Sunday, April 26, 2009

ਸਮਝੋਤੇ ਤੋਂ ਬਾਅਦ ਵੀ ਬੁਨੇਰ ਵਿੱਚ ਤਾਲਿਬਾਨੀ

ਇਸਲਾਮਾਬਾਦ 26 ਅਪਰੈਲ ਸਵਾਤ ਘਾਟੀ ਤੋਂ ਇਸਲਾਮਾਬਾਦ ਦੇ ਨੇੜੇ ਬੁਨੇਰ ਜਿਲ੍ਹੇ ਵਿੱਚ ਦਾਖਲ ਹੋਣ ਵਾਲੇ ਹਥਿਆਰਬੰਦ ਕੁਝ ਤਾਲਿਬਾਨ ਅੱਤਵਾਦੀ, ਸਥਾਨਕ ਅਧਿਕਾਰੀਆਂ ਨਾਲ ਵਾਪਸੀ ਦੇ ਸਮਝੋਤੇ ਤੋਂ ਬਾਅਦ ਵੀ ਇਲਾਕੇ ਵਿੱਚ ਮੋਜੂਦ ਹਨ। ਜਿਓ ਨਿਊਜ ਚੈਨਲ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸੈਕੜੇਂ ਤਾਲਿਬਾਨ ਲੜਾਕਿਆਂ ਵਿਚੋਂ ਲੱਗਭਗ 10 ਫੀਸਦੀ ਅੱਤਵਾਦੀ ਅਜੇ ਵੀ ਬੁਨੇਰ ਜਿਲ੍ਹੇ ਵਿੱਚ ਮੋਜੂਦ ਹਨ ਅਤੇ ਕੁਝ ਹਿੱਸਿਆਂ ਵਿੱਚ ਗਸ਼ਤ ਵੀ ਕਰ ਰਹੇ ਹਨ। ਤਾਲਿਬਾਨ ਦੇ ਬੁਲਾਰੇ ਮੁਸਲਿਮ ਖਾਨ ਦਾਅਵਾ ਕੀਤਾ ਸੀ ਕਿ ਸਵਾਤ ਘਾਟੀ ਤੋਂ ਬੁਨੇਰ ਆਏ ਸਾਰੇ ਅੱਤਵਾਦੀ ਵਾਪਸ ਚਲੇ ਗਏ ਹਨ। ਬੁਨੇਰ ੁਜਲ੍ਹਾ ਰਾਜਧਾਨੀ ਇਸਲਾਮਾਬਾਦ ਤੋਂ ਕਰੀਬ 100 ਕਿਲੋਮੀਟਰ ਦੂਰ ਹੈ। ਪਾਕਿਸਤਾਨ ਦੀ ਸੈਨਾ ਦੇ ਤਾਲਿਬਾਨ ਅੱਤਵਾਦੀਆਂ ਦੇ ਖਿਲਾਫ ਸੰਭਾਵਿਤ ਕਾਰਵਾਈ ਦੀ ਸ਼ਨੀਵਾਰ ਨੂੰ ਤਿਆਰੀ ਤੋਂ ਬਾਅਦ ਤਾਲਿਬਾਨ ਦੇ ਲੜਾਕਿਆਂ ਨੇ ਬੁਨੇਰ ਤੋਂ ਪਿਛੇ ਹਟਣਾ ਸ਼ੁਰੂ ਕੀਤਾ ਸੀ।




http://www.DhawanNews.com

No comments:

 
eXTReMe Tracker