Tuesday, November 24, 2009

ਅਡਵਾਨੀ, ਵਾਜਪਾਈ ਅਤੇ ਜੋਸ਼ੀ ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀ



ਨਵੀਂ ਦਿੱਲੀ/ਚੰਡੀਗੜ੍ਹ, 23 ਨਵੰਬਰ: ਭਾਜਪਾ ਦੇ ਉ�ਚ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਬਾਬਰੀ ਮਸਜਿਦ ਢਾਹੁਣ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। 17 ਸਾਲ ਪਹਿਲਾਂ ਘਟਨਾ ਦੀ ਜਾਂਚ ਲਈ ਗਠਿਤ ਕੀਤੇ ਜਸਟਿਸ ਲਿਬਰੇਹਾਨ ਕਮਿਸ਼ਨ ਦੀ ਰੀਪੋਰਟ ਦੇ ਲੀਕ ਹੋਏ ਕੁੱਝ ਹਿੱਸਿਆਂ ਤੋਂ ਇਹ ਪਤਾ ਲੱਗਾ ਹੈ। ਕਮਿਸ਼ਨ ਮੁਤਾਬਕ ਮਸਜਿਦ ਢਾਹੁਣ ਦੀ ਯੋਜਨਾ ਬੜੀ ਚਲਾਕੀ ਨਾਲ ਤਿਆਰ ਕੀਤੀ ਗਈ ਸੀ। ਕਮਿਸ਼ਨ ਨੇ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕੁੱਝ ਆਗੂਆਂ ਦੀ ਵੀ ਨਿਖੇਧੀ ਕੀਤੀ ਹੈ ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਕਲੀਨ ਚਿਟ ਦੇ ਦਿਤੀ ਹੈ। ਜਸਟਿਸ ਮਨਮੋਹਨ ਸਿੰਘ ਲਿਬਰੇਹਾਨ ਦੀ ਅਗਵਾਈ ਵਾਲੇ ਕਮਿਸ਼ਨ ਨੇ ਲਗਭਗ ਪੰਜ ਮਹੀਨੇ ਪਹਿਲਾਂ ਅਪਣੀ 900 ਸਫ਼ਿਆਂ ਦੀ ਰੀਪੋਰਟ ਸਰਕਾਰ ਨੂੰ ਸੌਂਪੀ ਸੀ। ਇਕ ਅਖ਼ਬਾਰ ਵਿਚ ਇਸ ਰੀਪੋਰਟ ਦੇ ਕੁੱਝ ਹਿੱਸੇ ਛਾਪੇ ਗਏ ਹਨ। ਸੂਤਰਾਂ ਨੇ ਦਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਬਜ਼ੁਰਗ ਆਗੂ ਅਟਲ ਬਿਹਾਰੀ ਵਾਜਪਾਈ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਕਿਉਂਕਿ ਉਨ੍ਹਾਂ ਨੇ ਬਾਬਰੀ ਮਸਜਿਦ ਕਾਂਡ ਤੋਂ ਇਕ ਦਿਨ ਪਹਿਲਾਂ ਅਯੋਧਿਆ ਤੋਂ ਚਲੇ ਗਏ ਸਨ। ਦਸਿਆ ਜਾਂਦਾ ਹੈ ਕਿ ਕਮਿਸ਼ਨ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਮਸਜਿਦ ਢਾਹੁਣ ਵਿਚ ਸਿੱਧੀ ਸ਼ਮੂਲੀਅਤ ਨਹੀਂ ਸੀ। ਰੀਪੋਰਟ ਮੁਤਾਬਕ ਭਾਜਪਾ ਦੇ ਉ�ਚ ਆਗੂਆਂ ਤੋਂ ਇਲਾਵਾ ਬਾਬਰੀ ਮਸਜਿਦ ਢਾਹੁਣ ਵੇਲੇ ਸੰਘ ਦੇ ਕਈ ਆਗੂ ਵੀ ਮੌਜੂਦ ਸਨ। ਇਸ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸ਼ਿਵ ਸੈਨਾ ਦੇ ਕਈ ਆਗੂਆਂ ਨੂੰ ਵੀ ਜ਼ੁੰਮੇਵਾਰ ਠਹਿਰਾਇਆ ਗਿਆ ਹੈ। ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ 6 ਦਸੰਬਰ 1992 ਨੂੰ ਘਟਨਾ ਵਾਲੇ ਸਥਾਨ �ਤੇ ਮੌਜੂਦ ਸਨ। ਉਸ ਸਮੇਂ ਦੇ ਉ�ਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਵੀ ਕਮਿਸ਼ਨ ਨੇ ਦੋਸ਼ੀ ਠਹਿਰਾਇਆ ਕਿਉਂਕਿ ਉਨ੍ਹਾਂ ਨੇ ਮਸਜਿਦ ਨੂੰ ਢਾਹੁਣ ਤੋਂ ਰੋਕਣ ਲਈ ਪ੍ਰਸ਼ਾਸਨ ਨੂੰ ਕਦਮ ਚੁਕਣ ਤੋਂ ਰੋਕ ਦਿਤਾ। ਕਲਿਆਣ ਸਿੰਘ ਸਾਰੀ ਯੋਜਨਾ ਬਾਰੇ ਪਹਿਲਾਂ ਤੋਂ ਜਾਣਦੇ ਸਨ। ਕਮਿਸ਼ਨ ਨੇ ਭਾਜਪਾ ਦੀ ਸਾਬਕਾ ਆਗੂ ਉਮਾ ਭਾਰਤੀ ਅਤੇ ਉਸ ਸਮੇਂ ਦੇ ਬਜਰੰਗ ਦਲ ਦੇ ਮੁਖੀ ਵਿਨੇ ਕਟਿਆਰ ਤੋਂ ਇਲਾਵਾ ਅਸ਼ੋਕ ਸਿੰਘਲ ਦੀ ਸਖ਼ਤ ਨਿਖੇਧੀ ਕੀਤੀ ਹੈ। ਉਸ ਸਮੇਂ ਯੂ.ਪੀ. ਸਰਕਾਰ ਦੇ ਉ�ਚ ਅਧਿਕਾਰੀ ਜਿਨ੍ਹਾਂ ਵਿਚ ਮੁੱਖ ਸਕੱਤਰ, ਪੁਲਿਸ ਮੁਖੀ ਅਤੇ ਫ਼ੈਜ਼ਾਬਾਦ ਦੇ ਜ਼ਿਲ੍ਹਾ ਮੈਜਿਸਟਰੇਟ ਵੀ ਸ਼ਾਮਲ ਹਨ, ਦੀ ਵੀ ਕਮਿਸ਼ਨ ਨੇ ਸਖ਼ਤ ਨਿਖੇਧੀ ਕੀਤੀ ਹੈ। ਕਮਿਸ਼ਨ ਦੀ ਰੀਪੋਰਟ ਮੁਤਾਬਕ ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭਾਜਪਾ ਦੇ ਝੂਠੇ ਵਾਅਦਿਆਂ ਵਿਚ ਆ ਗਈ ਅਤੇ ਖ਼ੁਦ ਕੋਈ ਕਾਰਵਾਈ ਨਾ ਕੀਤੀ। ਰੀਪੋਰਟ ਵਿਚ ਮੁਸਲਮਾਨ ਜਥੇਬੰਦੀਆਂ ਦੇ ਕੁੱਝ ਆਗੂਆਂ ਦੇ ਗ਼ੈਰ ਜ਼ੁੰਮੇਵਾਰੀ ਵਾਲੀ ਰਵਈਏ ਦੀ ਨਿਖੇਧੀ ਵੀ ਕੀਤੀ ਗਈ ਹੈ। ਕੁੱਝ ਮੁਸਲਿਮ ਜਥੇਬੰਦੀਆਂ ਦੇ ਆਗੂਆਂ ਨੇ ਅਪਣੀ ਵਖਰੀ ਸ਼੍ਰੇਣੀ ਬਣਾ ਲਈ ਸੀ ਜਿਨ੍ਹਾਂ ਨੇ ਇਸ ਮਾਮਲੇ ਦੀ ਨਾ ਹੀ ਜ਼ੁੰਮੇਵਾਰੀ ਲਈ ਅਤੇ ਨਾ ਹੀ ਉਨ੍ਹਾਂ ਲੋਕਾਂ ਦੇ ਹਿਤ ਵਿਚ ਕੰਮ ਕੀਤਾ ਜਿਨ੍ਹਾਂ ਦੇ ਇਹ ਸਰਪ੍ਰਸਤ ਬਣੇ ਹੋਏ ਸਨ। ਇਹ ਆਗੂ ਅਦਾਲਤ ਦੇ ਅੰਦਰ ਅਤੇ ਬਾਹਰ ਦੋਹਾਂ ਹੀ ਥਾਵਾਂ �ਤੇ ਮੁਸਲਮਾਨਾਂ ਦੀ ਰਾਏ ਨੂੰ ਮਜ਼ਬੂਤ ਬਣਾਉਣ �ਚ ਕਾਮਯਾਬ ਨਹੀਂ ਰਹੇ। ਇਨ੍ਹਾਂ ਦਾ ਰਵਈਆ ਪੂਰੀ ਤਰ੍ਹਾਂ ਲਾਪਰਵਾਹੀ ਵਾਲਾ ਰਿਹਾ। ਉਧਰ ਬਾਬਰੀ ਮਸਜਿਦ ਕਾਂਡ ਬਾਰੇ ਰੀਪੋਰਟ ਲੀਕ ਹੋਣ ਤੋਂ ਹੱਕੇ-ਬੱਕੇ ਦਿਖਾਈ ਦੇ ਰਹੇ ਜਸਟਿਸ ਮਨਮੋਹਨ ਸਿੰਘ ਲਿਬਰੇਹਾਨ ਨੇ ਅੱਜ ਕਿਹਾ ਕਿ ਉਹ ਚਰਿਤਰਹੀਣ ਵਿਅਕਤੀ ਨਹੀਂ ਹਨ ਜੋ ਮੀਡੀਆ ਨੂੰ ਰੀਪੋਰਟ ਸੌਂਪ ਦੇਣਗੇ। ਚੰਡੀਗੜ੍ਹ ਦੇ ਸੈਕਟਰ 9 ਵਿਚ ਅਪਣੀ ਰਿਹਾਇਸ਼ ਵਿਖੇ ਜਸਟਿਸ ਲਿਬਰੇਹਾਨ ਨੇ ਕਿਹਾ, ��ਮੈਂ ਰੀਪੋਰਟ ਬਾਰੇ ਕੁੱਝ ਨਹੀਂ ਬੋਲਾਂਗਾ। ਜੇ ਮੀਡੀਆ ਕੋਲ ਰੀਪੋਰਟ ਦੇ ਕੁੱਝ ਹਿੱਸੇ ਹਨ ਤਾਂ ਜਾਉ ਅਤੇ ਪਤਾ ਲਗਾਉ ਕਿ ਇਹ ਉਨ੍ਹਾਂ ਨੂੰ ਕਿਸ ਨੇ ਦਿਤੇ।�� ਇਹ ਪੁੱਛੇ ਜਾਣ ਤੇ ਕਿ ਵਿਰੋਧੀ ਧਿਰ ਨੇ ਦੋਸ਼ ਲਗਾਇਆ ਹੈ ਕਿ ਰੀਪੋਰਟ ਨੂੰ ਚੋਣਵੇਂ ਤਰੀਕੇ ਨਾਲ ਲੀਕ ਕੀਤਾ ਗਿਆ, ਜਸਟਿਸ ਲਿਬਰੇਹਾਨ ਨੇ ਕਿਹਾ, ��ਵਿਰੋਧੀ ਧਿਰ ਨੂੰ ਕੁੱਝ ਵੀ ਆਖਣ ੍ਯਦਿਉ ਪਰ ਇਸ ਤੋਂ ਤੁਹਾਡਾ ਭਾਵ ਕੀ ਹੈ?�� ਗੁੱਸੇ ਵਿਚ ਆ ਕੇ ਉਨ੍ਹਾਂ ਕਿਹਾ, ��ਮੇਰੇ ਚਰਿਤਰ ਨੂੰ ਚੁਨੌਤੀ ਨਾ ਦਿਉ, ਬਾਹਰ ਚਲੇ ਜਾਉ। ਮੈਂ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ।�� (ਪੀ.ਟੀ.ਆਈ.)


http://www.SikhPress.com

No comments:

 
eXTReMe Tracker