Tuesday, November 24, 2009

ਸਿੱਖ ਕਤਲੇਆਮ ਦੇ ਮੁੱਦੇ ’ਤੇ ਬਹਿਸ ਲਈ 25 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਦਰਖ਼ਾਸਤ ਸੰਸਦ ’ਚ ਦਿਤੀ



ਨਵੀਂ ਦਿੱਲੀ, 19 ਨਵੰਬਰ (ਜਗਤਾਰ ਸਿੰਘ): ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਨੂੰ ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਕਾਰਨ ਮੁਲਤਵੀ ਕਰ ਦਿਤਾ ਗਿਆ ਪਰ ਇਸ ਦੌਰਾਨ ਰਾਜ ਸਭਾ ਮੈਂਬਰ ਸ. ਤਰਲੋਚਨ ਸਿੰਘ ਨੇ 1984 ਸਿੱਖ ਕਤਲੇਆਮ ਦੇ ਮੁੱਦੇ �ਤੇ ਸੰਸਦ ਵਿਚ ਬਹਿਸ ਕਰਵਾਉਣ ਲਈ 25 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਇਕ ਦਰਖ਼ਾਸਤ ਸੰਸਦ ਵਿਚ ਕਾਰਵਾਈ ਲਈ ਸੌਂਪ ਦਿਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਇਕ ਤਜਵੀਜ਼ ਅਨੁਸਾਰ ਸੰਸਦ ਵਿਚ ਕਿਸੇ ਵਿਸ਼ੇਸ਼ ਮੁੱਦੇ �ਤੇ ਬਹਿਸ ਕੀਤੀ ਜਾ ਸਕਦੀ ਹੈ ਪਰ ਇਸ ਦੇ ਲਈ ਤਿੰਨ ਸੰਸਦ ਮੈਂਬਰਾਂ ਵਲੋਂ ਲਿਖ਼ਤੀ ਰੂਪ �ਚ ਮੰਗ ਕਰਨਾ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਦਿਤੀ ਗਈ ਦਰਖ਼ਾਸਤ ਉਤੇ ਹਰੇਕ ਪਾਰਟੀ ਨਾਲ ਸਬੰਧਤ (ਕਾਂਗਰਸ ਤੇ ਡੀ.ਐਮ.ਕੇ. ਨੂੰ ਛੱਡ ਕੇ) ਸੰਸਦ ਮੈਂਬਰਾਂ ਦੇ ਦਸਤਖ਼ਤ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਮੰਨੇ ਜਾਣ ਵਾਲੇ ਮੁਲਕ ਦੀ ਰਾਜਧਾਨੀ ਵਿਚ ਹੀ ਦਿਨ-ਦਿਹਾੜੇ ਨਿਰਦੋਸ਼ ਸਿੱਖਾਂ ਦਾ ਕਤਲ ਕਰ ਦਿਤਾ ਗਿਆ ਪਰ 25 ਵਰ੍ਹੇ ਬੀਤਣ ਉਪਰੰਤ ਵੀ ਸਿੱਖ ਕੌਮ ਨੂੰ ਨਿਆਂ ਨਹੀਂ ਮਿਲ ਸਕਿਆ। ਉਲਟਾ ਪੀੜਤਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਕਤ ਦੀਆਂ ਹਕੂਮਤਾਂ ਵਲੋਂ ਇਸ ਮਾਮਲੇ ਦੀ ਅਸਲੀਅਤ ਬਾਰੇ ਬਰੀਕੀ ਤੇ ਨਿਰਪੱਖਤਾ ਨਾਲ ਜਾਂਚ ਕਰਵਾਉਣ ਤੋਂ ਹੈਰਾਨਕੁਨ ਤਰੀਕੇ ਨਾਲ ਪਾਸਾ ਵਟਣਾ ਕਈ ਕਿਸਮ ਦੇ ਸੁਆਲ ਖੜੇ ਕਰਦਾ ਹੈ।


http://www.SikhPress.com

No comments:

 
eXTReMe Tracker