Monday, November 23, 2009

ਦਸਮ ਗ੍ਰੰਥ ਨੂੰ ਅਰਥਾਂ ਸਮੇਤ ਪੜ੍ਹ ਕੇ ਗੁਰੂ ਕ੍ਰਿਤ ਸਾਬਤ ਕਰੋ ਹਰ ਸਜ਼ਾ ਪ੍ਰਵਾਨ ਕਰਾਂਗੇ:

ਦਸਮ ਗ੍ਰੰਥ ਨੂੰ ਅਰਥਾਂ ਸਮੇਤ ਪੜ੍ਹ ਕੇ ਗੁਰੂ ਕ੍ਰਿਤ ਸਾਬਤ ਕਰੋ ਹਰ ਸਜ਼ਾ ਪ੍ਰਵਾਨ ਕਰਾਂਗੇ: ਸ਼੍ਰੋਮਣੀ ਖ਼ਾਲਸਾ ਪੰਚਾਇਤ ਇੰਟਰਨੈਸ਼ਨਲ

ਫ਼ਰੀਦਾਬਾਦ, 22 ਨਵੰਬਰ ( ਜਸਪ੍ਰੀਤ ਕੌਰ): ਪਫ਼ੈਸਰ ਦਰਸ਼ਨ ਸਿੰਘ ਨੂੰ ਰੋਚੈਸਟਰ ਵਿਖੇ ਅਖੌਤੀ ਦਸਮ ਗ੍ਰੰਥ ਚੋਂ ਅਨੂਪ ਕੌਰ ਦੇ ਕਿੱਸੇ ਦੀ ਸੱਚਾਈ ਹੁ-ਬ-ਹੂ ਸੰਗਤਾਂ ਸਾਹਮਣੇ ਰਖਣ �ਤੇ ਅਕਾਲ ਤਖ਼ਤ ਸਾਹਿਬ ਵਲੋਂ, ਪੰਥ �ਚੋਂ ਛੇਕੇ ਜਾਣ ਦੀਆਂ ਖ਼ਬਰਾਂ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਅੱਜ ਨੋਇਡਾ ਵਿਖੇ ਸ਼੍ਰੋਮਣੀ ਖਾਲਸਾ ਪੰਚਾਇਤ ਇੰਟਰਨੈਸ਼ਨਲ ਦੀ ਹੰਗਾਮੀ ਮੀਟਿੰਗ ਦੌਰਾਨ ਕੇਂਦਰੀ ਪੰਚ ਸ. ਦਲਜੀਤ ਸਿੰਘ ਅਤੇ ਕਨਵੀਨਰ ਗੁਰਦੇਵ ਸਿੰਘ ਬਟਾਲਵੀ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਜੀ ਵਲੋਂ ਉਚਾਰੀ ਬਾਣੀ ਸਿਧ ਗੋਸ਼ਟ ਵੀਚਾਰ ਚਰਚਾ ਹੈ ਜਿਸ ਵਿਚ ਕਿਤੇ ਵੀ ਤਲਖ ਜਾਂ ਸਖ਼ਤ ਲ�ਫ਼ਜ਼ਾਂ ਦੀ ਵਰਤੋਂ ਨਹੀਂ ਹੈ ਬਲਕਿ ਸਾਰੀ ਬਾਣੀ ਹੀ ਪੜ੍ਹ ਕੇ ਵੀਚਾਰਨ ਲਈ ਹੈ । ਗੁਰਬਾਣੀ ਵਿਚ ਕੋਈ ਅਜਿਹਾ ਹਵਾਲਾ ਨਹੀਂ ਮਿਲਦਾ ਜਿਥੇ ਗੁਰੂ ਨੇ ਕਿਸੇ ਨੂੰ ਪੰਥ �ਚੋਂ ਛੇਕਿਆ ਹੋਵੇ । ਸਿੱਖ ਦਾ ਭਾਵ ਹੈ ਜਗਿਆਸੂ, ਸਿਖਿਆਰਥੀ ਤੇ ਸਿੱਖ ਨੇ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਹੁੰਦਾ ਹੈ। ਉਨ੍ਹਾਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਦੱਸਣ ਵਾਲਿਆਂ ਦੇ ਦਾਅਵੇ ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ। ਸਾਡੀ ਜਥੇਬੰਦੀ ਕਥਿਤ ਦਸਮ ਗ੍ਰੰਥ ਦੇ ਸਾਰੇ ਹਮਾਇਤੀਆਂ ਨੂੰ ਚੁਨੌਤੀ ਦਿੰਦੀ ਹੈ ਕਿ ਉਹ ਅਪਣੇ ਪਰਵਾਰਾਂ ਸਮੇਤ ਕਿਸੇ ਖੁੱਲ੍ਹੇ ਇਕੱਠ ਵਿਚ ਦਸਮ ਗ੍ਰੰਥ ਨੂੰ ਅਰਥਾਂ ਸਮੇਤ ਪੜ੍ਹ ਕੇ, ਇਸ ਨੂੰ ਗੁਰੂ ਕ੍ਰਿਤ ਸਾਬਤ ਕਰਨ, ਅਸੀਂ ਸਿਰ ਭਾਰ ਚਲ ਕੇ ਸ੍ਰੀ ਅਕਾਲ ਤਖਤ ਤੇ ਪਹੁੰਚ ਕੇ ਹਰ ਸਜ਼ਾ ਪ੍ਰਵਾਨ ਕਰਾਂਗੇ।






http://www.SikhPress.com

No comments:

 
eXTReMe Tracker