Tuesday, November 24, 2009

ਪ੍ਰੋ: ਦਰਸ਼ਨ ਸਿੰਘ ਦੀ ਪਿੱਠ ਠੋਕਣ ਵਾਲੇ ਕਲਕੱਤਾ ਤੇ ਸਰਨਾ ਕਾਂਗਰਸ ਦੇ ਪਿੱਠੂ : ਮੱਕੜ



ਲੁਧਿਆਣਾ, 22 ਨਵੰਬਰ (ਐਸ.ਪੀ. ਜੋਸ਼ੀ) : ਇਕ ਵਾਰ ਫਿਰ ਅਵਤਾਰ ਸਿੰਘ ਮੱਕੜ ਨੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ ਨੂੰ ਕਾਂਗਰਸ ਦਾ ਪਿੱਠੂ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਧਰਮ ਦੇ ਨਾਮ �ਤੇ ਸਿੱਖ ਸੰਗਤ ਅਤੇ ਗੁਰਦਵਾਰਿਆਂ ਦੀ ਕਮਾਈ ਨਾਲ ਗੋਗੜਾਂ ਭਰਨ ਲਈ ਦੋਵੇਂ ਆਗੂ ਕਾਂਗਰਸ ਦੇ ਇਸ਼ਾਰਿਆਂ �ਤੇ ਬਿਆਨਬਾਜ਼ੀ ਕਰ ਕੇ ਸਿਆਸੀ ਲਾਹਾ ਲੈਂਦੇ ਹਨ। ਜਥੇਦਾਰ ਮੱਕੜ ਸਥਾਨਕ ਬੱਚਿਤਰ ਨਗਰ ਵਿਖੇ ਗੁਰਦਵਾਰਾ ਸ੍ਰੀ ਗੁਰਦਰਸ਼ਨ ਸਾਹਿਬ ਦੀ ਇਮਾਰਤ ਦੇ ਰਸਮੀ ਉਦਘਾਟਨ ਸਮਾਗਮ ਵਿਚ ਹਿੱਸਾ ਲੈਣ ਆਏ ਸਨ। ਮੱਕੜ ਨੇ ਪ੍ਰੋ. ਦਰਸ਼ਨ ਸਿੰਘ ਦੀ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਬਾਰੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰ ਕੇ ਰਾਗੀ ਨੇ ਸਾਬਤ ਕਰ ਦਿਤਾ ਹੈ ਕਿ ਪੰਥ ਅਤੇ ਬਾਣੀ ਨੂੰ ਉਹ ਅਪਣੇ ਰੁਜ਼ਗਾਰ ਵਜੋਂ ਵਰਤ ਕੇ ਪੈਸਾ ਕਮਾਉਣ ਤਕ ਹੀ ਸੀਮਤ ਹੈ। ਕਲਕੱਤਾ ਬਾਰੇ ਉਨ੍ਹਾਂ ਕਿਹਾ ਕਿ ਉਸ ਦੇ, ਕਮੇਟੀ ਵਿਚ ਕਲਰਕ ਰਹਿਣ ਸਮੇਂ ਹੋਈਆਂ ਧਾਂਦਲੀਆਂ ਅਤੇ ਪੰਥ ਵਿਰੋਧੀ ਕੰਮਾਂ ਬਾਰੇ ਸੱਭ ਜਾਣਦੇ ਹਨ ਕਿ ਗੁਰੂ ਘਰ ਵਿਚ ਉਨ੍ਹਾਂ ਅਪਣੇ ਕਿਹੜੇ-ਕਿਹੜੇ ਮਨੋਰਥ ਪੂਰੇ ਕੀਤੇ ਸਨ। ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਮੱਕੜ ਨੇ ਕਿਹਾ ਕਿ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਾ ਪੱਖ ਸੁਣ ਲਿਆ ਗਿਆ ਹੈ ਤੇ ਇਸ ਦੇ ਹੱਕ ਵਿਚ ਪੱਖ ਰਖਣ ਵਾਲਿਆਂ ਨੂੰ 27 ਨਵੰਬਰ ਤਕ ਬੁਲਾ ਕੇ ਇਸ ਉਪਰ ਚਰਚਾ ਕੀਤੀ ਜਾਵੇਗੀ।


http://www.SikhPress.com

No comments:

 
eXTReMe Tracker