਖਿਆ ਚਾਰ ਮੁ¤ਢਲੇ ਤ¤ਤਾਂ 'ਤੇ ਆਧਾਰਤ ਹੈ ਜਾਂ ਇੰਞ ਕਹਿ ਲਵੋ ਕਿ ਸਾਖਰਤਾ ਅੰਕ ਗਣਿਤ, ਕੰਮ ਦਾ ਤਜਰਬਾ ਅਤੇ ਸਮਾਜ ਸੇਵਾ ਇਸ ਦੇ ਮੁ¤ਖ ਕੰਪੋਨੈਂਟ ਹਨ।

ਸਰਕਾਰ ਨੇ ਸਿ¤ਖਿਆ ਕਮਿਸ਼ਨ ਦੀਆਂ ਬਹੁਤ ਸਾਰੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ ਅਤੇ 1968 ਵਿ¤ਚ ਰਾਸ਼ਟਰੀ ਸਿ¤ਖਿਆ ਨੀਤੀ ਬਣਾਈ, ਜਿਸ ਅਧੀਨ ਲੜਕੀਆਂ ਅਤੇ ਲੜਕਿਆਂ ਦੀ ਪੜ੍ਹਾਈ ਲਈ ਇ¤ਕ ਸਾਂਝੀ ਯੋਜਨਾ ਤੋਂ ਇਲਾਵਾ ਸਕੂਲੀ ਪਾਠਕ੍ਰਮ ਤਿਆਰ ਕੀਤਾ ਗਿਆ। ਵਿਗਿਆਨ ਅਤੇ ਹਿਸਾਬ ਦੇ ਵਿਸ਼ਿਆਂ ਨੂੰ ਲਾਜ਼ਮੀ ਵਿਸ਼ੇ ਬਣਾਇਆ ਗਿਆ ਅਤੇ ਕੰਮ ਦੇ ਤਜਰਬੇ ਨੂੰ ਮਹ¤ਤਵਪੂਰਨ ਥਾਂ ਦਿ¤ਤੀ ਗਈ।

ਵਿਗਿਆਨਕ ਸਾਖਰਤਾ ਦਾ ਮੁ¤ਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਸਿਹਤ, ਖੇਤੀ, ਸਨਅਤ ਅਤੇ ਰੋਜ਼ਾਨਾ ਜ਼ਿੰਦਗੀ ਦੇ ਹੋਰ ਪਹਿਲੂਆਂ ਨਾਲ ਰਿਸ਼ਤੇ ਦੀ ਖੋਜ ਕਰਨ ਦੇ ਕਾਬਲ ਬਣਾਉਣਾ ਸੀ। ਇਸ ਦਾ ਮਕਸਦ ਬ¤ਚਿਆਂ ਵਿ¤ਚ ਕਿਸੇ ਵੀ ਚੀਜ਼ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਕਰਨਾ, ਸਿਰਜਣਾ ਅਤੇ ਹਕੀਕਤ ਨਾਲ ਮੇਲ-ਜੋਲ ਕਰਾਉਣਾ ਸੀ। ਇਸ ਤੋਂ ਇਲਾਵਾ ਇਹਨਾਂ ਵਿ¤ਚ ਸਵਾਲ ਕਰਨ ਦੀ ਹਿੰਮਤ ਅਤੇ ਸੰਵੇਦਨਸ਼ੀਲਤਾ ਪੈਦਾ ਕਰਨੀ ਇਸ ਵਿਗਿਆਨਕ ਸਾਖਰਤਾ ਦਾ ਇ¤ਕ ਹੋਰ ਉਦੇਸ਼ ਸੀ। ਸੰਖੇਪ ਵਿ¤ਚ ਵਿਗਿਆਨਕ ਸਾਖਰਤਾ ਦਾ ਮਕਸਦ ਬ¤ਚਿਆਂ ਵਿ¤ਚ ਵਿਗਿਆਨਕ ਭਾਵਨਾ ਕਾਇਮ ਕਰਨਾ ਸੀ।

ਪਰ 1998 ਵਿ¤ਚ ਬਣਾਈ ਗਈ ਇਸ ਨੀਤੀ ਨੂੰ ਕਈ ਕਾਰਨਾਂ ਕਰਕੇ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ 1986 ਵਿ¤ਚ ਨਵੀਂ ਸਿ¤ਖਿਆ ਨੀਤੀ ਬਣਾਈ ਗਈ ਅਤੇ ਇਸ ਦਾ ਉਦੇਸ਼ ਸਕੂਲਾਂ ਵਿ¤ਚ ਬ¤ਚਿਆਂ ਦੀ ਗਿਣਤੀ ਨੂੰ ਵਧਾਉਣ ਅਤੇ ਕਾਇਮ ਰ¤ਖਣ ਦਾ ਨਿਰਧਾਰਤ ਕੀਤਾ ਗਿਆ।

ਸਕੂਲ ਪ੍ਰਣਾਲੀ ਤੋਂ ਬਾਹਰ ਰਹਿਣ ਵਾਲੇ ਲੋਕਾਂ ਲਈ 5 ਮਈ, 1988 ਨੂੰ ਇ¤ਕ ਸਮਾਜਕ ਅਤੇ ਤਕਨੀਕੀ ਮਿਸ਼ਨ ਵਜੋਂ ਕੌਮੀ ਸਾਖਰਤਾ ਮਿਸ਼ਨ ਹੋਂਦ ਵਿ¤ਚ ਲਿਆਂਦਾ ਗਿਆ, ਜਿਸ ਦਾ ਉਦੇਸ਼ 1995 ਤ¤ਕ ਦੇਸ਼ ਦੇ 8 ਕਰੋੜ ਨਿਰ¤ਖਤ ਬਾਲਗਾਂ ਨੂੰ ਕੰਮਕਾਜੀ ਤੌਰ 'ਤੇ ਸਾਖਰ ਬਣਾਉਣਾ ਸੀ। ਇਸ ਮਿਸ਼ਨ ਅਧੀਨ ਨਿਰ¤ਖਰ ਬਾਲਗ �"ਰਤਾਂ ਅਤੇ ਮਰਦਾਂ ਨੂੰ ਕੌਮੀ ਏਕਤਾ ਅਤੇ ਅਖੰਡਤਾ, ਵਾਤਾਵਰਣ ਦੀ ਸੁਰ¤ਖਿਆ, �"ਰਤਾਂ ਦੀ ਬਰਾਬਰੀ ਦੇ ਅਧਿਕਾਰ ਅਤੇ ਛੋਟੇ ਪਰਵਾਰਾਂ ਦੇ ਨਿਯਮਾਂ ਬਾਰੇ ਸਿ¤ਖਿਆ ਮੁਹ¤ਈਆ ਕਰਵਾਉਣ ਦੇ ਉਪਰਾਲੇ ਕੀਤੇ ਗਏ। ਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਯਤਨਾਂ ਨੂੰ ਦੇਸ਼ ਭਰ ਵਿ¤ਚ ਵਧੇਰੇ ਸਲਾਹਿਆ ਗਿਆ। ਸੰਨ 2000 ਤ¤ਕ ਇਸ ਮਿਸ਼ਨ ਅਧੀਨ ਦੇਸ਼ ਦੇ 559 ਜ਼ਿਲ੍ਹਿਆਂ ਦੇ ਕੋਈ ਸਵਾ 15 ਕਰੋੜ ਲੋਕਾਂ ਨੂੰ ਮੁ¤ਢਲੀ ਹੁਨਰਮੰਦੀ ਦੀ ਸਿਖਲਾਈ ਦਿ¤ਤੀ ਗਈ। ਮਿਸ਼ਨ ਨੇ ਆਪਣੀ ਚੰਗੀ ਕਾਰਗੁਜ਼ਾਰੀ ਸਦਕਾ ਸੰਨ 1999 ਵਿ¤ਚ ਯੂਨੈਸਕੋ-ਨੌਮਾਂ ਪੁਰਸਕਾਰ ਵੀ ਜਿ¤ਤਿਆ। ਪਿਛਲੀ ਸਦੀ ਦੇ ਖਤਮ ਹੋਣ ਤ¤ਕ ਦੇਸ਼ ਉਦਾਰਵਾਦੀ ਅਤੇ ਵਿਸ਼ਵੀਕਰਨ ਦੇ ਯੁ¤ਗ ਵਿ¤ਚ ਚੰਗੀ ਤਰ¤ਕੀ ਕਰ ਚੁ¤ਕਿਆ ਸੀ। ਸੂਚਨਾ ਤਕਨਾਲੋਜੀ, ਬਾਇ�" ਤਕਨਾਲੋਜੀ ਤੇ ਨੈਨੋਤਕਨਾਲੋਜੀ ਵਰਗੀਆਂ ਨਵੀਂਆਂ ਤਕਨੀਕਾਂ ਨਾਲ ਭਾਰਤ ਵ¤ਡੀ ਪ¤ਧਰ 'ਤੇ ਸਰਕਾਰੀ ਬੈਂਕਿੰਗ ਸੰਸਥਾਵਾਂ, ਸਨਅਤਾਂ, ਵਪਾਰ ਅਤੇ ਵਣਜ ਦੇ ਖੇਤਰਾਂ ਵਿ¤ਚ ਦਾਖਲ ਹੋਇਆ। ਇਹਨਾਂ ਤਕਨੀਕਾਂ ਸਦਕਾ ਪੂਰਾ ਕੰਮਕਾਜੀ ਵਾਤਾਵਰਣ ਹੀ ਤੇਜ਼ੀ ਨਾਲ ਬਦਲ ਰਿਹਾ ਹੈ। ਗਿਆਨ ਸਮਾਜ ਦੀਆਂ ਲੋੜਾਂ ਲਈ ਸਾਖਰਤਾ, ਸੂਚਨਾ ਸਾਖਰਤਾ ਅਤੇ ਹੁਨਰਮੰਦ ਸਾਖਰਤਾ ਵਰਗੀਆਂ ਮੰਗਾਂ ਨੂੰ ਨਵੇਂ ਅਤੇ ਵਿਸ਼ਾਲ ਅਯਾਮ ਦਿ¤ਤੇ ਹਨ। ਇਹ ਮੰਗਾਂ ਸਾਡੇ ਮਨੁ¤ਖੀ ਸੋਮਿਆਂ ਦੀਆਂ ਸਮ¤ਰਥਾਵਾਂ ਨੂੰ ਵਧਾਉਣ ਵਿ¤ਚ ਮਦਦ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸਾਨੂੰ ਉਹਨਾਂ ਵਿਅਕਤੀਆਂ ਨੂੰ ਮੁ¤ਢਲੀ ਸਾਖਰਤਾ ਹੁਨਰਮੰਦੀ ਮੁਹ¤ਈਆ ਕਰਵਾਉਣ ਦੇ ਕੰਮਾਂ ਵਿ¤ਚ ਮਦਦ ਕਰਨੀ ਹੋਵੇਗੀ ਜਿਨ੍ਹਾਂ ਕੋਲ ਅਜਿਹਾ ਹੁਨਰ ਨਹੀਂ ਹੈ, ਜੋ ਉਹ ਸੂਚਨਾ ਸਾਖਰਤਾ ਦਾ ਭਰਵਾਂ ਲਾਭ ਉਠਾ ਸਕਣ, ਨਹੀਂ ਤਾਂ ਕੰਮਕਾਜ ਮੌਕਿਆਂ ਦੀ ਸਮਾਨਤਾ ਅਤੇ ਸਮਾਜਕ ਨਿਆਂ ਆਮ ਤੌਰ 'ਤੇ ਨਾਅਰਿਆਂ ਤ¤ਕ ਹੀ ਸੀਮਤ ਰਹਿ ਜਾਵੇਗਾ।

-ਏ ਵਸੰਥਾ
http://www.S7News.com

ਖਾਲਸਾ ਕਾਲਜ ਦੀ ਕਿਰਨਜੀਤ ਨੂੰ 10 ਲੱਖ ਦੀ ਸਕਾਲਰਸ਼ਿਪ

ਜਲੰਧਰ (ਪੱਤਰ ਪ੍ਰੇਰਕ)-ਮਿਸ ਕਿਰਨਜੀਤ ਕੌਰ ਜੋ ਲਾਇਲਪੁਰ ਖਾਲਸਾ ਕਾਲਜ, ਜ¦ਧਰ ਦੀ ਵਿਦਿਆਰਥਣ ਹੈ, ਨੇ 10 ਲੱਖ ਰੁਪਏ ਦੀ ਰਾਸ਼ੀ ਦਾ ਮਾਇਕਲ ਸਹਿਗਲ ਪੁਰਸਕਾਰ ਸਾਲ 2009�"2010 ਲਈ ਪ੍ਰਾਪਤ ਕੀਤਾ ਹੈ। ਇਸ ਸਕਾਲਰਸ਼ਿਪ ਅਧੀਨ ਵਿਦਿਆਰਥਣ ਨੌਰਥ ਅੰਬੇਰੀਆ ਯੂਨੀਵਰਸਿਟੀ, ਯੂ. ਕੇ. ਵਿਚ ਉਚੇਰੀ ਸਿੱ੍ਯਖਿਆ ਪ੍ਰਾਪਤ ਕਰੇਗੀ। ਇਹ ਵਿਦਿਆਰਥਣ ਇਸ ਕਾਲਜ ਦੀ ਕੰਪਿਊਟਰ ਵਿਭਾਗ ਦੀ ਚੌਥੀ ਵਿਦਿਆਰਥਣ ਹੈ ਜਿਸ ਨੇ ਇਹ ਸਕਾਲਰਸ਼ਿਪ ਪ੍ਰਾਪਤ ਕੀਤਾ ਹੈ।

ਸ੍ਰੀ ਮਾਇਕਲ ਸਹਿਗਲ ਜੋ ਕਿ ਵੇਸਟੀਗੇਟ ਕਮਿਊਨਿਟੀ ਦੇ ਗਵਰਨਰ ਹਨ, ਦੇ ਵਿਸ਼ੇਸ਼ ਯਤਨਾਂ ਨਾਲ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤੇ ਜਾਂਦੇ ਹਨ। ਇਸ ਨਾਲ ਵਿਦਿਆਰਥੀ ਦੀ ਕੰਪਿਊਟਰ ਵਿਚ ਵਿੱਦਿਆ ਪ੍ਰਾਪਤ ਕਰਨ ਦੀ ਸਾਰੀ ਫੀਸ ਉੁਨ੍ਹਾਂ ਵੱਲੋਂ ਅਦਾ ਕੀਤੀ ਜਾਂਦੀ ਹੈ। ਸਮਾਜ ਸੇਵਿਕਾ ਸ੍ਰੀਮਤੀ ਪਰਮਿੰਦਰ ਬੇਰੀ ਅਤੇ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਵੱਲੋਂ, ਸ: ਚੰਨਣ ਸਿੰਘ ਚਿੱਟੀ, ਡਾ: ਜਸਪਾਲ ਸਿੰਘ ਰੰਧਾਵਾ, ਪ੍ਰਿੰਸੀਪਲ, ਪ੍ਰੋ: ਮਨੋਹਰ ਸਿੰਘ, ਮੁਖੀ ਕੰਪਿਊਟਰ ਵਿਭਾਗ ਦੀ ਹਾਜ਼ਰੀ ਵਿਚ ਇਹ ਪੁਰਸਕਾਰ ਦਿੱਤਾ ਗਿਆ। ਸ: ਬਲਬੀਰ ਕੌਰ, ਪ੍ਰਧਾਨ, ਗਵਰਨਿੰਗ ਕੌਂਸਲ, ਲਾਇਲਪੁਰ ਖਾਲਸਾ ਕਾਲਜ ਨੇ ਵਿਦਿਆਰਥਣ ਨੂੰ ਸਕਾਲਰਸ਼ਿਪ ਪ੍ਰਾਪਤ ਕਰਨ ਉੁ¤ਪਰ ਵਧਾਈ ਦਿੱਤੀ ਅਤੇ ਸ੍ਰੀ ਮਾਇਕਲ ਸਹਿਗਲ ਦਾ ਇਹ ਸਕਾਲਰਸ਼ਿਪ ਜਾਰੀ ਰੱਖਣ ਲਈ ਧੰਨਵਾਦ ਕੀਤਾ।
http://www.S7News.com

ਢੋਲਵਾਹਾ ਡੈਮ ’ਚ ਤਿੰਨ ਨੌਜਵਾਨ ਰੁੜ੍ਹੇ

ਹੁਸ਼ਿਆਰਪੁਰ (ਪੱਤਰ ਪ੍ਰੇਰਕ)-ਪਿੰਡ ਢੋਲਵਾਹਾ ਦੇ ਡੈਮ ਵਿਚ ਤਿੰਨ ਨੌਜਵਾਨਾਂ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਤੋਂ ਬਾਅਦ ਮਨਪ੍ਰੀਤ ਸਿੰਘ ਉਰਫ ਮਨੂੰ (18) ਪੁੱਤਰ ਅਨੰਦ, ਸ਼ਿੰਦਾ (16) ਪੁੱਤਰ ਦਿਲਬਾਗ ਸਿੰਘ, ਪਰਮਿੰਦਰ ਸਿੰਘ ਉਰਫ ਹਨੀ (19) ਪੁੱਤਰ ਗੁਰਦੀਪ ਸਿੰਘ ਆਸੀਆਨ ਪਿੰਡ ਪੰਡੋਰੀ ਸੂਮਲਾ, ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਦੋਸਤ ਤਜਿੰਦਰ ਸਿੰਘ ਦੀ ਕਾਰ 'ਤੇ ਸਵਾਰ ਹੋ ਕੇ ਪਿੰਡ ਢੋਲਵਾਹਾ ਤੋਂ ਪਿੰਡ ਕੂਕਾਨੇਟ ਦੀ ਸੜਕ ਤੋਂ ਕਰੀਬ 6 ਕਿਲੋਮੀਟਰ ਦੂਰ ਗਏ। ਉਥੋਂ ਡੈਮ ਵੱਲ ਨੂੰ 200 ਮੀਟਰ ਕੱਚੇ ਰਸਤੇ 'ਤੇ ਜਾ ਕੇ ਕਾਰ ਖੜ੍ਹੀ ਕਰ ਦਿੱਤੀ ਅਤੇ ਆਪ ਤਿੰਨੋਂ ਹੀ ਕਰੀਬ 250 ਫੁੱਟ ਦੀ ਉਚਾਈ ਤੋਂ ਇਕ ਖ਼ਤਰਨਾਕ ਡੰਡੀ ਰਾਹੀਂ ਡੈਮ ਵਾਲੇ ਪਾਣੀ ਵੱਲ ਉਤਰ ਗਏ। ਉਨ੍ਹਾਂ ਦੇ ਇਥੋਂ ਮਿਲੇ ਕੱਪੜਿਆਂ ਤੋਂ ਉਨ੍ਹਾਂ ਦੇ ਰੁੜ੍ਹ ਜਾਣ ਦੀ ਪੁਸ਼ਟੀ ਹੋਈ। ਜਾਣਕਾਰੀ ਅਨੁਸਾਰ ਇਹ ਤਿੰਨੋਂ ਦੋਸਤ ਹਰਿਆਣਾ ਵਿਖੇ ਆਪਣੇ ਕਿਸੇ ਦੋਸਤ ਦੇ ਘਰ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਏ ਸਨ ਤੇ ਅਚਾਨਕ ਉਥੋਂ ਗਾਇਬ ਹੋ ਗਏ ਜਦ ਕਾਫੀ ਦੇਰ ਵਾਪਸ ਨਹੀਂ ਆਏ ਤਾਂ ਤਜਿੰਦਰ ਸਿੰਘ ਉਰਫ ਸੰਨੀ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂਕੀਤੀ। ਉਹ ਉਨ੍ਹਾਂ ਨੂੰਲੱਭਣ ਲਈ ਡੈਮ 'ਤੇ ਗਏ ਤਾਂ ਉਨ੍ਹਾਂ ਦੀ ਗੱਡੀ ਅਤੇ ਕੱਪੜੇ ਦੇਖੇ, ਜਿਸ ਦੀ ਸੂਚਨਾ ਉਸ ਨੇ ਡੈਮ ਦੇ ਦਫ਼ਤਰ ਦਿੱਤੀ।

ਸੂਚਨਾ ਮਿਲਦੇ ਸਾਰ ਹੀ ਥਾਣਾ ਹਰਿਆਣਾ ਦੇ ਐਸ.ਐਚ.�". ਸ: ਹਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਖ਼ਬਰ ਲਿਖੇ ਜਾਣ ਤਕ ਮੱਛੀ ਫੜਨ ਵਾਲੇ ਠੇਕੇਦਾਰਾਂ ਦੀ ਕਿਸ਼ਤੀ ਤੇ ਹੋਰ ਤੈਰਾਕਾਂ ਦੀ ਮਦਦ ਨਾਲ ਨੌਜਵਾਨਾਂ ਦੀ ਲਾਸ਼ਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਘਟਨਾ ਵਾਲੀ ਥਾਂ 'ਤੇ ਡੁੱਬਣ ਵਾਲੇ ਨੌਜਵਾਨਾਂ ਦੇ ਪਰਿਵਾਰ ਵਾਲੇ ਪਹੁੰਚ ਗਏ ਹਨ।
http://www.S7News.com

ਬਲੈਰੋ ਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ-ਤਿੰਨ ਮਰੇ

ਮਖੂ (ਪੱਤਰ ਪ੍ਰੇਰਕ)-ਬੀਤੀ ਰਾਤ ਮਖੂ-ਲੋਹੀਆਂ ਰੋਡ 'ਤੇ ਮਖੂ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਚੱਕੀਆਂ ਦੇ ਨਜ਼ਦੀਕ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੇ ਪ੍ਰਚਾਰ ਲਈ ਆਏ ਉਨ੍ਹਾਂ ਦੀ ਖੰਡ ਮਿੱਲ ਦੇ ਮੁਲਾਜ਼ਮਾਂ ਦੀ ਬਲੈਰੋ ਗੱਡੀ ਦੀ ਇਕ ਟਰੈਕਟਰ-ਟਰਾਲੀ ਵਿਚ ਸਿੱਧੀ ਟੱਕਰ ਹੋ ਜਾਣ ਨਾਲ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ।

ਪਰਮਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਭੱਟ ਪਤਨ, ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੇ ਮੁਤਾਬਿਕ ਰਾਣਾ ਸ਼ਗੂਰ ਮਿੱਲ ਬੁੱਟਰ ਸਿਵੀਆਂ ਦੇ ਮੁਲਾਜ਼ਮ ਬੀਤੀ ਰਾਤ ਬਲੈਰੋ ਗੱਡੀ ਨੰਬਰ ਯੂ.ਪੀ. 21ਵੀ-2635 'ਤੇ ਜੋਗੇਵਾਲਾ ਤੋਂ ਆਪਣੇ ਇਕ ਕਾਂਗਰਸੀ ਸਮਰਥਕ ਨੂੰ ਮਿਲ ਕੇ ਵਾਪਸ ਮਖੂ ਆ ਰਹੇ ਸਨ ਕਿ ਪਿੰਡ ਚੱਕੀਆਂ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਰੇਤਾ ਨਾਲ ਭਰੇ ਸਵਰਾਜ ਟਰੈਕਟਰ-ਟਰਾਲੀ ਨੇ ਬਲੈਰੋ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਨਾਲ 3 ਜਾਣਿਆਂ ਦੀ ਮੌਤ ਹੋ ਗਈ।
http://www.S7News.com

ਨਵੇਂ ਕੋਰਟ ਕੰਪਲੈਕਸ ’ਚ ਜਨਤਾ ਤੇ ਵਕੀਲ ਕਰ ਰਹੇ ਮੁਸ਼ਕਿਲਾਂ ਦਾ ਸਾਹਮਣਾ

ਦਸੂਹਾ (ਪੱਤਰ ਪ੍ਰੇਰਕ)-ਦਸੂਹਾ ਵਿਖੇ 8 ਏਕੜ ਵਿਚ ਨਵੇਂ ਕੋਰਟ ਕੰਪਲੈਕਸ ਬੇਸ਼ੱਕ ਇਸ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਾਹਮਣੇ ਰੱਖਦੇ ਹਰੇਕ ਸੁਵਿਧਾ ਦੇਣ ਲਈ ਬਣਾਇਆ ਗਿਆ ਹੈ, ਪਰ ਇਸ ਨਵੇਂ ਬਣੇ ਕੋਰਟ ਕੰਪਲੈਕਸ਼ ਵਿਚ ਆਮ ਜਨਤਾ ਅਤੇ ਖਾਸ ਕਰਕੇ ਇੱਥੇ ਕੰਮ ਕਰਨ ਵਾਲੇ ਵਕੀਲਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਕਚਹਿਰੀਆਂ ਜੋ ਬੱਸ ਸਟੈਂਡ ਦਸੂਹਾ ਦੇ ਨਜਦੀਕ ਹੋਣ ਕਰਕੇ ਆਮ ਲੋਕਾਂ ਨੂੰ ਆਉਣ ਜਾਣ ਦੀ ਕੋਈ ਮੁਸ਼ਕਿਲ ਨਹੀਂ ਸੀ ਆਉਂਦੀ, ਪਰ ਹੁਣ ਕੋਰਟ ਕੰਪਲੈਕਸ ਸ਼ਹਿਰ ਤੋਂ ਕੁਝ ਦੂਰ ਹਟਵਾਂ ਹੋਣ ਕਰਕੇ ਇਸ ਕੰਪਲੈਕਸ ਤੱਕ ਪੁਹੰਚਣ ਲਈ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਲੋਕਾਂ ਨੂੰ ਬੱਸਾਂ ਵਾਲੇ ਇਸ ਜਗ੍ਹਾ 'ਤੇ ਉਤਾਰਨ ਲਈ ਇਨਕਾਰ ਕਰ ਰਹੇ ਹਨ ਅਤੇ ਰਿਕਸ਼ਾ ਵਾਲੇ ਮਨਮਰਜੀ ਨਾਲ ਕਿਰਾਇਆ ਵਸੂਲ ਰਹੇ ਹਨ। ਪੈਦਲ ਆਉਣ ਲਈ ਆਮ ਲੋਕਾਂ ਨੂੰ ਤਕਰੀਬਨ ਦੋ ਕਿਲੋਮੀਟਰ ਦਾ ਫ਼ਾਸਲਾ ਤਹਿ ਕਰਨਾ ਪੈਂਦਾ ਹੈ। ਸੀਨੀਅਰ ਵਕੀਲ ਚੰਨਣ ਸਿੰਘ ਸੈਣੀ ਨੇ ਕਿਹਾ ਵਕੀਲਾਂ ਨੂੰ ਬੈਠਣ ਵਾਸਤੇ ਕੋਈ ਚੈਂਬਰ ਨਹੀਂ ਹੈ। ਗਰਮੀ ਦਾ ਮੌਸਮ ਹੋਣ ਕਰਕੇ ਬਿਜਲੀ ਅਤੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ: ਗੁਰਨਾਮ ਸਿੰਘ ਧਨੋਆ, ਭੁਪਿੰਦਰ ਸਿੰਘ ਘੁੰਮਣ ਸਾਬਕਾ ਬਲਾਕ ਪ੍ਰਧਾਨ ਨੇ ਕਿਹਾ ਕਿ ਬਣਾਈਆਂ ਗਈਆਂ ਲਿਟੀਗੇਟ ਸ਼ੈਡਾ ਵਿਚ ਬਿਜਲੀ ਦਾ ਕੋਈ ਪ੍ਰਬੰਧ ਨਾ ਹੋਣ ਕਰਨ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਵਿਚ ਆਮ ਜਰੂਰੀ ਸੁਵਿਧਾਵਾਂ ਜਿਵੇਂ ਫੋਟੋ ਸਟੇਟ, ਕੰਟੀਨ, ਸਟੇਸ਼ਨਰੀ ਆਦਿ ਦੀ ਵੀ ਕਮੀ ਪਾਈ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਹਰਪ੍ਰੀਤ ਸਿੰਘ, ਜੇ. ਐਸ. ਮੁੰਦਰ, ਰਾਜਨ ਸੈਣੀ, ਨਰਿੰਦਰ ਸਿੰਘ ਹੁੰਦਲ ਬਾਰ ਪ੍ਰਧਾਨ, ਬਲਵੀਰ ਸਿੰਘ ਗਿਲ ਸਾਬਕਾ ਬਾਰ ਪ੍ਰਧਾਨ, ਤਰਸੇਮ ਸਿੰਘ ਸੈਣੀ ਸਾਬਕਾ ਪ੍ਰਧਾਨ, ਰਾਜਨ ਸੈਣੀ ਆਦਿ ਬਹੁਤ ਸਾਰੇ ਬਾਰ ਮੈਂਬਰ ਹਾਜ਼ਰ ਸਨ।
http://www.S7News.com

ਚੋਣਾਂ ਖਤਮ ਬਿਜਲੀ ਕੱਟ ਸ਼ੁਰੂ

ਮੁਕੇਰੀਆਂ (ਪੱਤਰ ਪ੍ਰੇਰਕ)-ਇਸ ਵਾਰ ਗਰਮੀਆਂ ਦੇ ਮੌਸਮ ਵਿਚ ਮਈ ਮਹੀਨੇ ਦੇ ਅੱਧ ਤੱਕ ਲੋਕਾਂ ਨੇ ਕਾਫੀ ਮੋਜਾਂ ਲੁੱਟੀਆਂ ਕਿਉਂਕਿ ਜਦੋਂ ਤੋਂ ਗਰਮੀ ਦੀ ਰੁੱਤ ਸ਼ੁਰੂ ਹੋਈ ਹੈ ਉਸਦੇ ਨਾਲ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਜਾਣ ਕਾਰਨ ਪੰਜਾਬ ਵਿਚ ਬਿਜਲੀ ਦੇ ਕੱਟ ਬਿਲਕੁੱਲ ਬੰਦ ਕਰ ਦਿੱਤੇ ਗਏ ਸਨ, ਪ੍ਰੰਤੂ ਜਿਵੇਂ ਹੀ 13 ਮਈ ਦਾ ਦਿਨ ਬੀਤਿਆ ਵੋਟਾਂ ਖਤਮ ਹੋਈਆਂ ਤਿਵੇਂ ਹੀ ਅਗਲੇ ਦਿਨ ਬਿਜਲੀ ਵਿਭਾਗ ਵੱਲੋਂ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਗਿਆ। 14 ਮਈ ਤੋਂ ਹੀ ਇਸ ਖੇਤਰ ਦੇ ਕੰਢੀ ਅਤੇ ਬੇਟ ਖੇਤਰ ਵਿਚ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਲੋਕ ਸਖਤ ਪ੍ਰੇਸ਼ਾਨ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਹੁਣ ਭਾਈ ਵੋਟਾਂ ਮੁੱਕ ਗਈਆਂ ਹੁਣ ਸਰਕਾਰ ਨੂੰ ਵੋਟਰਾਂ ਦੀ ਕਿਹੜੀ ਲੋੜ ਹੈ ਹੁਣ ਤਾਂ ਬਿਜਲੀ ਦੇ ਕੱਟ ਗਰਮੀ ਵਿਚ ਏਦਾਂ ਹੀ ਕੱਢਣਗੇ ਵੱਟ।
http://www.S7News.com

ਸਾਫ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਦੋਲੋਵਾਲ ਦੇ ਵਸਨੀਕ

ਬੇਗੋਵਾਲ (ਪੱਤਰ ਪ੍ਰੇਰਕ)-ਦੇਸ਼ ਆਜ਼ਾਦ ਹੋਇਆਂ 62 ਸਾਲ ਤੋਂ ਉ¤ਪਰ ਸਮਾਂ ਹੋ ਚੁੱਕਾ ਹੈ ਪਰ ਸਾਡੇ ਪਿੰਡਾਂ ਦੇ ਲੋਕਾਂ ਨੂੰ ਅਜੇ ਬੁਨਿਆਦੀ ਸਹੂਲਤਾਂ ਨਹੀਂ ਮਿਲੀਆਂ। ਪਿੰਡ ਦੋਲੋਵਾਲ ਆਬਾਦੀ ਪੱਖੋਂ ਛੋਟਾ ਜਿਹਾ ਪਿੰਡ ਹੈ ਪਰ ਪੀਣ ਵਾਲਾ ਸਾਫ ਪਾਣੀ ਅਤੇ ਹੋਰ ਸਹੂਲਤਾਂ ਨਾਮਾਤਰ ਹਨ। ਪਿੰਡ ਵਾਸੀਆਂ ਸੰਤੋਖ ਸਿੰਘ, ਗੁਲਾਬ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਬੰਤਾ ਸਿੰਘ, ਹਰਭਜਨ ਸਿੰਘ, ਸੂਬੇਦਾਰ ਪੂਰਨ ਸਿੰਘ ਆਦਿ ਨੇ ਦੱਸਿਆ ਕਿ ਸਾਡੇ ਪਿੰਡ ਨੂੰ ਨੰਗਲ ਲੁਬਾਣਾ ਦੀ ਟੈਂਕੀ ਤੋਂ ਪਾਣੀ ਮਿਲ ਰਿਹਾ ਹੈ ਪਿੰਡ ਕਾਫੀ ਦੂਰ ਹੋਣ ਕਰਕੇ ਕਦੇ ਵੀ ਸਹੀ ਮਾਤਰਾ ਵਿਚ ਪਾਣੀ ਨਹੀਂ ਮਿਲਿਆ।

ਪਿੰਡ ਨੰਗਲ ਲੁਬਾਣਾ ਵਿਚ ਬਹੁਤ ਸਾਰੇ ਲੋਕਾਂ ਨੇ ਟੁੱਲੂ ਪੰਪ ਲਗਾਏ ਹੋਏ ਹਨ, ਜਦੋਂ ਵੀ ਸਪਲਾਈ ਚੱਲਦੀ ਹੈ ਲੋਕ ਪੰਪ ਚਲਾ ਕੇ ਆਪਣੀਆਂ ਟੈਂਕੀਆਂ ਭਰ ਲੈਂਦੇ ਹਨ ਇਸ ਤੋਂ ਇਲਾਵਾ ਗਲੀਆਂ ਵਿਚ ਟੂਟੀਆਂ ਨਾ ਹੋਣ ਕਰਕੇ ਪਾਣੀ ਲਗਾਤਾਰ ਵੱਗਦਾ ਰਹਿੰਦਾ ਹੈ। ਇਸ ਸਬੰਧ ਵਿਚ ਅਸੀਂ ਸਬੰਧਿਤ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਕਹਿਣਾ ਸੀ ਕਿ ਤੁਹਾਡੇ ਪਿੰਡ ਨੂੰ ਸੀਕਰੀ ਵਾਲੀ ਟੈਂਕੀ ਤੋਂ ਪਾਣੀ ਮਿਲਣਾ ਹੈ ਜਦਕਿ ਉਹ ਟੈਂਕੀ ਤਾਂ ਅਜੇ ਚੱਲੀ ਨਹੀਂ, ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਪਿੰਡ ਲਈ ਪਾਣੀ ਦੀ ਸਪਲਾਈ ਵਿਚ ਤੁਰੰਤ ਸੁਧਾਰ ਕੀਤਾ ਜਾਵੇ।


http://www.S7News.com

ਸੜਕ ਕੰਢੇ ਰੱਖੇ ਮਧੂਮੱਖੀਆਂ ਦੇ ਡੱਬੇ ਚੁੱਕਣ ਦੀ ਮੰਗ

ਮਲਸੀਆਂ (ਭੁਪਿੰਦਰ ਸਿੰਘ ਖਾਲਸਾ)-ਮਲਸੀਆਂ ਤੋਂ ਲੋਹੀਆਂ ਤੱਕ ਕਿਸਾਨ ਭਰਾਵਾਂ ਵੱਲੋਂ ਸੂਰਜ ਮੁਖੀ ਦੀ ਖੂਬ ਫਸਲ ਬੀਜੀ ਹੋਈ ਹੈ ਤੇ ਲੁਧਿਆਣੇ ਦੇ ਇਕ ਵਪਾਰੀ ਵੱਲੋਂ ਆਪਣੇ ਸੁਆਰਥ ਨੂੂੰਮੁੱਖ ਰੱਖਦਿਆਂ ਤੇ ਲੋਕ ਹਿੱਤਾਂ ਨੂੰ ਭੁਲਦਿਆਂ ਜਰਨੈਲੀ ਮਾਰਗ ਮਲਸੀਆਂ-ਲੋਹੀਆਂ (ਫਿਰੋਜ਼ਪੁਰ) ਦੇ ਸੜਕ ਦੇ ਕਿਨਾਰੇ ਹਜ਼ਾਰਾਂ ਮਧੂਮੱਖੀਆਂ ਦੇ ਡੱਬੇ ਬਿਨਾਂ ਕਿਸੇ ਮਨਜ਼ੂਰੀ ਤੋਂ ਰੱਖੇ ਹੋਏ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਸਾਂਝੇ ਤੌਰ 'ਤੇ ਦੱਸਦੇ ਹੋਏ ਸੰਤ ਬਾਬਾ ਬਲਵੀਰ ਸਿੰਘ ਜੀ ਦੇ ਸੇਵਕ ਸੇਟੀ ਭਾਜੀ, ਮਾਸਟਰ ਮਨਵੀਰ ਸਿੰਘ ਮਲਸੀਆਂ ਤੇ ਸਰਪੰਚ ਜਗਤਾਰ ਸਿੰਘ ਚੱਕ ਚੇਲਾ ਨੇ ਕਿਹਾ ਕਿ ਇਹ ਮੱਖੀਆਂ ਸਕੂਟਰ-ਸਾਈਕਲ ਦੇ ਗੱਡੀਆਂ 'ਤੇ ਜਾ ਰਹੇ ਲੋਕਾਂ ਦੇ ਅਚਾਨਕ ਡੰਗ ਮਾਰ ਦਿੰਦੀਆਂ ਹਨ ਤੇ ਕਿਸੇ ਸਮੇਂ ਵੀ ਭਿਆਨਕ ਹਾਦਸੇ ਹੋ ਸਕਦਾ ਹੈ। ਲੋਕਾਂ ਦੀ ਪੁਲਿਸ ਪ੍ਰਸ਼ਾਸਨ ਤੇ ਐਸ. ਡੀ. ਐਮ. ਸ਼ਾਹਕੋਟ ਤੋਂ ਮੰਗ ਹੈ ਕਿ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ।


http://www.S7News.com

ਧੋਖਾਧੜੀ ਦੇ ਦੋਸ਼ ਅਧੀਨ ਪ੍ਰਵਾਸੀ ਭਾਰਤੀ ਤੇ ਪਤਨੀ ਸਮੇਤ ਚਾਰ ਖਿਲਾਫ਼ ਮਾਮਲਾ ਦਰਜ

ਜਲੰਧਰ (ਪ. ਪ.)-ਗੁਰਦਾਸਪੁਰ ਦੇ ਪਿੰਡ ਲੋਧੀਪੁਰ ਨਿਵਾਸੀ ਇਕ ਵਿਅਕਤੀ ਨਾਲ ਜ਼ਮੀਨ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਅਧੀਨ ਜ¦ਧਰ ਪੁਲਿਸ ਨੇ ਇਕ ਪ੍ਰਵਾਸੀ ਭਾਰਤੀ ਅਤੇ ਉਸ ਦੀ ਪਤਨੀ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਫਿਲਹਾਲ ਇਸ ਮਾਮਲੇ ਵਿਚ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਲੋਧੀਪੁਰ ਨਿਵਾਸੀ ਅਮਰੀਕ ਸਿੰਘ ਪੁੱਤਰ ਗੁਰਦਿੱਤ ਸਿੰਘ ਨੇ ਐਸ. ਐਸ. ਪੀ. ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ 28.11.06 ਨੂੰ ਖਾਂਬਰਾ ਨਿਵਾਸੀ ਜਗਦੀਸ਼ ਚੰਦਰ ਪੁੱਤਰ ਦੁੱਲਾ ਰਾਮ ਦੀ 2 ਕਨਾਲਾਂ 13 ਮਰਲੇ ਜ਼ਮੀਨ 8 ਲੱਖ 60 ਹਜ਼ਾਰ ਰੁਪਏ 'ਚ ਆਪਣੇ ਕੋਲ ਦੋ ਸਾਲ ਲਈ ਲਿਖਤ ਪੜ੍ਹਤ ਕਰਕੇ ਗਿਰਵੀ ਰੱਖੀ ਸੀ। ਪਰ ਉਕਤ ਜ਼ਮੀਨ ਜਗਦੀਸ਼ ਚੰਦਰ ਨੇ ਅਵਤਾਰ ਕੌਰ ਪਤਨੀ ਨਿੰਦਰ ਸਿੰਘ ਵਾਸੀ ਗੋਲਡਨ ਐਵੇਨਿਊਫੇਸ�"2 ਜ¦ਧਰ ਨੂੰ ਬਿਨਾਂ ਸ਼ਿਕਾਇਤ ਕਰਤਾ ਨੂੰ ਦੱਸੇ ਵੇਚ ਦਿੱਤੀ ਗਈ। ਰਜਿਸਟਰੀ ਸਮੇਂ ਇਹ ਗੱਲ ਲੁਕਾਈ ਗਈ ਕਿ ਉਕਤ ਜ਼ਮੀਨ ਗਿਰਵੀ ਪਈ ਹੈ। ਇਹ ਰਜਿਸਟਰੀ ਨਿੰਦਰ ਸਿੰਘ ਨੇ ਜਗਦੀਸ਼ ਦਾ ਮੁਖਤਾਰਆਮ ਬਣ ਕੇ ਕਰਵਾਈ। ਜਦਕਿ ਗੁਰਦਿਆਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਦੀਪ ਨਗਰ ਅਤੇ ਆਰ. ਐਸ. ਸ਼ਰਮਾ ਗਵਾਹ ਵਜੋਂ ਪੇਸ਼ ਹੋਏ। ਰਜਿਸਟਰੀ ਮੁਤਾਬਿਕ ਸ਼ਿਕਾਇਤਕਰਤਾ ਦੀ ਰਾਸ਼ੀ 8.60 ਲੱਖ ਰੁਪਏ ਆਪਣੇ ਕੋਲ ਅਮਾਨਤ ਵਜੋਂ ਰੱਖ ਲਏ ਜੋ ਕਿ ਉਸ ਨੂੰ ਨਹੀਂ ਦਿੱਤੇ ਗਏ। ਜਾਂਚ ਉਪਰੰਤ ਥਾਣਾ�"4 ਵਿਚ ਨਿੰਦਰ ਸਿੰਘ ਉਸ ਦੀ ਪਤਨੀ ਅਵਤਾਰ ਕੌਰ, ਆਰ. ਐਸ. ਸਹੋਤਾ ਅਤੇ ਗੁਰਦਿਆਲ ਸਿੰਘ ਦੇ ਖਿਲਾਫ ਧਾਰਾ 420�"466�"120�"ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
http://www.S7News.com

ਬਿਨਾਂ ਦਾਜ ਵਿਆਹ ਕਰਵਾਉਣ ਵਾਲੇ ਦਾ ਸਨਮਾਨ ਕਰਾਂਗੇ-ਮਾ: ਨਿਸ਼ਾਨ ਸਿੰਘ

ਬੇਗੋਵਾਲ (ਪ. ਪ.)-ਅਗਰ ਕੋਈ ਵੀ ਦੇਸ਼ ਵਾਸੀ ਜਾਂ ਪ੍ਰਵਾਸੀ ਭਾਰਤੀ ਨੌਜਵਾਨ ਬਿਨਾਂ ਦਾਜ ਦੇ ਵਿਆਹ ਕਰਵਾਏਗਾ, ਉਸ ਦਾ ਪੰਜਾਬੀ ਲੋਕ ਕਲਾਵਾਂ ਤੇ ਸਮਾਜ ਚੇਤਨਾ ਮੰਚ ਪੰਜਾਬ ਵੱਲੋਂ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੰਚ ਦੇ ਜਨਰਲ ਸਕੱਤਰ ਮਾ: ਨਿਸ਼ਾਨ ਸਿੰਘ ਨੇ ਦੱਸਿਆ ਕਿ ਮੰਚ ਵੱਲੋਂ ਪਿਛਲੇ ਸਮੇਂ ਤੋਂ ਸਮਾਜ ਨੂੰ ਸੇਧ ਦੇਣ ਵਾਲੇ ਕਾਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਨਾਲ ਸਮੇਂ ਸਮੇਂ ਭਰੂਣ ਹੱਤਿਆ ਤੇ ਏਡਜ਼ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਜਾਣਗੇ। ਇਸ ਸਬੰਧੀ ਹੋਰ ਵਿਚਾਰਾਂ ਕਰਨ ਲਈ ਮੰਡ ਦੀ ਇਕ ਮੀਟਿੰਗ ਮਾ: ਬੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ 18 ਮਈ ਨੂੰ ਦੁਪਹਿਰ ਢਾਈ ਵਜੇ ਪ੍ਰੇਮ ਪੈਲੇਸ ਬੇਗੋਵਾਲ ਵਿਖੇ ਹੋਵੇਗੀ। ਇਸ ਮੌਕੇ ਮਾ: ਸਵਰਨ ਸਿੰਘ ਭਦਾਸ ਤੇ ਹੋਰ ਹਾਜ਼ਰ ਸਨ।
http://www.S7News.com

ਦੋ ਧੜਿਆਂ ਦੇ ਯੁੱਧ ਦਾ ਮੈਦਾਨ ਬਣੀ ਕਚਿਹਿਰੀ ਪੇਸ਼ੀ ਭੁਗਤਣ ਆਏ ’ਤੇ ਕੀਤਾ ਹਮਲਾ

ਫਿਲੌਰ- ਇੱਥੇ ਅਦਾਲਤ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁੱਝ ਹਮਲਾਵਰ ਮੁੰਡੇ ਇੱਕ ਟਾਟਾ ਸੂਮੋ 'ਚ ਸਵਾਰ ਹੋ ਕੇ ਨਵੀਂ ਬਣੀ ਕਚਿਹਿਰੀ ਦੇ ਅੰਦਰ ਘੁਸ ਆਏ ਤੇ ਸਬ ਡਵੀਜ਼ਨਲ ਜੁਡੀਸ਼ੀਅਲ ਜੱਜ ਫਿਲੌਰ ਦੀ ਅਦਾਲਤ ਦੇ ਦਰਵਾਜ਼ੇ ਚੋਂ ਪੇਸ਼ੀ ਭੁਗਤਣ ਆਏ ਵਿਰੋਧੀ ਧੜੇ ਦੇ ਮੁੰਡਿਆਂ ਨੂੰ ਚੁੱਕਣ ਲਈ ਕੁੱਟਮਾਰ ਕਰਨ ਲੱਗੇ। ਜਾਣਕਾਰੀ ਅਨੁਸਾਰ ਹਮਲਾਵਰਾਂ ਦੀ ਕੋਸ਼ਿਸ਼ ਸੀ ਕਿ ਉਹ ਪੇਸ਼ੀ 'ਤੇ ਆਏ ਦੁਸ਼ਮਣਾਂ ਨੂੰ ਆਪਣੀ ਗੱਡੀ 'ਚ ਚੁੱਕ ਕੇ ਲੈ ਜਾਣ 'ਤੇ ਉਨ੍ਹਾਂ ਤੋਂ ਬਦਲਾ ਲੈ ਸਕਣ। ਅਦਾਲਤ ਦੇ ਦਰਵਾਜ਼ੇ 'ਚ ਇਹ ਹੰਗਾਮਾ ਸੁਣ ਜਦੋਂ ਮਾਨਯੋਗ ਜੱਜ ਖੁਦ ਉੱਠ ਕੇ ਬਾਹਰ ਆਏ ਤਾਂ ਹਮਲਾਵਰ ਆਪਣੀ ਸੂਮੋ ਗੱਡੀ 'ਚ ਸਵਾਰ ਹੋ ਕੇ ਦੌੜ ਗਏ। ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਥਾਨਕ ਸਿਵਲ ਹਸਪਤਾਲ 'ਚ ਜਾ ਛਿਪੇ ਹਮਲਾਵਰਾਂ 'ਚੋਂ ਹਰਜਿੰਦਰ ਸਿੰਘ ਪੁੱਤਰ ਦੇਵਰਾਜ ਵਾਸੀ ਚੱਕ ਸਾਬੂ, ਰਾਕੇਸ਼ ਕੁਮਾਰ ਪੁੱਤਰ ਰਾਜ ਕੁਮਾਰ, ਰਮਨਦੀਪ ਪੁੱਤਰ ਬਾਲ ਕ੍ਰਿਸ਼ਨ, ਅਮਨਦੀਪ ਪੁੱਤਰ ਹਰਦਿਆਲ ਸਿੰਘ (ਤਿੰਨੇ ਵਾਸੀ ਅੱਪਰਾ) ਅਤੇ ਬਲਵਿੰਦਰ ਕੁਮਾਰ ਪੁੱਤਰ ਸਤਿਨਾਮ ਕੁਮਾਰ ਵਾਸੀ ਭਾਰਸਿੰਘਪੁਰਾ ਨੂੰ ਟਾਟਾ ਸੂਮੋ ਨੰਬਰ ਪੀ.ਬੀ. 10 ਏ.ਐਨ. 3187 ਸਮੇਤ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਨੇੜਲੇ ਪਿੰਡਾਂ ਅੱਪਰਾ, ਛੋਕਰਾਂ, ਮਸਾਣੀ ਰਹਿਪਾ ਆਦਿ ਦੇ ਦੋ ਧੜੇ 'ਮੱਟੀ' ਅਤੇ 'ਬੜੌਂਗਾ' ਇੱਕ ਦੂਸਰੇ ਦੇ ਜਾਨੀ ਦੁਸ਼ਮਣ ਬਣੇ ਹੋਏ ਹਨ। ਅੱਜ ਵੀ ਜਦੋਂ ਮੱਟੀ ਧੜੇ ਦਾ ਇੱਕ ਡਾਕਟਰ ਨਾਮੀ ਵਿਅਕਤੀ ਪੇਸ਼ੀ 'ਤੇ ਅਦਾਲਤ 'ਚ ਪਹੁੰਚਿਆ ਤਾਂ ਬੜੌਂਗਾ ਧੜੇ ਦੇ ਉਕਤ ਹਮਲਾਵਰ ਡਾਕਟਰ ਨੂੰ ਚੁੱਕਣ ਲਈ ਟਾਟਾ ਸੂਮੋ 'ਚ ਸਵਾਰ ਹੋ ਕੇ ਕਚਿਹਿਰੀ ਦੇ ਅੰਦਰ ਆ ਵੜੇ।

ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਸ. ਕਸ਼ਮੀਰ ਸਿੰਘ ਮੱਲ੍ਹੀ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਆਮ ਜਨਤਾ ਦੀ ਸੁਰੱਖਿਆ ਲਈ ਅਜਿਹੇ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ ਤੇ ਕਚਿਹਰੀ ਦੇ ਅੰਦਰ ਸੁਰੱਖਿਆ ਯਕੀਨੀ ਬਣਾਈ ਜਾਵੇ। ਐਸ.ਐਚ.�". ਫਿਲੌਰ ਸ੍ਰੀ ਸਤੀਸ਼ ਮਲਹੋਤਰਾ ਨੇ ਦੱਸਿਆ ਕਿ ਹਮਲਾਵਰਾਂ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਮਾਮ ਦੋਸ਼ੀਆਂ ਨੂੰ ਨੱਥ ਪਾਉਣ ਲਈ ਉਨ੍ਹਾਂ ਦੀਆਂ ਫੋਟੋਆਂ ਲੈ ਕੇ 'ਹਿਸਟਰੀ ਸ਼ੀਟ' ਤਿਆਰ ਕੀਤੀ ਜਾਵੇਗੀ।
http://www.S7News.com
 
eXTReMe Tracker