Tuesday, November 24, 2009

‘ਛੱਤੀਸਿੰਘਪੁਰਾ ਕਤਲੇਆਮ ਦੀ ਜਾਂਚ ਕਰਨ ਤੋਂ ਮੈਨੂੰ ਕੁੱਝ ਤਾਕਤਾਂ ਨੇ ਰੋਕਿਆ’



ਚੰਡੀਗੜ੍ਹ, 23 ਨਵੰਬਰ (ਜ਼ਾਹਿਦਾ): ਕੇਂਦਰੀ ਮੰਤਰੀ ਫ਼ਾਰੂਕ ਅਬਦੁੱਲਾ ਨੇ ਅੱਜ ਇਹ ਕਹਿ ਕੇ ਥਰਥਰਾਹਟ ਪੈਦਾ ਕਰ ਦਿਤੀ ਕਿ ਕੁੱਝ ਤਾਕਤਾਂ ਨੇ ਬਿਲ ਕ�ਿਟਨ ਦੇ ਭਾਰਤ ਦੌਰੇ ਤੋਂ ਐਨ ਪਹਿਲਾਂ ਉਨ੍ਹਾਂ ਨੂੰ ਸਾਲ 2000 ਵਿਚ ਛੱਤੀਸਿੰਘਪੁਰਾ ਵਿਖੇ 35 ਸਿੱਖਾਂ ਦੇ ਹੋਏ ਕਤਲੇਆਮ ਦੀ ਜਾਂਚ ਕਰਨ ਤੋਂ ਰੋਕਿਆ। ਫ਼ਾਰੂਕ ਅਬਦੁੱਲਾ ਜੋ ਕਿ ਉਸ ਵੇਲੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਨ, ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਤਲੇਆਮ ਦੀ ਨਵੇਂ ਸਿਰਿਉਂ ਜਾਂਚ ਕਰਾਉਣ ਲਈ ਵੀ ਆਖਿਆ ਹੈ। ਉੁਨ੍ਹਾਂ ਕਿਹਾ, ��ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿਉਂਕਿ ਸਿੱਖਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਸ਼ੰਕੇ ਹਨ। ਚਾਹੇ ਉਹ ਭਾਰਤ ਵਿਚ ਰਹਿੰਦੇ ਹੋਣ ਜਾਂ ਵਿਦੇਸ਼ਾਂ ਵਿਚ। ਉਹ ਨਿਆਂ ਚਾਹੁੰਦੇ ਹਨ। ਮੈਨੂੰ ਡਰ ਹੈ ਜੇ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਸਿੱਖਾਂ ਅੰਦਰ ਉਬਲ ਰਿਹਾ ਲਾਵਾ ਬਾਹਰ ਆ ਜਾਵੇਗਾ ਤੇ ਸਾਨੂੰ ਸਾਰਿਆਂ ਨੂੰ ਰੋੜ ਕੇ ਲੈ ਜਾਵੇਗਾ।�� ਚੇਤੇ ਰਹੇ ਕਿ 20 ਮਾਰਚ 2000 ਨੂੰ ਫ਼ੌਜੀ ਵਰਦੀ ਵਾਲੇ ਅਣਪਛਾਤੇ ਬੰਦੂਕਧਾਰੀਆਂ ਨੇ 35 ਸਿੱਖਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਕੇ ਗੋਲੀਆਂ ਨਾਲ ਵਿੰਨ੍ਹ ਦਿਤਾ ਸੀ। ਘਟਨਾ ਤੋਂ ਅਗਲੇ ਦਿਨ ਹੀ ਅਮਰੀਕਾ ਦੇ ਰਾਸ਼ਟਰਪਤੀ ਬਿਲ ਕ�ਿਟਨ ਨੇ ਭਾਰਤ ਦੌਰੇ �ਤੇ ਪੁੱਜਣਾ ਸੀ। ਫ਼ਾਰੂਕ ਅਬਦੁੱਲਾ ਨੇ ਉਨ੍ਹਾਂ ਤਾਕਤਾਂ ਬਾਰੇ ਸਪੱਸ਼ਟ ਤੌਰ �ਤੇ ਨਹੀਂ ਦਸਿਆ ਜਿਨ੍ਹਾਂ ਨੇ ਕਤਲੇਆਮ ਦੀ ਜਾਂਚ ਕਰਨ ਤੋਂ ਉਨ੍ਹਾਂ ਨੂੰ ਵਰਜਿਆ ਸੀ। ਉਨ੍ਹਾਂ ਕਿਹਾ, ��ਮੈਂ ਚਾਹੁੰਦਾ ਹਾਂ ਕਿ ਉਹੀ ਜੱਜ ਮਾਮਲੇ ਦੀ ਜਾਂਚ ਕਰੇ ਜਿਸ ਨੂੰ ਘਟਨਾ ਤੋਂ ਕੁੱਝ ਦਿਨ ਬਾਅਦ ਇਹ ਜ਼ੁੰਮੇਵਾਰੀ ਸੌਂਪੀ ਗਈ ਸੀ।�� ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਸੀ ਕਿ 35 ਸਿੱਖਾਂ ਦੇ ਕਤਲੇਆਮ ਲਈ ਪੰਜ ਵਿਦੇਸ਼ੀ ਅਤਿਵਾਦੀ ਵੀ ਜ਼ੁੰਮੇਵਾਰ ਸਨ ਪਰ ਬਾਅਦ ਵਿਚ ਹੋਈ ਪੜਤਾਲ ਤੋਂ ਪਤਾ ਲੱਗਾ ਕਿ ਫ਼ੌਜ ਵਲੋਂ ਮੁਕਾਬਲੇ �ਚ ਮਾਰੇ ਗਏ ਸਾਰੇ ਵਿਅਕਤੀ ਬੇਕਸੂਰ ਆਮ ਨਾਗਰਿਕ ਸਨ। ਇਸ ਮਗਰੋਂ ਕਸ਼ਮੀਰ ਵਿਚ ਵੱਡੇ ਪੱਧਰ �ਤੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ। ਬਰਾਕਪੁਰਾ ਵਿਖੇ ਪੁਲਿਸ ਵਲੋਂ ਚਲਾਈ ਗੋਲੀ ਵਿਚ 8 ਮੁਜ਼ਾਹਰਾਕਾਰੀਆਂ ਦੀ ਮੌਤ ਵੀ ਹੋ ਗਈ। ਕੇਂਦਰ ਸਰਕਾਰ ਨੇ ਸਿੱਖਾਂ ਦੇ ਕਤਲੇਆਮ ਲਈ ਜਿਥੇ ਅਤਿਵਾਦੀਆਂ ਨੂੰ ਦੋਸ਼ੀ ਦਸਿਆ ਉਥੇ ਸਥਾਨਕ ਲੋਕਾਂ ਨੇ ਸੁਰੱਖਿਆ ਫ਼ੌਜਾਂ ਨੂੰ ਇਸ ਲਈ ਜ਼ੁੰਮੇਵਾਰ ਠਹਿਰਾਇਆ। ਫ਼ਾਰੂਕ ਦੀ ਪਾਰਟੀ ਨੈਸ਼ਨਲ ਕਾਨਫ਼ਰੰਸ ਉਸ ਸਮੇਂ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਭਾਈਵਾਲ ਸੀ। ਫ਼ਾਰੂਕ ਅਬਦੁੱਲਾ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦੀ ਮੁੜ ਪੜਤਾਲ ਕਰਵਾਉਣ ਲਈ ਕੇਂਦਰ ਸਰਕਾਰ ਉਪਰ ਦਬਾਅ ਪਾਉਣ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ੁਦ ਸਿੱਖ ਹਨ। ਇਸੇ ਦੌਰਾਨ ਸ੍ਰੀਨਗਰ ਵਿਖੇ ਕਸ਼ਮੀਰ ਯੂਨੀਵਰਸਿਟੀ ਵਿਚ ਸਿੱਖ ਪ੍ਰੋਫ਼ੈਸਰ ਬੀਬੀ ਸੂਜਨ ਕੌਰ ਦੀ ਕਿਤਾਬ �ਤਲਾਸ਼ੇ-ਇ-ਗ਼ਾਲਿਬ� ਦੀ ਘੁੰਡ-ਚੁਕਾਈ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਕਸ਼ਮੀਰ ਦੀ ਪਛਾਣ ਹਨ ਅਤੇ ਸਿੱਖਾਂ ਤੋਂ ਬਿਨਾਂ ਕਸ਼ਮੀਰੀ ਸਭਿਆਚਾਰ ਅਧੂਰਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫ਼ੰਰਸ ਦੀ ਸਰਕਾਰ ਜੰਮੂ-ਕਸ਼ਮੀਰ ਵਿਚ ਰਹਿ ਰਹੇ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ। ਉਨ੍ਹਾਂ ਭਰੋਸਾ ਦਿਤਾ ਕਿ ਸੂਬਾ ਸਰਕਾਰ ਸਮਾਜ ਦੇ ਸਾਰੇ ਹਿੱਸਿਆਂ ਦੇ ਬਰਾਬਰ ਵਿਕਾਸ ਲਈ ਵਚਨਬੱਧ ਹੈ। ਖ਼ਾਲਸਾ ਡੈਮੋਕ੍ਰੈਟਿਕ ਫ਼ਰੰਟ ਵਲੋਂ ਆਯੋਜਿਤ ਸ਼ੇਰ-ਇ-ਕਸ਼ਮੀਰ ਇੰਟਰਨੈਸ਼ਨਲ ਕਾਨਫ਼ਰੰਸ ਸੈਂਟਰ (ਐਸ.ਕੇ.ਆਈ.ਸੀ.ਸੀ.) ਵਿਚ ਕਿਤਾਬ ਰਿਲੀਜ਼ ਕਰਨ ਮੌਕੇ ਜੁੜੇ ਵਿਦਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਸਿਰਫ਼ ਮੁਸਲਮਾਨਾਂ ਕਰ ਕੇ ਹੀ ਨਹੀਂ ਜਾਣਿਆ ਜਾਂਦਾ ਸਗੋਂ ਸਿੱਖ ਅਤੇ ਹਿੰਦੂ ਵੀ ਕਸ਼ਮੀਰੀ ਸਭਆਿਚਾਰ ਦਾ ਹਿੱਸਾ ਹਨ। ਉਨ੍ਹਾਂ ਕਿ ਕਸ਼ਮੀਰ ਦੇ ਲੋਕਾਂ ਲਈ ਕੇਂਦਰ ਅਤੇ ਰਾਜ ਸਰਕਾਰ ਕਈ ਮਹੱਤਵਪੂਰਨ ਯੋਜਨਾਵਾਂ ਸ਼ੁਰੂ ਕਰ ਰਹੀ ਹੈ।


http://www.SikhPress.com

No comments:

 
eXTReMe Tracker